Skin Care: ਜ਼ਿਆਦਾਤਰ ਲੋਕ ਨਹਾਉਂਦੇ ਸਮੇਂ ਚਮੜੀ 'ਤੇ ਸਾਬਣ ਅਤੇ ਬਾਡੀ ਵਾਸ਼ ਦੀ ਵਰਤੋਂ ਕਰਦੇ ਹਨ, ਪਰ ਸਰਦੀਆਂ ਵਿੱਚ ਸਾਬਣ ਲਗਾਉਣ ਨਾਲ ਅਕਸਰ ਸਕਿਨ ਖੁਸ਼ਕ ਹੋ ਜਾਂਦੀ ਹੈ। ਇਸ ਕਾਰਨ ਜ਼ਿਆਦਾਤਰ ਲੋਕ ਠੰਡ ਦੇ ਮੌਸਮ 'ਚ ਸਾਬਣ ਤੋਂ ਪਰਹੇਜ਼ ਕਰਨਾ ਪਸੰਦ ਕਰਦੇ ਹਨ। ਅਜਿਹੇ 'ਚ ਜੇਕਰ ਸਰਦੀਆਂ 'ਚ ਸਾਬਣ ਲਗਾਉਣ ਨਾਲ ਤੁਹਾਡੀ ਸਕਿਨ ਖੁਰਦਰੀ ਅਤੇ ਖੁਸ਼ਕ ਹੋ ਜਾਂਦੀ ਹੈ ਤਾਂ ਕੁਝ ਕੁਦਰਤੀ ਉਬਟਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।
ਸਰਦੀਆਂ 'ਚ ਸਕਿਨ ਦਾ ਖੁਸ਼ਕ ਹੋਣਾ ਆਮ ਗੱਲ ਹੈ ਪਰ ਇਸ ਸਮੇਂ ਦੌਰਾਨ ਨਹਾਉਂਦੇ ਸਮੇਂ ਸਾਬਣ ਦੀ ਵਰਤੋਂ ਕਰਨ ਨਾਲ ਸਕਿਨ ਦੀ ਖੁਸ਼ਕੀ ਹੋਰ ਵੀ ਵੱਧ ਜਾਂਦੀ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਮਾਇਸਚਰਾਈਜ਼ਰ, ਲੋਸ਼ਨ ਅਤੇ ਕੋਲਡ ਕ੍ਰੀਮ ਦਾ ਸਹਾਰਾ ਲੈਂਦੇ ਹਨ। ਜੇਕਰ ਤੁਸੀਂ ਚਾਹੋ ਤਾਂ ਸਕਿਨ ਕੇਅਰ 'ਚ ਕੁਝ ਕੁਦਰਤੀ ਉਬਟਨ ਅਜ਼ਮਾ ਸਕਦੇ ਹੋ।
ਕੇਲੇ ਦਾ ਉਬਟਨ
ਕੇਲਾ ਉਬਟਾਨ ਬਣਾਉਣ ਲਈ 1 ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਹੁਣ 1 ਚਮਚ ਸ਼ਹਿਦ, 1 ਚਮਚ ਓਟਸ ਅਤੇ 1 ਚਮਚ ਹਲਦੀ ਮਿਲਾ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ। ਹੁਣ ਹਲਕੇ ਹੱਥਾਂ ਨਾਲ ਗੋਲ ਮੋਸ਼ਨ ਵਿੱਚ ਚਿਹਰੇ ਦੀ ਮਾਲਿਸ਼ ਕਰੋ ਅਤੇ 10 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
ਚੌਲਾਂ ਦਾ ਉਬਟਨ
ਚੌਲਾਂ ਦਾ ਉਬਟਨ ਬਣਾਉਣ ਲਈ 1 ਚਮਚ ਚੌਲਾਂ ਦੇ ਆਟੇ 'ਚ 1 ਚੱਮਚ ਸ਼ਹਿਦ, 1 ਚੱਮਚ ਐਲੋਵੇਰਾ ਜੈੱਲ, 1 ਚੱਮਚ ਗੁਲਾਬ ਜਲ ਅਤੇ ਹਲਦੀ ਮਿਲਾ ਲਓ। ਹੁਣ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਫਿਰ 10 ਮਿੰਟ ਬਾਅਦ ਹਲਕੇ ਹੱਥਾਂ ਨਾਲ ਰਗੜੋ ਤੇ ਸਾਫ਼ ਪਾਣੀ ਨਾਲ ਚਿਹਰਾ ਧੋ ਲਓ।
ਸੰਤਰੇ ਦੇ ਛਿਲਕੇ ਨਾਲ ਉਬਟਨ ਬਣਾਓ
ਸੰਤਰੇ ਦੇ ਛਿਲਕਿਆਂ ਦਾ ਉਬਟਨ ਤਿਆਰ ਕਰਨ ਲਈ ਪਹਿਲਾਂ ਸੰਤਰੇ ਦੇ ਛਿਲਕਿਆਂ ਨੂੰ ਧੁੱਪ ਵਿਚ ਸੁਕਾ ਕੇ ਪੀਸ ਲਓ। ਹੁਣ 1 ਚਮਚ ਸੰਤਰੇ ਦੇ ਛਿਲਕੇ ਤੋਂ ਬਣੇ ਪਾਊਡਰ 'ਚ 2 ਚੱਮਚ ਬੇਸਨ, 1 ਚੱਮਚ ਚੰਦਨ ਪਾਊਡਰ, 2 ਚੱਮਚ ਦੁੱਧ ਅਤੇ 1 ਚੱਮਚ ਹਲਦੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਉਬਟਨ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਫਿਰ 20 ਮਿੰਟ ਬਾਅਦ ਹਲਕੇ ਹੱਥਾਂ ਨਾਲ ਰਗੜਦੇ ਹੋਏ ਇਸ ਨੂੰ ਸਾਫ ਕਰ ਲਓ, ਫਿਰ ਸਾਫ ਪਾਣੀ ਨਾਲ ਇਸ ਨੂੰ ਧੋ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty tips, Lifestyle, Skin, Skin care tips