ਨਵੇਂ ਸਾਲ 'ਤੇ ਸ਼ਰਾਬ ਪੀਣ ‘ਚ ਵੀ ਪੰਜਾਬੀ ਰਹੇ ਨੰਬਰ 1


Updated: January 3, 2019, 2:56 PM IST
ਨਵੇਂ ਸਾਲ 'ਤੇ ਸ਼ਰਾਬ ਪੀਣ ‘ਚ ਵੀ ਪੰਜਾਬੀ ਰਹੇ ਨੰਬਰ 1

Updated: January 3, 2019, 2:56 PM IST
ਨਵੇਂ ਸਾਲ ਦੇ ਆਗਾਜ ‘ਚ ਹਰ ਕਿਸੇ ਨੇ ਜਸ਼ਨ ਮਨਾਇਆ। ਨਵੇਂ ਸਾਲ ਦੇ ਸਵਾਗਤ ਅਤੇ ਸਾਲ-2018 ਨੂੰ ਅਲਵਿਦਾ ਕਰਨ ਦੇ ਜਸ਼ਨ ‘ਚ 31 ਦਸੰਬਰ ਦੀ ਰਾਤ ਸੂਬੇ ‘ਚ ਲੋਕ 13.60 ਕਰੋੜ ਰੁਪਏ ਦੀ ਸ਼ਰਾਬ ਗਟਕ ਗਏ। ਉਥੇ ਹੀ, 30 ਦਸੰਬਰ ਨੂੰ ਸੂਬੇ ‘ਚ ਕਰੀਬ ਅੱਠ ਕਰੋੜ ਰੁਪਏ ਦੀ ਸ਼ਰਾਬ ਵਿਕੀ। ਰਾਜ ਦੇ ਕਲਬਾਂ, ਹੋਟਲਾਂ ‘ਚ ਖੂਬ ਜਾਮ ਨਾਲ ਜਾਮ ਟਕਰਾਏ। ਉਥੇ ਹੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦੀ ਜਿਥੇ ਕਿ ਸਭ ਤੋਂ ਵੱਧ ਸ਼ਰਾਬ ਦੀ ਵਿਕਰੀ ਹੋਈ। ਨਵਾਂ ਸ਼ਹਿਰ ‘ਚ ਸ਼ਰਾਬ ਦੀ ਵਿਕਰੀ 1.10 ਕਰੋੜ ਰਹੀ ।ਇਸ ਤੋਂ ਬਾਅਦ ਅੰਮ੍ਰਿਤਸਰ ‘ਚ ਇੱਕ ਕਰੋੜ ਅਤੇ ਬਠਿੰਡਾ ‘ਚ 80 ਲੱਖ ,ਲੁਧਿਆਣਾ ‘ਚ 90 ਲੱਖ ਮੁਹਾਲੀ ‘ਚ 65 ਲੱਖ ਦੀ ਸ਼ਰਾਬ ਵਿਕੀ । ਜੇਕਰ ਗੱਲ ਕੀਤੀ ਜਾਵੇ ਪੂਰੇ ਭਾਰਤ ਦੀ ਤਾਂ ਸਭ ਤੋਂ ਵੱਧ ਸ਼ਰਾਬ ਰਾਂਚੀ ‘ਚ ਵਿਕੀ ।ਇੱਥੇ ਸ਼ਰਾਬ ਦੀ ਵਿਕਰੀ 2.60 ਕਰੋੜ ਰੁਪਏ ਸੀ ।
First published: January 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ