Home /News /lifestyle /

LPG ਦੀਆਂ ਵਧੀਆਂ ਕੀਮਤਾਂ ਕਾਰਨ ਸਵਾਲਾਂ 'ਚ ਕੇਂਦਰ ਦੀ ਉੱਜਵਲਾ ਸਕੀਮ, ਮੁੜ ਕੋਲੇ 'ਤੇ ਬਣ ਰਿਹਾ ਭੋਜਨ

LPG ਦੀਆਂ ਵਧੀਆਂ ਕੀਮਤਾਂ ਕਾਰਨ ਸਵਾਲਾਂ 'ਚ ਕੇਂਦਰ ਦੀ ਉੱਜਵਲਾ ਸਕੀਮ, ਮੁੜ ਕੋਲੇ 'ਤੇ ਬਣ ਰਿਹਾ ਭੋਜਨ

LPG ਦੀਆਂ ਵਧੀਆਂ ਕੀਮਤਾਂ ਕਾਰਨ ਸਵਾਲਾਂ 'ਚ ਕੇਂਦਰ ਦੀ ਉੱਜਵਲਾ ਸਕੀਮ, ਮੁੜ ਕੋਲੇ 'ਤੇ ਬਣ ਰਿਹਾ ਭੋਜਨ (ਫਾਈਲ ਫੋਟੋ)

LPG ਦੀਆਂ ਵਧੀਆਂ ਕੀਮਤਾਂ ਕਾਰਨ ਸਵਾਲਾਂ 'ਚ ਕੇਂਦਰ ਦੀ ਉੱਜਵਲਾ ਸਕੀਮ, ਮੁੜ ਕੋਲੇ 'ਤੇ ਬਣ ਰਿਹਾ ਭੋਜਨ (ਫਾਈਲ ਫੋਟੋ)

Ujjwala Yojana: ਕੇਂਦਰ ਸਰਕਾਰ ਆਪਣੇ ਹੀ ਕੀਤੇ ਹੋਏ ਵਾਅਦਿਆਂ ਤੇ ਦਾਅਵਿਆਂ ਨੂੰ ਲੈ ਕੇ ਸਵਾਲਾਂ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ। ਪੈਟਰੋਲ-ਡੀਜ਼ਲ ਦੀ ਮਹਿੰਗਾਈ ਦੀ ਮਾਰ ਤੋਂ ਲੋਕ ਉੱਭਰ ਨਹੀਂ ਸਕੇ ਕਿ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਘਰੇਲੂ ਖਰਚਿਆਂ 'ਤੇ ਹੋਰ ਬੋਝ ਪਾ ਦਿੱਤਾ ਹੈ। ਰਸੋਈ ਗੈਸ ਦੇ ਮਹਿੰਗੇ ਹੋਣ ਕਾਰਨ ਕੇਂਦਰ ਸਰਕਾਰ ਦੀ ਉੱਜਵਲਾ ਯੋਜਨਾ (Ujjawala Yojna) ਦੀ ਸਫ਼ਲਤਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਦੇਸ਼ ਭਰ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਘਰੇਲੂ ਗੈਸ ਦੀਆਂ ਕੀਮਤਾਂ (LPG Price Hikes) ਵਧਣ ਕਾਰਨ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੇ ਸਿਲੰਡਰ ਭਰਨਾ ਬੰਦ ਕਰ ਦਿੱਤਾ ਹੈ।

ਹੋਰ ਪੜ੍ਹੋ ...
  • Share this:

ਪੇਂਡੂ ਖੇਤਰਾਂ ਵਿੱਚ ਇਨ੍ਹਾਂ ਲਾਭਪਾਤਰੀਆਂ ਨੇ ਮੁੜ ਰਵਾਇਤੀ ਬਾਲਣ ਨਾਲ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਬਿਸਰਾਮਪੁਰ ਬਲਾਕ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ 13,000 ਲਾਭਪਾਤਰੀ ਹਨ। ਪਰ ਹੁਣ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਇਸ ਸਕੀਮ ਵਿੱਚ ਪਾਏ ਗੈਸ ਸਿਲੰਡਰਾਂ ਨੂੰ ਭਰਨਾ ਬੰਦ ਕਰ ਦਿੱਤਾ ਹੈ। ਇਸ ਦਾ ਕਾਰਨ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੈ। ਇਸ ਸਮੇਂ ਬਿਸਰਾਮਪੁਰ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1007 ਰੁਪਏ ਹੈ।

ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਐੱਚਪੀ ਗੈਸ ਡੀਲਰ ਦਯਾਸ਼ੰਕਰ ਦੂਬੇ ਦਾ ਕਹਿਣਾ ਹੈ ਕਿ ਗੈਸ ਸਿਲੰਡਰ ਬੰਦ ਹੋਣ ਕਾਰਨ ਲੋਕਾਂ ਲਈ ਆਪਣਾ ਕਾਰੋਬਾਰ ਜਾਰੀ ਰੱਖਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਲਈ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀ ਵੀ ਔਖੀ ਹੋ ਰਹੀ ਹੈ। ਦੂਬੇ ਦਾ ਕਹਿਣਾ ਹੈ ਕਿ ਕਈ ਲੋਕਾਂ ਨੇ ਆਪਣੇ ਗੈਸ ਸਿਲੰਡਰ ਅਤੇ ਗੈਸ ਚੁੱਲ੍ਹੇ ਵੀ ਵੇਚ ਦਿੱਤੇ ਹਨ।

ਕਾਦਰ ਪਿੰਡ ਦੀ ਉੱਜਵਲਾ ਲਾਭਪਾਤਰੀ ਸੰਗੀਤਾ ਦੇਵੀ ਦਾ ਕਹਿਣਾ ਹੈ ਕਿ ਗੈਸ ਦੀ ਕੀਮਤ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਲਈ ਗੈਸ ਸਿਲੰਡਰ ਨੂੰ ਦੁਬਾਰਾ ਭਰਨਾ ਸੰਭਵ ਨਹੀਂ ਹੈ।ਪਲਾਮੂ ਜ਼ਿਲ੍ਹੇ ਵਿੱਚ ਉੱਜਵਲਾ ਯੋਜਨਾ ਤਹਿਤ 2020 ਤੱਕ 2,20,234 ਲੋਕਾਂ ਨੂੰ ਗੈਸ ਸਿਲੰਡਰ ਦਿੱਤੇ ਗਏ ਸਨ। ਸਾਲ 2020 ਅਤੇ 2021 ਵਿੱਚ ਇਸ ਸਕੀਮ ਤਹਿਤ ਜ਼ਿਲ੍ਹੇ ਵਿੱਚ ਕੋਈ ਨਵੀਂ ਰਜਿਸਟ੍ਰੇਸ਼ਨ ਨਹੀਂ ਹੋਈ। ਇਸ ਉੱਜਵਲਾ ਯੋਜਨਾ ਦੀ ਹਾਲਤ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਚੰਗੀ ਨਹੀਂ ਹੈ।

ਸ਼ਹਿਰੀ ਖੇਤਰਾਂ ਵਿੱਚ ਐਲਪੀਜੀ ਸਿਲੰਡਰ ਵੰਡਣ ਦੇ ਕੰਮ ਵਿੱਚ ਲੱਗੇ ਅਵਧ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉੱਜਵਲਾ ਯੋਜਨਾ ਦੇ 400 ਲਾਭਪਾਤਰੀ ਹਨ, ਪਰ ਹੁਣ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਗੈਸ ਸਿਲੰਡਰ ਨਹੀਂ ਮਿਲ ਰਿਹਾ। ਅਵਧ ਕੁਮਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਆਪਣੇ ਸਿਲੰਡਰ ਅਤੇ ਗੈਸ ਚੁੱਲ੍ਹੇ ਵੀ ਵੇਚ ਦਿੱਤੇ ਹਨ। ਇਸ ਦੇ ਨਾਲ ਹੀ ਹਜ਼ਾਰੀਬਾਗ 'ਚ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੇ ਹੁਣ ਫਿਰ ਤੋਂ ਕੋਲੇ ਨਾਲ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਐੱਚਪੀ ਗੈਸ ਏਜੰਸੀ ਦੇ ਸੰਚਾਲਕ ਆਲੋਕ ਬਿਹਾਰੀ ਦੀਕਸ਼ਿਤ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 6300 ਉੱਜਵਲਾ ਗੈਸ ਕੁਨੈਕਸ਼ਨ ਹਨ। ਹੁਣ ਇਨ੍ਹਾਂ ਵਿੱਚੋਂ 40 ਫੀਸਦੀ ਨੇ ਗੈਸ ਭਰਨੀ ਬੰਦ ਕਰ ਦਿੱਤੀ ਹੈ।
Published by:rupinderkaursab
First published:

Tags: Central government, LPG cylinders, LPG Price Hike, Ujjwala Yojana

ਅਗਲੀ ਖਬਰ