ਗਰਮੀ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਗਰਮੀ ਦੇ ਮੌਸਮ ਵਿੱਚ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਲਾਜ਼ਮੀ ਹੈ। ਗਰਮੀਆਂ ਵਿੱਚ ਸਭ ਤੋਂ ਵੱਧ ਸਮੱਸਿਆ ਡੀਹਾਈਡ੍ਰੇਸ਼ਨ ਦੀ ਆਉਂਦੀ ਹੈ। ਆਪਣੇ ਆਪ ਨੂੰ ਹਾਈਡ੍ਰੇਟ ਰੱਖਣ ਲਈ ਅਸੀਂ ਕਈ ਤਰ੍ਹਾਂ ਦੀਆਂ ਡ੍ਰਿੰਕਸ ਦਾ ਸੇਵਨ ਕਰਦੇ ਹਾਂ।
ਗਰਮੀਆਂ ਵਿੱਚ ਇਲਾਇਚੀ ਦਾ ਸ਼ਰਬਤ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਬਹੁਤ ਸਾਰੇ ਸਿਹਤ ਲਾਭ ਹਨ। ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ, ਜਿਸ ਨਾਲ ਅਸੀਂ ਪੂਰਾ ਦਿਨ ਊਰਜਾ ਭਰਪੂਰ ਰਹਿੰਦੇ ਹਾਂ। ਇਸ ਤੋਂ ਇਲਾਵਾ ਇਹ ਸਾਡੇ ਮਨ ਨੂੰ ਰੀਲੈਕਸ ਕਰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਬੈਕਟੀਰੀਆ ਦੀ ਲਾਗ ਤੋਂ ਬਚਾਉਂਦਾ ਹੈ ਅਤੇ ਸਾਡੇ ਪੇਟ ਨੂੰ ਵੀ ਠੀਕ ਰੱਖਣ ਵਿੱਚ ਮਦਦ ਕਰਨਾ ਹੈ।
ਇਸ ਤੋਂ ਇਲਾਵਾ ਇਲਾਇਚੀ ਦਾ ਸ਼ਰਬਤ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਲਾਇਚੀ ਦੇ ਪਾਣੀ ਜਾਂ ਸ਼ਰਬਤ ਨੂੰ ਕਿਵੇਂ ਬਣਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਲਾਇਚੀ ਦਾ ਸ਼ਰਬਤ ਘਰ 'ਚ ਬਣਾਉਣਾ ਬਹੁਤ ਆਸਾਨ ਹੈ। ਆਓ ਇਸ ਨੂੰ ਬਣਾਉਣ ਦਾ ਤਰੀਕਾ ਅਤੇ ਲੋੜੀਂਦੀ ਸਮੱਗਰੀ ਬਾਰੇ ਜਾਣਦੇ ਹੈ-
ਇਲਾਇਚੀ ਦਾ ਸ਼ਰਬਤ ਬਣਾਉਣ ਲਈ ਲੋੜੀਂਦੀ ਸਮੱਗਰੀ:
ਇਲਾਇਚੀ ਪਾਊਡਰ - 1 ਚੱਮਚ, ਨਿੰਬੂ ਦਾ ਰਸ - 2 ਚੱਮਚ, ਕਾਲਾ ਨਮਕ - 1/2 ਚੱਮਚ, ਨਿੰਬੂ ਦੇ ਟੁਕੜੇ – 2, ਖੰਡ - ਸੁਆਦ ਅਨੁਸਾਰ, ਆਈਸ ਕਿਊਬ - 8-10, ਠੰਡਾ ਪਾਣੀ - 4 ਕੱਪ
ਇਲਾਇਚੀ ਸ਼ਰਬਤ ਬਣਾਉਣ ਦਾ ਆਸਾਨ ਤਰੀਕਾ-
• ਸਭ ਤੋਂ ਪਹਿਲਾਂ ਇਲਾਇਚੀ ਲਓ ਅਤੇ ਇਲਾਇਚੀ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲਓ।
• ਇਸ ਤੋਂ ਬਾਅਦ ਇੱਕ ਡੂੰਘੇ ਤਲੇ ਵਾਲਾ ਭਾਂਡਾ ਲਓ ਅਤੇ ਉਸ ਵਿੱਚ 4 ਕੱਪ ਠੰਡਾ ਪਾਣੀ ਪਾਓ।
• ਪਾਣੀ ਵਿੱਚ ਸਵਾਦ ਅਨੁਸਾਰ ਚੀਨੀ ਪਾਓ ਅਤੇ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਮਿਲਾਓ।
• ਚੀਨੀ ਦੇ ਚੰਗੀ ਤਰ੍ਹਾਂ ਘੁਲ ਜਾਣ ਤੋਂ ਬਾਅਦ ਚੀਨੀ ਵਾਲੇ ਪਾਣੀ 'ਚ ਨਿੰਬੂ ਦਾ ਰਸ, ਕਾਲਾ ਨਮਕ ਅਤੇ ਇਲਾਇਚੀ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਓ।
• ਹੁਣ ਮਿਕਸ ਵਿੱਚ ਕੁਝ ਬਰਫ਼ ਦੇ ਕਿਊਬ ਪਾਓ ਅਤੇ ਇਸਨੂੰ 5 ਮਿੰਟ ਲਈ ਇੱਕ ਪਾਸੇ ਰੱਖੋ।
• ਇਸ ਤੋਂ ਬਾਅਦ ਇੱਕ ਗਲਾਸ ਵਿੱਚ ਸ਼ਰਬਤ ਪਾਓ ਅਤੇ 2-3 ਆਈਸ ਕਿਊਬ ਪਾਓ। ਸ਼ਰਬਤ ਨੂੰ ਨਿੰਬੂ ਦੇ ਟੁਕੜਿਆਂ ਨਾਲ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।