Home /News /lifestyle /

Women Health: ਪ੍ਰੀ ਮੈਚਿਓਰ ਡਿਲੀਵਰੀ ਤੋਂ ਬਚਣ ਲਈ ਗਰਭ ਅਵਸਥਾ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

Women Health: ਪ੍ਰੀ ਮੈਚਿਓਰ ਡਿਲੀਵਰੀ ਤੋਂ ਬਚਣ ਲਈ ਗਰਭ ਅਵਸਥਾ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਦੂਜੇ ਪਾਸੇ ਜੇਕਰ ਗਰਭ ਅਵਸਥਾ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਔਰਤ ਆਪਣੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ 'ਚ ਇੰਨੀ ਜ਼ਿਆਦਾ ਉਲਝ ਜਾਂਦੀ ਹੈ ਕਿ ਉਸ ਦਾ ਧਿਆਨ ਹੋਰ ਚੀਜ਼ਾਂ 'ਤੇ ਘੱਟ ਜਾਂਦਾ ਹੈ।

  • Share this:

ਬੱਚੇ ਹਰ ਪਰਿਵਾਰ ਚਾਹੁੰਦਾ ਹੈ ਤੇ ਇਹ ਵੀ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਤੰਦਰੁਸਤ ਤੇ ਸੋਹਣਾ ਹੋਵੇ। ਦਰਅਸਲ ਗਰਭ ਅਵਸਥਾ ਇੱਕ ਅਜਿਹਾ ਪੜਾਅ ਹੈ, ਜਿਸ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਬੱਚੇ ਅਤੇ ਮਾਂ ਦੀ ਸਿਹਤ ਨੂੰ ਬਿਹਤਰ ਰੱਖਣ ਲਈ ਖਾਣ-ਪੀਣ ਤੋਂ ਲੈ ਕੇ ਰੁਟੀਨ ਅਤੇ ਦਵਾਈਆਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਭ ਅਵਸਥਾ ਦੌਰਾਨ ਮੂੰਹ ਦੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।

ਇਸ ਵਿੱਚ ਵਰਤੀ ਗਈ ਲਾਪਰਵਾਹੀ ਨਾ ਸਿਰਫ਼ ਮਾਂ ਦੀ ਸਿਹਤ ਲਈ, ਸਗੋਂ ਬੱਚੇ ਲਈ ਵੀ ਮਾੜੀ ਸਾਬਤ ਹੋ ਸਕਦੀ ਹੈ। ਜ਼ਿਆਦਾਤਰ ਲੋਕ ਦੰਦਾਂ ਦੀ ਦੇਖਭਾਲ ਵੱਲ ਧਿਆਨ ਨਹੀਂ ਦਿੰਦੇ। ਉਨ੍ਹਾਂ ਲਈ ਸਵੇਰੇ ਅਤੇ ਰਾਤ ਨੂੰ ਦੋ ਵਾਰ ਬੁਰਸ਼ ਕਰਨਾ ਕਾਫ਼ੀ ਹੈ।

ਦੂਜੇ ਪਾਸੇ ਜੇਕਰ ਗਰਭ ਅਵਸਥਾ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਔਰਤ ਆਪਣੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ 'ਚ ਇੰਨੀ ਜ਼ਿਆਦਾ ਉਲਝ ਜਾਂਦੀ ਹੈ ਕਿ ਉਸ ਦਾ ਧਿਆਨ ਹੋਰ ਚੀਜ਼ਾਂ 'ਤੇ ਘੱਟ ਜਾਂਦਾ ਹੈ।

FEHealthcare ਦੇ ਅਨੁਸਾਰ, ਜੇਕਰ ਗਰਭ ਅਵਸਥਾ ਦੇ ਦੌਰਾਨ ਮੂੰਹ ਦੀ ਸਿਹਤ ਦਾ ਧਿਆਨ ਰੱਖਿਆ ਜਾਂਦਾ ਹੈ, ਤਾਂ ਬੱਚੇ ਦੇ ਸਮੇਂ ਤੋਂ ਪਹਿਲਾਂ ਅਤੇ ਜਨਮ ਸਮੇਂ ਘੱਟ ਭਾਰ ਨਾਲ ਪੈਦਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਗਰਭ ਅਵਸਥਾ 'ਚ ਦੰਦਾਂ ਦੀਆਂ ਸਮੱਸਿਆਵਾਂ

ਗਰਭ ਅਵਸਥਾ ਦੌਰਾਨ ਲਗਭਗ 70% ਔਰਤਾਂ ਨੂੰ ਮਸੂੜਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਗਰਭ ਅਵਸਥਾ ਦੇ gingivitis ਵਜੋਂ ਜਾਣਿਆ ਜਾਂਦਾ ਹੈ। ਜੇਕਰ ਇਸ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਮਸੂੜੇ ਦੀ ਸੋਜ ਅਤੇ ਬਾਅਦ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ।

ਦਰਅਸਲ, ਗਰਭ ਅਵਸਥਾ ਦੇ ਦੌਰਾਨ, ਸਰੀਰ ਵਿੱਚ ਹਾਰਮੋਨ ਦਾ ਪੱਧਰ ਤੇਜ਼ੀ ਨਾਲ ਬਦਲਦਾ ਹੈ, ਜਿਸ ਕਾਰਨ ਮਸੂੜਿਆਂ ਵਿੱਚ ਖੂਨ ਦਾ ਵਹਾਅ ਵੱਧ ਜਾਂਦਾ ਹੈ। ਇਸ ਨਾਲ ਮਸੂੜਿਆਂ ਵਿੱਚ ਸੋਜ ਅਤੇ ਸੰਵੇਦਨਸ਼ੀਲਤਾ ਵੱਧ ਜਾਂਦੀ ਹੈ। ਔਰਤਾਂ ਨੂੰ ਇਸ ਸਮੇਂ ਦੌਰਾਨ ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਕਾਰਨ ਦੰਦਾਂ ਵਿੱਚ ਫਸੇ ਭੋਜਨ ਦੇ ਕਣ ਅਤੇ ਵੱਧ ਰਹੇ ਬੈਕਟੀਰੀਆ ਮੂੰਹ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ ਪੇਟ 'ਚ ਗੈਸ ਅਤੇ ਐਸੀਡਿਟੀ ਬਣਨ ਨਾਲ ਦੰਦਾਂ ਦੀ ਪਰਲੀ (tooth enamel) ਕਮਜ਼ੋਰ ਹੋ ਜਾਂਦੀ ਹੈ।

ਬੱਚੇ ਦੀ ਸਿਹਤ 'ਤੇ ਪ੍ਰਭਾਵ

ਗਰਭ ਅਵਸਥਾ ਦੇ gingivitis ਨਾ ਸਿਰਫ਼ ਮਾਂ ਲਈ, ਸਗੋਂ ਅਣਜੰਮੇ ਬੱਚੇ ਲਈ ਵੀ ਖ਼ਤਰਨਾਕ ਹੈ। ਇਸ ਕਾਰਨ ਗਰਭਪਾਤ, ਸਮੇਂ ਤੋਂ ਪਹਿਲਾਂ ਡਿਲੀਵਰੀ, ਜਨਮ ਤੋਂ ਪਹਿਲਾਂ ਵਜ਼ਨ ਘੱਟ ਹੋਣ ਤੋਂ ਇਲਾਵਾ ਦਿਮਾਗੀ ਸੱਟ, ਨਜ਼ਰ ਦੀ ਕਮੀ ਜਾਂ ਸੁਣਨ ਸ਼ਕਤੀ ਵਿੱਚ ਕਮੀ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਇਸ ਲਈ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਭੋਜਨ ਅਤੇ ਮੂੰਹ ਦੀ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਗਰਭ ਅਵਸਥਾ ਦੇ gingivitis ਤੋਂ ਕਿਵੇਂ ਬਚਣਾ ਹੈ-

  • ਗਰਭ ਅਵਸਥਾ ਦੌਰਾਨ ਦੰਦਾਂ ਦੇ ਡਾਕਟਰ ਦੀ ਸਲਾਹ ਅਨੁਸਾਰ ਮਾਊਥਵਾਸ਼ ਦੀ ਵਰਤੋਂ ਕਰੋ।

  • ਆਪਣੀ ਗਰਭ ਅਵਸਥਾ ਬਾਰੇ ਦੰਦਾਂ ਦੇ ਡਾਕਟਰ ਨੂੰ ਦੱਸੋ ਅਤੇ ਉਚਿਤ ਇਲਾਜ ਕਰਵਾਓ।

  • ਗਰਭ ਅਵਸਥਾ ਦੌਰਾਨ ਮਸੂੜੇ ਸੰਵੇਦਨਸ਼ੀਲ ਹੋ ਜਾਂਦੇ ਹਨ, ਇਸ ਲਈ ਨਰਮ ਬੁਰਸ਼ ਦੀ ਵਰਤੋਂ ਕਰੋ।

  • ਦੰਦਾਂ ਦੇ ਡਾਕਟਰ ਦੀ ਸਲਾਹ ਅਨੁਸਾਰ ਦਿਨ ਵਿੱਚ ਇੱਕ ਜਾਂ ਦੋ ਵਾਰ ਫਲਾਸ (floss)ਕਰਨਾ ਯਕੀਨੀ ਬਣਾਓ।

  • ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਹ ਦੰਦਾਂ 'ਤੇ ਚਿਪਕ ਕੇ ਬੈਕਟੀਰੀਆ ਦੀ ਸਮੱਸਿਆ ਨੂੰ ਵਧਾ ਸਕਦੇ ਹਨ।

Published by:Amelia Punjabi
First published:

Tags: Health care, Pregnancy, Pregnant, Women health