ਵੈਲੇਨਟਾਈਨ ਵੀਕ ਚੱਲ ਰਿਹਾ ਹੈ ਤੇ ਕਈ ਲੋਕ ਆਪਣੇ ਕ੍ਰਸ਼ ਨੂੰ ਜਾਂ ਆਪਣੀ ਦੋਸਤ ਨੂੰ ਪਿਆਰ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਪਰ ਮੁਸ਼ਕਿਲ ਇਹ ਹੁੰਦੀ ਹੈ ਕਿ ਪਰਪੋਜ਼ ਕੀਤਾ ਕਿਵੇਂ ਜਾਵੇ। ਹਰ ਕੋਈ ਆਪਣੇ ਆਪਣੇ ਤਰੀਕੇ ਅਜ਼ਮਾਉਣ ਦੀ ਕੋਸ਼ਿਸ਼ ਕਰਦਾ ਹੈ। ਕੁੱਝ ਤਾਂ ਇਸ ਡਰੋਂ ਪਿਆਰ ਦਾ ਇਜ਼ਹਾਰ ਹੀ ਨਹੀਂ ਕਰਦੇ ਕਿ ਸ਼ਾਇਦ ਸਾਹਮਣਿਓਂ ਕਿਤੇ ਨਾਂਹ ਹੀ ਨਾ ਹੋ ਜਾਵੇ। ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਅੱਜ ਅਸੀਂ ਤੁਹਾਡੇ ਲਈ ਅਜਿਹੇ ਟਿਪਸ ਲੈ ਕੇ ਆਏ ਹਾਂ ਜਿਸ ਨੂੰ ਅਪਣਾ ਕੇ ਜੇ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਤੁਹਾਡੀ ਦੋਸਤ ਜਾਂ ਤੁਹਾਡਾ ਕ੍ਰਸ਼ ਤੁਹਾਨੂੰ ਨਾ ਨਹੀਂ ਕਰੇਗਾ ਤੇ ਤੁਹਾਡੇ ਪਿਆਰ ਨੂੰ ਅਪਣਾ ਲਏਗਾ...
ਸ਼ਾਮ ਸਮੇਂ ਕਰੋ ਪਰਪੋਜ਼ : ਜੇ ਤੁਸੀਂ ਗਰਲਫਰੈਂਡ ਨੂੰ ਪਰਪੋਜ਼ ਕਰਨ ਦੀ ਹਿੰਮਤ ਜੁਟਾ ਹੀ ਲਈ ਹੈ ਤਾਂ ਪਰਪੋਜ਼ ਕਰਨ ਦਾ ਸਹੀ ਸਮਾਂ ਨਿਸ਼ਚਤ ਕਰਨਾ ਬਹੁਤ ਜ਼ਰੂਰੀ ਹੈ। ਸ਼ਾਮ ਦਾ ਸਮਾਂ ਜਾਂ ਸਨ ਸੈੱਟ ਦਾ ਸਮਾਂ ਜਦੋਂ ਸੂਰਜ ਬਾਦਲਾਂ ਪਿੱਛੇ ਹੌਲੀ ਹੌਲੀ ਡੁੱਬ ਰਿਹਾ ਹੋਵੇ ਤੇ ਅਸਮਾਨ ਵਿੱਚ ਹਲਕੀ ਜਿਹੀ ਲਾਲੀ ਛਾਈ ਹੋਵੇ ਤੇ ਫਰਵਰੀ ਦਾ ਮਹੀਨਾ ਹੋਣ ਕਰਕੇ ਹਲਕੀ ਹਲਕੀ ਠੰਢ ਵਧ ਰਹੀ ਹੋਵੇ ਤਾਂ ਮਾਹੌਲ ਆਪਣੇ-ਆਪ ਰੋਮਾਂਟਿਕ ਬਣ ਜਾਂਦਾ ਹੈ। ਇਸ ਦੌਰਾਨ ਘਰ ਦੀ ਛੱਤ ਉੱਤੇ ਜਾਂ ਅਜਿਹੀ ਕੋਈ ਥਾਂ ਜਿੱਥੋਂ ਸੂਰਜ ਡੁੱਬਣ ਦਾ ਇਹ ਰੋਮਾਂਟਿਕ ਨਜ਼ਾਰਾ ਦੇਖਣ ਨੂੰ ਮਿਲੇ, ਉਸ ਥਾਂ ਉੱਤੇ ਜਾ ਕੇ ਤੁਸੀਂ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ।
ਕੈਂਡਲ ਲਾਈਟ ਡਿਨਰ: ਜਦੋਂ ਤੁਸੀਂ ਆਪਣੀ ਦੋਸਤ ਨਾਲ ਖ਼ਾਸ ਕੈਂਡਲ ਲਾਈਟ ਡਿਨਰ ਪਲਾਨ ਕਰੋਗੇ ਤਾਂ ਉਸ ਨੂੰ ਇਹ ਅੰਦਾਜ਼ਾ ਤਾਂ ਹੋ ਜਾਵੇਗਾ ਕਿ ਤੁਸੀਂ ਉਸ ਨੂੰ ਪਰਪੋਜ਼ ਕਰਨਾ ਚਾਹ ਰਹੇ ਹੋ। ਪਰ ਇਸ ਨੂੰ ਥੋੜ੍ਹਾ ਪਲਾਨਿੰਗ ਨਾਲ ਕਰੋਗੇ ਤਾਂ ਤੁਹਾਡੀ ਗਰਲਫਰੈਂਡ ਤੁਹਾਡੇ ਤੋਂ ਬਹੁਤ ਪ੍ਰਭਾਵਤ ਹੋਵੇਗੀ। ਸਭ ਤੋਂ ਪਹਿਲਾਂ ਆਪਣੀ ਦੋਸਤ ਨੂੰ ਇਹ ਨਾ ਦੱਸੋ ਕਿ ਤੁਸੀਂ ਡਿਨਰ ਦਾ ਪਲਾਨ ਕਿੱਥੇ ਕਰ ਰਹੇ ਹੋ। ਫਿਰ ਕਿਸੇ ਖ਼ਾਸ ਰੈਸਟੋਰੈਂਟ ਉੱਤੇ ਵਧੀਆ ਜਿਹਾ ਟੇਬਲ ਬੁੱਕ ਕਰੋ ਤੇ ਥੋੜ੍ਹਾ ਡੈਕੋਰੇਸ਼ਨ ਲਈ ਵੀ ਕਹਿ ਦਿਓ। ਫਿਰ ਜਦੋਂ ਤੁਸੀਂ ਆਪਣੀ ਦੋਸਤ ਦੋਸਤ ਨਾਲ ਉਸ ਥਾਂ ਉੱਤੇ ਪਹੁੰਚੋਗੇ ਤਾਂ ਉਸ ਨੂੰ ਇਹ ਸਭ ਦੇਖ ਕੇ ਬਹੁਤ ਖ਼ੁਸ਼ੀ ਮਿਲੇਗੀ।
ਯਾਦ ਰੱਖੋ ਕਿ ਕੁੱਝ ਲੋਕ ਜ਼ਿਆਦਾ ਦਿਖਾਵਾ ਕਰਨਾ ਪਸੰਦ ਨਹੀਂ ਕਰਦੇ। ਅਜਿਹੇ 'ਚ ਜੇਕਰ ਤੁਸੀਂ ਕੋਈ ਖ਼ਾਸ ਯੋਜਨਾ ਬਣਾ ਰਹੇ ਹੋ ਤਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ। ਜਿੰਨਾ ਜ਼ਿਆਦਾ ਖ਼ੂਬਸੂਰਤੀ ਨਾਲ ਤੁਸੀਂ ਆਪਣੇ ਕ੍ਰਸ਼ ਨੂੰ ਪਰਪੋਜ਼ ਕਰੋਗੇ, ਓਨਾ ਜ਼ਿਆਦਾ ਉਹ ਤੁਹਾਡੇ ਤੋਂ ਇੰਪਰੈਸ ਹੋਵੇਗੀ, ਇਸ ਲਈ ਤੁਸੀਂ ਜ਼ਿਆਦਾ ਕੁੱਝ ਫੈਂਸੀ ਕਰਨ ਦੀ ਥਾਂ ਆਪਣੀ ਦੋਸਤ ਨਾਲ ਇੱਕ ਲੰਬੀ ਸੈਰ ਉੱਤੇ ਜਾਓ ਤੇ ਇਕਾਂਤ ਵਿੱਚ ਇੱਕ ਦੂਜੇ ਨਾਲ ਗੱਲਾਂ ਕਰੋ ਤੇ ਪਿਰ ਮੌਕਾ ਵੇਖ ਕੇ ਬਸ ਪਰਪੋਜ਼ ਕਰ ਦਿਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Relationship, Relationship Tips, Relationships, Valentines day