
PMJJBY: ਸਿਰਫ਼ 330 ਰੁਪਏ ਬਚਾ ਕੇ ਲੈ ਸਕਦੇ ਹੋ ਦੋ ਲੱਖ ਦਾ ਜੀਵਨ ਕਵਰ, ਜਾਣੋ ਪੂਰੀ ਜਾਣਕਾਰੀ
Pradhan Mantri Jeevan Jyoti Bima: ਸਰਕਾਰ ਦੇਸ਼ ਦੇ ਕਮਜ਼ੋਰ ਵਰਗਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ। ਇਸ ਦੇ ਲਈ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। 2015 ਵਿੱਚ ਸ਼ੁਰੂ ਹੋਈ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਵੀ ਇੱਕ ਅਜਿਹੀ ਯੋਜਨਾ ਹੈ, ਜਿਸਦਾ ਉਦੇਸ਼ ਕਮਜ਼ੋਰ ਵਰਗਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।
ਇਸ ਯੋਜਨਾ ਦਾ ਲਾਭ ਦੇਸ਼ ਦੇ 18 ਤੋਂ 50 ਸਾਲ ਦੇ ਸਾਰੇ ਲੋਕ ਲੈ ਸਕਦੇ ਹਨ। ਇਸ ਦਾ ਫਾਇਦਾ ਲੈਣ ਲਈ ਤੁਹਾਡੇ ਕੋਲ ਕਿਸੇ ਵੀ ਬੈਂਕ ਵਿੱਚ ਬੱਚਤ ਖਾਤਾ ਹੋਣਾ ਚਾਹੀਦਾ ਹੈ। ਸਾਲਾਨਾ ਪ੍ਰੀਮੀਅਮ ਦੀ ਰਕਮ ਇਸ ਖਾਤੇ ਤੋਂ ਸਵੈ-ਡੈਬਿਟ ਹੁੰਦੀ ਰਹੇਗੀ।
ਕੱਟਿਆ ਜਾਂਦਾ ਹੈ ਆਟੋਮੈਟਿਕਲੀ ਪ੍ਰੀਮੀਅਮ
ਇਸ ਸਕੀਮ ਤਹਿਤ ਤੁਸੀਂ ਸਿਰਫ਼ 330 ਰੁਪਏ ਦਾ ਪ੍ਰੀਮੀਅਮ ਅਦਾ ਕਰਕੇ 2 ਲੱਖ ਰੁਪਏ ਤੱਕ ਦਾ ਲਾਭ ਲੈ ਸਕਦੇ ਹੋ। ਇਸ ਬੀਮਾ ਪਾਲਿਸੀ ਨੂੰ ਹਰ ਸਾਲ ਰੀਨਿਊ ਕਰਨਾ ਪੈਂਦਾ ਹੈ। ਹਰ ਸਾਲ 31 ਮਈ ਤੋਂ ਪਹਿਲਾਂ ਤੁਹਾਡੇ ਬੈਂਕ ਖਾਤੇ ਤੋਂ ਪੈਸੇ ਆਟੋ-ਡੈਬਿਟ ਹੋ ਜਾਂਦੇ ਹਨ।
55 ਸਾਲ ਦੀ ਉਮਰ ਵਿੱਚ ਹੋ ਜਾਂਦੀ ਹੈ ਪਾਲਿਸੀ ਖਤਮ
PMJJBY ਦੇ ਤਹਿਤ, ਜਿਸ ਵਿਅਕਤੀ ਦੇ ਨਾਮ ਦਾ ਬੀਮਾ ਕੀਤਾ ਗਿਆ ਹੈ, ਉਸ ਨੂੰ ਵੱਧ ਤੋਂ ਵੱਧ 2 ਲੱਖ ਰੁਪਏ ਦਾ ਜੀਵਨ ਕਵਰ ਮਿਲਦਾ ਹੈ। ਯੋਜਨਾ ਨਾਲ ਜੁੜੇ ਵਿਅਕਤੀ ਦੀ ਮੌਤ ਹੋਣ 'ਤੇ ਸਬੰਧਤ ਬੈਂਕ 2 ਲੱਖ ਰੁਪਏ ਦੀ ਰਾਸ਼ੀ ਦਿੰਦਾ ਹੈ। ਇਸ ਵਿੱਚ ਹਰ ਉਮਰ ਦੇ ਲੋਕਾਂ ਲਈ ਇੱਕੋ ਜਿਹੀ ਪ੍ਰੀਮੀਅਮ ਰਕਮ ਤੈਅ ਕੀਤੀ ਗਈ ਹੈ, ਜੋ ਕਿ 330 ਰੁਪਏ ਹੈ। ਜਦੋਂ ਪਾਲਿਸੀਧਾਰਕ 55 ਸਾਲ ਦੀ ਉਮਰ ਦੇ ਹੋ ਜਾਂਦੇ ਹਨ ਤਾਂ ਪਲਾਨ ਆਪਣੇ ਆਪ ਬੰਦ ਹੋ ਜਾਂਦਾ ਹੈ।
1 ਜੂਨ ਤੋਂ 31 ਮਈ ਯਾਨੀ ਇੱਕ ਸਾਲ
ਇਹ ਪਾਲਿਸੀ 1 ਜੂਨ ਤੋਂ ਸ਼ੁਰੂ ਹੁੰਦੀ ਹੈ ਅਤੇ 31 ਮਈ ਤੱਕ ਵੈਧ ਰਹਿੰਦੀ ਹੈ। ਇਸ ਦਾ ਪ੍ਰੀਮੀਅਮ ਹਰ ਸਾਲ ਨਿਯਤ ਮਿਤੀ 'ਤੇ ਪਾਲਿਸੀਧਾਰਕਾਂ ਦੇ ਖਾਤੇ ਤੋਂ ਆਪਣੇ ਆਪ ਕੱਟਿਆ ਜਾਂਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਆਧਾਰ ਕਾਰਡ, ਪਛਾਣ ਪੱਤਰ, ਮੋਬਾਈਲ ਨੰਬਰ, ਪਾਸਪੋਰਟ ਸਾਈਜ਼ ਫੋਟੋ ਅਤੇ ਬੈਂਕ ਖਾਤੇ ਦੀ ਪਾਸਬੁੱਕ ਜ਼ਰੂਰੀ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।