ਅਦਾਕਾਰਾ ਸਿਮਰਨ ਕੌਰ ਮੁੰਡੀ ਨੇ ਕੰਨ੍ਹਾਂ ਨੂੰ ਲਾਏ ਹੱਥ, ਮੁੜ ਕੇ ਕਦੇ ਨਹੀਂ ਕਰੇਗੀ ਇਹ ਕੰਮ....


Updated: July 12, 2018, 5:33 PM IST
ਅਦਾਕਾਰਾ ਸਿਮਰਨ ਕੌਰ ਮੁੰਡੀ ਨੇ ਕੰਨ੍ਹਾਂ ਨੂੰ ਲਾਏ ਹੱਥ, ਮੁੜ ਕੇ ਕਦੇ ਨਹੀਂ ਕਰੇਗੀ ਇਹ ਕੰਮ....

Updated: July 12, 2018, 5:33 PM IST
29 ਸਾਲਾ ਅਦਾਕਾਰਾ ਸਿਮਰਨ ਕੌਰ ਮੁੰਡੀ ਪੰਜਾਬੀ ਫ਼ਿਲਮ ਇੰਡਸਟਰੀ ਦਾ ਜਾਣੀ ਮਾਣੀ ਹਸਤੀ ਹੈ। 2008 ਵਿੱਚ ਮਿਸ ਇੰਡੀਆ ਯੂਨੀਵਰਸ ਦਾ ਖ਼ਿਤਾਬ ਪਾਉਣ ਵਾਲੀ ਸਿਮਰਨ ਦੀ ਮਸ਼ਹੂਰੀ ਵਿੱਚ ਕੋਈ ਘਾਟ ਨਹੀਂ ਹੈ। ਐਕਟ੍ਰੈੱਸ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਹੈ। ਐਕਟਿੰਗ ਵਿੱਚ ਮਾਹਰ ਹੋਣ ਦੇ ਨਾਲ-ਨਾਲ ਸਿਮਰਨ ਖ਼ਤਰਿਆਂ ਦਾ ਖਿਲਾੜੀ ਵੀ ਹੈ। ਇਸ ਦਾ ਅੰਦਾਜ਼ਾ ਤੁਸੀਂ ਲੇਟੇਸਟ ਵੀਡੀਓ ਤੋਂ ਲੱਗਾ ਸਕਦੇ ਹੋ। ਜਿਸ ਵਿੱਚ ਸਿਮਰਨ ਨੇ ਆਪਣੇ ਹੱਥਾਂ ਵਿੱਚ ਇੱਕ ਸੱਪ ਨੂੰ ਫੜ੍ਹ ਰੱਖਿਆ ਹੈ।
ਸਿਮਰਨ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਜਾਰੀ ਕੀਤਾ ਹੈ। ਐਕਟ੍ਰੈੱਸ ਨੇ ਦੱਸਿਆ ਕਿ ਇਸ ਪੁਰਾਣੇ ਵੀਡੀਓ ਵਿੱਚ ਸੱਪ ਉਨ੍ਹਾਂ ਨੂੰ ਕੱਟਣ ਹੀ ਵਾਲਾ ਸੀ। ਵੀਡੀਓ ਵਿੱਚ ਅਦਾਕਾਰਾ ਦੇ ਗਲੇ ਵਿੱਚ ਜ਼ਹਿਰੀਲਾ ਸੱਪ ਲਿਪਟਿਆ ਹੋਇਆ ਦਿੱਖ ਰਿਹਾ ਹੈ। ਸਪੇਰੇ ਨੇ ਉਸ ਦਾ ਮੂੰਹ ਫੜ੍ਹ ਲਿਆ ਪਰ ਕੁੱਝ ਦੇਰ ਬਾਅਦ ਉਹ ਐਕਟ੍ਰੈੱਸ ਨੂੰ ਸੱਪ ਫੜਾ ਦਿੱਤਾ ਹੈ। ਵੀਡੀਓ ਵਿੱਚ ਸੱਪ ਉਸ ਦੇ ਵੱਲ ਮੂੰਹ ਖ਼ੋਲ ਕੇ ਆਉਣ ਹੀ ਵਾਲਾ ਸੀ ਕਿ ਸਪੇਰੇ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ।

ਦੱਸ ਦੇਈਏ ਕਿ ਮਾਡਲ ਤੋਂ ਐਕਟ੍ਰੈੱਸ ਬਣੀ ਸਿਮਰਨ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 2011 ਵਿੱਚ ‘ਜੋ ਹਮ ਚਾਹੇਂ’ ਦੇ ਜ਼ਰੀਏ ਕੀਤੀ ਸੀ। ਸਾਲ 2013 ਵਿੱਚ ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਿਆ। ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਦੇ ਨਾਲ ਉਸ ਦੀ ਫ਼ਿਲਮ ‘ਬੈੱਸਟ ਆਫ਼ ਲੱਕ ’ ਸੁਪਰਹਿੱਟ ਸਾਬਤ ਹੋਈ। ਐਕਟ੍ਰੈੱਸ ਅਤੇ ਤਾਮਿਲ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ