HOME » NEWS » Life

PUBG ਦੀ ਨਵੀਂ ਗੇਮ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਹੋਏ 1 ਕਰੋੜ ਤੋਂ ਵੱਧ ਰਜਿਸਟਰੇਸ਼ਨ, ਕੀ ਭਾਰਤ ਚ ਹੋਵੇਗੀ ਲਾਂਚ

News18 Punjabi | TRENDING DESK
Updated: April 13, 2021, 5:18 PM IST
share image
PUBG ਦੀ ਨਵੀਂ ਗੇਮ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਹੋਏ 1 ਕਰੋੜ ਤੋਂ ਵੱਧ ਰਜਿਸਟਰੇਸ਼ਨ, ਕੀ ਭਾਰਤ ਚ ਹੋਵੇਗੀ ਲਾਂਚ

  • Share this:
  • Facebook share img
  • Twitter share img
  • Linkedin share img
ਸਭ ਤੋਂ ਵੱਧ ਖੇਡੀ ਜਾਣ ਵਾਲੀ ਮੋਬਾਈਲ ਗੇਮ ਪਬਜੀ ਦੇ ਡਿਵੈਲਪਰਾਂ ਵੱਲੋਂ ਤਿਆਰ ਕੀਤੀ ਗਈ ਨਵੀਂ PUBG: ਨਿਊ ਸਟੇਟ, ਲਾਂਚ ਹੋਣ ਤੋਂ ਪਹਿਲਾਂ ਹੀ ਤਹਿਲਕਾ ਮਚਾ ਰਹੀ ਹੈ। PUBG: ਨਿਊ ਸਟੇਟ ਗੂਗਲ ਪਲੇ ਸਟੋਰ 'ਤੇ ਲਾਂਚ ਨਹੀਂ ਹੋਇਆ ਹੈ ਪਰ ਇਸ ਤੇ ਇੱਕ ਕਰੋੜ ਲੋਕਾਂ ਨੇ ਰਜਿਸਟ੍ਰੇਸ਼ਨ ਕਰਾ ਲਿਆ ਹੈ। ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ। ਕੰਪਨੀ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਗੇਮ PUBG ਮੋਬਾਈਲ ਦੀ ਜਗ੍ਹਾ ਲਵੇਗੀ। PUBG: ਨਿਊ ਸਟੇਟ ਇਸ ਸਾਲ ਫਰਵਰੀ ਵਿਚ ਗੂਗਲ ਪਲ਼ੇ-ਸਟੋਰ 'ਤੇ ਰਜਿਸਟ੍ਰੇਸ਼ਨ ਲਈ ਉਪਲਬਧ ਕਰਾਇਆ ਗਿਆ ਸੀ, ਹਾਲਾਂਕਿ ਭਾਰਤ ਵਿੱਚ ਚਾਈਨੀਜ਼ ਐਪਸ ਬੈਨ ਹੋਣ ਕਰਕੇ ਇਹ ਗੇਮ ਭਾਰਤੀਆਂ ਲਈ ਗੂਗਲ ਪਲ਼ੇ-ਸਟੋਰ 'ਤੇ ਉਪਲਬਧ ਨਹੀਂ ਹੈ।

PUBG:ਨਿਊ ਸਟੇਟ ਲਈ ਗੂਗਲ ਪਲੇ ਸਟੋਰ 'ਤੇ ਪ੍ਰੀ-ਰਜਿਸਟ੍ਰੇਸ਼ਨ ਇਸ ਸਾਲ ਫਰਵਰੀ ਵਿਚ ਸ਼ੁਰੂ ਹੋਈ ਸੀ। PUBG:ਨਿਊ ਸਟੇਟ ਗੇਮ ਨੂੰ ਪਬਜੀ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਯੂਟਿਊਬ 'ਤੇ ਇੱਕ ਟਰੇਲਰ ਵੀ ਉਪਲਬਧ ਹੈ। ਇਸ ਤੋਂ ਇਲਾਵਾ, PUBG:ਨਿਊ ਸਟੇਟ ਦੇ ਨਾਂ ਨਾਲ ਨਵਾਂ ਸੋਸ਼ਲ ਮੀਡੀਆ ਅਕਾਊਂਟ ਤੇ ਵੈੱਬਸਾਈਟ ਵੀ ਬਣਾਈ ਗਈ ਹੈ।

ਇਸ ਨਵੀਂ ਗੇਮ ਦੇ ਟਰੇਲਰ ਵਿੱਚ ਗੇਮ ਪਲੇ, ਗ੍ਰਾਫਿਕਸ ਤੇ ਨਵੇਂ ਮਕੈਨਿਕਸ ਵੇਖੇ ਜਾ ਸਕਦੇ ਹਨ। PUBG:ਨਿਊ ਸਟੇਟ ਨੂੰ ਸਾਲ 2051 ਦੇ ਲਿਹਾਜ਼ ਨਾਲ ਤਿਆਰ ਕੀਤਾ ਗਿਆ ਹੈ। ਗੇਮ ਵਿੱਚ 2051 ਵਿਚ ਆਉਣ ਵਾਲੀਆਂ ਗੱਡੀਆਂ, ਹਥਿਆਰਾਂ, ਨਵੇਂ ਨਕਸ਼ਿਆਂ ਆਦਿ ਦੀ ਝਲਕ ਮਿਲੇਗੀ। ਖੇਡ ਨੂੰ ਦੱਖਣੀ ਕੋਰੀਆ ਦੀ ਵੀਡੀਓ ਗੇਮਿੰਗ ਕੰਪਨੀ ਕ੍ਰਾਫਟੋਨ ਵੱਲੋਂ ਪਬਲਿਸ਼ ਕੀਤਾ ਗਿਆ ਹੈ।
ਕੀ PUBG ਦੀ ਨਵੀਂ ਗੇਮ ਭਾਰਤ ਵਿੱਚ ਲਾਂਚ ਹੋਵੇਗੀ :

PUBG:ਨਿਊ ਸਟੇਟ PUBG ਕਾਰਪੋਰੇਸ਼ਨ ਦੀ ਮੁੱਖ ਕੰਪਨੀ ਕ੍ਰਾਫਟੋਨ ਵੱਲੋਂ ਲਾਂਚ ਕੀਤੀ ਗਈ ਹੈ। ਭਾਰਤ ਵਿਚ ਇਸ ਗੇਮ ਦੀ ਸ਼ੁਰੂਆਤ 'ਤੇ ਕੰਪਨੀ ਨੇ ਕਿਹਾ ਹੈ ਕਿ PUBG:ਨਿਊ ਸਟੇਟ ਭਾਰਤ ਵਿਚ ਨਹੀਂ ਲਾਂਚ ਕੀਤਾ ਜਾਵੇਗਾ। ਕ੍ਰਾਫਟੋਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਫ਼ਿਲਹਾਲ PUBG:ਨਿਊ ਸਟੇਟ ਭਾਰਤ ਵਿੱਚ ਲਾਂਚ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਕ੍ਰਾਫਟੋਨ ਨੇ ਕਿਹਾ, ‘ਇਹ ਸੱਚ ਹੈ ਕਿ ਭਾਰਤੀ ਬਾਜ਼ਾਰ ਵਿਚ ਅਸੀਂ PUBG:ਨਿਊ ਸਟੇਟ ਲਈ ਰਜਿਸਟ੍ਰੇਸ਼ਨ ਨਹੀਂ ਲੈ ਰਹੇ। ਭਾਰਤ ਵਿਚ, ਹਾਲਾਂਕਿ ਗੇਮ ਐਪ ਗੂਗਲ ਪਲੇ ਸਟੋਰ 'ਤੇ ਦਿਖਾਈ ਦੇ ਰਹੀ ਹੈ, ਫਿਰ ਵੀ ਉਪਭੋਗਤਾ ਇਸ 'ਤੇ ਰਜਿਸਟਰ ਨਹੀਂ ਕਰ ਸਕਦੇ। ਕੰਪਨੀ ਨੇ ਅੱਗੇ ਕਿਹਾ ਕਿ ਭਾਰਤੀ ਬਾਜ਼ਾਰ ਲਈ, ਅਸੀਂ ਇਸ ਵੇਲੇ PUBG ਮੋਬਾਈਲ ਇੰਡੀਆ 'ਤੇ ਕੇਂਦਰਿਤ ਹਾਂ।
Published by: Anuradha Shukla
First published: April 13, 2021, 5:18 PM IST
ਹੋਰ ਪੜ੍ਹੋ
ਅਗਲੀ ਖ਼ਬਰ