Punjabi Missi Roti Racipe: ਸਵਾਦ ਭਰਪੂਰ ਖਾਣੇ ਖਾਣ ਨੂੰ ਹਰ ਕਿਸੇ ਦਾ ਜੀਅ ਕਰਦਾ ਹੈ। ਸਵਾਦ ਦੇ ਲਈ ਅਸੀਂ ਰੋਜ਼ਾਨਾ ਵੱਖਰੀ ਤਰ੍ਹਾਂ ਦੇ ਭੋਜਨ ਖਾਣਾ ਪਸੰਦ ਕਰਦੇ ਹਾਂ। ਕੀ ਤੁਸੀਂ ਕਦੇ ਲੰਚ ਜਾਂ ਡਿਨਰ ਵਿੱਚ ਮਿੱਸੀ ਰੋਟੀ ਖਾਂਧੀ ਹੈ। ਮਿੱਸੀ ਰੋਟੀ ਪੰਜਾਬ ਤੇ ਰਾਜਸਥਾਨ ਵਿੱਚ ਪ੍ਰਮੁੱਖ ਰੂਪ ਵਿੱਚ ਬਣਾਈ ਜਾਂਦੀ ਹੈ। ਇਸਨੂੰ ਲੰਚ ਜਾਂ ਡਿਨਰ ਵਿੱਚ ਖਾਣ ਨਾਲ ਤੁਹਾਡੇ ਖਾਣੇ ਦਾ ਸਵਾਦ ਹੋਰ ਵੀ ਵਧ ਜਾਂਦਾ ਹੈ। ਖਾਣੇ ਤੋਂ ਇਲਾਵਾ ਇਸਨੂੰ ਤੁਸੀਂ ਦਹੀਂ ਤੇ ਆਚਾਰ ਨਾਲ ਵੀ ਖਾ ਸਕਦੇ ਹੋ। ਇਹ ਖਾਣ ਵਿੱਚ ਬਹੁਤ ਸਵਾਦ ਹੁੰਦੀ ਹੈ। ਇਸਨੂੰ ਤੁਸੀਂ ਘਰ ਵਿੱਚ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਆਓ, ਜਾਣਦੇ ਹਾਂ ਕਿ ਪੰਜਾਬੀ ਸਟਾਇਲ ਵਿੱਚ ਮਿੱਸੀ ਰੋਟੀ ਬਣਾਉਣ ਦੀ ਰੈਸਿਪੀ ਕੀ ਹੈ।
ਮਿੱਸੀ ਰੋਟੀ ਬਣਾਉਣ ਲਈ ਲੋੜੀਂਦੀ ਸਮੱਗਰੀ-
ਪੰਜਾਬੀ ਸਟਾਇਲ ਮਿੱਸੀ ਰੋਟੀ ਬਣਾਉਣ ਲਈ ਸਾਨੂੰ 1 ਕੱਪ ਬੇਸਨ, ਅੱਧਾ ਕੱਪ ਕਣਕ ਦਾ ਆਟਾ, ਧਨੀਆਂ, 1 ਪਿਆਜ, 1 ਹਰੀ ਮਿਰਚ, 1 ਚਮਚ ਕਸਤੂਰੀ ਮੇਥੀ, ਲਾਲ ਮਿਰਚ ਪਾਊਡਰ, ਧਨੀਆਂ ਪਾਊਡਰ, ਗਰਮ ਮਸਾਲਾ, ਹਲਦੀ, ਆਮਚੂਰ, ਜੀਰਾ, ਸਵਾਦ ਅਨੁਸਾਰ ਨਮਕ, ਅਦਰਕ ਦਾ ਪੇਸਟ, ਮੋਟੀ ਪੀਸੀ ਹੋਈ ਸੌਂਫ, ਕਲੌਂਜੀ, ਘਿਓ ਅਤੇ ਮੱਖਣ ਆਦਿ ਦੀ ਲੋੜ ਪਵੇਗੀ।
ਮਿੱਸੀ ਰੋਟੀ ਬਣਾਉਣ ਦੀ ਰੈਸਿਪੀ
ਪੰਜਾਬੀ ਸਟਾਈਲ ਵਿੱਚ ਮਿੱਸੀ ਰੋਟੀ ਬਣਾਉਣ ਲਈ ਪਹਿਲਾਂ ਪਿਆਜ਼ ਅਤੇ ਹਰੀ ਮਿਰਚ ਦੇ ਬਾਰੀਕ ਟੁਕੜੇ ਕੱਟ ਲਓ। ਕਿਸੇ ਵੱਡੇ ਭਾਂਡੇ ਵਿੱਚ ਕਣਕ ਤੇ ਬੇਸਨ ਦਾ ਆਟਾ ਛਾਣ ਕੇ ਚੰਗੀ ਤਰ੍ਹਾਂ ਮਿਲਾ ਲਓ।
ਇਸ ਆਟੇ ਵਿੱਚ ਸਾਰੇ ਮਿਸਾਲੇ ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ, ਜੀਰਾ, ਅਦਰਕ, ਕਸੂਰੀ ਮੇਥੀ, ਬਾਰੀਕ ਕੱਟਿਆ ਪਿਆਜ਼, ਹਰੀ ਮਿਰਚ ਅਤੇ ਧਨੀਆ ਪੱਤੇ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
ਇਸ ਮਿਸ਼ਰਣ 'ਚ 2 ਚਮਚ ਘਿਓ ਜਾਂ ਤੇਲ ਪਾ ਕੇ ਮਿਕਸ ਕਰੋ। ਇਸ ਤੋਂ ਬਾਅਦ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਆਟੇ ਨੂੰ ਗੁਨ੍ਹੋ। ਧਿਆਨ ਰਹੇ ਕਿ ਆਟਾ ਬਹੁਤਾ ਸਖ਼ਤ ਜਾਂ ਬਹੁਤਾ ਨਰਮ ਨਹੀਂ ਹੋਣਾ ਚਾਹੀਦਾ। ਗੁਨ੍ਹੇ ਹੋਏ ਆਟੇ ਨੂੰ 10 ਮਿੰਟ ਲਈ ਸੂਤੀ ਕੱਪੜੇ ਨਾਲ ਝਕ ਕੇ ਰੱਖ ਦਿਓ।
ਆਟੇ ਦੇ ਪੇੜੇ ਕਰ ਲਓ ਅਤੇ ਆਮ ਰੋਟੀ ਵਾਂਗ ਵੇਲ ਹੀ ਇਨ੍ਹਾਂ ਨੂੰ ਤਵੇ ਉੱਤੇ ਚੰਗੀ ਤਰ੍ਹਾਂ ਸੇਕ ਲਓ। ਇਨ੍ਹਾਂ ਨੂੰ ਤੁਸੀਂ ਮੱਖਣ ਲਗਾ ਕੇ ਸਬਜ਼ੀ ਜਾਂ ਦਹੀ ਆਚਾਰ ਨਾਲ ਸਰਵ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Roti