• Home
  • »
  • News
  • »
  • lifestyle
  • »
  • PUNJAB NATIONAL BANK REDUCES INTEREST RATES ON SAVINGS AC EFFECTIVE 01 DEC CHECK DETAILS GH AP

1 ਦਸੰਬਰ ਤੋਂ PNB ਕਰਨ ਜਾ ਰਿਹਾ ਹੈ ਵੱਡੀਆਂ ਤਬਦੀਲੀਆਂ, ਗਾਹਕਾਂ ਦੀ ਜੇਬ 'ਤੇ ਸਿੱਧਾ ਅਸਰ

ਪੰਜਾਬ ਨੈਸ਼ਨਲ ਬੈਂਕ (Punjab National Bank) ਨੇ 1 ਦਸੰਬਰ ਤੋਂ ਬੱਚਤ ਖਾਤੇ ਦੀਆਂ ਵਿਆਜ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ। ਪੀਐੱਨਬੀ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਜਾਣਕਾਰੀ ਅਨੁਸਾਰ 1 ਦਸੰਬਰ ਤੋਂ ਬੱਚਤ ਖਾਤਿਆਂ ਦੀ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਵੇਗੀ।

1 ਦਸੰਬਰ ਤੋਂ PNB ਕਰਨ ਜਾ ਰਿਹਾ ਹੈ ਵੱਡੀਆਂ ਤਬਦੀਲੀਆਂ, ਗਾਹਕਾਂ ਦੀ ਜੇਬ 'ਤੇ ਸਿੱਧਾ ਅਸਰ

1 ਦਸੰਬਰ ਤੋਂ PNB ਕਰਨ ਜਾ ਰਿਹਾ ਹੈ ਵੱਡੀਆਂ ਤਬਦੀਲੀਆਂ, ਗਾਹਕਾਂ ਦੀ ਜੇਬ 'ਤੇ ਸਿੱਧਾ ਅਸਰ

  • Share this:
ਪੰਜਾਬ ਨੈਸ਼ਨਲ ਬੈਂਕ (PNB) ਆਪਣੇ ਖਾਤਾ ਧਾਰਕਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਬੈਂਕ ਨੇ ਬੱਚਤ ਖਾਤਿਆਂ ਦੀਆਂ ਵਿਆਜ ਦਰਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ (Punjab National Bank) ਨੇ 1 ਦਸੰਬਰ ਤੋਂ ਬੱਚਤ ਖਾਤੇ ਦੀਆਂ ਵਿਆਜ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ। ਪੀਐੱਨਬੀ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਜਾਣਕਾਰੀ ਅਨੁਸਾਰ 1 ਦਸੰਬਰ ਤੋਂ ਬੱਚਤ ਖਾਤਿਆਂ ਦੀ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਵੇਗੀ।

ਜਾਣੋ ਕਿੰਨਾ ਹੋਵੇਗਾ ਵਿਆਜ?

ਬੈਂਕ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਬੱਚਤ ਖਾਤਿਆਂ 'ਤੇ ਵਿਆਜ ਦਰਾਂ ਨੂੰ ਸਾਲਾਨਾ 2.90 ਫੀਸਦੀ ਤੋਂ ਘਟਾ ਕੇ 2.80 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੈਂਕ ਦੇ ਇਸ ਫੈਸਲੇ ਦਾ ਅਸਰ ਨਵੇਂ ਅਤੇ ਪੁਰਾਣੇ ਦੋਵਾਂ ਗਾਹਕਾਂ 'ਤੇ ਪਵੇਗਾ।

ਕਿੰਨੇ ਬੈਲੈਂਸ ਤੇ ਮਿਲੇਗਾ ਕਿੰਨਾਂ ਵਿਆਜ?

ਪੰਜਾਬ ਨੈਸ਼ਨਲ ਬੈਂਕ ਅਨੁਸਾਰ 1 ਦਸੰਬਰ, 2021 ਤੋਂ ਬੱਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਘੱਟ ਸੇਵਿੰਗ ਫੰਡ ਅਕਾਊਂਟ ਬੈਲੈਂਸ ਲਈ ਵਿਆਜ ਦਰ 2.80 ਪ੍ਰਤੀਸ਼ਤ ਸਾਲਾਨਾ ਹੋਵੇਗੀ।10 ਲੱਖ ਰੁਪਏ ਅਤੇ ਇਸ ਤੋਂ ਵੱਧ ਦੀ ਵਿਆਜ ਦਰ 2.85 ਪ੍ਰਤੀਸ਼ਤ ਸਾਲਾਨਾ ਹੋਵੇਗੀ।

ਪੀਐੱਨਬੀ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ, ਇਸ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਪਹਿਲੇ ਨੰਬਰ ਤੇ ਹੈ। ਐਸਬੀਆਈ ਦਾ ਬੱਚਤ ਖਾਤਾ ਤੇ ਸਾਲਾਨਾ 2.70% ਪ੍ਰਤੀਸ਼ਤ ਵਿਆਜ ਮਿਲਦਾ ਹੈ। ਕੋਟਕ ਮਹਿੰਦਰਾ ਬੈਂਕ ਦੇ ਬੱਚਤ ਖਾਤਿਆਂ ਤੇ ਵਿਆਜ ਦਰ ਸਾਲਾਨਾ 4-6% ਹੈ।

ਸਰਕਾਰੀ ਬੈਂਕਾਂ ਵਿੱਚ ਕਿੰਨੀਆਂ ਵਿਆਜ ਦਰਾਂ ਹਨ

ਆਈਡੀਬੀਆਈ ਬੈਂਕ – 3 ਤੋਂ 3.25 ਪ੍ਰਤੀਸ਼ਤ

ਕੇਨਾਰਾ ਬੈਂਕ – 2.90 ਪ੍ਰਤੀਸ਼ਤ ਤੋਂ 3.20 ਪ੍ਰਤੀਸ਼ਤ

ਬੈਂਕ ਆਫ ਬੜੌਦਾ – 2.75 ਪ੍ਰਤੀਸ਼ਤ ਤੋਂ 3.20 ਪ੍ਰਤੀਸ਼ਤ

ਪੰਜਾਬ ਅਤੇ ਸਿੰਡ ਬੈਂਕ – 3.10 ਪ੍ਰਤੀਸ਼ਤ ਵਿਆਜ ਦਰ ਹੈ

ਨਿੱਜੀ ਬੈਂਕ 3 ਤੋਂ 5 ਪ੍ਰਤੀਸ਼ਤ ਵਿਆਜ ਦੀ ਪੇਸ਼ਕਸ਼ ਕਰਦੇ ਹਨ

ਐਚਡੀਐਫਸੀ ਬੈਂਕ – 3 ਤੋਂ 3.5 ਪ੍ਰਤੀਸ਼ਤ

ਆਈਸੀਆਈਸੀਆਈ ਬੈਂਕ – 3 ਤੋਂ 3.5 ਪ੍ਰਤੀਸ਼ਤ

ਕੋਟਕ ਮਹਿੰਦਰਾ ਬੈਂਕ – 3-5 ਪ੍ਰਤੀਸ਼ਤ

ਇਨਸਿੰਡ ਬੈਂਕ – 4 ਤੋਂ 5 ਪ੍ਰਤੀਸ਼ਤ
Published by:Amelia Punjabi
First published: