Home /News /lifestyle /

ਪੰਜਾਬ ਸਰਕਾਰ ਕੱਢੀ PSPCLਦੇ ਡਾਇਰੈਕਟਰ ਦੀ ਭਰਤੀ, ਤਨਖ਼ਾਹ 80 ਹਜ਼ਾਰ, ਕੀ ਤੁਸੀਂ ਕੀਤਾ Apply

ਪੰਜਾਬ ਸਰਕਾਰ ਕੱਢੀ PSPCLਦੇ ਡਾਇਰੈਕਟਰ ਦੀ ਭਰਤੀ, ਤਨਖ਼ਾਹ 80 ਹਜ਼ਾਰ, ਕੀ ਤੁਸੀਂ ਕੀਤਾ Apply

Punjab Govt Jobs 2022: ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗਾਂ `ਚ ਅਸਾਮੀਆਂ ਦਾ ਐਲਾਨ ਕਰ ਦਿਤਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਹਨ ਉਹ ਅਸਾਮੀਆਂ ਤੇ ਉਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇਣ ਦਾ ਸਾਰਾ ਪ੍ਰੋਸੈੱਸ:

Punjab Govt Jobs 2022: ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗਾਂ `ਚ ਅਸਾਮੀਆਂ ਦਾ ਐਲਾਨ ਕਰ ਦਿਤਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਹਨ ਉਹ ਅਸਾਮੀਆਂ ਤੇ ਉਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇਣ ਦਾ ਸਾਰਾ ਪ੍ਰੋਸੈੱਸ:

Punjab Govt Jobs 2022: ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗਾਂ `ਚ ਅਸਾਮੀਆਂ ਦਾ ਐਲਾਨ ਕਰ ਦਿਤਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਹਨ ਉਹ ਅਸਾਮੀਆਂ ਤੇ ਉਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇਣ ਦਾ ਸਾਰਾ ਪ੍ਰੋਸੈੱਸ:

  • Share this:
ਪੰਜਾਬ ਸਰਕਾਰ ਨੇ ਬਿਜਲੀ ਵਿਭਾਗ ਵਿੱਚ ਪੀਐਸਪੀਸੀਐਲ ਦੇ ਡਾਇਰੈਕਟਰ ਦੀ ਪੋਸਟ ਲਈ ਭਰਤੀ ਕੱਢੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪੀਐਸਪੀਸੀਐਲ ਦੇ ਡਾਇਰੈਕਟਰ ਦੀ ਪੋਸਟ ਹੈ, ਜਿਸ ਨੂੰ ਸਰਕਾਰ ਭਰਨਾ ਚਾਹੁੰਦੀ ਹੈ। ਇਸ ਨੌਕਰੀ ਲਈ ਅਰਜ਼ੀਆਂ ਜਮਾਂ ਕਰਾਉਣ ਦੀ ਆਖ਼ਰੀ ਤਰੀਕ 29 ਅਪ੍ਰੈਲ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਅਸਾਮੀ ਲਈ ਕੁਆਲੀਫ਼ਿਕੇਸ਼ਨ ਤੋਂ ਲੈਕੇ ਅਰਜ਼ੀ ਭਰਨ ਤੱਕ ਦਾ ਤਰੀਕਾ:

>>ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਈਟ `ਤੇ ਜਾਣਾ ਹੋਵੇਗਾ (ਵੈਬਸਾਈਟ `ਤੇ ਜਾਣ ਲਈ https://punjab.gov.in/ ਤੇ ਕਲਿੱਕ ਕਰੋ)।
>>ਇਸ ਤੋਂ ਬਾਅਦ ਤੁਹਾਨੂੰ ਨੋਟਿਸ ਬੋਰਡ `ਤੇ ਕਲਿੱਕ ਕਰਨਾ ਪਵੇਗਾ, ਜੋ ਕਿ ਸਭ ਤੋਂ ਟੌਪ `ਤੇ ਮਿਲੇਗਾ।
ਨੋਟਿਸ ਬੋਰਡ ਖਾਨੇ ਵਿੱਚ ਤੁਹਾਨੂੰ ਰਿਕਰੂਟਮੈਂਟ `ਤੇ ਕਲਿੱਕ ਕਰਨਾ ਪਵੇਗਾ।
>>ਇਸ ਤੋਂ ਬਾਅਦ ਤੁਹਾਨੂੰ ਉੱਥੇ ਇੱਕੋ ਅਸਾਮੀ ਨਜ਼ਰ ਆਵੇਗੀ। ਇਹ ਹੈ ਪੀਐਸਪੀਸੀਐਲ ਦੇ ਡਾਇਰੈਕਟਰ ਦੀ ਪੋਸਟ। (ਸਿੱਧਾ ਭਰਤੀ ਦੇ ਇਸ਼ਤਿਹਾਰ `ਤੇ ਪਹੁੰਚਣ ਲਈ ਕਲਿੱਕ ਕਰੋ, ਜਾਂ ਫ਼ਿਰ ਇਸ ਲਿੰਕ ਨੂੰ ਕਾਪੀ ਪੇਸਟ ਵੀ ਕੀਤਾ ਜਾ ਸਕਦਾ ਹੈ। https://punjab.gov.in/wp-content/uploads/2022/04/Advertisement-for-the-Post-of-Director-Finance-in-the-PSPCL.pdf)
>>ਇਸ `ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਹਾਨੂੰ ਪੀਡੀਐਫ਼ ਫ਼ਾਰਮੈਟ ਦੇ ਦਸਤਵੇਜ਼ `ਚ ਇਸ ਅਸਾਮੀ ਸਬੰਧੀ ਪੂਰੀ ਡਿਟੇਲ ਦੇਖਣ ਨੂੰ ਮਿਲੇਗੀ।
>>ਇਸ `ਤੇ ਜਿਵੇਂ ਦਿਸ਼ਾ ਨਿਰਦੇਸ਼ ਦਿਤੇ ਗਏ ਹਨ। ਉਨ੍ਹਾਂ ਦੇ ਅਨੁਸਾਰ ਕਰਨ `ਤੇ ਹੀ ਤੁਹਾਡੀ ਅਰਜ਼ੀ ਨੂੰ ਮਨਜ਼ੂਰ ਕੀਤਾ ਜਾਵੇਗਾ। ਆਓ ਤੁਹਾਨੂੰ ਦਸਦੇ ਹਾਂ ਪੂਰੀ ਡਿਟੇਲ:

ਇਸ਼ਤਿਹਾਰ ਵਿੱਚ ਦਿਤੀ ਜਾਣਕਾਰੀ ਅਨੁਸਾਰ ਇਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਯਾਨਿ ਪੀਐਸਪੀਸੀਐਲ ਦੇ ਡਾਇਰੈਕਟਰ/ਫ਼ਾਈਨੈਂਸ ਦੀ ਪੋਸਟ ਹੈ, ਜਿਸ ਦੇ ਲਈ ਤਨਖ਼ਾਹ 67000-79000 ਦੇ ਦਰਮਿਆਨ ਮਿਲੇਗੀ।
ਇਸ ਪੋਸਟ ਲਈ ਤੁਹਾਨੂੰ ਪਹਿਲਾਂ ਸੀਏ ਯਾਨਿ ਚਾਰਟਰਡ ਅਕਾਊਂਟੈਂਟ ਵਜੋਂ ਤਜਰਬਾ ਹੋਣਾ ਜ਼ਰੂਰੀ ਹੈ।
ਅਪਲਾਈ ਕਰਨ ਦੀ ਘੱਟੋ-ਘੱਟ ਉਮਰ 50 ਸਾਲ
ਬੇਨਤੀਕਾਰ ਨੂੰ ਘੱਟੋ ਘੱਟ 25 ਸਾਲ ਤੱਕ ਕਿਸੇ ਵਿੱਤੀ ਵਿਭਾਗ `ਚ ਕੰਮ ਕਰਨ ਦਾ ਤਜਰਬਾ ਹੋਵੇ।
ਬੇਨਤੀਕਾਰ ਨੇ ਘੱਟੋ ਘੱਟ ਸੀਈ ਜਾਂ ਜਨਰਲ ਮੈਨੇਜਰ ਦੇ ਅਹੁਦੇ ਦੇ ਬਰਾਬਰ ਦਾ ਤਜਰਬਾ ਹੋਵੇ।
ਬੇਨਤੀਕਾਰ ਕਿਸੇ ਵੀ ਕੰਪਨੀ ਦਾ ਸੀਏ ਰਿਹਾ ਹੋਵੇ, ਉਹ ਅਜਿਹੀ ਕੰਪਨੀ ਦਾ ਮੁਲਾਜ਼ਮ ਰਿਹਾ ਹੋਵੇ, ਜਿਸ ਦੀ ਸਲਾਨਾ ਕਮਾਈ 500 ਕਰੋੜ ਜਾਂ ਇਸ ਤੋਂ ਵੱਧ ਹੋਵੇ।
ਬੇਨਤੀਕਾਰ ਘੱਟੋ ਘੱਟ ਕੰਪਨੀ ਦੇ ਡਾਇਰੈਕਟਰ ਦੀ ਪੋਸਟ `ਤੇ ਰਿਹਾ ਹੋਵੇ।
ਜੇ ਬੇਨਤੀਕਾਰ ਪ੍ਰਾਇਵੇਟ ਕੰਪਨੀ ਦਾ ਮੁਲਾਜ਼ਮ ਰਿਹਾ ਹੈ ਤਾਂ ਘੱਟੋ ਘੱਟ ਬੋਰਡ ਲੈਵਲ ਤੱਕ ਦੇ ਰੈਂਕ ਦੇ ਰਿਹਾ ਹੋਵੇ।
ਰੈਗੁਲੇਟਰੀ ਤੇ ਵਪਾਰਕ ਮਾਮਲਿਆਂ ਸਬੰਧੀ ਪੋਸਟ `ਤੇ ਕਾਬਿਜ਼ ਬੇਨਤੀਕਾਰ ਨੂੰ ਪਹਿਲ ਦਿਤੀ ਜਾਵੇਗੀ।

ਨੌਕਰੀ ਲਈ 2 ਸਾਲ ਦੀ ਮਿਆਦ ਤੈਅ ਕੀਤੀ ਗਈ ਹੈ, 2 ਸਾਲਾਂ ਬਾਅਦ ਕੰਟਰੈਕਟ 5 ਹੋਰ ਸਾਲਾਂ ਲਈ ਅੱਗੇ ਵਧਾਇਆ ਜਾ ਸਕਦਾ ਹੈ। ਹਾਲਾਂਕਿ ਨਿਯਮਾਂ ਦੇ ਮੁਤਾਬਕ ਕਿਸੇ ਵੀ ਵਿਭਾਗ ਦੇ ਡਾਇਰੈਕਟਰ ਨੂੰ 65 ਸਾਲ ਤੋਂ ਵੱਧ ਅਹੁਦੇ `ਤੇ ਕਾਬਿਜ਼ ਰਹਿਣ ਦੀ ਇਜਾਜ਼ਤ ਨਹੀਂ ਹੈ।

ਅਪਲਾਈ ਕਿਵੇਂ ਕਰਨਾ ਹੈ?
ਬੇਨਤੀਆਂ ਅੰਗਰੇਜ਼ੀ ਭਾਸ਼ਾ ਵਿੱਚ ਸਵੀਕਾਰ ਕੀਤੀਆਂ ਜਾਣਗੀਆਂ। ਅਰਜ਼ੀ ਸਣੇ ਨੱਥੀ ਕੀਤੇ ਗਏ ਹਰ ਦਸਤਾਵੇਜ਼ `ਤੇ ਬੇਨਤੀਕਾਰ ਦੇ ਦਸਤਖ਼ਤ ਹੋਣੇ ਜ਼ਰੂਰੀ ਹਨ (ਦਸਤਾਵੇਜ਼ਾਂ ਦੇ ਨਾਲ ਉਮਰ ਦਰਸਾਉਣ ਵਾਲਾ ਕੋਈ ਵੀ ਦਸਤਾਵੇਜ਼ ਨੱਥੀ ਕਰਨਾ ਜ਼ਰੂਰੀ ਹੈ)।
ਬਿਨੈਕਾਰ ਜਿਸ ਕੰਪਨੀ `ਚ ਨੌਕਰੀ ਕਰ ਰਿਹਾ ਹੈ, ਉੱਥੋਂ ਨੋ ਅਬਜੈਕਸ਼ਨ ਸਰਟੀਫ਼ਿਕੇਟ ਲੈਣਾ ਲਾਜ਼ਮੀ।
ਬਿਨੈਕਾਰ ਆਪਣੀ ਅਰਜ਼ੀਆਂ ਨੂੰ ਇਸ ਪਤੇ `ਤੇ ਭੇਜ ਸਕਦੇ ਹਨ:
office of the Superintendent
(Energy Branch), Department of Power, Government of
Punjab, Room No.315, 3 Floor, Punjab Civil Secretariat-2,
Sector-9, Chandigarh latest by 29.04.2022 upto 5:00 PM.
Published by:Amelia Punjabi
First published:

Tags: Government job, PSPCL, Punjab, Punjab government

ਅਗਲੀ ਖਬਰ