ਗਰਭ ਅਵਸਥਾ ਤੋਂ ਪਹਿਲਾਂ ਔਰਤ ਦਾ ਸਿਹਤਮੰਦ ਰਹਿਣਾ ਜ਼ਰੂਰੀ ਹੈ, ਇਹ ਗੱਲ ਹਰ ਕੋਈ ਜਾਣਦਾ ਹੈ। ਪਰ ਹੁਣ ਇੱਕ ਨਵੇਂ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਕੋਈ ਔਰਤ ਗਰਭ ਧਾਰਨ ਕਰਨ ਤੋਂ ਪਹਿਲਾਂ ਜ਼ਿਆਦਾ ਭਾਰ ਵਾਲੀ ਹੁੰਦੀ ਹੈ ਤਾਂ ਇਸ ਨਾਲ ਅਣਜੰਮੇ ਬੱਚੇ ਵਿਚ ਐਲਰਜੀ ਸੰਬੰਧੀ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਕੈਨੇਡਾ ਦੀ ਔਟਵਾ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਇਕ ਨਵੇਂ ਅਧਿਐਨ ਦੇ ਆਧਾਰ 'ਤੇ ਗਰਭਵਤੀ ਹੋਣ ਤੋਂ ਪਹਿਲਾਂ ਔਰਤ ਦਾ ਭਾਰ ਵਧਣ ਨਾਲ ਉਸ ਦੇ ਅਣਜੰਮੇ ਬੱਚੇ 'ਚ ਐਲਰਜੀ ਸੰਬੰਧੀ ਬੀਮਾਰੀਆਂ ਦਾ ਖਤਰਾ ਵੱਧ ਸਕਦਾ ਹੈ, ਜਦੋਂ ਕਿ ਗਰਭ ਅਵਸਥਾ ਦੌਰਾਨ ਭਾਰ ਵਧਣ ਨਾਲ ਇਸ ਦਾ ਕੋਈ ਅਸਰ ਨਹੀਂ ਹੁੰਦਾ। ਇਸ ਅਧਿਐਨ ਦੇ ਨਤੀਜੇ ਜਰਨਲ ਪੀਡੀਆਟ੍ਰਿਕ ਐਂਡ ਪੇਰੀਨੇਟਲ ਐਪੀਡੈਮਿਓਲੋਜੀ ਵਿੱਚ ਪ੍ਰਕਾਸ਼ਿਤ ਹੋਏ ਹਨ।
ਅਧਿਐਨ ਦੀ ਅਗਵਾਈ ਓਟਵਾ ਯੂਨੀਵਰਸਿਟੀ ਦੇ ਸਕੂਲ ਆਫ਼ ਐਪੀਡੈਮਿਓਲੋਜੀ ਐਂਡ ਪਬਲਿਕ ਹੈਲਥ ਦੇ ਮੈਡੀਸਨ ਦੇ ਫੈਕਲਟੀ, ਸੇਬੇਸਟੀਅਨ ਏ. ਸਰੂਗੋ ਦੁਆਰਾ ਕੀਤੀ ਗਈ ਸੀ।
ਅਧਿਐਨ ਵਿਚ ਕੀ ਹੋਇਆ
ਇਸ ਅਧਿਐਨ ਦੇ ਨਤੀਜਿਆਂ ਮੁਤਾਬਕ ਗਰਭ ਅਵਸਥਾ ਦੌਰਾਨ ਮਾਂ ਦੇ ਵਧਦੇ ਭਾਰ ਨਾਲ ਬਚਪਨ 'ਚ ਐਲਰਜੀ ਸੰਬੰਧੀ ਬੀਮਾਰੀਆਂ ਦਾ ਕੋਈ ਸਬੰਧ ਨਹੀਂ ਸੀ। ਨਾਲ ਹੀ, ਇੱਕ ਮੋਟੀ ਮਾਂ ਤੋਂ ਪੈਦਾ ਹੋਏ ਬੱਚੇ ਨੂੰ ਦਮਾ ਹੋਣ ਦਾ ਵਧੇਰੇ ਜੋਖਮ ਪਾਇਆ ਗਿਆ ਸੀ, ਪਰ ਡਰਮੇਟਾਇਟਸ ਅਤੇ ਐਨਾਫਾਈਲੈਕਸਿਸ ਦਾ ਮੁਕਾਬਲਤਨ ਘੱਟ ਜੋਖਮ ਹੁੰਦਾ ਹੈ। ਇਸ ਦੇ ਨਾਲ ਹੀ ਗਰਭ ਧਾਰਨ ਤੋਂ ਪਹਿਲਾਂ ਮੋਟਾਪੇ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਦੇ ਬੱਚਿਆਂ ਵਿੱਚ ਅਸਥਮਾ ਹੋਣ ਦਾ ਖ਼ਤਰਾ 8 ਫੀਸਦੀ ਵੱਧ ਵਿਕਸਿਤ ਹੋਇਆ।
ਕੈਨੇਡਾ ਵਿੱਚ 30% ਆਬਾਦੀ ਐਲਰਜੀ ਵਾਲੀਆਂ ਬਿਮਾਰੀਆਂ ਤੋਂ ਪੀੜਤ
ਦੁਨੀਆਂ ਭਰ ਵਿੱਚ ਐਲਰਜੀ ਨਾਲ ਸਬੰਧਤ ਬਿਮਾਰੀਆਂ ਇੰਨੀ ਤੇਜ਼ੀ ਨਾਲ ਵੱਧ ਰਹੀਆਂ ਹਨ ਕਿ ਇਹ ਮਹਾਂਮਾਰੀ ਦਾ ਰੂਪ ਲੈ ਰਹੀਆਂ ਹਨ। ਕੈਨੇਡਾ ਵਿੱਚ, ਲਗਭਗ 30 ਪ੍ਰਤੀਸ਼ਤ ਆਬਾਦੀ ਘੱਟੋ-ਘੱਟ ਇੱਕ ਐਲਰਜੀ ਸੰਬੰਧੀ ਬਿਮਾਰੀ ਤੋਂ ਪੀੜਤ ਹੈ। ਇਹ ਨਤੀਜੇ ਇੱਕ ਗੰਭੀਰ ਸਥਿਤੀ ਵੱਲ ਇਸ਼ਾਰਾ ਕਰਦੇ ਹਨ ਜੋ ਅੱਗੇ ਪੈਦਾ ਹੋ ਸਕਦੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Baby Planning, Food for baby planning, Health, Health tips, Lifestyle, Mother, Pregnancy