HOME » NEWS » Life

ਜੇ ਤੁਸੀਂ ਵੀ PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋ

News18 Punjab
Updated: February 8, 2019, 10:08 AM IST
ਜੇ ਤੁਸੀਂ ਵੀ PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋ
News18 Punjab
Updated: February 8, 2019, 10:08 AM IST
ਦਾਅਵਾ: ਗੁਜਰਾਤ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਸ਼ਰੇਆਮ ਮੋਬਾਈਲ ਗੇਮ PUBG ਖੇਡਦੇ ਫੜੇ ਜਾਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਵਾਰ-ਵਾਰ ਸਾਂਝੀ ਕੀਤੀ ਜਾ ਰਹੀ ਹੈ ਕਿ "ਮਹਾਰਾਸ਼ਟਰ ਹਾਈ ਕੋਰਟ" ਨੇ ਇਸ ਗੇਮ ਨੂੰ ਬੈਨ ਕਰ ਦਿੱਤਾ ਹੈ।

ਤੱਥ: ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੇ ਦਾਅਵੇ ਫਰਜ਼ੀ ਹਨ।

Loading...
ਵਿਸਥਾਰ ਨਾਲ ਪੜ੍ਹੋ:
PUBG (PlayerUnknown's Battlegrounds) ਦੁਨੀਆਂ ਭਰ ਵਿੱਚ ਮੋਬਾਈਲ 'ਤੇ ਖੇਡਿਆ ਜਾਣ ਵਾਲਾ ਇੱਕ ਪ੍ਰਸਿੱਧ ਗੇਮ ਹੈ। ਭਾਰਤ ਵਿੱਚ ਵੀ ਇਸ ਦੇ ਬਹੁਤ ਦੀਵਾਨੇ ਹਨ। PUBG ਮਾਰਚ 2017 ਵਿੱਚ ਜਾਰੀ ਹੋਇਆ ਸੀ। ਇਹ ਗੇਮ ਇੱਕ ਜਾਪਾਨੀ ਥ੍ਰਿਲਰ ਫਿਲਮ 'ਬੈਟਲ ਰੋਇਲ' ਤੋਂ ਪ੍ਰਭਾਵਿਤ ਹੋ ਕੇ ਬਣਾਇਆ ਗਿਆ ਜਿਸ ਵਿੱਚ ਸਰਕਾਰ ਵਿਦਿਆਰਥੀਆਂ ਦੇ ਇੱਕ ਗਰੁੱਪ ਨੂੰ ਧੱਕੇ ਨਾਲ ਮੌਤ ਨਾਲ ਲੜਨ ਭੇਜ ਦਿੰਦੀ ਹੈ। PUBG ਵਿੱਚ ਲਗਪਗ 100 ਖਿਲਾੜੀ ਕਿਸੇ ਦੀਪ 'ਤੇ ਪੈਰਾਸ਼ੂਟ ਨਾਲ ਛਾਲ ਮਾਰਦੇ ਹਨ, ਹਥਿਆਰ ਲੱਭਦੇ ਹਨ ਅਤੇ ਇੱਕ-ਦੂਜੇ ਨੂੰ ਉਦੋਂ ਤੱਕ ਮਾਰਦੇ ਹਨ ਜਦੋਂ ਤੱਕ ਕਿ ਕੋਈ ਇੱਕ ਮਰ ਨਾ ਜਾਵੇ।

ਇਹ ਜਾਅਲੀ ਪੋਸਟਾਂ ਫੇਸਬੁੱਕ, ਟਵਿੱਟਰ ਅਤੇ ਵਟਸਐਪ 'ਤੇ ਭੇਜੇ ਜਾ ਰਹੇ ਹਨ।

ਮਹਾਰਾਸ਼ਟਰਾ ਹਾਈਕੋਰਟ ਦਾ ਕਥਿਤ ਨੋਟਿਸ


ਪਹਿਲਾਂ "ਮਹਾਰਾਸ਼ਟਰ ਹਾਈਕੋਰਟ" ਦੇ ਇਸ ਕਥਿਤ ਨੋਟਿਸ ਦੀ ਗੱਲ।

ਸਭ ਤੋਂ ਪਹਿਲਾਂ ਤਾਂ "ਮਹਾਰਾਸ਼ਟਰ ਹਾਈ ਕੋਰਟ" ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਮਹਾਰਾਸ਼ਟਰ ਦੇ ਹਾਈ ਕੋਰਟ ਦਾ ਨਾਮ ਬਾਂਬੇ ਹਾਈ ਕੋਰਟ ਹੈ।

ਨੋਟ ਵਿੱਚ ਲਿਖਿਆ ਹੈ, "ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ PUBG ਕੋਈ ਆਪਰੇਸ਼ਨ ਨਹੀਂ ਕਰੇਗਾ ਅਤੇ Tencent Games Corporation ਨੂੰ ਕਾਨੂੰਨੀ ਨੋਟਿਸ ਭੇਜੇ ਗਏ ਹਨ।"

ਅੰਗਰੇਜ਼ੀ ਵਿੱਚ ਲਿਖੇ ਇਸ ਪੋਸਟ ਵਿੱਚ ਵਿਅਕਰਣ ਅਤੇ ਸ਼ਬਦ-ਜੋੜਾਂ ਦੀਆਂ ਗਲਤੀਆਂ ਹਨ। ਜਿਵੇਂ "magistrates" ਨੂੰ "majestratives" ਲਿਖਿਆ ਹੋਇਆ ਹੈ।

ਭਗੀਰਥ ਸਿੰਘ ਦੀ ਟਵਿਟਰ ਪੋਸਟ


ਇਸ ਫਰਜ਼ੀ ਪੋਸਟਰ ਨੂੰ ਟਵਿੱਟਰ 'ਤੇ ਵੀ ਧੜੱਲੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਭਗੀਰਥ ਸਿੰਘ ਨਾਮ ਦੇ ਟਵਿੱਟਰ ਯੂਜ਼ਰ ਨੇ ਇਸ ਦੀ ਸੱਚਾਈ ਜਾਣਨ ਲਈ ਗੁਜਰਾਤ ਪੁਲਿਸ ਨੂੰ ਟਵੀਟ ਕੀਤਾ ਤਾਂ ਤੁਰੰਤ ਜਵਾਬ ਮਿਲਿਆ:" ਇਹ ਫਰਜ਼ੀ ਹੈ #ਗੁਜਾਰਾਤਪੋਲਿਸ ਨੇ ਅਜਿਹਾ ਕੋਈ ਨੋਟਿਸ ਜਾਰੀ ਨਹੀਂ ਕੀਤਾ"
First published: February 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...