• Home
  • »
  • News
  • »
  • lifestyle
  • »
  • PSYCHOLOGICAL TRICKS WHEN ANGRY OR SAD FOLLOW THESE TIPS TOLD BY EXPERTS INSTEAD OF BACKBITING GH AP AS

ਕੀ ਤੁਹਾਨੂੰ ਵੀ ਹੈ ਚੁਗਲੀ ਕਰਨ ਦੀ ਆਦਤ ਤਾਂ ਤੁਹਾਡੇ ਲਈ ਹੈ ਇਹ ਖ਼ਬਰ

ਸਮਾਜ ਵਿਚ ਚੁਗਲੀ ਨੂੰ ਭਾਵੇਂ ਚੰਗੀ ਆਦਤ ਨਹੀਂ ਮੰਨਿਆ ਜਾਂਦਾ ਹੈ, ਪਰ ਮਨੋਵਿਗਿਆਨਕ ਤੌਰ 'ਤੇ ਇਹ ਸਾਡੇ ਦਿਮਾਗ ਅਤੇ ਸਰੀਰ 'ਤੇ ਅਸਰ ਪਾਉਂਦੀ ਹੈ। ਜਦੋਂ ਵੀ ਕੋਈ ਵਿਅਕਤੀ ਕਿਸੇ ਗੱਲ 'ਤੇ ਗੁੱਸੇ ਹੁੰਦਾ ਹੈ, ਜਾਂ ਬੁਰਾ ਮਹਿਸੂਸ ਕਰਦਾ ਹੈ, ਚਿੰਤਤ ਜਾਂ ਉਦਾਸ ਹੁੰਦਾ ਹੈ, ਤਾਂ ਉਹ ਚੁਗਲੀ ਕਰਦਾ ਹੈ। ਇਸ ਨੂੰ ਨਕਾਰਾਤਮਕ ਰੱਖਿਆਤਮਕ ਵਿਵਹਾਰ ਕਿਹਾ ਜਾਂਦਾ ਹੈ।

ਕੀ ਤੁਹਾਨੂੰ ਵੀ ਹੈ ਚੁਗਲੀ ਕਰਨ ਦੀ ਆਦਤ ਤਾਂ ਤੁਹਾਡੇ ਲਈ ਹੈ ਇਹ ਖ਼ਬਰ

  • Share this:
ਜਦੋਂ ਸਾਡਾ ਕਿਸੇ ਨਾਲ ਝਗੜਾ ਹੋ ਜਾਵੇ ਜਾਂ ਕੋਈ ਸਾਨੂੰ ਕੁੱਝ ਗਲਤ ਬੋਲ ਦੇਵੇ ਤਾਂ ਅਸੀਂ ਤੁਰੰਤ ਗੁੱਸਾ ਕਰ ਕੇ ਦੂਜਿਆਂ ਨਾਲ ਉਸ ਸ਼ਖਸ ਬਾਰੇ ਗੱਲ ਕਰਨ ਲਗਦੇ ਹਾਂ। ਜਾਂ ਫਿਰ ਉਸ ਵਿਅਕਤੀ ਦੀ ਬੁਰਾਈ ਕਰਨ ਲੱਗ ਜਾਂਦੇ ਹਾਂ। ਸਰਲ ਭਾਸ਼ਾ ਵਿੱਚ ਇਸ ਨੂੰ ਬੈਕਬਾਈਟਿੰਗ ਕਿਹਾ ਜਾਂਦਾ ਹੈ। ਚੁਗਲੀ ਸਾਡੀ ਰੋਜ਼ਾਨਾ ਦੀ ਗੱਲਬਾਤ ਦਾ ਹਿੱਸਾ ਹੈ ਪਰ ਸਾਡੇ ਸਮਾਜ ਵਿੱਚ ਇਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ।

ਦੈਨਿਕ ਭਾਸਕਰ ਅਖਬਾਰ ਦੀ ਖਬਰ ਵਿਚ ਕਲੀਨਿਕਲ ਸਾਈਕੋਲੋਜਿਸਟ ਡਾਕਟਰ ਪ੍ਰਗਿਆ ਮਲਿਕ ਦਾ ਕਹਿਣਾ ਹੈ ਕਿ ਸਮਾਜ ਵਿਚ ਚੁਗਲੀ ਨੂੰ ਭਾਵੇਂ ਚੰਗੀ ਆਦਤ ਨਹੀਂ ਮੰਨਿਆ ਜਾਂਦਾ ਹੈ, ਪਰ ਮਨੋਵਿਗਿਆਨਕ ਤੌਰ 'ਤੇ ਇਹ ਸਾਡੇ ਦਿਮਾਗ ਅਤੇ ਸਰੀਰ 'ਤੇ ਅਸਰ ਪਾਉਂਦੀ ਹੈ। ਜਦੋਂ ਵੀ ਕੋਈ ਵਿਅਕਤੀ ਕਿਸੇ ਗੱਲ 'ਤੇ ਗੁੱਸੇ ਹੁੰਦਾ ਹੈ, ਜਾਂ ਬੁਰਾ ਮਹਿਸੂਸ ਕਰਦਾ ਹੈ, ਚਿੰਤਤ ਜਾਂ ਉਦਾਸ ਹੁੰਦਾ ਹੈ, ਤਾਂ ਉਹ ਚੁਗਲੀ ਕਰਦਾ ਹੈ। ਇਸ ਨੂੰ ਨਕਾਰਾਤਮਕ ਰੱਖਿਆਤਮਕ ਵਿਵਹਾਰ ਕਿਹਾ ਜਾਂਦਾ ਹੈ।

ਚੁਗਲੀ ਰਾਹੀਂ ਆਪਣੇ ਦੁੱਖਾਂ ਨੂੰ ਦੂਰ ਕਰ ਕੇ ਆਪਣੇ ਆਪ ਨੂੰ ਖੁਸ਼ ਕਰਨ ਦਾ ਸਭ ਤੋਂ ਆਸਾਨ ਤਰੀਕਾ ਮੰਨਿਆ ਜਾਂਦਾ ਹੈ। ਇਸ ਨੂੰ ਸਿੱਖਣ ਦਾ ਵਿਵਹਾਰ ਕਿਹਾ ਜਾਂਦਾ ਹੈ, ਜੋ ਅਸੀਂ ਬਚਪਨ ਤੋਂ ਹੀ ਆਪਣੇ ਆਲੇ-ਦੁਆਲੇ ਤੋਂ ਸਿੱਖਦੇ ਹਾਂ।

ਡਾਕਟਰ ਪ੍ਰਗਿਆ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਗੁੱਸੇ ਅਤੇ ਭਾਵਨਾ 'ਤੇ ਕਾਬੂ ਨਹੀਂ ਰੱਖ ਪਾਉਂਦਾ ਤਾਂ ਉਹ ਚੁਗਲੀ ਕਰਨ ਲੱਗ ਪੈਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕ ਚੁਗਲੀ ਕਰਦੇ ਹੀ ਕਿਉਂ ਹਨ ਅਤੇ ਉਨ੍ਹਾਂ ਨੂੰ ਇਸ ਤੋਂ ਕੀ ਫਾਇਦਾ ਹੁੰਦਾ ਹੈ? ਇਸ ਦੇ ਕੁਝ ਕਾਰਨ ਹਨ, ਉਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ।

ਅਰਾਮ ਮਹਿਸੂਸ ਹੁੰਦਾ ਹੈ : ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਨਾਲ ਗੁੱਸੇ ਹੁੰਦਾ ਹੈ ਤਾਂ ਉਹ ਝੱਟ ਕਿਸੇ ਹੋਰ ਨਾਲ ਉਸ ਵਿਅਕਤੀ ਦੀ ਚੁਗਲੀ ਕਰ ਦਿੰਦਾ ਹੈ। ਇਸ ਨਾਲ ਵਿਅਕਤੀ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਕੋਈ ਸਾਨੂੰ ਸਮਝ ਰਿਹਾ ਹੈ। ਕੋਈ ਸਾਡੀ ਗੱਲ ਸੁਣ ਰਿਹਾ ਹੈ, ਜਿਸ ਕਾਰਨ ਉਹ ਆਰਾਮ ਮਹਿਸੂਸ ਕਰਦਾ ਹੈ।

ਇਹ ਹੈ ਇਸ ਦਾ ਹੱਲ : ਡਾਕਟਰ ਪ੍ਰਗਿਆ ਦਾ ਕਹਿਣਾ ਹੈ ਕਿ ਚੁਗਲੀ ਕਰਨ ਨਾਲ ਤੁਹਾਨੂੰ ਕੁਝ ਸਮੇਂ ਲਈ ਫਾਇਦੇ ਮਿਲ ਸਕਦੇ ਹਨ ਪਰ ਜੇਕਰ ਤੁਸੀਂ ਇਸ ਆਦਤ ਨੂੰ ਲੰਬੇ ਸਮੇਂ ਤੱਕ ਲੈ ਕੇ ਚੱਲ ਰਹੇ ਹੋ ਤਾਂ ਇਹ ਆਦਤ ਤੁਹਾਨੂੰ ਨਕਾਰਾਤਮਕ ਵਿਅਕਤੀ ਬਣਾ ਦਿੰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਕਿਸੇ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਉਸ ਗੱਲ ਦੀ ਜਾਂਚ ਕਰ ਲਓ।

ਆਪਣੇ ਲਈ ਵੀ ਸਮਾਂ ਕੱਢੋ, ਤਾਂ ਜੋ ਤੁਸੀਂ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਾ ਸਕੋ। ਆਪਣੀਆਂ ਸਮੱਸਿਆਵਾਂ ਕਾਗਜ਼ 'ਤੇ ਲਿਖੋ। ਬ੍ਰੀਥਿੰਗ ਐਕਸਰਸਾਈਜ਼ ਕਰ ਕੇ ਮਨ ਨੂੰ ਸ਼ਾਂਤ ਕਰੋ। ਇਹ ਉਹ ਤਰੀਕੇ ਹੋ ਸਕਦੇ ਹਨ ਜੋ ਚੁਗਲੀ ਨਾਲੋਂ ਸਿਹਤਮੰਦ ਵਿਕਲਪ ਹੋ ਸਕਦੇ ਹਨ।
Published by:Amelia Punjabi
First published: