Home /News /lifestyle /

ਚੈੱਕ ਰਾਹੀਂ ਭੁਗਤਾਨ ਦੇ ਬਦਲ ਗਏ ਹਨ ਨਿਯਮ! ਜਾਣੋ ਕੀ ਹੈ 'Positive Pay System'

ਚੈੱਕ ਰਾਹੀਂ ਭੁਗਤਾਨ ਦੇ ਬਦਲ ਗਏ ਹਨ ਨਿਯਮ! ਜਾਣੋ ਕੀ ਹੈ 'Positive Pay System'

ਚੈੱਕ ਰਾਹੀਂ ਭੁਗਤਾਨ ਦੇ ਬਦਲ ਗਏ ਹਨ ਨਿਯਮ! ਜਾਣੋ ਕੀ ਹੈ 'Positive Pay System' (ਫਾਈਲ ਫੋਟੋ)

ਚੈੱਕ ਰਾਹੀਂ ਭੁਗਤਾਨ ਦੇ ਬਦਲ ਗਏ ਹਨ ਨਿਯਮ! ਜਾਣੋ ਕੀ ਹੈ 'Positive Pay System' (ਫਾਈਲ ਫੋਟੋ)

Positive Pay System: ਨਵੇਂ ਵਿੱਤੀ ਸਾਲ ਵਿੱਚ ਬੈਂਕਾਂ ਨਾਲ ਜੁੜੇ ਕਈ ਤਰ੍ਹਾਂ ਦੇ ਬਦਲਾਅ ਹੋਏ ਹਨ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜਮ੍ਹਾਂ ਕਰਵਾਉਣ ਤੋਂ ਲੈ ਕੇ ਪੈਸਿਆਂ ਦੇ ਭੁਗਤਾਨ ਲਈ ਕਿਸ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ। ਜਿਹੜੇ ਲੋਕ ਵਿੱਤੀ ਲੈਣ-ਦੇਣ ਵਿੱਚ ਚੈੱਕਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ ਉਨ੍ਹਾਂ ਲਈ ਵੀ ਭੁਗਤਾਨ ਦੇ ਇਹ ਨਿਯਮ ਜਾਣਨੇ ਲਾਜ਼ਮੀ ਹਨ। ਕਿਉਂਕਿ ਦੇਸ਼ ਵਿੱਚ ਚੈੱਕ ਰਾਹੀਂ ਭੁਗਤਾਨ ਦੇ ਨਿਯਮ ਬਦਲ ਗਏ ਹਨ।

ਹੋਰ ਪੜ੍ਹੋ ...
 • Share this:

  ਰਿਜ਼ਰਵ ਬੈਂਕ ਦੇ ਨਿਰਦੇਸ਼ਾਂ 'ਤੇ, ਬੈਂਕ ਚੈੱਕ ਦੁਆਰਾ ਭੁਗਤਾਨ ਲਈ ਪੌਜ਼ੀਟਿਵ ਪੇਅ ਸਿਸਟਮ (Positive Pay System) ਨੂੰ ਲਾਗੂ ਕਰ ਰਹੇ ਹਨ।

  ਪੰਜਾਬ ਨੈਸ਼ਨਲ ਬੈਂਕ (PNB) 4 ਅਪ੍ਰੈਲ ਤੋਂ ਪੌਜ਼ਿਟਿਵ ਪੇ ਸਿਸਟਮ-ਪੀਪੀਐਸ ਨਿਯਮ ਲਾਗੂ ਕਰਨ ਜਾ ਰਿਹਾ ਹੈ। ਨਾਲ ਹੀ ਪੰਜਾਬ ਨੈਸ਼ਨਲ ਬੈਂਕ ਪੌਜ਼ੀਟਿਵ ਪੇਅ ਸਿਸਟਮ ਵਿੱਚ ਬਦਲਾਅ ਕਰਨ ਜਾ ਰਿਹਾ ਹੈ। ਬੈਂਕ ਨੇ ਇਹ ਜਾਣਕਾਰੀ ਆਪਣੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ 'ਤੇ ਦਿੱਤੀ ਹੈ। 4 ਅਪ੍ਰੈਲ ਤੋਂ, ਨਵੇਂ ਨਿਯਮ ਦੇ ਤਹਿਤ, ਗਾਹਕਾਂ ਨੂੰ ਲਾਜ਼ਮੀ ਤੌਰ 'ਤੇ ਚੈੱਕ ਰਾਹੀਂ 10,00,000 ਰੁਪਏ ਜਾਂ ਇਸ ਤੋਂ ਵੱਧ ਦਾ ਭੁਗਤਾਨ ਕਰਨ ਲਈ ਪੌਜ਼ੀਟਿਵ ਪੇਅ ਸਿਸਟਮ ਦੀ ਪੁਸ਼ਟੀ ਕਰਨੀ ਪਵੇਗੀ।

  ਪੌਜ਼ੀਟਿਵ ਪੇਅ ਸਿਸਟਮ ਲਈ, ਬੈਂਕ ਗਾਹਕਾਂ ਨੂੰ ਆਪਣਾ ਖਾਤਾ ਨੰਬਰ, ਚੈੱਕ ਨੰਬਰ, ਚੈੱਕ ਅਲਫਾ, ਚੈੱਕ ਦੀ ਮਿਤੀ, ਚੈੱਕ ਦੀ ਰਕਮ, ਜਿਸ ਦੇ ਨਾਮ 'ਤੇ ਚੈੱਕ ਕੱਟਿਆ ਜਾ ਰਿਹਾ ਹੈ, ਆਦਿ ਬੈਂਕ ਨੂੰ ਦੇਣ ਦੀ ਲੋੜ ਹੁੰਦੀ ਹੈ। ਪੌਜ਼ੀਟਿਵ ਪੇਅ ਸਿਸਟਮ ਦੀ ਪੁਸ਼ਟੀ ਕੀਤੇ ਬਿਨਾਂ ਚੈੱਕ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਪੌਜ਼ੀਟਿਵ ਪੇਅ ਸਿਸਟਮ ਬਾਰੇ ਵਧੇਰੇ ਜਾਣਕਾਰੀ ਪੰਜਾਬ ਨੈਸ਼ਨਲ ਬੈਂਕ ਦੀ ਵੈੱਬਸਾਈਟ ਤੋਂ ਜਾਂ ਟੋਲ ਫ੍ਰੀ ਨੰਬਰ 1800-180-2222 ਜਾਂ 1800-103-2222 'ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

  ਹੋਰ ਬੈਂਕਾਂ ਨੇ ਵੀ ਲਾਗੂ ਕੀਤਾ ਨਿਯਮ
  ਪੰਜਾਬ ਨੈਸ਼ਨਲ ਬੈਂਕ ਤੋਂ ਪਹਿਲਾਂ ਕਈ ਹੋਰ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਇਹ ਨਿਯਮ ਲਾਗੂ ਕਰ ਦਿੱਤਾ ਹੈ। ਸਟੇਟ ਬੈਂਕ ਆਫ਼ ਇੰਡੀਆ (SBI), ਬੈਂਕ ਆਫ਼ ਬੜੌਦਾ (BoB), ਬੈਂਕ ਆਫ਼ ਇੰਡੀਆ, ਐਕਸਿਸ ਬੈਂਕ, HDFC ਬੈਂਕ, ICICI ਬੈਂਕ ਵਿੱਚ ਪੌਜ਼ੀਟਿਵ ਪੇਅ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਭਾਰਤੀ ਸਟੇਟ ਬੈਂਕ ਵਿੱਚ, ਇਹ ਨਿਯਮ 1 ਜਨਵਰੀ, 2021 ਤੋਂ ਲਾਗੂ ਹੈ। ਐਸਬੀਆਈ ਨੇ ਇਹ 50,000 ਰੁਪਏ ਤੋਂ ਵੱਧ ਦੇ ਚੈੱਕ ਭੁਗਤਾਨ ਲਈ ਇਹ ਨਿਯਮ ਲਾਗੂ ਕੀਤਾ ਹੈ। ਬੈਂਕ ਆਫ ਬੜੌਦਾ ਵਿੱਚ ਪੌਜ਼ੀਟਿਵ ਪੇਅ ਸਿਸਟਮ ਪੁਸ਼ਟੀ ਨਾਲ ਸਬੰਧਤ ਨਿਯਮ 1 ਫਰਵਰੀ ਤੋਂ ਲਾਗੂ ਹਨ।

  ਪੌਜ਼ੀਟਿਵ ਪੇਅ ਸਿਸਟਮ ਕੀ ਹੈ
  ਦੇਸ਼ ਦੇ ਕੇਂਦਰੀ ਬੈਂਕ, ਭਾਰਤੀ ਰਿਜ਼ਰਵ ਬੈਂਕ ਨੇ ਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ ਸਾਲ 2020 ਵਿੱਚ ਚੈੱਕਾਂ ਲਈ ਇੱਕ 'ਪੌਜ਼ੀਟਿਵ ਪੇਅ ਸਿਸਟਮ' ਪੇਸ਼ ਕਰਨ ਦਾ ਫੈਸਲਾ ਕੀਤਾ ਸੀ। ਇਸ ਸਿਸਟਮ ਦੇ ਤਹਿਤ ਚੈੱਕ ਰਾਹੀਂ 50,000 ਰੁਪਏ ਤੋਂ ਵੱਧ ਦੇ ਭੁਗਤਾਨ ਲਈ ਕੁਝ ਮੁੱਖ ਜਾਣਕਾਰੀ ਦੀ ਲੋੜ ਹੋ ਸਕਦੀ ਹੈ। ਪੌਜ਼ੀਟਿਵ ਪੇਅ ਸਿਸਟਮ ਦੁਆਰਾ, ਚੈੱਕ ਦੀ ਜਾਣਕਾਰੀ ਮੈਸੇਜ, ਮੋਬਾਈਲ ਐਪ, ਇੰਟਰਨੈਟ ਬੈਂਕਿੰਗ ਜਾਂ ਏਟੀਐਮ ਦੁਆਰਾ ਦਿੱਤੀ ਜਾ ਸਕਦੀ ਹੈ। ਚੈੱਕ ਦਾ ਭੁਗਤਾਨ ਕਰਨ ਤੋਂ ਪਹਿਲਾਂ ਇਨ੍ਹਾਂ ਵੇਰਵਿਆਂ ਦੀ ਜਾਂਚ ਕੀਤੀ ਜਾਂਦੀ ਹੈ।
  Published by:rupinderkaursab
  First published:

  Tags: Bank, Business, Businessman, Digital Payment System, Pnb

  ਅਗਲੀ ਖਬਰ