Home /News /lifestyle /

ਸਸਤੀਆਂ ਕਾਰਾਂ ਨਾਲੋਂ ਜ਼ਿਆਦਾ ਵਿਕ ਰਹੀਆਂ ਮਹਿੰਗੀਆਂ ਗੱਡੀਆਂ, ਜਾਣੋ ਕਿਉਂ

ਸਸਤੀਆਂ ਕਾਰਾਂ ਨਾਲੋਂ ਜ਼ਿਆਦਾ ਵਿਕ ਰਹੀਆਂ ਮਹਿੰਗੀਆਂ ਗੱਡੀਆਂ, ਜਾਣੋ ਕਿਉਂ

ਰੇਟਿੰਗ ਏਜੰਸੀ CRISIL ਦੇ ਇੱਕ ਵਿਸ਼ਲੇਸ਼ਣ ਨੇ ਦਿਖਾਇਆ ਕਿ FY22 ਵਿੱਚ, 10 ਲੱਖ ਰੁਪਏ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਦੀ ਵਿਕਰੀ, ਜਿਆਦਾਤਰ ਉਪਯੋਗੀ ਵਾਹਨਾਂ (UVs), ਪਿਛਲੇ ਸਾਲ ਦੇ ਮੁਕਾਬਲੇ 38% ਵਧੀ ਹੈ। ਜਦਕਿ ਇਸ ਸਮੇਂ ਦੌਰਾਨ ਘੱਟ ਕੀਮਤ ਵਾਲੀਆਂ ਕਾਰਾਂ 'ਚ 7 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਹੈ।

ਹੋਰ ਪੜ੍ਹੋ ...
  • Share this:
ਪਿਛਲੇ ਸਾਲ ਦੇਸ਼ 'ਚ ਸਸਤੀਆਂ ਕਾਰਾਂ ਦੇ ਮੁਕਾਬਲੇ ਪ੍ਰੀਮੀਅਮ ਸੈਗਮੈਂਟ ਯਾਨੀ 10 ਲੱਖ ਰੁਪਏ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਦੀ ਵਿਕਰੀ 'ਚ ਕਾਫੀ ਵਾਧਾ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕੋਰੋਨਾ ਮਹਾਂਮਾਰੀ ਤੋਂ ਬਾਅਦ ਘੱਟ ਆਮਦਨੀ ਵਾਲੇ ਲੋਕਾਂ ਦੀ ਆਮਦਨ ਵਿੱਚ ਆਈ ਗਿਰਾਵਟ ਹੈ। ਇਸ ਕਾਰਨ ਉਹ ਇਸ ਸਮੇਂ ਨਵੀਂ ਕਾਰ ਖਰੀਦਣ ਤੋਂ ਬਚ ਰਹੇ ਹਨ। ਇਸ ਦੇ ਨਾਲ ਹੀ ਜ਼ਿਆਦਾ ਆਮਦਨ ਵਾਲੇ ਲੋਕਾਂ ਦਾ ਕਾਰਾਂ ਖਰੀਦਣਾ ਜਾਰੀ ਹੈ।

ਰੇਟਿੰਗ ਏਜੰਸੀ CRISIL ਦੇ ਇੱਕ ਵਿਸ਼ਲੇਸ਼ਣ ਨੇ ਦਿਖਾਇਆ ਕਿ FY22 ਵਿੱਚ, 10 ਲੱਖ ਰੁਪਏ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਦੀ ਵਿਕਰੀ, ਜਿਆਦਾਤਰ ਉਪਯੋਗੀ ਵਾਹਨਾਂ (UVs), ਪਿਛਲੇ ਸਾਲ ਦੇ ਮੁਕਾਬਲੇ 38% ਵਧੀ ਹੈ। ਜਦਕਿ ਇਸ ਸਮੇਂ ਦੌਰਾਨ ਘੱਟ ਕੀਮਤ ਵਾਲੀਆਂ ਕਾਰਾਂ 'ਚ 7 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਹੈ।

30 ਫੀਸਦੀ ਵਧੀ ਹੈ ਪ੍ਰੀਮੀਅਮ ਕਾਰਾਂ ਦੀ ਵਿਕਰੀ
ਇਹ ਰੁਝਾਨ ਦਰਸਾਉਂਦਾ ਹੈ ਕਿ ਹੁਣ ਲੋਕ ਪ੍ਰੀਮੀਅਮ ਵਾਹਨ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਵੈਸੇ, ਪ੍ਰੀਮੀਅਮ ਸੈਗਮੈਂਟ ਵੱਲ ਇਹ ਰੁਝਾਨ ਕੋਵਿਡ 19 ਤੋਂ ਬਾਅਦ ਬਹੁਤ ਤੇਜ਼ੀ ਨਾਲ ਦੇਖਿਆ ਗਿਆ ਹੈ। CRISIL ਵਿਸ਼ਲੇਸ਼ਣ ਨੇ ਖੁਲਾਸਾ ਕੀਤਾ ਹੈ ਕਿ ਪ੍ਰੀਮੀਅਮ ਕਾਰਾਂ ਹੁਣ ਕੁੱਲ ਆਟੋਮੋਟਿਵ ਮਾਰਕੀਟ ਦਾ 30% ਹਿੱਸਾ ਬਣਾਉਂਦੀਆਂ ਹਨ ਜਦੋਂ ਕਿ FY21 ਵਿੱਚ 25% ਸੀ।

ਕੀ ਹੈ ਕਾਰਨ ?
CRISIL ਦੇ ਡਾਇਰੈਕਟਰ ਪੁਸ਼ਨ ਸ਼ਰਮਾ ਨੇ ਕਿਹਾ ਕਿ ਇਸ ਬਦਲਾਅ ਦਾ ਮੁੱਖ ਕਾਰਨ ਇਹ ਹੈ ਕਿ ਲੋਕਾਂ ਦੀ ਆਮਦਨ 'ਚ ਵੱਡਾ ਫਰਕ ਆਇਆ ਹੈ। ਕੋਰੋਨਾ ਤੋਂ ਬਾਅਦ ਜਿੱਥੇ ਕੁਝ ਲੋਕਾਂ ਦੀ ਆਮਦਨ ਵਿੱਚ ਕਾਫੀ ਵਾਧਾ ਹੋਇਆ ਹੈ, ਉੱਥੇ ਹੀ ਮੱਧ ਵਰਗ ਦੇ ਪਰਿਵਾਰਾਂ ਦੀ ਆਮਦਨ ਵਿੱਚ ਕਮੀ ਆਈ ਹੈ। ਇਸ ਤੋਂ ਇਲਾਵਾ ਘੱਟ ਕੀਮਤ ਵਾਲੀਆਂ ਕਾਰਾਂ ਦੀ ਕੀਮਤ 'ਚ ਕਾਫੀ ਵਾਧਾ ਹੋਇਆ ਹੈ। ਹੁਣ ਲੋਕਾਂ ਕੋਲ ਇਸ ਸੈਗਮੈਂਟ ਵਿੱਚ ਘੱਟ ਵਿਕਲਪ ਹਨ। ਕਈ ਕੰਪਨੀਆਂ ਇਸ ਖੇਤਰ ਤੋਂ ਬਾਹਰ ਹੋ ਗਈਆਂ ਹਨ।

ਵਧੀ ਹੈ ਪ੍ਰੀਮੀਅਮ ਦੋਪਹੀਆ ਵਾਹਨਾਂ ਦੀ ਮੰਗ
ਅਜਿਹਾ ਹੀ ਰੁਝਾਨ ਦੋਪਹੀਆ ਵਾਹਨ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਪਿਛਲੇ 5-6 ਸਾਲਾਂ ਵਿੱਚ 70,000 ਰੁਪਏ ਤੋਂ ਵੱਧ ਕੀਮਤ ਵਾਲੇ ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਹ ਸਸਤੇ ਦੋਪਹੀਆ ਵਾਹਨਾਂ ਨਾਲੋਂ ਕਿਤੇ ਵੱਧ ਹੈ। ਸਖ਼ਤ ਰੈਗੂਲੇਟਰੀ ਨਿਯਮਾਂ ਅਤੇ ਵਾਹਨ ਨਿਰਮਾਤਾਵਾਂ ਦੁਆਰਾ ਕੀਮਤਾਂ ਵਿੱਚ ਵਾਧੇ ਕਾਰਨ ਮਾਲਕੀ ਦੀ ਲਾਗਤ ਵਿੱਚ ਕਾਫ਼ੀ ਵਾਧਾ ਹੋਇਆ ਹੈ।
Published by:Amelia Punjabi
First published:

Tags: Auto industry, Automobile, Car

ਅਗਲੀ ਖਬਰ