• Home
  • »
  • News
  • »
  • lifestyle
  • »
  • PRE WEDDING THE TREND OF GETTING A SKIN TREAT ON PRE WEDDING TATTOOS GH RUP AS

Pre-Wedding: ਵਿਆਹ ਤੋਂ ਪਹਿਲਾਂ ਵਧਿਆ ਟੈਟੂ ਬਣਵਾਉਣ 'ਤੇ ਸਕਿਨ ਟ੍ਰੀਟਮੈਂਟ ਕਰਵਾਉਣ ਦਾ ਰੁਝਾਨ, ਦੇਖੋ

Pre-Wedding : ਵਿਆਹਾਂ ਦਾ ਸੀਜ਼ਨ ਸ਼ੁਰੂ (Wedding Season) ਹੋ ਗਿਆ ਹੈ। ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਰੂਰ ਪਲ ਨੂੰ ਹੋਰ ਵੀ ਖਾਸ ਬਣਾਉਣ ਲਈ ਲਾੜਾ-ਲਾੜੀ ਕੋਈ ਕਸਰ ਬਾਕੀ ਨਹੀਂ ਛਡਦੇ। ਪਿਛਲੇ ਕੁੱਝ ਸਾਲਾਂ ਤੋਂ ਇਹ ਟ੍ਰੈਂਡ ਦੇਖਿਆ ਗਿਆ ਹੈ ਕਿ ਵਿਆਹ ਨੂੰ ਖਾਸ ਬਣਾਉਣ ਲਈ ਲਾੜਾ-ਲਾੜੀ ਪ੍ਰੀ-ਵੈਡਿੰਗ ਟ੍ਰੀਟਮੈਂਟ (Pre-Wedding Treatment) ਕਰਵਾਉਂਦੇ ਹਨ। ਕੁੜੀਆਂ ਖਾਸ ਤੌਰ 'ਤੇ ਇਨ੍ਹਾਂ ਦਿਨਾਂ ਵਿੱਚ ਹੇਅਰ, ਨੇਲ ਤੇ ਸਕਿਨ ਕਰਵਾਉਣ ਲਗਦੀਆਂ ਹਨ। ਲੜਕਿਆਂ ਦੀ ਗੱਲ ਕਰੀਏ ਤਾਂ ਉਹ ਸਕਿਨ ਟ੍ਰੀਟਮੈਂਟ ਵਿਚ ਲੇਜ਼ਰ, ਹਾਈਡ੍ਰਾਫੇਸ਼ੀਅਲ, ਫੇਸ ਕਰੈਕਸ਼ਨ ਆਦਿ ਟ੍ਰੀਟਮੈਂਟ ਕਰਵਾਉਂਦੇ ਹਨ।

Pre-Wedding: ਵਿਆਹ ਤੋਂ ਪਹਿਲਾਂ ਵਧਿਆ ਟੈਟੂ ਬਣਵਾਉਣ 'ਤੇ ਸਕਿਨ ਟ੍ਰੀਟਮੈਂਟ ਕਰਵਾਉਣ ਦਾ ਰੁਝਾਨ, ਦੇਖੋ (ਸੰਕੇਤਕ ਫੋਟੋ)

  • Share this:
Pre-Wedding : ਵਿਆਹਾਂ ਦਾ ਸੀਜ਼ਨ ਸ਼ੁਰੂ (Wedding Season) ਹੋ ਗਿਆ ਹੈ। ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਰੂਰ ਪਲ ਨੂੰ ਹੋਰ ਵੀ ਖਾਸ ਬਣਾਉਣ ਲਈ ਲਾੜਾ-ਲਾੜੀ ਕੋਈ ਕਸਰ ਬਾਕੀ ਨਹੀਂ ਛਡਦੇ। ਪਿਛਲੇ ਕੁੱਝ ਸਾਲਾਂ ਤੋਂ ਇਹ ਟ੍ਰੈਂਡ ਦੇਖਿਆ ਗਿਆ ਹੈ ਕਿ ਵਿਆਹ ਨੂੰ ਖਾਸ ਬਣਾਉਣ ਲਈ ਲਾੜਾ-ਲਾੜੀ ਪ੍ਰੀ-ਵੈਡਿੰਗ ਟ੍ਰੀਟਮੈਂਟ (Pre-Wedding Treatment) ਕਰਵਾਉਂਦੇ ਹਨ। ਕੁੜੀਆਂ ਖਾਸ ਤੌਰ 'ਤੇ ਇਨ੍ਹਾਂ ਦਿਨਾਂ ਵਿੱਚ ਹੇਅਰ, ਨੇਲ ਤੇ ਸਕਿਨ ਕਰਵਾਉਣ ਲਗਦੀਆਂ ਹਨ। ਲੜਕਿਆਂ ਦੀ ਗੱਲ ਕਰੀਏ ਤਾਂ ਉਹ ਸਕਿਨ ਟ੍ਰੀਟਮੈਂਟ ਵਿਚ ਲੇਜ਼ਰ, ਹਾਈਡ੍ਰਾਫੇਸ਼ੀਅਲ, ਫੇਸ ਕਰੈਕਸ਼ਨ ਆਦਿ ਟ੍ਰੀਟਮੈਂਟ ਕਰਵਾਉਂਦੇ ਹਨ। ਇਨ੍ਹਾਂ ਟ੍ਰੈਂਡ ਵਿੱਚ ਅੱਜਕੱਲ੍ਹ ਇੱਕ ਖਾਸ ਰੁਝਾਨ ਸਾਹਮਣੇ ਆਇਆ ਹੈ ਜੋ ਕਿ ਟੈਟੂ ਬਣਾਉਣ ਦਾ ਹੈ। ਮੰਗਣੀ ਅਤੇ ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਆਪਣੇ ਹੱਥਾਂ 'ਤੇ ਟੈਟੂ ਬਣਵਾ ਰਹੇ ਹਨ।

ਦੈਨਿਕ ਭਾਸਕਰ (Dainik Bhaskar) ਦੀ ਖਬਰ ਦੇ ਮੁਤਾਬਿਕ ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਪਾਰਲਰ ਵਿੱਚ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਦੈਨਿਕ ਭਾਸਕਰ ਨੇ ਹਰਿਆਣਾ ਬਿਊਟੀ ਪਾਰਲਰ ਤੋਂ ਮੇਕਅੱਪ ਮਾਹਿਰ ਜੋਤੀ ਕਾਕਰਾਨ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੱਸਿਆ ਕਿ ਇਨ੍ਹੀਂ ਦਿਨੀਂ ਹੇਅਰ ਐਕਸਟੈਂਸ਼ਨ, ਨੇਲ ਐਕਸਟੈਂਸ਼ਨ ਅਤੇ ਮੇਕਅੱਪ ਲਈ 15 ਤੋਂ 20 ਬੁਕਿੰਗਾਂ ਆ ਰਹੀਆਂ ਹਨ। ਸੈਲੀਬ੍ਰਿਟੀਜ਼ ਦੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਲਈ ਕੁੜੀਆਂ ਵਿੱਚ ਇਸ ਨੂੰ ਲੈ ਕੇ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜਕਲ ਸੈਲੀਬ੍ਰਿਟੀ ਲੁੱਕ ਕਾਫੀ ਟ੍ਰੈਂਡ 'ਚ ਹੈ। ਇਸ ਤੋਂ ਇਲਾਵਾ 3ਡੀ ਅਤੇ ਐਚਡੀ ਮੇਕਅੱਪ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਦੁਲਹਨ ਬੰਨ੍ਹੇ ਹੋਏ ਵਾਲਾਂ ਦੀ ਬਜਾਏ ਖੁੱਲ੍ਹੇ ਵਾਲਾਂ ਨੂੰ ਤਰਜੀਹ ਦੇ ਰਹੀ ਹੈ। ਇਹੀ ਕਾਰਨ ਹੈ ਕਿ ਹੇਅਰ ਐਂਕਸਟੈਂਸ਼ਨ ਪਹਿਲਾਂ ਤੋਂ ਜ਼ਿਆਦਾ ਕਰਵਾਏ ਜਾ ਰਹੇ ਹਨ।

ਹੇਅਰ ਐਂਡ ਨੇਲ ਐਕਸਟੈਂਸ਼ਨ ਆਰਟਿਸਟ ਆਂਚਲ ਨੇ ਦੱਸਿਆ ਕਿ ਨੇਲ ਅਤੇ ਹੇਅਰ ਐਕਸਟੈਂਸ਼ਨ ਦੇ ਨਾਲ-ਨਾਲ ਆਈਲੈਸ਼ਸ ਐਕਸਟੈਂਸ਼ਨ ਦੀ ਵੀ ਅੱਜਕਲ ਮੰਗ ਹੈ। ਵਿਆਹਾਂ ਦੇ ਸੀਜ਼ਨ ਵਿੱਚ ਰਾਜ ਦੀਆਂ 10 ਤੋਂ 12 ਬੁਕਿੰਗਾਂ ਆ ਰਹੀਆਂ ਹਨ। ਅੱਜ ਕੱਲ੍ਹ ਨੇਲ ਆਰਟ ਵਿੱਚ ਨਵਾਂ ਰੁਝਾਨ ਪਤੀ ਦਾ ਨਾਮ ਲਿਖਣ ਦਾ ਹੈ। ਇਸ ਦੇ ਨਾਲ ਹੀ ਵੀਐਲਸੀਸੀ ਤੋਂ ਪੂਜਾ ਨੇ ਦੱਸਿਆ ਕਿ ਹੁਣ ਸ਼ਹਿਰ ਦੇ ਲੋਕ ਵਿਆਹ ਤੋਂ ਪਹਿਲਾਂ ਸਲਿਮ ਦਿਖਣ ਲਈ ਥੈਰੇਪੀ ਲੈ ਰਹੇ ਹਨ। ਬਹੁਤ ਸਾਰੀਆਂ ਲੜਕੀਆਂ ਵਿਆਹ ਤੋਂ ਪਹਿਲਾਂ ਸਕਿਨ ਟ੍ਰੀਟਮੈਂਟ ਵੀ ਲੈ ਰਹੀਆਂ ਹਨ।

ਅੱਜਕੱਲ੍ਹ ਕਾਰਬਨ ਲੇਜ਼ਰ ਫੇਸ਼ੀਅਲ, ਫੇਸ ਕਰੈਕਸ਼ਨ, ਫੋਟੋਥੈਰੇਪੀ, ਹਾਈਡਰੋ ਫੇਸ਼ੀਅਲ, ਲੇਜ਼ਰ ਟੋਨਿੰਗ ਅਤੇ ਪਰਮਾਨੈਂਟ ਹੇਅਰ ਰਿਮੂਵਲ ਬਹੁਤ ਕੀਤੇ ਜਾ ਰਹੇ ਹਨ। ਹਰ ਹਫ਼ਤੇ ਦੋ-ਤਿੰਨ ਲਾੜੀਆਂ ਕਿਸੇ ਨਾ ਕਿਸੇ ਟ੍ਰੀਟਮੈਂਟ ਲਈ ਆ ਰਹੀਆਂ ਹਨ। ਇਸ ਵਾਰ ਵਿਆਹਾਂ ਦੇ ਸੀਜ਼ਨ ਦੀ ਖਾਸ ਗੱਲ ਇਹ ਹੈ ਕਿ ਅੱਜਕੱਲ੍ਹ ਟੈਟੂ ਬਣਵਾਉਣ ਦਾ ਬਹੁਤ ਰੁਝਾਨ ਹੈ। ਲੜਕੇ ਅਤੇ ਲੜਕੀਆਂ ਜੋੜੇ ਵਿੱਚ ਟੈਟੂ ਬਣਵਾ ਰਹੇ ਹਨ। ਮੰਗਣੀ ਅਤੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਜੋੜੇ ਇਨਫਿਨਿਟੀ ਸਿੰਬਲ, ਨੇਮ ਲੈਟਰ, ਲੌਕ-ਇਨ ਕੀ, ਹਾਰਟ ਬੀਟ ਅਤੇ ਸ਼ੇਰ ਸਿੰਬਲ ਬਣਵਾ ਰਹੇ ਹਨ।
Published by:rupinderkaursab
First published: