Home /News /lifestyle /

ਜੇਲ੍ਹ 'ਚ ਬੰਦ ਕੈਦੀਆਂ ਨੂੰ ਵੀ ਮਿਲੇਗਾ Loan, ਜਾਣੋ ਕਿਹੜੇ ਦੇਸ਼ 'ਚ ਸ਼ੁਰੂ ਹੋ ਰਹੀ ਇਹ ਸਕੀਮ

ਜੇਲ੍ਹ 'ਚ ਬੰਦ ਕੈਦੀਆਂ ਨੂੰ ਵੀ ਮਿਲੇਗਾ Loan, ਜਾਣੋ ਕਿਹੜੇ ਦੇਸ਼ 'ਚ ਸ਼ੁਰੂ ਹੋ ਰਹੀ ਇਹ ਸਕੀਮ

ਜੇਲ੍ਹ 'ਚ ਬੰਦ ਕੈਦੀਆਂ ਨੂੰ ਵੀ ਮਿਲੇਗਾ Loan, ਜਾਣੋ ਕਿਹੜੇ ਦੇਸ਼ 'ਚ ਸ਼ੁਰੂ ਹੋ ਰਹੀ ਇਹ

ਜੇਲ੍ਹ 'ਚ ਬੰਦ ਕੈਦੀਆਂ ਨੂੰ ਵੀ ਮਿਲੇਗਾ Loan, ਜਾਣੋ ਕਿਹੜੇ ਦੇਸ਼ 'ਚ ਸ਼ੁਰੂ ਹੋ ਰਹੀ ਇਹ

Prison inmates will also get loans: ਜੇਲ੍ਹ ਵਿੱਚ ਬੰਦ ਕਿਸੇ ਦੋਸ਼ੀ ਜਾਂ ਕੈਦੀ ਨੂੰ ਕੋਈ ਵੀ ਬੈਂਕ ਲੋਨ ਨਹੀਂ ਦਿੰਦਾ ਹੈ। ਜੇਲ੍ਹ ਵਿੱਚ ਹੋਣ ਕਾਰਨ ਉਨ੍ਹਾਂ ਕੈਦੀਆਂ ਦੇ ਪਰਿਵਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੁੰਦੀਹੈ। ਖ਼ਾਸਕਰ ਉਦੋਂ ਜਦੋਂ ਕੈਦੀ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸ਼ਖਸ ਹੁੰਦਾ ਹੈ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਅਜਿਹੇ ਕੈਦੀ ਹੁਣ ਨਿੱਜੀ ਕਰਜ਼ਾ ਲੈ ਸਕਣਗੇ, ਉਹ ਵੀ ਬਿਨਾਂ ਕਿਸੇ ਗਾਰੰਟਰ ਦੇ ਅਤੇ ਘੱਟ ਵਿਆਜ ਦਰ 'ਤੇ। ਭਾਰਤ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:

ਇਸ ਸੂਬੇ ਵਿੱਚ ਕੈਦੀਆਂ ਨੂੰ ਮਿਲੇਗਾ ਕਰਜ਼ਾ : ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਹ ਯੋਜਨਾ ਪੁਣੇ ਦੀ ਯਰਵਦਾ ਜੇਲ੍ਹ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਕੈਦੀਆਂ ਨੂੰ 50,000 ਰੁਪਏ ਤੱਕ ਦਾ ਨਿੱਜੀ ਕਰਜ਼ਾ ਮਿਲੇਗਾ। ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਇਸ ਯੋਜਨਾ ਤਹਿਤ ਕੈਦੀਆਂ ਨੂੰ 7 ਫੀਸਦੀ ਵਿਆਜ ਦਰ 'ਤੇ ਕਰਜ਼ਾ ਦੇਵੇਗਾ। ਉਨ੍ਹਾਂ ਨੂੰ ਇਹ ਕਰਜ਼ਾ ਜੇਲ੍ਹ ਵਿੱਚ ਕੀਤੇ ਕੰਮ ਦੇ ਬਦਲੇ ਵਿੱਚ ਮਿਲੇਗਾ। ਮਹਾਰਾਸ਼ਟਰ ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਕਰਜ਼ੇ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਗਾਰੰਟਰ ਦੀ ਵੀ ਲੋੜ ਨਹੀਂ : ਸਹਿਕਾਰੀ ਬੈਂਕ ਕੈਦੀਆਂ ਦੀ ਆਮਦਨ, ਦਿਹਾੜੀ, ਸਜ਼ਾ ਦੀ ਮਿਆਦ, ਸਜ਼ਾ ਤੋਂ ਸੰਭਾਵਿਤ ਰਾਹਤ, ਉਮਰ ਆਦਿ ਦੇ ਆਧਾਰ 'ਤੇ ਕਰਜ਼ੇ ਦੇਣਗੇ। ਇਸ ਕਰਜ਼ੇ ਲਈ ਕਿਸੇ ਗਾਰੰਟਰ ਦੀ ਲੋੜ ਨਹੀਂ ਹੋਵੇਗੀ। ਕਰਜ਼ਾ ਸਿਰਫ਼ ਨਿੱਜੀ ਗਾਰੰਟੀ 'ਤੇ ਦਿੱਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਣੇ ਦੀ ਯਰਵਦਾ ਜੇਲ੍ਹ ਦੇ ਲਗਭਗ 1,055 ਕੈਦੀ ਇਸ ਯੋਜਨਾ ਦਾ ਸ਼ੁਰੂਆਤੀ ਤੌਰ 'ਤੇ ਲਾਭ ਲੈ ਸਕਣਗੇ। ਇਨ੍ਹਾਂ 'ਚੋਂ ਕਈ ਕੈਦੀ ਲੰਬੀ ਸਜ਼ਾ ਭੁਗਤ ਰਹੇ ਹਨ। ਇਨ੍ਹਾਂ ਕੈਦੀਆਂ ਵਿੱਚੋਂ ਬਹੁਤੇ ਆਪਣੇ ਪਰਿਵਾਰਾਂ ਦੇ ਮੁੱਖ ਕਮਾਊ ਮੈਂਬਰ ਸਨ। ਜੇਲ੍ਹ ਆਉਣ ਤੋਂ ਬਾਅਦ ਅਜਿਹੇ ਕੈਦੀਆਂ ਦਾ ਪਰਿਵਾਰ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕੈਦੀਆਂ ਨੂੰ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਹੋਰ ਕੰਮਾਂ ਲਈ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਇਹ ਕੈਦੀ ਵਕੀਲ ਦੀ ਫੀਸ ਦਾ ਭੁਗਤਾਨ ਕਰਨ ਲਈ ਕਰਜ਼ੇ ਦੀ ਰਕਮ ਦੀ ਵਰਤੋਂ ਵੀ ਕਰ ਸਕਣਗੇ।

Published by:Rupinder Kaur Sabherwal
First published:

Tags: Business, Businessman, Loan, Prisoner, Scheme