Anxiety Before Wedding: ਵਿਆਹ ਹਰ ਇੱਕ ਦੇ ਜੀਵਨ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਲੋਕਾਂ ਨੂੰ ਅਕਸਰ ਹੀ ਵਿਆਹ ਤੋਂ ਪਹਿਲਾਂ ਘਬਰਾਹਟ ਹੁੰਦੀ ਹੈ। ਇਸ ਨੂੰ Pre-Wedding Anxiety ਕਿਹਾ ਜਾਂਦਾ ਹੈ। ਵਿਆਹ ਤੋਂ ਪਹਿਲਾਂ ਘਬਰਾਹਟ ਹੋਣਾ ਇੱਕ ਆਮ ਗੱਲ ਹੈ। ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਵਿਆਹ ਹੋਣੇ ਸ਼ੁਰੂ ਹੋ ਗਏ ਹਨ। ਹੁਣ ਭਾਰਤ ਵਿੱਚ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ। ਜੇਕਰ ਤੁਹਾਡਾ ਵਿਆਹ ਹੈ ਤੇ ਤੁਸੀਂ ਘਬਰਾਹਟ ਜਾਂ Pre-Wedding Anxiety ਮਹਿਸੂਸ ਕਰ ਰਹੇ ਹੋ, ਤਾਂ ਅਸੀਂ ਤੁਹਾਡੇ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੁਝ ਟਿਪਸ ਲੈ ਕੇ ਆਏ ਹਾਂ। ਇਨ੍ਹਾਂ ਟਿਪਸ ਦੀ ਮਦਦ ਨਾਲ ਤੁਸੀਂ Pre-Wedding Anxiety ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਟਿਪਸ ਬਾਰੇ-
Pre-Wedding Anxiety ਦੂਰ ਕਰਨ ਦੇ ਟਿਪਸ
ਦੋਸਤਾਂ ਨਾਲ ਕਰੋ ਗੱਲਬਾਤ
ਕਈ ਵਾਰ ਸਾਡੇ ਮਨ ਵਿੱਚ ਵਿਆਹ ਨੂੰ ਲੈ ਕਿ ਕਈ ਤਰ੍ਹਾਂ ਦੇ ਡਰ ਅਤੇ ਸ਼ੱਕ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਮਨ ਹੀ ਮਨ ਘੁੱਲਣ ਦੀ ਬਜਾਇ ਆਪਣੇ ਕਰੀਬੀ ਤੇ ਭਰੋਸੇਮੰਦ ਦੋਸਤਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਆਪਣੇ ਦੋਸਤਾਂ ਨਾਲ ਗੱਲ ਬਾਤ ਕਰਕੇ ਤੁਸੀਂ ਹਲਕਾ ਮਹਿਸੂਸ ਕਰੋ ਅਤੇ ਇਹ ਡਰ ਤੁਹਾਡੇ ਲਈ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਨਹੀਂ ਬਣਨਗੇ।
ਆਪਣੇ ਜੀਵਨ ਸਾਥੀ ਨਾਲ ਕਰੋ ਗੱਲਾਂ
ਵਿਆਹ ਤੋਂ ਪਹਿਲਾਂ ਅਸੀਂ ਆਪਣੇ ਪਾਰਟਨਰ ਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਜਾਣਦੇ। ਇਸ ਲਈ ਸਾਨੂੰ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਪ੍ਰਤੀ ਕਈ ਤਰ੍ਹਾਂ ਦੇ ਫ਼ਿਕਰ ਸਤਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਵਿਆਹ ਦੀਆਂ ਤਿਆਰੀਆਂ ਵੀ ਤੁਹਾਡੇ ਮਨ ਵਿੱਚ ਘਬਰਾਹਟ ਪੈਦਾ ਕਰ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਪਾਰਟਨਰ ਨਾਲ ਹਰ ਗੱਲ ਖੁੱਲ੍ਹ ਕੇ ਕਰਨੀ ਚਾਹੀਦੀ ਹੈ। ਆਪਸ ਵਿੱਚ ਗੱਲਾਂ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ।
ਪਾਰਟਨਰ ‘ਤੇ ਰੱਖੋ ਭਰੋਸਾ
ਗੱਲਬਾਤ ਕਰਨ ਦੇ ਨਾਲ ਨਾਲ ਤੁਹਾਨੂੰ ਆਪਣੇ ਪਾਰਟਨਰ ਉੱਤੇ ਭਰੋਸਾ ਵੀ ਕਰਨਾ ਚਾਹੀਦਾ ਹੈ। ਭਰੋਸਾ ਕਿਸੇ ਵੀ ਰਿਸ਼ਤੇ ਦੀ ਬੁਨਿਆਦ ਹੈ। ਜੇਕਰ ਤੁਹਾਨੂੰ ਆਪਣੇ ਪਾਰਟਨਰ ਉੱਤੇ ਭਰੋਸਾ ਹੈ ਤਾਂ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ।
ਸਥਿਤੀ ਨੂੰ ਸਮਝੋ
ਤੁਹਾਨੂੰ ਕਿਸੇ ਵੀ ਗੱਲ ਉੱਤੇ ਵਧੇਰੇ ਭਾਵੁਕ ਹੋਣ ਦੀ ਬਜਾਇ ਸਥਿਤੀ ਨੂੰ ਸਮਝਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਘਬਰਾਹਟ ਜਾਂ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਨਹੀਂ ਹੋਵੇਗੀ। ਕਿਸੇ ਵੀ ਚੀਜ਼ ਨੂੰ ਸਵੀਕਾਰ ਕਰ ਲੈਣਾ ਵੀ ਤਣਾਅ ਨੂੰ ਦੂਰ ਕਰਦਾ ਹੈ। ਇਸਦੇ ਨਾਲ ਹੀ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਬਹੁਤਾ ਨਹੀਂ ਸੋਚਣਾ ਚਾਹੀਦਾ ਜੋ ਤੁਹਾਨੂੰ ਪ੍ਰੇਸ਼ਾਨ ਕਰ ਰਹੀਆਂ ਹੋਣ। ਤੁਹਾਨੂੰ ਨਾਕਰਤਾਮਕ ਲੋਕਾਂ ਤੇ ਭਾਵਨਾਵਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anxiety, Lifestyle, Relationship Tips, Wedding