HOME » NEWS » Life

ਪੋਸਟ ਆਫ਼ਿਸ ਦੀ ਇਹ ਸਕੀਮ ਬਣਾ ਸਕਦੀ ਹੈ ਕਰੋੜਪਤੀ, ਹਰ ਮਹੀਨੇ ਇੰਨਾ ਕਰਨਾ ਹੋਵੇਗਾ ਨਿਵੇਸ਼

News18 Punjabi | News18 Punjab
Updated: May 15, 2020, 3:50 PM IST
share image
ਪੋਸਟ ਆਫ਼ਿਸ ਦੀ ਇਹ ਸਕੀਮ ਬਣਾ ਸਕਦੀ ਹੈ ਕਰੋੜਪਤੀ,  ਹਰ ਮਹੀਨੇ ਇੰਨਾ ਕਰਨਾ ਹੋਵੇਗਾ ਨਿਵੇਸ਼

  • Share this:
  • Facebook share img
  • Twitter share img
  • Linkedin share img
ਡਾਕਖ਼ਾਨਾ (Post Office) ਪਬਲਿਕ ਪ੍ਰੋਵਿਡੇਂਟ ਫ਼ੰਡ (Public Provident Fund) ਸਕੀਮ ਵਿਚ ਨਿਵੇਸ਼ ਕਰਕ ਤੁਸੀਂ ਕਰੋੜਪਤੀ ਬਣ ਸਕਦੇ ਹਨ।ਸਰਕਾਰ ਦੀ ਸਕੀਮ ਹੋਣ ਦੇ ਕਾਰਨ ਇਸ ਵਿਚ ਚੰਗਾ ਵਿਆਜ ਮਿਲਦਾ ਹੈ। ਇਸ ਦੇ ਨਾਲ ਹੀ ਟੈਕਸ ਵਿਚੋਂ ਵੀ ਛੋਟ ਮਿਲਦੀ ਹੈ।
ਕਰੋੜਪਤੀ ਬਣਨਾ ਹਰ ਵਿਅਕਤੀ ਦਾ ਸਪਨਾ ਹੁੰਦਾ ਹੈ ਪਰ ਸਾਰੇ ਲੋਕ ਕਰੋੜਪਤੀ ਨਹੀਂ ਬਣ ਸਕੇ।ਜੇਕਰ ਤੁਸੀਂ ਆਪਣੀ ਮਿਹਨਤ ਦੇ ਜ਼ੋਰ ਉੱਤੇ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਪੋਸਟ ਆਫ਼ਿਸ ਦੀ ਇਹ ਸਕੀਮ ਤੁਹਾਡੇ ਕੰਮ ਆ ਸਕਦੀ ਹੈ।ਇਸ ਸਕੀਮ ਵਿਚ ਤੁਹਾਡੇ ਪੈਸਿਆਂ ਦੀ ਪੂਰੀ ਗਾਰੰਟੀ ਸਰਕਾਰ ਲੈਂਦੀ ਹੈ ਜਿਸ ਵਿਚ ਤੁਸੀਂ ਪੂਰੀ ਤਰਾਂ ਸੁਰੱਖਿਅਤ ਹਨ। ਪੋਸਟ ਆਫ਼ਿਸ (Post Office ) ਦੀ ਪਬਲਿਕ ਪ੍ਰੋਵਿਡੇਂਟ ਫ਼ੰਡ (Public Provident Fund) ਸਕੀਮ ਵਿਚ ਨਿਵੇਸ਼ ਕਰਕ ਤੁਸੀਂ ਕਰੋੜਪਤੀ ਬਣ ਸਕਦੇ ਹਨ।ਸਰਕਾਰ ਦੀ ਸਕੀਮ ਹੋਣ ਦੇ ਕਾਰਨ ਇਸ ਵਿਚ ਚੰਗਾ ਵਿਆਜ ਮਿਲਦਾ ਹੈ। ਇਸ ਦੇ ਨਾਲ ਹੀ ਟੈਕਸ ਵਿਚੋਂ ਵੀ ਛੋਟ ਮਿਲਦੀ ਹੈ।
ਵੱਧ ਤੋਂ ਵੱਧ ਕਿੰਨਾ ਨਿਵੇਸ਼ ਕਰ ਸਕਦੇ ਹਨ
ਇਸ ਸਕੀਮ ਦੇ ਤਹਿਤ ਤੁਸੀਂ ਹਰ ਸਾਲ 1.50 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹਨ। ਕੋਈ ਵਿਅਕਤੀ ਕਿਸੇ ਵੀ ਵਿੱਤ ਸਾਲ ਵਿੱਚ ਇਸ ਸੀਮਾ ਤੋਂ ਜ਼ਿਆਦਾ ਇਸ ਸਕੀਮ ਵਿੱਚ ਨਿਵੇਸ਼ ਨਹੀਂ ਕਰ ਸਕਦਾ ਹੈ। ਤੁਹਾਨੂੰ ਸਾਲਾਨਾ 1.50 ਲੱਖ ਰੁਪਏ ਤੱਕ ਦੇ ਨਿਵੇਸ਼ ਉੱਤੇ ਟੈਕਸ ਵਿੱਚ ਛੋਟ ਮਿਲਦੀ ਹੈ।ਇਸ ਦੇ ਇਲਾਵਾ ਇਹ ਸਕੀਮ EEE ਦੇ ਤਹਿਤ ਵੀ ਤੁਹਾਨੂੰ ਲਾਭ ਦਿੰਦਾ ਹੈ।
PPF ਉੱਤੇ ਵਿਆਜ ਦਰ
ਸਰਕਾਰ ਹਰ ਤਿਮਾਹੀ ਲਈ PPF ਸਹਿਤ ਹੋਰ ਕਈ ਯੋਜਨਾਵਾਂ ਲਈ ਵਿਆਜ ਦਰ ਨਿਰਧਾਰਿਤ ਕਰਦੀ ਹੈ। ਅਪ੍ਰੈਲ 2020 ਤੋਂ ਜੂਨ 2020 ਲਈ ਪੀ ਪੀ ਐਫ ਉੱਤੇ ਵਿਆਜ ਦਰ 7.1 % ਹੈ। PPF ਅਕਾਊਟ ਦੀ ਮਿਆਦ 15 ਸਾਲ ਹੁੰਦੀ ਹੈ।ਕੋਈ ਵੀ ਵਿਅਕਤੀ ਇੱਕ ਤੋਂ ਜ਼ਿਆਦਾ ਮੌਕਿਆਂ ਉੱਤੇ ਪੰਜ-ਪੰਜ ਸਾਲ ਲਈ ਵਾਧਾ ਕਰਾ ਸਕਦਾ ਹੈ।ਇਸ ਦੇ ਲਈ ਉਸ ਨੂੰ ਸਬੰਧਿਤ ਬੈਂਕ ਅਤੇ ਪੋਸਟ ਆਫ਼ਿਸ ਵਿੱਚ ਆਵੇਦਨ ਕਰਨਾ ਹੋਵੇਗਾ । ਇਸ ਦੇ ਲਈ ਤੁਹਾਨੂੰ ਮੈਚਯੋਰਿਟੀ ਵਾਲੇ ਸਾਲ ਵਿੱਚ Form 15H ਭਰ ਕੇ ਦੇਣਾ ਹੋਵੇਗਾ।
ਕਰੋੜਪਤੀ ਬਣਨ ਲਈ ਹਰ ਮਹੀਨੇ ਇੰਨਾ ਕਰਨਾ ਹੋਵੇਗਾ ਨਿਵੇਸ਼
ਤੁਸੀਂ ਹਰ ਮਹੀਨੇ 12,500 ਸਾਲਾਨਾ 1 .5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹਨ। ਇਸ ਹਿਸਾਬ ਨਾਲ ਜੇਕਰ ਤੁਸੀਂ ਲਗਾਤਾਰ 15 ਸਾਲ ਨਿਵੇਸ਼ ਕਰਦੇ ਹੋ ਤਾਂ 7.1 ਫ਼ੀਸਦੀ ਦੀ ਵਿਆਜ ਦਰ ਨਾਲ 15 ਸਾਲ ਬਾਅਦ ਤੁਹਾਡਾ ਮੈਚਯੋਰਿਟੀ ਰਕਮ 42.60 ਲੱਖ ਰੁਪਏ ਦੇ ਆਸਪਾਸ ਹੁੰਦੀ ਹੈ । ਜੇਕਰ 25 ਸਾਲ ਬਾਅਦ ਤੁਹਾਡੀ ਰਕਮ 1 ਕਰੋੜ ਰੁਪਏ ਹੋ ਜਾਵੇਗੀ।
First published: May 15, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading