Home /News /lifestyle /

Screen Recording Tips: ਸਕ੍ਰੀਨ ਰਿਕਾਰਡਿੰਗ ਸ਼ੁਰੂ ਕਰਨ ਲਈ ਦਬਾਓ 3 ਬਟਨ, ਕੰਮ ਆਵੇਗੀ ਇਹ ਟ੍ਰਿਕ

Screen Recording Tips: ਸਕ੍ਰੀਨ ਰਿਕਾਰਡਿੰਗ ਸ਼ੁਰੂ ਕਰਨ ਲਈ ਦਬਾਓ 3 ਬਟਨ, ਕੰਮ ਆਵੇਗੀ ਇਹ ਟ੍ਰਿਕ

Screen Recording Tips: ਸਕ੍ਰੀਨ ਰਿਕਾਰਡਿੰਗ ਸ਼ੁਰੂ ਕਰਨ ਲਈ ਦਬਾਓ 3 ਬਟਨ, ਕੰਮ ਆਵੇਗੀ ਇਹ ਟ੍ਰਿਕ

Screen Recording Tips: ਸਕ੍ਰੀਨ ਰਿਕਾਰਡਿੰਗ ਸ਼ੁਰੂ ਕਰਨ ਲਈ ਦਬਾਓ 3 ਬਟਨ, ਕੰਮ ਆਵੇਗੀ ਇਹ ਟ੍ਰਿਕ

Screen Recording Tips:  ਸਕ੍ਰੀਨ ਰਿਕਾਰਡਿੰਗ ਇੱਕ ਕਮਾਲ ਦਾ ਫੀਚਰ ਹੈ ਜੋ ਸਮਾਰਟਫੋਨ ਯੂਜ਼ਰਸ ਦੇ ਕੰਮ ਆਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਮਾਰਟਫੋਨ ਦੀ ਤਰ੍ਹਾਂ ਹੁਣ ਪੀਸੀ ਯੂਜ਼ਰਸ ਵੀ ਸਕ੍ਰੀਨ ਰਿਕਾਰਡਿੰਗ ਬਹੁਤ ਆਸਾਨੀ ਨਾਲ ਕਰ ਸਕਦੇ ਹਨ। ਤੁਸੀਂ ਇਹ ਬਿਨਾਂ ਕਿਸੇ ਥਰਡ ਪਾਰਟੀ ਐਪ ਦੇ ਕਰ ਸਕਦੇ ਹੋ। ਸਕ੍ਰੀਨ ਰਿਕਾਰਡਿੰਗ ਵੀ ਉਸੇ ਤਰ੍ਹਾਂ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਲੈਪਟਾਪ ਵਿੱਚ ਸ਼ਾਰਟਕੱਟ ਕੀ ਦੀ ਵਰਤੋਂ ਕਰਕੇ ਸਕ੍ਰੀਨਸ਼ੌਟ ਲੈਂਦੇ ਹੋ।

ਹੋਰ ਪੜ੍ਹੋ ...
  • Share this:

Screen Recording Tips:  ਸਕ੍ਰੀਨ ਰਿਕਾਰਡਿੰਗ ਇੱਕ ਕਮਾਲ ਦਾ ਫੀਚਰ ਹੈ ਜੋ ਸਮਾਰਟਫੋਨ ਯੂਜ਼ਰਸ ਦੇ ਕੰਮ ਆਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਮਾਰਟਫੋਨ ਦੀ ਤਰ੍ਹਾਂ ਹੁਣ ਪੀਸੀ ਯੂਜ਼ਰਸ ਵੀ ਸਕ੍ਰੀਨ ਰਿਕਾਰਡਿੰਗ ਬਹੁਤ ਆਸਾਨੀ ਨਾਲ ਕਰ ਸਕਦੇ ਹਨ। ਤੁਸੀਂ ਇਹ ਬਿਨਾਂ ਕਿਸੇ ਥਰਡ ਪਾਰਟੀ ਐਪ ਦੇ ਕਰ ਸਕਦੇ ਹੋ। ਸਕ੍ਰੀਨ ਰਿਕਾਰਡਿੰਗ ਵੀ ਉਸੇ ਤਰ੍ਹਾਂ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਲੈਪਟਾਪ ਵਿੱਚ ਸ਼ਾਰਟਕੱਟ ਕੀ ਦੀ ਵਰਤੋਂ ਕਰਕੇ ਸਕ੍ਰੀਨਸ਼ੌਟ ਲੈਂਦੇ ਹੋ। ਵਿੰਡੋਜ਼ ਓਪਰੇਟਿੰਗ ਸਿਸਟਮ ਦੀ ਵਰਤੋਂ ਕਰਨ ਵਾਲੇ ਉਪਭੋਗਤਾ ਸਿਰਫ 3 ਕੀਜ਼ ਦੀ ਵਰਤੋਂ ਕਰਕੇ ਸਕ੍ਰੀਨ ਰਿਕਾਰਡਿੰਗ ਕਰ ਸਕਦੇ ਹਨ।

ਪੀਸੀ ਜਾਂ ਲੈਪਟਾਪ ਵਿੱਚ ਸਕ੍ਰੀਨ ਰਿਕਾਰਡਿੰਗ ਨੂੰ ਚਾਲੂ ਕਰਨ ਲਈ, ਵਿੰਡੋ ਕੀ ਦੇ ਨਾਲ Alt ਨੂੰ ਪ੍ਰੈਸ ਕਰ ਕੇ R ਬਟਨ ਦਬਾਓ। ਵਿੰਡੋਜ਼ ਲੈਪਟਾਪ ਜਾਂ ਪੀਸੀ ਵਿੱਚ ਵਿੰਡੋ + Alt + R ਸ਼ਾਰਟਕੱਟ ਕੀ ਦੀ ਵਰਤੋਂ ਕਰਕੇ ਸਕ੍ਰੀਨ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਸਕ੍ਰੀਨ ਰਿਕਾਰਡਿੰਗ ਸ਼ੁਰੂ ਹੋਈ ਹੈ ਜਾਂ ਨਹੀਂ ਇਹ ਵੀ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਕੰਪਿਊਟਰ ਜਾਂ ਲੈਪਟਾਪ ਵਿੱਚ ਸ਼ਾਰਟਕੱਟ ਕੀ ਦੀ ਵਰਤੋਂ ਕਰਕੇ ਸਕ੍ਰੀਨ ਰਿਕਾਰਡਿੰਗ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਜਾਂਚ ਕਰ ਸਕਦੇ ਹੋ ਕਿ ਇਹ ਸ਼ੁਰੂ ਹੋਈ ਹੈ ਜਾਂ ਨਹੀਂ। ਸਕ੍ਰੀਨ ਰਿਕਾਰਡਿੰਗ ਸ਼ੁਰੂ ਹੁੰਦੇ ਹੀ ਤੁਸੀਂ ਡੈਸਕਟਾਪ ਦੇ ਸੱਜੇ ਪਾਸੇ ਟਾਈਮਿੰਗ ਚਲਦੀ ਦੇਖੋਗੇ। ਸਕ੍ਰੀਨ ਰਿਕਾਰਡਿੰਗ ਦੇ ਨਾਲ-ਨਾਲ ਯੂਜ਼ਰਸ ਕੋਈ ਹੋਰ ਕੰਮ ਵੀ ਕਰ ਸਕਦੇ ਹਨ।

ਅਵਾਜ਼ ਦੇ ਨਾਲ ਰਿਕਾਰਡ ਕਰਨ ਲਈ, ਲੈਪਟਾਪ 'ਤੇ ਵਾਲੀਅਮ ਵਧਾਓ। ਤੁਸੀਂ ਬਿਨਾਂ ਆਵਾਜ਼ ਦੇ ਰਿਕਾਰਡਿੰਗ ਲਈ ਲੈਪਟਾਪ ਨੂੰ ਮਿਊਟ ਵੀ ਕਰ ਸਕਦੇ ਹੋ। ਸਕ੍ਰੀਨ ਰਿਕਾਰਡਿੰਗ ਕਰਨ ਤੋਂ ਬਾਅਦ ਤੁਸੀਂ ਇਸਨੂੰ ਸੇਵ ਕਰ ਕੇ ਰੱਖ ਸਕਦੇ ਹੋ। ਰਿਕਾਰਡਿੰਗ ਦੇਖਣ ਅਤੇ ਕਿਸੇ ਹੋਰ ਨੂੰ ਭੇਜਣ ਲਈ ਸ਼ਾਰਟਕੱਟ ਕੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਵਿੰਡੋ ਦੇ ਨਾਲ G (Window + G) ਬਟਨ ਨੂੰ ਦਬਾ ਕੇ ਵੀਡੀਓ ਦਾ ਸਟੇਟਸ ਦੇਖ ਸਕਦੇ ਹੋ। ਤੁਸੀਂ ਵੀਡੀਓ 'ਤੇ ਡਬਲ ਕਲਿੱਕ ਕਰਕੇ ਇਸ ਨੂੰ ਕਿਸੇ ਵੀ ਪਲੇਅਰ ਨਾਲ ਪਲੇਅ ਵੀ ਕਰ ਸਕਦੇ ਹੋ। ਕਿਸੇ ਹੋਰ ਵਿਅਕਤੀ ਨੂੰ ਵੀਡੀਓ ਭੇਜਣ ਲਈ, ਤੁਸੀਂ ਵੀਡੀਓ ਨੂੰ ਸਲੈਕਟ ਕਰ ਕੇ ਰਾਈਟ ਕਲਿੱਕ ਕਰੋ ਇਸ ਤੋਂ ਬਾਅਦ ਜੋ ਆਪਸ਼ਨ ਦਿਖਣਗੇ ਉਸ ਵਿੱਚ ਸੈਂਡ ਜਾਂ ਸ਼ੇਅਰ ਦੀ ਆਪਸ਼ਨ ਆਵੇਗੀ। ਇਸ ਤੋਂ ਬਾਅਦ, ਜਿਸ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ ਉਸਨੂੰ ਈਮੇਲ ਰਾਹੀਂ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਤੁਸੀਂ ਭੇਜ ਸਕਦੇ ਹੋ।

Published by:Rupinder Kaur Sabherwal
First published:

Tags: Laptop, Tech News, Tech updates, Technology