
Gionee Max ਉਤੇ ਆਫਰ ਮਿਲ ਰਿਹੈ...
ਫਲਿੱਪਕਾਰਟ (Flipkart) ਦੀ ਬਿਗ ਸੇਵਿੰਗ ਡੇਜ਼ ਸੇਲ 2022 (Big Saving Days Sale) ਦਾ ਅੱਜ ਆਖਰੀ ਦਿਨ (22 ਜਨਵਰੀ 2022) ਹੈ ਅਤੇ ਇਸ ਸੇਲ ਵਿੱਚ ਗਾਹਕਾਂ ਨੂੰ ਬਹੁਤ ਘੱਟ ਕੀਮਤ 'ਤੇ ਮੋਬਾਈਲ ਇਲੈਕਟ੍ਰੋਨਿਕਸ, ਅਸੈਸਰੀਜ਼ ਵਰਗੇ ਪ੍ਰੋਡਕਟ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਫਲਿੱਪਕਾਰਟ ਦੀ ਬਿਗ ਸੇਵਿੰਗ ਡੇਜ਼ ਸੇਲ 2022 ਦਾ ਆਖਰੀ ਦਿਨ ਹੈ ਅਤੇ ਇੱਥੇ ਉਪਲਬਧ ਸਭ ਤੋਂ ਵਧੀਆ ਡੀਲ ਦੀ ਗੱਲ ਕਰੀਏ ਤਾਂ ਇਸ ਸੇਲ ਵਿੱਚ ਜਿਓਨੀ ਮੈਕਸ (Gionee Max) ਨੂੰ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਇਸ ਫੋਨ ਨੂੰ ਸੇਲ 'ਚ 7,999 ਰੁਪਏ ਦੀ ਬਜਾਏ 5,999 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ 5000mAh ਬੈਟਰੀ ਅਤੇ 6.1 HD+ ਸਕਰੀਨ ਹੈ। ਆਓ ਜਾਣਦੇ ਹਾਂ ਇਸ ਦੇ ਪੂਰੇ ਸਪੈਸੀਫਿਕੇਸ਼ਨ ਕਿਵੇਂ ਹਨ...
ਜਿਓਨੀ ਮੈਕਸ ਵਿਚ 6.1-ਇੰਚ ਦਾ HD+ (1560 × 720 ਪਿਕਸਲ) ਕਰਵਡ ਗਲਾਸ ਡਿਸਪਲੇ ਹੈ। ਫੋਨ 'ਚ 1.6 ਗੀਗਾਹਾਰਟਜ਼ Unisoc SC9863A ਪ੍ਰੋਸੈਸਰ ਅਤੇ ਗ੍ਰਾਫਿਕਸ ਲਈ IMG8322 GPU ਮੌਜੂਦ ਹੈ।
ਫੋਨ 'ਚ 2 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਧਿਆਨਯੋਗ ਹੈ ਕਿ ਜਿਓਨੀ ਦਾ ਸਸਤਾ ਸਮਾਰਟਫੋਨ ਲੇਟੈਸਟ ਐਂਡ੍ਰਾਇਡ 10 'ਤੇ ਚੱਲਦਾ ਹੈ।
ਸ਼ਕਤੀਸ਼ਾਲੀ ਬਜਟ ਫ਼ੋਨ ਕੈਮਰਾ
ਜਿਓਨੀ ਮੈਕਸ ਵਿੱਚ LED ਫਲੈਸ਼ ਦੇ ਨਾਲ ਇੱਕ 13-ਮੈਗਾਪਿਕਸਲ ਪ੍ਰਾਇਮਰੀ ਸੈਂਸਰ ਦੇ ਨਾਲ ਇੱਕ ਡੇਪੈਥ ਸੈਂਸਰ ਵੀ ਹੈ। ਸੈਲਫੀ ਲਈ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਪਾਵਰ ਲਈ ਜਿਓਨੀ ਮੈਕਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਐਂਟਰੀ ਲੈਵਲ ਫੋਨ ਰਿਵਰਸ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਯਾਨੀ ਤੁਸੀਂ ਇਸ ਨਾਲ ਹੋਰ ਫੋਨ ਵੀ ਚਾਰਜ ਕਰ ਸਕਦੇ ਹੋ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।