HOME » NEWS » Life

ਥਾਈਰਡ ਦੇ ਮਰੀਜ਼ ਭੁੱਲ ਕੇ ਵੀ ਨਾ ਕਰਨ ਇਹਨਾਂ ਚੀਜਾਂ ਦਾ ਸੇਵਨ, ਇਹ ਹੈ ਵਜ੍ਹਾ

News18 Punjabi | Trending Desk
Updated: June 30, 2021, 8:29 PM IST
share image
ਥਾਈਰਡ ਦੇ ਮਰੀਜ਼ ਭੁੱਲ ਕੇ ਵੀ ਨਾ ਕਰਨ ਇਹਨਾਂ ਚੀਜਾਂ ਦਾ ਸੇਵਨ, ਇਹ ਹੈ ਵਜ੍ਹਾ

  • Share this:
  • Facebook share img
  • Twitter share img
  • Linkedin share img
Thyroid Patient Avoid Eating These Foods- ਥਾਈਰਡ ਸਾਡੇ ਸਰੀਰ ਵਿੱਚ ਮੌਜੂਦ ਇੱਕ ਜਰੂਰੀ ਹਾਰਮੋਨ ਹੁੰਦਾ ਹੈ ਜੋ ਸਰੀਰ ਦੇ ਸੈੱਲ ਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਹ ਗਲ਼ ਵਿੱਚ ਇੱਕ ਬਟਰਫਲਾਈ ਦੀ ਤਰ੍ਹਾਂ ਦਾ ਛੋਟਾ ਜਿਹਾ ਗਲੈਂਡ ਦੇ ਰੂਪ ਵਿੱਚ ਹੁੰਦਾ ਹੈ ਜਿੱਥੇ ਥਾਈਰਡ ਹਾਰਮੋਨਜ਼ ਸਟੋਰ ਹੁੰਦੇ ਰਹਿੰਦੇ ਹਨ। ਇਹ ਸਰੀਰ ਦੇ ਲਗਭਰ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਾਡੇ ਭੋਜਨ ਨੂੰ ਊਰਜਾ ਵਿੱਚ ਬਦਲਣ ਵਾਲਾ ਮਹੱਤਵਪੂਰਨ ਹਾਰਮੋਨ ਹੁੰਦਾ ਹੈ। ਇਹਨਾਂ ਦਿਨਾਂ ਵਿੱਚ ਥਾਈਰਡ ਦੀ ਸਮੱਸਿਆ ਕਈ ਲੋਕਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਹੈਲ਼ਥਲਾਈਨ ਦੇ ਅਨੁਸਾਰ ਥਾਈਰਡ ਦੀ ਸਮੱਸਿਆ ਆਦਮੀਆਂ ਤੇ ਮੁਕਾਬਲੇ ਔਰਤਾਂ ਵਿੱਚ 10 ਪ੍ਰਤੀਸ਼ਤ ਜਿਆਦਾ ਹੁੰਦੀ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ- ਹਾਈਪਰਥਾਈਰੋਡਿਜਮ ਅਤੇ ਹਾਈਪੋਥਾਇਰਾਇਡ। ਇਸ ਸਮੱਸਿਆ ਦੇ ਹੋਣ ਨਾਲ਼ ਅਚਾਨਕ ਵਜ਼ਨ ਵਧਣਾ,ਗਲ਼ੇ ਵਿੱਚ ਸੋਜ, ਵਾਲਾਂ ਦਾ ਝੜਨਾ ਆਦਿ ਲੱਛਣ ਦਿਖਾਈ ਦਿੰਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਆਪਣੇ ਲਾਈਫਸਟਾਈਲ ਤੇ ਖਾਣ-ਪਾਨ ਵਿੱਚ ਸੁਧਾਰ ਹੋਣਾ ਬਹੁਤ ਜਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਚੀਜਾਂ ਤੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜੋ ਥਾਈਰਡ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦੇ ਹਨ –

ਪੱਤਾ ਗੋਭੀ ਤੇ ਫੁੱਲ ਗੋਭੀ

ਜੇਕਰ ਤੁਸੀਂ ਥਾਈਰਡ ਦੀ ਸਮੱਸਿਆ ਤੋਂ ਪੀੜਿਤ ਹੋ ਤੁਹਾਨੂੰ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ ।ਪੱਤਾ ਤੇ ਫੁੱਲਗੋਭੀ ਵਿੱਚ ਗਾਈਟ੍ਰੋਗਨ ਕਾਫੀ ਮਾਤਰਾ ਵਿੱਚ ਪਾਇਆ ਜਾਦਾਂ ਹੈ ਜੋ ਥਾਈਰਡ ਦੀ ਸਮੱਸਿਆ ਨੂੰ ਵਧਾ ਸਕਦਾ ਹੈ ।
ਕੈਫੀਨ ਯੁਕਤ ਭੋਜਨ

ਥਾਈਰਡ ਦੀ ਸਮੱਸਿਆ ਨੂੰ ਦੂਰ ਕਰਨਾ ਹੈ ਤਾਂ ਕੈਫੀਨ ਵਾਲੀ ਚੀਜਾਂ ਤੋਂ ਦੂਰੀ ਬਣਾ ਲਵੋ ।ਕੈਫੀਨ ਯੁਕਤ ਭੋਜਨ ਥਾਈਰਡ ਗਲੈਡ ਤੇ ਥਾਈਰਡ ਲੈਵਲ ਦੋਨਾਂ ਨੂੰ ਵਧਾਉਣ ਦਾ ਕੰਮ ਕਰਦਾ ਹੈ ।

ਰੈੱਡ ਮੀਟ ਤੋਂ ਦੂਰ ਰਹੋ

ਮਟਨ, ਲੈਮਬ ਜਿਹੇ ਕਿਸੀ ਵੀ ਮੀਟ ਤੋਂ ਦੂਰੀ ਬਣਾਓ । ਇਸ ਵਿੱਚ ਸੈਚੁਰੇਟਡ ਫੇਟ ਤੇ ਕੈਸਟ੍ਰੋਲ ਬਹੁਤ ਅਧਿਕ ਮਾਤਰਾ ਵਿੱਚ ਪਾਇਆ ਜਾਦਾਂ ਹੈ ।ਇਸ ਲਈ ਰੈੱਡ ਮੀਟ ਖਾਣ ਨਾਲ਼ ਵਜ਼ਨ ਵੀ ਤੇਜੀ ਨਾਲ਼ ਵੱਧਦਾ ਹੈ ।ਰੈੱਡ ਮੀਟ ਖਾਣ ਨਾਲ਼ ਸਰੀਰ ਵਿੱਚ ਜਲਣ ਤੇ ਪਰੇਸ਼ਾਨੀ ਵੀ ਹੋ ਸਕਦੀ ਹੈ ।ਇਹਨਾਂ ਸਭ ਕਾਰਨਾਂ ਦੇ ਕਾਰਨ ਥਾਈਰਡ ਦੇ ਮਰੀਜ਼ ਨੂੰ ਇਹਨਾਂ ਚੀਜਾਂ ਦਾ ਸੇਵਨ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ ।

ਸੋਇਆਬੀਨ
ਦਰਅਸਲ ਸੋਇਆਬੀਨ ਵਿੱਚ ਫਯੋਟਯੋਸ੍ਰੋਜਨ ਪਾਇਆ ਜਾਦਾਂ ਹੈ ਜੋ ਥਾਈਰਡ ਹਾਰਮੋਨਜ਼ ਬਣਾਉਣ ਵਾਲੇ ਐਨਜਾਈਮ ਦੀ ਫੰਕਸ਼ਨਿੰਗ ਨੂੰ ਪ੍ਰਭਾਵਿਤ ਕਰਦਾ ਹੈ । ਅਜਿਹੇ ਵਿੱਚ ਸੋਇਆਬਾਨ ਥਾਈਰਡ ਦੇ ਮਰੀਜਾਂ ਲਈ ਨੁਕਸਾਨਦੇਹ ਹੋ ਸਕਦਾ ਹੈ।
Published by: Anuradha Shukla
First published: June 30, 2021, 8:26 PM IST
ਹੋਰ ਪੜ੍ਹੋ
ਅਗਲੀ ਖ਼ਬਰ