• Home
  • »
  • News
  • »
  • lifestyle
  • »
  • PRADHAN MANTRI VAYA VANDANA YOJANA SENIOR CITIZENS GET THE BENEFIT OF PENSION GH AK

ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ: ਸੀਨੀਅਰ ਨਾਗਰਿਕਾਂ ਨੂੰ ਪੈਨਸ਼ਨ ਦਾ ਲਾਭ ਮਿਲਦਾ ਹੈ

ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ: ਸੀਨੀਅਰ ਨਾਗਰਿਕਾਂ ਨੂੰ ਪੈਨਸ਼ਨ ਦਾ ਲਾਭ ਮਿਲਦਾ ਹੈ

  • Share this:
    ਬਹੁਤੇ ਲੋਕ ਆਪਣੇ ਕੱਲ੍ਹ ਨੂੰ ਸੁਰੱਖਿਅਤ ਬਣਾਉਣ ਅਤੇ ਪੈਸੇ ਜੋੜਨ ਲਈ ਦਿਨ-ਰਾਤ ਮਿਹਨਤ ਕਰਦੇ ਹਨ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇੱਕ ਨਾ ਇੱਕ ਦਿਨ ਕੰਮ ਤੋਂ ਰਿਟਾਇਰਮੈਂਟ ਲੈਣੀ ਹੀ ਪਵੇਗੀ। ਹੱਥਾਂ-ਪੈਰਾਂ ਦੀ ਕੰਮ ਕਰਨ ਦੀ ਸਮਰੱਥਾ ਪਹਿਲਾਂ ਵਾਂਗ ਨਹੀਂ ਰਹੇਗੀ ਅਤੇ ਸਰੀਰ ਬਿਮਾਰੀਆਂ ਦਾ ਘਰ ਬਣ ਸਕਦਾ ਹੈ।

    ਅਜਿਹੇ 'ਚ ਕਮਾਈ ਭਾਵੇਂ ਜ਼ੀਰੋ ਹੋਵੇ ਪਰ ਖਰਚੇ ਬਹੁਤ ਵਧ ਜਾਣਗੇ। ਅਜਿਹੇ ਔਖੇ ਸਮੇਂ ਨੂੰ ਸ਼ਾਂਤੀ ਨਾਲ ਬਿਤਾਉਣ ਲਈ ਸਾਨੂੰ ਰਿਟਾਇਰਮੈਂਟ ਯੋਜਨਾ ਜਾਂ ਪੈਨਸ਼ਨ ਯੋਜਨਾ ਬਣਾਉਣੀ ਚਾਹੀਦੀ ਹੈ।

    ਵੈਸੇ, ਮਾਰਕੀਟ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੀਆਂ ਕਈ ਤਰ੍ਹਾਂ ਦੀਆਂ ਰਿਟਾਇਰਮੈਂਟ ਯੋਜਨਾਵਾਂ ਹਨ।

    ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ

    ਅਜਿਹੀ ਹੀ ਇੱਕ ਯੋਜਨਾ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (Pradhan Mantri Vaya Vandana Yojana) ਹੈ। ਇਹ ਸਕੀਮ ਇੱਕ ਸਮਾਜਿਕ ਸੁਰੱਖਿਆ ਯੋਜਨਾ ਅਤੇ ਪੈਨਸ਼ਨ ਯੋਜਨਾ ਹੈ ਅਤੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਹੈ। ਪਰ ਇਹ ਲਾਈਫ ਇੰਸੂਰੈਂਸ ਕਾਰਪੋਰੇਸ਼ਨ ਆਫ ਇੰਡੀਆ - LIC ਦੁਆਰਾ ਚਲਾਈ ਜਾਂਦੀ ਹੈ।

    ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਦੇ ਤਹਿਤ ਨਿਵੇਸ਼ ਦੀ ਅਧਿਕਤਮ ਸੀਮਾ 15 ਲੱਖ ਰੁਪਏ ਰੱਖੀ ਗਈ ਹੈ। ਇਸ ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਹੋਰ ਯੋਜਨਾਵਾਂ ਦੇ ਮੁਕਾਬਲੇ ਨਿਵੇਸ਼ 'ਤੇ ਜ਼ਿਆਦਾ ਵਿਆਜ ਮਿਲਦਾ ਹੈ। ਇਸ ਸਕੀਮ ਵਿੱਚ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਮਹੀਨਾਵਾਰ ਜਾਂ ਸਾਲਾਨਾ ਪੈਨਸ਼ਨ ਯੋਜਨਾ ਚੁਣ ਸਕਦੇ ਹਨ।

    ਜੇਕਰ ਤੁਸੀਂ ਮਹੀਨਾਵਾਰ ਪੈਨਸ਼ਨ ਯੋਜਨਾ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ 10 ਸਾਲਾਂ ਲਈ 8% ਵਿਆਜ ਮਿਲੇਗਾ। ਜੇਕਰ ਤੁਸੀਂ ਸਾਲਾਨਾ ਪੈਨਸ਼ਨ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ 10 ਸਾਲਾਂ ਲਈ 8.3% ਵਿਆਜ ਮਿਲੇਗਾ।

    ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਭਾਰਤ ਸਰਕਾਰ ਦੁਆਰਾ 4 ਮਈ, 2017 ਨੂੰ ਦੇਸ਼ ਦੇ ਸੀਨੀਅਰ ਨਾਗਰਿਕਾਂ ਲਈ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਨਿਵੇਸ਼ ਕਰਨ ਦੀ ਵੱਧ ਤੋਂ ਵੱਧ ਸੀਮਾ ਪਹਿਲਾਂ ਸਾਢੇ ਸੱਤ ਲੱਖ ਸੀ, ਜਿਸ ਨੂੰ ਵਧਾ ਕੇ 15 ਲੱਖ ਰੁਪਏ ਕਰ ਦਿੱਤਾ ਗਿਆ ਹੈ।

    ਨਿਵੇਸ਼ ਕਿਵੇਂ ਕਰਨਾ ਹੈ
    ਤੁਸੀਂ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਵਿੱਚ ਔਨਲਾਈਨ ਅਤੇ ਔਫਲਾਈਨ ਦੋਵੇਂ ਅਰਜ਼ੀਆਂ ਦੇ ਸਕਦੇ ਹੋ। ਤੁਸੀਂ LIC ਦੀ ਅਫ਼ੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਪੈਨਸ਼ਨ ਦੀ ਪਹਿਲੀ ਕਿਸ਼ਤ 1 ਸਾਲ, 6 ਮਹੀਨੇ, 3 ਮਹੀਨੇ ਜਾਂ ਰਕਮ ਜਮ੍ਹਾ ਕਰਵਾਉਣ ਤੋਂ ਇਕ ਮਹੀਨੇ ਬਾਅਦ ਮਿਲੇਗੀ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜਾ ਵਿਕਲਪ ਚੁਣਦੇ ਹੋ। ਨਿਵੇਸ਼ ਦੇ ਆਧਾਰ 'ਤੇ 1000 ਤੋਂ 9250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।

    ਸਾਰੀਆਂ ਜਨਰਲ ਇੰਸੂਰੈਂਸ ਸਕੀਮ (General Insurance Schemes) ਵਿੱਚ, ਟਰਮ ਇੰਸੂਰੈਂਸ (Term Insurance) 'ਤੇ 18% ਜੀਐਸਟੀ ਲਗਾਇਆ ਜਾਂਦਾ ਹੈ। ਪਰ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ 'ਤੇ GST ਨਹੀਂ ਲਗਾਇਆ ਜਾਂਦਾ ਹੈ।

    ਜੇਕਰ ਤੁਸੀਂ ਪਾਲਿਸੀ ਲੈਣ ਦੇ ਕੁਝ ਦਿਨਾਂ ਦੇ ਅੰਦਰ ਮਹਿਸੂਸ ਕਰਦੇ ਹੋ, ਤੁਸੀਂ ਇਸ ਵਿੱਚ ਨਿਵੇਸ਼ ਕਰਨਾ ਜਾਰੀ ਨਹੀਂ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਵਾਪਸ ਲੈ ਸਕਦੇ ਹੋ। ਜੇਕਰ ਤੁਸੀਂ ਇਹ ਪਾਲਿਸੀ ਔਨਲਾਈਨ ਖਰੀਦੀ ਸੀ ਤਾਂ ਤੁਸੀਂ ਇਸਨੂੰ 30 ਦਿਨਾਂ ਦੇ ਅੰਦਰ ਵਾਪਸ ਲੈ ਸਕਦੇ ਹੋ ਅਤੇ ਆਫਲਾਈਨ ਪਾਲਿਸੀ ਦੇ ਮਾਮਲੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਲੈ ਸਕਦੇ ਹੋ।
    Published by:Ashish Sharma
    First published: