PUBG Mobile India Series 2019: ਟੂਰਨਾਮੈਂਟ ਜਿੱਤਣ 'ਤੇ ਮਿਲਣਗੇ ੧ ਕਰੋੜ ਰੁਪਏ


Updated: January 10, 2019, 6:10 PM IST
PUBG Mobile India Series 2019: ਟੂਰਨਾਮੈਂਟ ਜਿੱਤਣ 'ਤੇ ਮਿਲਣਗੇ ੧ ਕਰੋੜ ਰੁਪਏ

Updated: January 10, 2019, 6:10 PM IST
PUBG ਇੱਕ ਵਾਰ ਫੇਰ ਚਰਚਾ ਵਿਚ ਹੈ. ਖ਼ਬਰ ਹੈ ਕਿ PUBG Mobile ਭਾਰਤ ਵਿਚ ਇੱਕ ਵਾਰ ਫਿਰ ਈ-ਸਪੋਰਟਸ ਮੁਕਾਬਲੇ ਕਰਾਉਣ ਜਾ ਰਿਹਾ ਹੈ. ਪਿਛਲੇ ਸਾਲ, PUBG Mobile ਦੁਆਰਾ ਆਯੋਜਿਤ ਟੂਰਨਾਮੈਂਟ 'ਕੈਂਪਸ ਚੈਂਪੀਅਨਸ਼ਿਪ' ਵਿੱਚ, ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਕਾਰਨ ਟੂਰਨਾਮੈਂਟ ਬਹੁਤ ਪ੍ਰਭਾਵਸ਼ਾਲੀ ਰਿਹਾ ਸੀ. ਪਿਛਲੇ ਸਾਲ ਕਰਵਾਏ ਗਏ ਟੂਰਨਾਮੈਂਟ ਸਿਰਫ਼ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੱਕ ਸੀਮਤ ਸੀ, ਪਰ ਇਸ ਸਾਲ ਲਗਭਗ ਹਰ ਵਰਗ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਸਕਦਾ ਹੈ.

PUBG ਮੋਬਾਈਲ ਨੇ ਸਾਲ 2019 ਦੇ ਟੂਰਨਾਮੈਂਟ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਵਿਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੇ ਨੇ. ਰਜਿਸਟਰੇਸ਼ਨ ਦੀ ਪ੍ਰਕਿਰਿਆ 23 ਜਨਵਰੀ ਤੱਕ ਚੱਲੇਗੀ. ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਕੋਈ ਰਜਿਸਟਰੇਸ਼ਨ ਫ਼ੀਸ ਨਹੀਂ ਰੱਖੀ ਗਈ ਹੈ,
ਪਰ ਕੁਆਲੀਫ਼ਾਈ ਕਰਨ ਲਈ ਖਿਡਾਰੀ ਨੂੰ PUBG ਦੇ ਲੈਵਲ 20 ਤੇ ਹੋਣਾ ਜ਼ਰੂਰੀ ਹੈ. ਟੂਰਨਾਮੈਂਟ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਇਨਾਮ ਮਿਲੇਗਾ.

ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਖਿਡਾਰੀਆਂ ਨੂੰ PUBG Mobile India ਸੀਰੀਜ਼ ਦੇ ਪੇਜ 'ਤੇ ਜਾਕੇ ਰਜਿਸਟਰ ਕਰਨਾ ਹੋਵੇਗਾ
First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ