ਮਹਿੰਗਾ ਹੋਣ ਦੇ ਬਾਵਜੂਦ ਵੀ ਹਰ ਕੋਈ ਆਪਣੇ ਲਈ ਐਪਲ (Apple) ਬ੍ਰਾਂਡ ਦਾ ਮੋਬਾਇਲ ਖਰੀਦਣਾ ਚਾਹੁੰਦਾ ਹੈ। ਇਸਦੇ ਕਈ ਕਾਰਨ ਹਨ। ਇਨ੍ਹਾਂ ਵਿੱਚੋਂ ਇੱਕ ਕਾਰਨ ਪ੍ਰਾਇਵੇਸੀ ਹੈ। ਯੂਜ਼ਰਸ ਦੁਆਰਾ ਇਹ ਮੰਨਿਆ ਜਾਂਦਾ ਹੈ ਕਿ ਐਪਲ ਡਿਵਾਈਸਾਂ ਪ੍ਰਾਇਵੇਸੀ ਲਈ ਸਭ ਤੋਂ ਵੱਧ ਚੰਗਾ ਤੇ ਭਰੋਸੇਯੋਗ ਵਿਕਲਪ ਹਨ। ਪਰ ਐਪਲ ਸੰਬੰਧੀ ਇੱਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਐਪ ਸਟੋਰ ਦੇ ਰਾਹੀਂ ਐਪਲ ਯੂਜ਼ਰਸ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਿਹਾ ਹੈ। ਇਸ ਕਰਕੇ ਯੂਜ਼ਰਸ ਦੀ ਪ੍ਰਾਇਵੇਸੀ ਨੂੰ ਖਤਰਾ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ ਜਾਣਕਾਰੀ-
ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਾਈਬਰ ਸੁਰੱਖਿਆ ਖੋਜਕਰਤਾ ਨੇ ਦੱਸਿਆ ਕੇ ਐਪ ਸਟੋਰ ਦੇ ਰਾਹੀਂ ਐਪਲ ਯੂਜ਼ਰਸ ਦੀ ਜਾਣਕਾਰੀ ਟੈਪ ਕੀਤੀ ਜਾ ਰਹੀ ਹਰ ਚੀਜ਼ ਨੂੰ ਟਰੈਕ ਕਰ ਰਿਹਾ ਹੈ। ਇਹ ਜਾਣਕਾਰੀ ਐਪਲ ਨੂੰ ਇੱਕ JSON ਫਾਈਲ ਰਾਹੀਂ ਰੀਅਲ ਟਾਈਮ ਵਿੱਚ ਭੇਜੀ ਜਾਂਦੀ ਹੈ।ਸਾਈਬਰ ਮਾਹਿਰਾਂ ਦੁਆਰਾ ਤਿਆਰ ਕੀਤੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਐਪਲ ਮਈ 2021 ਵਿੱਚ iOS 14.6 ਦੇ ਰਿਲੀਜ਼ ਹੋਣ ਤੋਂ ਬਾਅਦ ਐਪਲ ਐਪ ਸਟੋਰ ਨੂੰ ਲਗਾਤਾਰ ਟਰੈਕ ਕਰ ਰਿਹਾ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਐਪਲ ਨੇ ਇੱਕ ਮਹੀਨਾ ਪਹਿਲਾਂ iOS 14.5 ਦੇ ਨਾਲ ਰੋਲਆਊਟ ਕੀਤਾ ਸੀ।
ਸਾਈਬਰ ਮਾਹਿਰਾਂ ਦੁਆਰਾ ਇਹ ਪਤਾ ਲਗਾਇਆ ਗਿਆ ਹੈ ਕਿ ਹਾਲ ਹੀ ਵਿੱਚ ਐਪਲ ਦੁਆਰ ਐਪ ਸਟੋਰ ਦੇ ਵਿਗਿਆਪਾਂ ਵਿੱਚ ਕਈ ਬਦਲਾਅ ਕੀਤੇ ਗਏ ਹਨ। ਇਹ ਬਦਲਾਅ ਵਿਅਕਤੀਗਤ ਪ੍ਰਾਇਵੇਸੀ ਉੱਤੇ ਸਵਾਲ ਖੜ੍ਹੇ ਕਰਦੇ ਹਨ। ਇਸ ਸੰਬੰਧੀ ਰਿਪੋਰਟ ਦੇ ਅਨੁਸਾਰ ਐਪ ਸਟੋਰ ਪਰਸਨਲਾਈਜ਼ ਐਡ ਵਿਕਲਪ ਬੰਦ ਹੋਣ 'ਤੇ ਵੀ ਡੇਟਾ ਭੇਜਦਾ ਰਹਿੰਦਾ ਹੈ। ਪਰ ਇਸ ਵਿੱਚ ਖੋਜਕਰਤਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ, ਕਿ ਕੀ ਐਪਲ ਅਜੇ ਵੀ iOS 16 ਲਈ ਵਿਸ਼ਲੇਸ਼ਣ ਡੇਟਾ ਇਕੱਠਾ ਕਰ ਰਿਹਾ ਹੈ?
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ਵਿੱਚ ਐਪਲ ਦੁਆਰਾ ਐਪ ਸਟੋਰ ਵਿੱਚ ਨਵੇਂ ਵਿਗਿਆਪਨ ਪਲੇਸਮੈਂਟ ਪੇਸ਼ ਕੀਤੇ ਸਨ। ਪਹਿਲਾਂ, ਡਿਵੈਲਪਰ ਸਿਰਫ ਐਪ ਸਟੋਰ ਖੋਜ ਵਿੱਚ ਆਪਣੇ ਐਪਸ ਦਾ ਪ੍ਰਚਾਰ ਕਰ ਸਕਦੇ ਸਨ। ਪਰ ਹੁਣ ਨਵੇਂ ਵਿਗਿਆਪਨ ਪਲੇਸਮੈਂਟ ਦੇ ਕਰਕੇ ਡਿਵੈਲਪਰ ਐਪ ਪੇਜ ਅਤੇ ਟੂਡੇ ਟੈਬ 'ਤੇ ਆਪਣੇ ਐਪਸ ਨੂੰ ਫੀਚਰ ਕਰਾਉਣ ਲਈ ਭੁਗਤਾਨ ਵੀ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Apple, Apple iPod, Privacy, Tech News, Tech updates