Home /News /lifestyle /

ਸੀਤਾਫਲ ਨਾਲ ਦੂਰ ਹੁੰਦੀਆਂ ਹਨ ਇਹ ਸਮੱਸਿਆਵਾ, ਜਾਣੋ ਇਸ ਬਾਰੇ ਰੌਚਕ ਤੱਥ ਤੇ ਇਸਦਾ ਇਤਿਹਾਸ

ਸੀਤਾਫਲ (Custard Apple) ਨੂੰ ਬਹੁਤ ਹੀ ਮਹੱਤਵਪੂਰਨ ਫ਼ਲ ਮੰਨਿਆਂ ਜਾਂਦਾ ਹੈ। ਸੀਤਾਫਲ ਇੱਕ ਸਰਦੀਆਂ ਦਾ ਫ਼ਲ ਹੈ। ਇਹ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਆਯੁਰਵੇਦ ਵਿੱਚ ਇਸ ਫ਼ਲ ਦੀ ਮਹੱਤਤਾ ਬਾਰੇ ਗੱਲ ਕੀਤੀ ਗਈ ਹੈ। ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਇਸਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਇਹ ਫ਼ਲ ਭਾਰਤੀ ਮੂਲ ਦਾ ਨਹੀਂ ਹੈ। ਇਹ ਇੱਕ ਵਿਦੇਸ਼ੀ ਫ਼ਲ ਹੈ ਜਿਸਦਾ ਪਿਛੋਕੜ ਅਮਰੀਕਾ ਨਾਲ ਜੋੜਿਆ ਜਾਂਦਾ ਹੈ। ਆਓ ਜਾਣਦੇ ਹਾਂ ਸੀਤਾਫਲ ਦੇ ਫ਼ਾਇਦਿਆਂ ਤੇ ਇਤਿਹਾਸ ਬਾਰੇ-

ਹੋਰ ਪੜ੍ਹੋ ...
  • Share this:

ਸੀਤਾਫਲ ਦਾ ਇਹ ਨਾਂ ਕਿਵੇਂ ਪਿਆ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੀਤਾਫਲ ਸਭ ਤੋਂ ਪਹਿਲਾਂ ਜੰਗਲਾਂ ਵਿੱਚ ਉੱਗਦਾ ਸੀ। ਇਸ ਫ਼ਲ ਨੂੰ ਰਾਮਾਇਣ ਕਾਲ ਨਾਲ ਵੀ ਜੋੜਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਕਹਾਣੀ ਪ੍ਰਚੱਲਿਤ ਹੈ ਕਿ ਜਦੋਂ ਸ੍ਰੀ ਰਾਮ, ਲਛਮਣ ਤੇ ਸੀਤਾ ਮਾਤਾ ਬਨਵਾਸ ਲਈ ਸਨ, ਉਸ ਦੌਰਾਨ ਸੀਤਾ ਮਾਤਾ ਨੇ ਇਹ ਫ਼ਲ ਸ੍ਰੀ ਰਾਮ ਨੂੰ ਖਾਣ ਲਈ ਦਿੱਤਾ ਸੀ। ਉਸ ਸਮੇਂ ਤੋਂ ਇਸਦਾ ਨਾਂ ਸੀਤਾਫਲ ਪੈ ਗਿਆ। ਅੱਜ ਦੇ ਸਮੇਂ ਵਿੱਚ ਸੀਤਾਫਲ ਭਾਰਤ ਵਿੱਚ ਪ੍ਰਮੁੱਖ ਰੂਪ ਵਿੱਚ ਆਂਧਰਾ ਪ੍ਰਦੇਸ਼, ਅਸਾਮ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਉਗਾਇਆ ਜਾਂਦਾ ਹੈ।

ਸੀਤਾਫਲ ਦਾ ਇਤਿਹਾਸ

ਮਾਹਿਰਾਂ ਦੇ ਅਨੁਸਾਰ ਸੀਤਾਫਲ (Custard Apple) ਦੀ ਸ਼ੁਰੂਆਤ ਅਮਰੀਕਾ ਦੇ ਗਰਮ ਖੰਡੀ ਖੇਤਰਾਂ ਖਾਸ ਕਰਕੇ ਗੁਆਟੇਮਾਲਾ ਵਿੱਚ 1000 ਬੀ.ਸੀ. ਵਿੱਚ ਹੋਈ। ਸਭ ਤੋਂ ਪਹਿਲਾਂ ਇਸ ਫ਼ਲ ਨੂੰ ਅਮਰੀਕਾ ਦੇ ਜੰਗਲਾਂ ਵਿੱਚ ਪਾਇਆ ਗਿਆ। ਇਸ ਫ਼ਲ ਦੇ ਸਵਾਦ ਕਰਕੇ ਬਾਅਦ ਵਿੱਚ ਅਮਰੀਕਾ ਦੇ ਲੋਕਾਂ ਨੇ ਇਸਨੂੰ ਉਗਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਹ ਫ਼ਲ ਦੁਨੀਆਂ ਦੇ ਹੋਰਾਂ ਦੇਸ਼ਾਂ ਵਿੱਚ ਵੀ ਪਹੁੰਚ ਗਿਆ। ਸੀਤਾਫਲ ਦੀ ਕਾਸ਼ਤ ਆਸਟ੍ਰੇਲੀਆ, ਬ੍ਰਾਜ਼ੀਲ, ਚਿਲੀ, ਮਿਸਰ, ਇਜ਼ਰਾਈਲ, ਬਰਮਾ, ਫਿਲੀਪੀਨਜ਼, ਸਪੇਨ, ਸ਼੍ਰੀਲੰਕਾ, ਦੱਖਣੀ ਅਫਰੀਕਾ ਆਦਿ ਵਿੱਚ ਵੀ ਕੀਤੀ ਜਾ ਰਹੀ ਹੈ।

ਭਾਰਤ ਵਿੱਚ ਵੀ ਹਜ਼ਾਰਾਂ ਸਾਲਾਂ ਤੋਂ ਇਸਦੀ ਵਰਤੋਂ ਕੀਤੀ ਜਾ ਰਹੀ ਹੈ। ਅਜੰਤਾ ਦੀਆਂ ਗੁਫਾਵਾਂ ਵਿੱਚ ਵੀ ਇਹ ਫ਼ਲ ਉਕਰਿਆ ਹੋਇਆ ਹੈ। ਭਾਰਤੀ ਖੇਤੀ ਖੋਜ ਸੰਸਥਾਨ ਦੇ ਲੇਖਕ ਅਤੇ ਸੀਨੀਅਰ ਵਿਗਿਆਨੀ ਡਾ: ਵਿਸ਼ਵਜੀਤ ਚੌਧਰੀ ਨੇ ਆਪਣੀ ਪੁਸਤਕ 'ਵੈਜੀਟੇਬਲਜ਼' ਵਿੱਚ ਦੱਸਿਆ ਹੈ ਕਿ ਆਇਨ-ਅਕਬਰੀ ਵਿੱਚ ਇਸ ਫਲ ਦਾ ਜ਼ਿਕਰ ਹੈ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਪੁਰਤਗਾਲੀ ਭਾਰਤ ਭਾਰਤ ਵਿੱਚ ਸੀਤਾਫਲ ਨੂੰ ਲੈ ਕੇ ਆਏ ਸਨ।

ਸੀਤਾਫਲ ਦੇ ਲਾਭ

ਸੀਤਾਫਲ ਨੂੰ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਖਾਣ ਵਿੱਚ ਵੀ ਬਹੁਤ ਸਵਾਦ ਹੁੰਦਾ ਹੈ। ਇਸਦਾ ਸਵਾਦ ਮਿੱਠਾ ਹੁੰਦਾ ਹੈ। ਇਹ ਇੱਕ ਸਿਹਤਮੰਦ ਫ਼ਲ ਹੈ ਅਤੇ ਇਸਨੂੰ ਕਈ ਸਮੱਸਿਆਵਾਂ ਦੇ ਇਲਾਜ ਲਈ ਵੀ ਵਰਤਿਆਂ ਜਾਂਦਾ ਹੈ। ਆਯੁਰਵੇਦ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਇਲਾਜ਼ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।

  • ਸੀਤਾਫਲ ਵਿੱਚ ਸਿਹਤ ਲਈ ਜ਼ਰੂਰੀ ਕਈ ਤਰ੍ਹਾਂ ਵਿਟਾਮਿਨ ਤੇ ਖਣਿਜਾਂ ਦੇ ਭਰਪੂਰ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਫਲੇਵੋਨੋਇਡ ਅਤੇ ਕੈਰੋਟੀਨੋਇਡਸ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।

  • ਸੀਤਾਫਲ ਸਾਹ ਦੀਆਂ ਸਮੱਸਿਆਵਾਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਅਸਥਮਾ ਤੋਂ ਰਾਹਤ ਦਿਵਾਉਂਦਾ ਹੈ। ਸਾਹ ਦੀ ਸਮੱਸਿਆ ਵਾਲੇ ਲੋਕਾਂ ਨੂੰ ਸੀਤਾਫਲ ਜ਼ਰੂਰ ਖਾਣਾ ਚਾਹੀਦਾ ਹੈ।

  • ਸੀਤਾਫਲ ਵਿੱਚ ਭਰਪੂਰ ਮਾਤਰਾਂ ਵਿੱਚ ਫਾਈਬਰ ਪਾਇਆ ਜਾਂਦਾ ਹੈ। ਇਸ ਕਰਕੇ ਇਹ ਸਾਡੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਅਤੇ ਸਰੀਰ ਵਿੱਚ ਵਾਧੂ ਤੇ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ। ਇਸ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਜਾਂਦੇ ਹਾਂ।

  • ਸੀਤਾਫਲ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੌਲ ਵਿੱਚ ਰੱਖਦਾ ਹੈ ਅਤੇ ਸਾਨੂੰ ਡਿਪਰੈਸ਼ਨ ਵਰਗੀ ਸਮੱਸਿਆ ਤੋਂ ਵੀ ਨਿਜਾਤ ਦਵਾਉਂਦਾ ਹੈ। ਇਸ ਤੋਂ ਇਲਾਵ ਇਹ ਸਾਨੂੰ ਕਈ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਉਂਦਾ ਹੈ।

  • ਧਿਆਨ ਰੱਖੋ ਕਿ ਸੀਤਾਫਲ ਦੇ ਛਿਲਕੇ ਅਤੇ ਬੀਜ ਨਹੀਂ ਖਾਣੇ ਚਾਹੀਦੇ। ਜੇਕਰ ਗ਼ਲਤੀ ਨਾਲ ਖਾ ਲਿਆ ਜਾਵੇ ਤਾਂ ਪੇਟ ਦਰਦ ਅਤੇ ਉਲਟੀ ਆਉਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਫਲ ਦਾ ਜ਼ਿਆਦਾ ਸੇਵਨ ਕਰਨ ਨਾਲ ਸੁਸਤੀ ਆਉਂਦੀ ਹੈ।

Published by:Drishti Gupta
First published:

Tags: Fruits, Health, Health benefits, Health care, Health care tips