HOME » NEWS » Life

ਇਹਨਾਂ ਖਾਸ 4 ਯੋਗ ਆਸਣਾ ਦੀ ਮਦਦ ਨਾਲ ਪਾਓ ਸੰਘਣੇ ਤੇ ਲੰਬੇ ਵਾਲ਼

News18 Punjabi | Trending Desk
Updated: July 7, 2021, 4:44 PM IST
share image
ਇਹਨਾਂ ਖਾਸ 4 ਯੋਗ ਆਸਣਾ ਦੀ ਮਦਦ ਨਾਲ ਪਾਓ ਸੰਘਣੇ ਤੇ ਲੰਬੇ ਵਾਲ਼
 ਵਾਲ਼ ਝੜਨ ਦੀ ਸਮੱਸਿਆ,ਯੋਗ ਆਸਣ, ਫਾਇਦੇਮੰਦ, ਲੰਬੇ ਤੇ ਸੰਘਣੇ ਵਾਲ਼

  • Share this:
  • Facebook share img
  • Twitter share img
  • Linkedin share img
Yoga For Long and Thick Hairs: ਬਾਰਿਸ਼ ਦੇ ਮੌਸਮ ਵਿੱਚ ਜਿਆਦਾਤਰ ਲੋਕ ਵਾਲ਼ ਝੜਨ ਦੀ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ।ਬਾਰਿਸ਼ ਦੇ ਸੀਜ਼ਨ ਵਿੱਚ ਨਮੀਂ ਦੇ ਚਲ਼ਦੇ ਸਿਹਤ ਦੇ ਨਾਲ਼-ਨਾਲ਼ ਸਕਿੱਨ ਤੇ ਵਾਲ਼ਾ ਤੇ ਵੀ ਇਸਦਾ ਬੁਰਾ ਅਸਰ ਪੈਂਦਾ ਹੈ । ਇਸ ਦੌਰਾਨ ਕਈ ਲੋਕ ਵਾਲ਼ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਤੇ ਕਈ ਲੋਕਾਂ ਦੇ ਵਾਲ਼ ਡ੍ਰਾਈ ਤੇ ਡਲ਼ ਹੋ ਜਾਂਦੇ ਹਨ ।ਜੇਕਰ ਤੁਸੀਂ ਵੀ ਸੰਘਣੇ ਤੇ ਲੰਬੇ ਵਾਲ਼ ਚਾਹੁੰਦੇ ਹੋ ਤਾਂ ਤੁਹਾਨੂੰ ਘਰ ਬੈਠੇ ਕੁਝ ਯੋਗ ਕਰਨੇ ਹੋਣਗੇ । ਤੁਹਾਨੂੰ ਦੱਸ ਦਈਏ ਕਿ ਤਣਾਅ ਹੋਣ ਤੇ ਵੀ ਕਈ ਵਾਰ ਵਾਲ਼ ਝੜਨ ਦੀ ਸਮੱਸਿਆ ਹੋਣ ਲੱਗਦੀ ਹੈ । ਅਜਿਹੇ ਵਿੱਚ ਯੋਗ ਦੀ ਸਹਾਇਤਾ ਨਾਲ਼ ਤੁਸੀ ਵਾਲ਼ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ । ਆਓ ਤੁਹਾਨੂੰ ਦੱਸਦੇ ਹਾਂ ਉਹ ਚਾਰ ਯੋਗਾਸਨਾਂ ਦੇ ਬਾਰੇ ਵਿੱਚ ਜਿਹਨਾਂ ਨਾਲ਼ ਤੁਹਾਡੇ ਵਾਲ਼ ਸੰਘਣੇ ਤੇ ਲੰਬੇ ਹੋ ਸਕਦੇ ਹਨ ।

ਉਤਾਨਪਾਦਾਸਨ

ਉਤਾਨਪਾਦਾਸਨ ਕਰਨ ਨਾਲ਼ ਸਰੀਰ ਵਿੱਚਲੀ ਥਕਾਨ ਦੂਰ ਹੁੰਦੀ ਹੈ । ਰੋਜਾਨਾ ਯੋਗਾ ਆਸਣ ਕਰਨ ਨਾਲ਼ ਟੁੱਟਦੇ ਹੋਏ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ । ਮਹਿਲਾਵਾਂ ਨੂੰ ਪੀਰੀਅਡਸ ਦੌਰਾਨ ਹੋਣ ਵਾਲ਼ੇ ਦਰਦ ਤੋਂ ਵੀ ਉਤਾਨਪਾਦਾਸਨ ਆਸਣ ਕਰਨ ਨਾਲ਼ ਛੁਟਕਾਰਾ ਮਿਲ਼ਦਾ ਹੈ ।
ਅੱਧੋ ਮੁਖਾ ਸਵਆਸਣ

ਇਹ ਆਸਣ ਕਰਨ ਨਾਲ਼ ਸਰੀਰ ਵਿੱਚ ਬਲੱਡ ਦਾ ਪ੍ਰੈਸ਼ਰ ਠੀਕ ਰਹਿੰਦਾ ਹੈ । ਜਿਹਨਾਂ ਲੋਕਾਂ ਨੂੰ ਜਿਆਦਾ ਸਰਦੀ, ਖਾਂਸੀ ,ਬੁਖਾਰ ਜਿਹੀ ਸਮੱਸਿਆਵਾਂ ਹੁੰਦੀਆਂ ਹਨ ,ਉਹਨਾਂ ਨੂੰ ਇਹ ਆਸਣ ਕਰਕੇ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ਼ ਸਕਦਾ ਹੈ ।

ਵਜਰਆਸਣ

ਜਿੱਥੇ ਜਿਆਦਾਤਰ ਯੋਗ ਆਸਣਾ ਨੂੰ ਖਾਲੀ ਪੇਟ ਕਰਨ ਦੀ ਸਮੱਸਿਆ ਦਿੱਤੀ ਜਾਂਦੀ ਹੈ ਉਥੇ ਹੀ ਇਸ ਆਸਣ ਨੂੰ ਖਾਣਾ ਖਾਣ ਤੋਂ ਬਾਅਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । ਇਹ ਆਸਣ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ । ਰੋਜਾਨਾ 15 ਮਿੰਟ ਇਹ ਆਸਣ ਕਰਨ ਨਾਲ਼ ਵਾਲ਼ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ਼ ਸਕਦਾ ਹੈ । ਵਜ਼ਨ ਘੱਟ ਕਰਨ ਵਾਲੇ ਲੋਕਾਂ ਲਈ ਵੀ ਇਹ ਆਸਣ ਕਾਫੀ ਫਾਇਦੇਮੰਦ ਹੁੰਦਾ ਹੈ ।

ਅਪਾਨਆਸਣ

ਰੋਜਾਨਾ ਇਹ ਆਸਣ ਕਰਨ ਨਾਲ਼ ਪਾਚਣ ਤੰਤਰ ਮਜ਼ਬੂਤ ਰਹਿੰਦਾ ਹੈ ।ਇਸ ਆਸਣ ਨੂੰ ਕਰਨ ਨਾਲ਼ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਤੇ ਸਰੀਰ ਸ਼ੁੱਧ ਹੋ ਜਾਦਾਂ ਹੈ । ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ ਤੇ ਵਾਲਾਂ ਨਾਲ਼ ਸੰਬੰਧਿਤ ਸਮੱਸਿਆ ਦੂਰ ਹੁੰਦੀ ਹੈ ।ਜੇਕਰ ਤੁਹਾਨੂੰ ਵਾਲਾਂ ਦੀ ਸਮੱਸਿਆ ਹੈ ਤਾਂ ਯੋਗ ਦੇ ਸਾਰੇ ਆਸਣਾ ਨੂੰ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਕਰੋ ।



(Disclaimer- ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਸੂਚਨਾਵਾਂ ਅਤੇ ਆਮ ਜਾਣਕਾਰੀ ਦੇ ਅਧਾਰਿਤ ਹਨ । ਹਿੰਦੀ ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਦਾ ਪਾਲਣ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ)
Published by: Ramanpreet Kaur
First published: July 7, 2021, 4:44 PM IST
ਹੋਰ ਪੜ੍ਹੋ
ਅਗਲੀ ਖ਼ਬਰ