HOME » NEWS » Life

ਕੱਦੂ ਇਮਿਊਨਿਟੀ ਨੂੰ ਕਰਦਾ ਹੈ ਮਜ਼ਬੂਤ ​, ਸਰੀਰ ਵਿਚ ਆਇਰਨ ਦੀ ਕਮੀ ਵੀ ਹੁੰਦੀ ਹੈ ਦੂਰ

News18 Punjabi | Trending Desk
Updated: July 1, 2021, 3:29 PM IST
share image
ਕੱਦੂ ਇਮਿਊਨਿਟੀ ਨੂੰ ਕਰਦਾ ਹੈ ਮਜ਼ਬੂਤ ​, ਸਰੀਰ ਵਿਚ ਆਇਰਨ ਦੀ ਕਮੀ ਵੀ ਹੁੰਦੀ ਹੈ ਦੂਰ
ਕੱਦੂ ਇਮਿਊਨਿਟੀ ਨੂੰ ਕਰਦਾ ਹੈ ਮਜ਼ਬੂਤ ​, ਸਰੀਰ ਵਿਚ ਆਇਰਨ ਦੀ ਕਮੀ ਵੀ ਹੁੰਦੀ ਹੈ ਦੂਰ

  • Share this:
  • Facebook share img
  • Twitter share img
  • Linkedin share img
ਕੱਦੂ ਇਕ ਅਜਿਹੀ ਸਬਜ਼ੀ ਹੈ ਕਿ ਲੋਕ ਇਸਦਾ ਨਾਮ ਸੁਣਦਿਆਂ ਹੀ ਆਪਣੀ ਨੱਕ ਬੁੱਲ ਵੱਟਣੇ ਸ਼ੁਰੂ ਕਰ ਦਿੰਦੇ ਹਨ, ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਖੁਰਾਕ ਵਿਚ ਸ਼ਾਮਲ ਕਰਨਾ ਲਾਜ਼ਮੀ ਹੈ। ਠੰਡ ਅਤੇ ਖੰਘ ਵਿਚ ਕੱਦੂ ਖਾਣ ਨਾਲ ਬਹੁਤ ਰਾਹਤ ਮਿਲਦੀ ਹੈ। ਕੱਦੂ ਵਿਚ ਮੌਜੂਦ ਵਿਟਾਮਿਨ ਏ, ਕੈਰੋਟਿਨ, ਜ਼ੈਨਥਾਈਨ ਅਤੇ ਜ਼ੇਕਸਾਂਥਿਨ ਇਨਫੈਕਸ਼ਨ ਨਾਲ ਲੜਨ, ਇਮਿਊਨਿਟੀ ਨੂੰ ਵਧਾਉਣ ਅਤੇ ਤੇਜ਼ੀ ਨਾਲ ਠੀਕ ਹੋਣ ਵਿਚ ਮਦਦ ਕਰਦੇ ਹਨ। ਵਿਟਾਮਿਨ ਬੀ ਤੇ ਬੀ 6 ਖ਼ਾਸਕਰ ਇਨਫਲਾਮੇਸ਼ਨ ਨੂੰ ਘਟਾਉਣ ਤੇ ਪੀਐਮਐਸ ਦੇ ਦਰਦ ਤੋਂ ਰਾਹਤ ਪਾਉਣ ਵਿੱਚ ਸਹਾਇਤਾ ਕਰਦੇ ਹਨ। ਫੋਲੇਟ ਆਇਰਨ ਦੀ ਸਮਰੱਥਾ ਨੂੰ ਸੁਧਾਰਨ ਵਿਚ ਸਹਾਇਤਾ ਕਰਦਾ ਹੈ ਤੇ ਐਚ ਬੀ ਦੇ ਪੱਧਰ ਨੂੰ ਸੁਧਾਰਦਾ ਹੈ। ਦੂਜੇ ਪਾਸੇ, ਕੱਦੂ ਇਸ ਮੌਸਮ ਵਿਚ ਮੁਹਾਸੇ ਅਤੇ ਡੈਂਡਰਫ ਤੋਂ ਛੁਟਕਾਰਾ ਦਿੰਦਾ ਹੈ। ਆਓ ਜਾਣਦੇ ਹਾਂ ਕੱਦੂ ਦੇ ਫਾਇਦਿਆਂ ਬਾਰੇ

ਆਇਰਨ ਨਾਲ ਭਰਪੂਰ
ਕੱਦੂ ਆਇਰਨ ਨਾਲ ਭਰਪੂਰ ਹੁੰਦਾ ਹੈ। ਆਇਰਨ ਇਕ ਜ਼ਰੂਰੀ ਤੱਤ ਹੈ ਅਤੇ ਅਸੀਂ ਇਸ ਨੂੰ ਖਾਣੇ ਦੇ ਅਲੱਗ ਅਲੱਗ ਸਰੋਤਾਂ ਤੋਂ ਹਾਸਲ ਕਰਦੇ ਹਾਂ। ਆਇਰਨ ਦੀ ਘਾਟ ਅਨੀਮੀਆ ਦਾ ਕਾਰਨ ਬਣ ਸਕਦਾ ਹੈ, ਜੋ ਕਿ ਘੱਟ ਊਰਜਾ ਦੇ ਪੱਧਰ, ਚੱਕਰ ਆਉਣ, ਚਮੜੀ ਦੇ ਪੀਲੇ ਹੋਣ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਤੁਸੀਂ ਇਸ ਪੌਸ਼ਟਿਕ ਸਬਜ਼ੀ ਨੂੰ ਖਾਣ ਨਾਲ ਬਹੁਤ ਜ਼ਿਆਦਾ ਸੁਆਦੀ ਢੰਗ ਨਾਲ ਆਇਰਨ ਪ੍ਰਾਪਤ ਕਰ ਸਕਦੇ ਹੋ।
ਇਮਿਊਨਿਟੀ ਵਧਾਓ
ਕੱਦੂ ਇਮਿਊਨਿਟੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਕੱਦੂ ਦੇ ਪਲਪ ਤੇ ਬੀਜ ਦੋਵਾਂ ਵਿਚ ਵਿਟਾਮਿਨ ਸੀ ਤੇ ਬੀਟਾ ਕੈਰੋਟੀਨ ਭਰਪੂਰ ਹੁੰਦਾ ਹੈ। ਇਸ ਵਿਚ ਪੌਸ਼ਟਿਕ ਤੱਤਾਂ ਦੇ ਸ਼ਕਤੀਸ਼ਾਲੀ ਸੁਮੇਲ ਕਾਰਨ ਇਮਿਊਨਿਟੀ ਨੂੰ ਹੁਲਾਰਾ ਮਿਲਦਾ ਹੈ। ਬੀਟਾ ਕੈਰੋਟੀਨ ਵਿਟਾਮਿਨ ਏ ਵਿੱਚ ਬਦਲ ਜਾਂਦਾ ਹੈ। ਇਹ ਵਾਈਟ ਬਲੱਡ ਸੈੱਲਾਂ ਦੇ ਉਤਪਾਦਨ ਨੂੰ ਚਾਲੂ ਕਰਦਾ ਹੈ ਜੋ ਵਾਇਰਸ ਨਾਲ ਲੜਨ ਵਿਚ ਸਹਾਇਤਾ ਕਰਦਾ ਹੈ।

ਭਾਰ ਘਟਾਓ
ਇਸ ਪੌਸ਼ਟਿਕ ਸਬਜ਼ੀ ਵਿਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੈ। ਨਾਲ ਹੀ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਤੇ ਇਸ ਵਿਚ ਕੋਈ ਚਰਬੀ ਨਹੀਂ ਹੁੰਦੀ ਹੈ ਫਾਈਬਰ ਦੀ ਮੌਜੂਦਗੀ ਭਾਰ ਘਟਾਉਣ ਵਿਚ ਮਦਦ ਕਰਦੀ ਹੈ। ਕਿਉਂਕਿ ਸਰੀਰ ਫਾਈਬਰ ਨਾਲ ਭਰੇ ਪਦਾਰਥਾਂ ਨੂੰ ਪਚਾਉਣ ਵਿੱਚ ਬਹੁਤ ਸਮਾਂ ਲੈਂਦਾ ਹੈ। ਇਹ ਭੁੱਖ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਕੱਦੂ ਨੂੰ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ

ਮੌਸਮੀ ਰੋਗਾਂ ਤੋਂ ਬਚਾਅ
ਬਾਰਸ਼ ਵਿਚ ਜ਼ੁਕਾਮ-ਖੰਘ ਤੇ ਗਲੇ ਦੀ ਖਰਾਸ਼ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਅਜਿਹੀ ਸਥਿਤੀ ਵਿੱਚ, ਕੱਦੂ ਤੁਹਾਡੀ ਮਦਦ ਕਰ ਸਕਦਾ ਹੈ। ਇਹ ਵਿਟਾਮਿਨ ਏ, ਈ, ਸੀ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ ਅਤੇ ਤੁਹਾਨੂੰ ਅਜਿਹੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ।

ਅੱਖਾਂ ਲਈ ਵਧੀਆ
ਕੱਦੂ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ। ਸਹੀ ਪੌਸ਼ਟਿਕ ਤੱਤ ਲੈਣ ਨਾਲ ਅੱਖਾਂ ਦੇ ਕਮਜ਼ੋਰ ਹੋਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਕੱਦੂ ਬਹੁਤ ਸਾਰੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੇ ਹਨ ਜੋ ਵਧਦੀ ਉਮਰ ਦੇ ਨਾਲ ਤੁਹਾਡੀਆਂ ਅੱਖਾਂ ਦੀ ਦੇਖਭਾਲ ਕਰਦੇ ਹਨ। ਇਸ ਵਿਚ ਮੌਜੂਦ ਬੀਟਾ-ਕੈਰੋਟੀਨ ਤੁਹਾਡੇ ਸਰੀਰ ਨੂੰ ਜ਼ਰੂਰੀ ਵਿਟਾਮਿਨ ਏ ਪ੍ਰਦਾਨ ਕਰਦਾ ਹੈ।

ਚਮੜੀ ਅਤੇ ਵਾਲਾਂ ਲਈ ਵਰਦਾਨ
ਕੱਦੂ ਵਿਟਾਮਿਨ ਏ ਦਾ ਇੱਕ ਅਦਭੁਤ ਸਰੋਤ ਹੈ। ਵਿਟਾਮਿਨ ਏ ਇੱਕ ਐਂਟੀ ਏਜਿੰਗ ਪੌਸ਼ਟਿਕ ਤੱਤ ਹੈ ਜੋ ਤੁਹਾਡੀ ਚਮੜੀ ਦੇ ਸੈੱਲ ਨਵੀਨੀਕਰਨ ਪ੍ਰਕਿਰਿਆ ਵਿੱਚ ਸਹਾਇਤਾ ਕਰਦਾ ਹੈ ਤੇ ਨਿਰਵਿਘਨ ਅਤੇ ਚਮਕਦੀ ਚਮੜੀ ਲਈ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਹੀਮੋਗਲੋਬਿਨ ਦਾ ਪੱਧਰ ਤੁਹਾਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ। ਇਸ ਤੋਂ ਇਲਾਵਾ, ਇਸ ਸਬਜ਼ੀ ਨੂੰ ਖਾਣ ਨਾਲ ਤੁਹਾਨੂੰ ਸਰਦੀਆਂ ਵਿਚ ਡੈਂਡਰਫ ਦੀ ਚਿੰਤਾ ਨਹੀਂ ਕਰਨੀ ਹੋਵੇਗੀ। ਤੁਸੀਂ ਕੱਦੂ ਦੇ ਪਲਪ ਨਾਲ ਇੱਕ ਚੰਗਾ ਕੁਦਰਤੀ ਫੇਸ ਮਾਸਕ ਬਣਾ ਸਕਦੇ ਹੋ ਜੋ ਚਮੜੀ ਨੂੰ ਨਿਖਾਰਦਾ ਹੈ।
Published by: Ramanpreet Kaur
First published: July 1, 2021, 3:29 PM IST
ਹੋਰ ਪੜ੍ਹੋ
ਅਗਲੀ ਖ਼ਬਰ