Home /News /lifestyle /

National Nutrition Week 2022: ਗਰਭਵਤੀ ਔਰਤਾਂ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ, ਜਾਣੋ ਅਹਿਮ ਗੱਲਾਂ

National Nutrition Week 2022: ਗਰਭਵਤੀ ਔਰਤਾਂ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ, ਜਾਣੋ ਅਹਿਮ ਗੱਲਾਂ

ਗਰਭਵਤੀ ਔਰਤਾਂ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ

ਗਰਭਵਤੀ ਔਰਤਾਂ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ

ਸਰਕਾਰ ਵੱਲੋਂ ਇਹ ਪੂਰਾ ਹਫ਼ਤਾ ਸਹੀ ਖਾਣ-ਪੀਣ ਅਤੇ ਪੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ। ਸਰਕਾਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾਉਂਦੀ ਹੈ ਅਤੇ ਜਾਗਰੂਕਤਾ ਮੁਹਿੰਮ ਚਲਾਉਂਦੀ ਹੈ।

  • Share this:

National Nutrition Week 2022: ਹਰ ਸਾਲ ਭਾਰਤ ਵਿੱਚ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਸਰਕਾਰ ਵੱਲੋਂ ਇਹ ਪੂਰਾ ਹਫ਼ਤਾ ਸਹੀ ਖਾਣ-ਪੀਣ ਅਤੇ ਪੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ। ਸਰਕਾਰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾਉਂਦੀ ਹੈ ਅਤੇ ਜਾਗਰੂਕਤਾ ਮੁਹਿੰਮ ਚਲਾਉਂਦੀ ਹੈ।

ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਅਜੇ ਕੁਪੋਸ਼ਣ ਦੇ ਸ਼ਿਕਾਰ ਬੱਚੇ ਪਾਏ ਜਾਂਦੇ ਹਨ। ਇਹ ਬੱਚੇ ਜਨਮ ਤੋਂ ਹੀ ਕਮਜ਼ੋਰ ਹੁੰਦੇ ਹਨ ਜਿਸ ਦਾ ਮੁੱਖ ਕਾਰਨ ਗਰਭ ਅਵਸਥਾ ਦੌਰਾਨ ਮਾਂ ਨੂੰ ਸਹੀ ਮਾਤਰਾ ਵਿੱਚ ਪੋਸ਼ਣ ਨਹੀਂ ਮਿਲਦਾ ਅਤੇ ਬੱਚੇ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਮਾਂ ਨੂੰ 9 ਮਹੀਨੇ ਦੌਰਾਨ ਪੋਸ਼ਣ ਭਰਪੂਰ ਭੋਜਨ ਮਿਲੇ ਤਾਂ ਜੋ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਰਹਿਣ। ਪੋਸ਼ਣ ਭਰਪੂਰ ਭੋਜਨ ਵਿੱਚ ਜ਼ਰੂਰੀ ਖਣਿਜ, ਵਿਟਾਮਿਨ, ਪ੍ਰੋਟੀਨ, ਕਾਰਬ ਆਦਿ ਹੋਣੇ ਚਾਹੀਦੇ ਹਨ। ਕਲੀਨਿਕਲ ਨਿਊਟ੍ਰੀਸ਼ਨਿਸਟ ਅੰਸ਼ੁਲ ਜੈਭਾਰਤ ਤੋਂ ਜਾਣਦੇ ਹਾਂ ਕਿ ਗਰਭ ਅਵਸਥਾ ਦੌਰਾਨ ਖ਼ੁਰਾਕ ਵਿੱਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਪੋਸ਼ਣ ਦਾ ਕੀ ਮਹੱਤਵ ਹੈ?

ਜਾਣੋ ਕੀ ਹੈ ਗਰਭ ਅਵਸਥਾ ਵਿੱਚ ਪੋਸ਼ਣ ਦੀ ਮਹੱਤਤਾ?

ਵੈਸੇ ਤਾਂ ਹਰ ਕਿਸੇ ਨੂੰ ਪੋਸ਼ਣ ਭਰਪੂਰ ਖ਼ੁਰਾਕ ਲੈਣੀ ਚਾਹੀਦੀ ਹੈ ਪਰ ਗਰਭਵਤੀ ਔਰਤ ਲਈ ਗਰਭ ਅਵਸਥਾ ਦੌਰਾਨ ਪੋਸ਼ਣ ਨਾਲ ਭਰਪੂਰ ਖ਼ੁਰਾਕ ਲੈਣਾ ਬਾਕੀ ਸਾਰਿਆਂ ਨਾਲੋਂ ਵਧੇਰੇ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਮਾਂ ਨੇ ਆਪਣੀ ਅਤੇ ਆਪਣੇ ਗਰਭ ਵਿੱਚ ਪਲ ਰਹੇ ਸ਼ਿਸ਼ੂ ਦੋਵਾਂ ਦੀ ਸਿਹਤ ਦਾ ਧਿਆਨ ਰੱਖਣਾ ਹੁੰਦਾ ਹੈ। ਇਸ ਲਈ ਖ਼ੁਰਾਕ 'ਚ ਪੌਸ਼ਟਿਕ ਤੱਤਾਂ ਨੂੰ ਸੰਤੁਲਿਤ ਮਾਤਰਾ 'ਚ ਸ਼ਾਮਲ ਕਰਨਾ ਜ਼ਰੂਰੀ ਹੋ ਜਾਂਦਾ ਹੈ।

ਗਰਭ ਅਵਸਥਾ ਵਿੱਚ ਆਇਰਨ ਨਾਲ ਭਰਪੂਰ ਭੋਜਨ ਖਾਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ। ਇਸ ਅਵਸਥਾ ਵਿੱਚ ਹੀਮੋਗਲੋਬਿਨ ਥੋੜ੍ਹਾ ਘਟਦਾ ਹੈ। ਅਜਿਹੇ 'ਚ ਆਇਰਨ, ਫੋਲਿਕ ਐਸਿਡ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਥੋੜ੍ਹਾ-ਥੋੜ੍ਹਾ ਭੋਜਨ ਕਰੋ ਅਤੇ ਇੱਕ ਵਾਰ 'ਚ ਹੀ ਜ਼ਿਆਦਾ ਖਾਣ ਤੋਂ ਬਚੋ।

ਪੋਸ਼ਣ ਵਿੱਚ ਸ਼ਾਮਿਲ ਹੁੰਦਾ ਹੈ ਇਹ ਕੁੱਝ

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਗਰਭ ਅਵਸਥਾ ਦੇ ਪੂਰੇ 9 ਮਹੀਨੇ ਸਿਹਤਮੰਦ ਰਹੋ, ਤੁਹਾਨੂੰ ਕਮਜ਼ੋਰੀ ਜਾਂ ਕਿਸੇ ਕਿਸਮ ਦੀ ਸਰੀਰਕ ਸਮੱਸਿਆ ਨਾ ਹੋਵੇ, ਤਾਂ ਆਪਣੀ ਖ਼ੁਰਾਕ ਵਿੱਚ ਕੈਲਸ਼ੀਅਮ, ਆਇਰਨ, ਫੋਲੇਟ (ਫੋਲਿਕ ਐਸਿਡ), ਵਿਟਾਮਿਨ ਸੀ, ਵਿਟਾਮਿਨ ਬੀ12, ਪ੍ਰੋਟੀਨ ਭੋਜਨ ਵਿੱਚ ਓਮੇਗਾ 3 ਫੈਟੀ ਐਸਿਡ ਆਦਿ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਯਕੀਨੀ ਬਣਾਓ। ਇਹ ਸਾਰੇ ਭੋਜਨ ਪਦਾਰਥ ਵਾਲੇ ਪੋਸ਼ਣ ਤੱਤ ਤੁਹਾਨੂੰ ਜ਼ਰੂਰ ਲੈਣੇ ਚਾਹੀਦੇ ਹਨ।

ਗਰਭਵਤੀ ਔਰਤਾਂ ਖੁਰਾਕ 'ਚ ਸ਼ਾਮਿਲ ਕਰਨ ਇਹ ਭੋਜਨ

ਗਰਭ ਅਵਸਥਾ ਦੌਰਾਨ ਜਿੰਨਾ ਹੋ ਸਕੇ ਤੁਹਾਨੂੰ ਤਾਜ਼ੇ ਫਲ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਘਰ ਦਾ ਬਣਿਆ ਭੋਜਨ ਖਾਣਾ ਚਾਹੀਦਾ ਹੈ। ਇਨ੍ਹੀਂ ਦਿਨੀਂ ਆਇਰਨ ਬਹੁਤ ਜ਼ਰੂਰੀ ਹੁੰਦਾ ਹੈ। ਅਕਸਰ ਔਰਤਾਂ ਦੇ ਸਰੀਰ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ, ਜੋ ਉਨ੍ਹਾਂ ਦੇ ਨਾਲ-ਨਾਲ ਬੱਚੇ ਲਈ ਵੀ ਨੁਕਸਾਨਦੇਹ ਹੋ ਸਕਦੀ ਹੈ।

ਆਇਰਨ ਦੀ ਮਾਤਰਾ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਚੁਕੰਦਰ, ਅਨਾਰ, ਸੁੱਕੇ ਮੇਵੇ, ਅਨਾਜ, ਆਂਡਾ, ਲਾਲ ਮੀਟ, ਅਮਰੂਦ ਆਦਿ ਖਾ ਸਕਦੇ ਹੋ। ਕੁੱਝ ਔਰਤਾਂ ਨੂੰ ਕਬਜ਼ ਦੀ ਸਮੱਸਿਆ ਵੀ ਹੁੰਦੀ ਹੈ। ਇਸ ਦੇ ਲਈ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਸੰਤਰਾ, ਨਿੰਬੂ, ਰਸਬੇਰੀ, ਨਾਸ਼ਪਾਤੀ, ਸਟ੍ਰਾਬੇਰੀ, ਅੰਜੀਰ, ਅਮਰੂਦ, ਬਰੇਨ ਆਟਾ, ਸਾਬਤ ਅਨਾਜ ਆਦਿ ਖਾਓ।

ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਜ਼ਿਆਦਾ ਪਾਣੀ ਪੀਓ, ਨਾਲ ਹੀ ਨਿੰਬੂ ਪਾਣੀ, ਨਾਰੀਅਲ ਪਾਣੀ ਪੀਣ ਨਾਲ ਤੁਹਾਨੂੰ ਕਈ ਪੌਸ਼ਟਿਕ ਤੱਤ ਮਿਲਣਗੇ। ਜੇਕਰ ਤੁਹਾਨੂੰ ਉਲਟੀ, ਜੀਅ ਕੱਚਾ ਹੋਣਾ ਲੱਗਦਾ ਹੈ ਤਾਂ ਸਵੇਰੇ ਇਸ ਫਲ ਦਾ ਸੇਵਨ ਕਰਨ ਨਾਲ ਅਦਰਕ ਦੀ ਸੁੰਘਣ ਨਾਲ ਵੀ ਕਾਫ਼ੀ ਫ਼ਰਕ ਪੈਂਦਾ ਹੈ।

ਗਰਭਵਤੀ ਔਰਤਾਂ ਖ਼ੁਰਾਕ 'ਚ ਸ਼ਾਮਿਲ ਨਾ ਕਰਨ ਇਹ ਭੋਜਨ

ਗਰਭ ਅਵਸਥਾ ਦੌਰਾਨ ਤੁਸੀਂ ਆਪਣੀ ਖ਼ੁਰਾਕ 'ਤੇ ਜਿੰਨਾ ਜ਼ਿਆਦਾ ਧਿਆਨ ਦੇਵੋਗੇ, ਤੁਹਾਡੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਓਨਾ ਹੀ ਜ਼ਿਆਦਾ ਜਾਰੀ ਰਹੇਗਾ। ਅਜਿਹੇ 'ਚ ਤੁਹਾਨੂੰ ਜ਼ਿਆਦਾ ਤੇਲ ਯੁਕਤ ਭੋਜਨ, ਪ੍ਰੋਸੈਸਡ ਫੂਡ, ਜੰਕ ਫੂਡ, ਪੈਕਡ ਫੂਡ, ਅਲਕੋਹਲ, ਰੈੱਡ ਮੀਟ, ਜ਼ਿਆਦਾ ਚਰਬੀ ਅਤੇ ਕੈਲੋਰੀ ਵਾਲੀਆਂ ਚੀਜ਼ਾਂ, ਰੋਡ ਸਾਈਡ ਫੂਡ, ਸੋਡਾ, ਕੋਲਡ ਡਰਿੰਕਸ ਆਦਿ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।

ਧਿਆਨ ਵਿੱਚ ਰੱਖੋ, ਗਰਭ ਅਵਸਥਾ ਦੌਰਾਨ ਕੱਚੇ ਪਪੀਤੇ, ਅਨਾਨਾਸ ਦੇ ਸੇਵਨ ਤੋਂ ਬਚੋ, ਕਿਉਂਕਿ ਇਸ ਨਾਲ ਗਰਭਪਾਤ ਹੋ ਸਕਦਾ ਹੈ। ਬਹੁਤ ਜ਼ਿਆਦਾ ਚਾਹ, ਕੌਫ਼ੀ ਨਹੀਂ ਪੀਣੀ ਚਾਹੀਦੀ।

Published by:Tanya Chaudhary
First published:

Tags: Diet, Healthy lifestyle, Nutrition, Pregnancy