Home /News /lifestyle /

ਸਰਦੀਆਂ 'ਚ ਖਾਓ ਗੋਂਦ ਦੇ ਲੱਡੂ, ਮਿਲਣਗੇ ਪੌਸ਼ਕ ਤੱਤ ਤੇ ਹੋਵੇਗਾ ਠੰਡ ਤੋਂ ਬਚਾਅ, ਜਾਣੋ ਆਸਾਨ ਰੈਸਿਪੀ

ਸਰਦੀਆਂ 'ਚ ਖਾਓ ਗੋਂਦ ਦੇ ਲੱਡੂ, ਮਿਲਣਗੇ ਪੌਸ਼ਕ ਤੱਤ ਤੇ ਹੋਵੇਗਾ ਠੰਡ ਤੋਂ ਬਚਾਅ, ਜਾਣੋ ਆਸਾਨ ਰੈਸਿਪੀ

ਖਾਣ ਵਿਚ ਸੁਆਦਲੇ ਇਹ ਲੱਡੂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ

ਖਾਣ ਵਿਚ ਸੁਆਦਲੇ ਇਹ ਲੱਡੂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ

ਸਰਦੀਆਂ ਵਿਚ ਸਾਡੀ ਪਾਚਣ ਪ੍ਰਣਾਲੀ ਵਧੇਰੇ ਮਜ਼ਬੂਤ ਹੁੰਦੀ ਹੈ, ਜਿਸ ਕਾਰਨ ਇਹ ਚੀਜ਼ਾਂ ਆਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਖਾਣ ਚੀਜ਼ ਹੈ ਗੋਂਦ ਲੱਡੂ। ਖਾਣ ਵਿਚ ਸੁਆਦਲੇ ਇਹ ਲੱਡੂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਸਾਡੇ ਸਰੀਰ ਨੂੰ ਠੰਡ ਨਾਲ ਲੜ੍ਹਨ ਦੇ ਯੋਗ ਬਣਾਉਂਦੇ ਹਨ।

ਹੋਰ ਪੜ੍ਹੋ ...
  • Share this:

Gond Laddu Recipe: ਮੌਸਮ ਦੇ ਹਿਸਾਬ ਨਾਲ ਸਾਡੇ ਖਾਣਿਆਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਅੱਜਕਲ੍ਹ ਸਰਦੀਆਂ ਦਾ ਮੌਸਮ ਹੈ। ਇਹਨਾਂ ਦਿਨਾਂ ਵਿਚ ਅਜਿਹੇ ਕਈ ਖਾਣੇ ਖਾਧੇ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਗਰਮ ਰੱਖਣ ਵਿਚ ਮੱਦਦਗਾਰ ਹੁੰਦੇ ਹਨ। ਪੰਜੀਰੀ, ਪਿੰਨੀਆਂ, ਖੋਆ ਆਦਿ ਅਜਿਹੀਆਂ ਕਈ ਚੀਜ਼ਾਂ ਹਨ ਜੋ ਇਹਨੀਂ ਦਿਨੀਂ ਘਰਾਂ ਵਿਚ ਬਣਾਕੇ ਰੱਖ ਲਈਆਂ ਜਾਂਦੀਆਂ ਹਨ। ਇਹ ਸਾਡੇ ਸਰੀਰ ਨੂੰ ਪੌਸ਼ਕ ਤੱਤ ਦਿੰਦੀਆਂ ਹਨ, ਜਿਸ ਨਾਲ ਸਰੀਰ ਤਾਕਤਵਰ ਹੁੰਦਾ ਹੈ। ਆਮਤੌਰ ਤੇ ਇਹ ਚੀਜ਼ਾਂ ਰਿਚ ਪ੍ਰੋਟੀਨ ਹੁੰਦੀਆਂ ਹਨ। ਜਿਨ੍ਹਾਂ ਨੂੰ ਪਚਾਉਣਾ ਔਖਾ ਹੁੰਦਾ ਹੈ।

ਸਰਦੀਆਂ ਵਿਚ ਸਾਡੀ ਪਾਚਣ ਪ੍ਰਣਾਲੀ ਵਧੇਰੇ ਮਜ਼ਬੂਤ ਹੁੰਦੀ ਹੈ, ਜਿਸ ਕਾਰਨ ਇਹ ਚੀਜ਼ਾਂ ਆਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਖਾਣ ਚੀਜ਼ ਹੈ ਗੋਂਦ ਲੱਡੂ। ਖਾਣ ਵਿਚ ਸੁਆਦਲੇ ਇਹ ਲੱਡੂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਸਾਡੇ ਸਰੀਰ ਨੂੰ ਠੰਡ ਨਾਲ ਲੜ੍ਹਨ ਦੇ ਯੋਗ ਬਣਾਉਂਦੇ ਹਨ। ਤੁਸੀਂ ਘਰ ਵਿਚ ਆਸਾਨੀ ਨਾਲ ਗੋਂਦ ਲੱਡੂ ਬਣਾ ਸਕਦੇ ਹੋ। ਆਓ ਇਹਨਾਂ ਦੀ ਰੈਸਿਪੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ –

ਸਮੱਗਰੀ

ਇਕ ਕੱਪ ਖਾਣ ਵਾਲੀ ਗੋਂਦ, ਡੇਢ ਕੱਪ ਕਣਕ ਦਾ ਆਟਾ, 50-50 ਗ੍ਰਾਮ ਕਾਜੂ, ਬਾਦਾਮ, ਤਰਬੂਜ ਦੇ ਬੀਜ ਤੇ ਪਿਸਤਾ ਬਾਰੀਕ ਕਟੇ ਹੋਏ, ਇਕ ਕੱਪ ਦੇਸੀ ਘਿਉ ਤੇ ਇਕ ਕੱਪ ਬੂਰਾ ਖੰਡ।

ਵਿਧੀ

ਸਭ ਤੋਂ ਪਹਿਲਾਂ ਇਕ ਕੜਾਹੀ ਨੂੰ ਗੈਸ ਤੇ ਰੱਖੋ ਤੇ ਇਸ ਵਿਚ ਦੇਸੀ ਘਿਉ ਪਾ ਦਿਉ। ਜਦੋਂ ਘਿਉ ਗਰਮ ਹੋ ਜਾਵੇ ਤਾਂ ਇਸ ਵਿਚ ਗੋਂਦ ਪਾਓ ਤੇ ਲਗਾਤਾਰ ਹਿਲਾਉਂਦਿਆਂ ਹੋਇਆ ਭੁੰਨੋ। ਜਦੋਂ ਗੋਂਦ ਸੁਨਹਿਰੀ ਹੋ ਜਾਵੇ ਤਾਂ ਇਸਨੂੰ ਇਕ ਕੌਲੀ ਵਿਚ ਕੱਢਕੇ ਠੰਡਾ ਹੋਣ ਲਈ ਰੱਖ ਦਿਉ।

ਜਦੋਂ ਗੋਂਦ ਠੰਡੀ ਹੋ ਜਾਵੇ ਤਾਂ ਇਸਨੂੰ ਕੂੰਡੇ ਘੋਟੇ ਜਾਂ ਮਿਕਸਰ ਦੀ ਮੱਦਦ ਨਾਲ ਪੀਸ ਲਵੋ। ਅਗਲਾ ਕੰਮ ਆਟੇ ਨੂੰ ਭੁੰਨਣ ਦਾ ਹੈ। ਇਕ ਕੜਾਹੀ ਵਿਚ ਆਟਾ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਇਸਨੂੰ ਭੁੰਨ ਲਵੋ। ਜਦੋਂ ਆਟੇ ਦਾ ਰੰਗ ਬਦਲਣ ਲੱਗੇ ਤਾਂ ਇਸ ਵਿਚ ਗੋਂਦ ਦੇ ਨਾਲੋ ਨਾਲ ਬਾਦਾਮ, ਕਾਜੂ, ਪਿਸਤਾ ਤੇ ਤਰਬੂਜ ਦੇ ਬੀਜ ਸ਼ਾਮਿਲ ਕਰੋ ਤੇ ਚੰਗੀ ਤਰ੍ਹਾਂ ਮਿਲਾ ਦੋਵੋ। ਜਦੋਂ ਇਹ ਮਿਸ਼ਰਣ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਠੰਡਾ ਹੋਣ ਲਈ ਰੱਖ ਦਿਉ।

ਜਦੋਂ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ ਵਿਚ ਪੀਸੀ ਖੰਡ ਮਿਲਾ ਦਿਉ। ਇਸ ਤੋਂ ਬਾਅਦ ਇਸਦੇ ਲੱਡੂ ਵੱਟ ਲਵੋ। ਪੌਸ਼ਕ ਤੱਤਾਂ ਨਾਲ ਭਰਪੂਰ ਤੇ ਸੁਆਦਲੇ ਗੋਂਦ ਦੇ ਲੱਡੂ ਤਿਆਰ ਹਨ। ਇਹਨਾਂ ਨੂੰ ਇਕ ਏਅਰਟਾਇਟ ਕੰਟੇਨਰ ਵਿਚ ਪਾ ਕੇ ਰੱਖ ਲਵੋ।

Published by:Tanya Chaudhary
First published:

Tags: Food, Lifestyle, Recipe, Sweets