Prenatal Anxiety: ਅਕਸਰ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਅਤੇ ਜਣੇਪੇ ਦੇ ਦਰਦ ਦੌਰਾਨ ਐਂਜਾਇਟੀ ਹੋ ਜਾਂਦੀ ਹੈ। ਇਸ ਕਾਰਨ ਔਰਤਾਂ ਨੂੰ ਹੋਰ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ, ਕੁਝ ਟਿਪਸ ਦੀ ਮਦਦ ਨਾਲ, ਗਰਭਵਤੀ ਔਰਤਾਂ ਡਿਲੀਵਰੀ ਅਤੇ ਗਰਭ ਅਵਸਥਾ ਦੌਰਾਨ ਐਂਜਾਇਟੀ ਨੂੰ ਮੈਨੇਜ ਕਰ ਸਕਦੀਆਂ ਹਨ। ਵੈਸੇ ਪ੍ਰੈਗਨੈਂਸੀ ਦੌਰਾਨ ਹੋਣ ਵਾਲੀ ਐਂਜਾਇਟੀ ਨੂੰ ਪ੍ਰੀਨੈਟਲ ਐਂਜਾਇਟੀ ਕਿਹਾ ਜਾਂਦਾ ਹੈ। ਗਰਭ ਅਵਸਥਾ ਦੌਰਾਨ ਹਾਰਮੋਨਲ ਬਦਲਾਅ ਪ੍ਰੀਨੈਟਲ ਐਂਜਾਇਟੀ ਅਤੇ ਪੈਨਿਕ ਅਟੈਕ ਦੇ ਜੋਖਮ ਨੂੰ ਵਧਾਉਂਦੇ ਹਨ।
ਗਰਭ ਅਵਸਥਾ ਦੇ ਹਾਰਮੋਨ ਬਹੁਤ ਜ਼ਿਆਦਾ ਤਣਾਅ ਦੇ ਸਮੇਂ ਦਿਮਾਗ ਦੇ ਕੁਝ ਹਿੱਸਿਆਂ ਨੂੰ ਐਕਟਿਵ ਕਰਦੇ ਹਨ, ਜਿਸ ਨਾਲ ਚਿੰਤਾ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਜਣੇਪੇ ਦਾ ਸਮੇਂ ਨੇੜੇ ਆਉਣ ਉੱਤੇ ਬਹੁਤ ਜ਼ਿਆਦਾ ਹਾਰਮੋਨਲ ਬਦਲਾਅ, ਪ੍ਰਸੂਤੀ ਦਰਦ, ਨੀਂਦ ਅਤੇ ਆਰਾਮ ਦੀ ਕਮੀ, ਹਸਪਤਾਲ ਵਿਚ ਰੁਕਣ ਦਾ ਡਰ, ਮਾਂ ਬਣਨ ਦੀਆਂ ਜ਼ਿੰਮੇਵਾਰੀਆਂ ਦਾ ਡਰ ਅਤੇ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਾ ਆਦਿ ਕਾਰਨ ਔਰਤਾਂ ਨੂੰ ਪ੍ਰੀਨੈਟਲ ਐਂਜਾਇਟੀ ਹੋ ਜਾਂਦੀ ਹੈ।
ਪ੍ਰੀਨੈਟਲ ਐਂਜਾਇਟੀ ਨੂੰ ਰੋਕਣ ਲਈ ਤੁਸੀਂ ਇਨ੍ਹਾਂ ਟਿਪਸ ਨੂੰ ਅਪਣਾ ਸਕਦੇ ਹੋ: ਪ੍ਰੀਨੈਟਲ ਐਂਜਾਇਟੀ ਦੇ ਇੱਕ ਜਾਂ ਇੱਕ ਤੋਂ ਵੱਧ ਕਾਰਨ ਹੋ ਸਕਦੇ ਹਨ। ਹਾਲਾਂਕਿ, ਇਸ ਸਮੱਸਿਆ ਦੇ ਬਹੁਤ ਸਾਰੇ ਉਪਾਅ ਹਨ ਅਤੇ ਰੋਕਥਾਮ ਵੀ ਸੰਭਵ ਹੈ। ਜੇਕਰ ਤੁਸੀਂ ਗਰਭ ਅਵਸਥਾ 'ਚ ਪ੍ਰੀਨੈਟਲ ਐਂਜਾਇਟੀ ਦਾ ਸਾਹਮਣਾ ਕਰ ਰਹੇ ਹੋ ਤਾਂ ਕਿਸੇ ਨਾਲ ਇਸ ਬਾਰੇ ਜ਼ਰੂਰ ਗੱਲ ਕਰੋ, ਇਸ ਨੂੰ ਆਪਣੇ ਅੰਦਰ ਦਬਾ ਕੇ ਨਾ ਰੱਖੋ, ਇਹ ਬੱਚੇ ਤੇ ਤੁਹਾਡੀ ਸਿਹਤ ਲਈ ਠੀਕ ਨਹੀਂ ਗੋਵੇਗਾ। ਇਸ ਲਈ ਆਪਣੇ ਸਾਥੀ, ਨਜ਼ਦੀਕੀ ਦੋਸਤ ਜਾਂ ਪਰਿਵਾਰਕ ਮੈਂਬਰ ਨਾਲ ਇਸ ਬਾਰੇ ਗੱਲ ਕਰੋ, ਇਹ ਲੋਕ ਤੁਹਾਨੂੰ ਸਹਾਇਤਾ ਪ੍ਰਦਾਨ ਕਰ ਸਕਦੇ ਹਨ।
ਆਪਣਾ ਧਿਆਨ ਕਿਸੇ ਹੋਰ ਚੀਜ਼ ਵੱਲ ਲਗਾਓ : ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਪ੍ਰੀਨੈਟਲ ਐਂਜਾਇਟੀ ਨੂੰ ਘੱਟ ਰੱਖਣ ਵਿੱਚ ਮਦਦ ਕਰਦੀ ਹੈ। ਤੁਹਾਨੂੰ ਯੋਗਾ, ਡੀਪ ਬ੍ਰੀਥਿੰਗ, ਸੈਰ ਤੇ ਰਨਿੰਗ ਮੈਡੀਟੇਸ਼ਨ ਆਦਿ ਤੋਂ ਵੀ ਲਾਭ ਹੋਵੇਗਾ। ਇਸ ਤੋਂ ਇਲਾਵਾ ਪਰਿਆਪਤ ਮਾਤਰਾ ਵਿੱਚ ਨੀਂਦ ਅਤੇ ਆਰਾਮ ਕਰਨਾ ਵੀ ਪ੍ਰੀਨੈਟਲ ਐਂਜਾਇਟੀ ਤੋਂ ਰਾਹਤ ਪ੍ਰਦਾਨ ਕਰ ਸਕਦਾ ਹੈ।
ਜ਼ਿਆਦਾਤਰ ਗਰਭਵਤੀ ਔਰਤਾਂ ਨੂੰ ਜਣੇਪੇ ਦਾ ਡਰ ਹੁੰਦਾ ਹੈ। ਜੇਕਰ ਤੁਹਾਨੂੰ ਵੀ ਅਜਿਹਾ ਹੀ ਮਹਿਸੂਸ ਹੋ ਰਿਹਾ ਹੈ ਤਾਂ ਆਪਣੀ ਡਾਕਟਰ ਨਾਲ ਗੱਲ ਕਰੋ, ਇਸ ਬਾਰੇ ਪੜ੍ਹੋ, ਕਿਤਾਬਾਂ ਪੜ੍ਹੋ ਤੇ ਜਾਣਕਾਰੀ ਹਾਸਲ ਕਰੋ। ਜੇ ਨਹੀਂ ਫਰਕ ਪੈ ਰਿਹਾ ਤਾਂ ਇਸ ਲਈ ਆਪਣੇ ਡਾਕਟਰ ਨਾਲ ਜ਼ਰੂਰ ਇੱਕ ਵਾਰ ਗੱਲ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।