HOME » NEWS » Life

ਅਨੋਖਾ ਅੰਬ, ਇਕ ਕਿੱਲੋ ਦੀ ਕੀਮਤ 2.70 ਲੱਖ ਰੁਪਏ ਹੈ, ਸੁਰੱਖਿਆ ਲਈ ਲੱਗੇ ਹਨ CCTV

News18 Punjabi | News18 Punjab
Updated: June 20, 2021, 11:09 AM IST
share image
ਅਨੋਖਾ ਅੰਬ, ਇਕ ਕਿੱਲੋ ਦੀ ਕੀਮਤ 2.70 ਲੱਖ ਰੁਪਏ ਹੈ, ਸੁਰੱਖਿਆ ਲਈ ਲੱਗੇ ਹਨ CCTV
ਅਨੋਖਾ ਅੰਬ, ਇਕ ਕਿੱਲੋ ਦੀ ਕੀਮਤ 2.70 ਲੱਖ ਰੁਪਏ ਹੈ, ਸੁਰੱਖਿਆ ਲਈ ਲੱਗੇ ਹਨ CCTV

  • Share this:
  • Facebook share img
  • Twitter share img
  • Linkedin share img
ਇਕ ਅੰਬ 21 ਹਜ਼ਾਰ ਅਤੇ ਇਕ ਕਿੱਲੋ ਦੋ ਲੱਖ 70 ਹਜ਼ਾਰ ਰੁਪਏ ਵਿਚ ਹੈ, ਇਹ ਸੁਣ ਕੇ ਹੈਰਾਨੀ ਹੋਈ ਹੋਵੇਗੀ, ਪਰ ਇਹ ਸੱਚ ਹੈ। ਬਿਹਾਰ ਦੇ ਪੂਰਨਿਆ ਵਿਚ ਸਾਬਕਾ ਵਿਧਾਇਕ ਕਾਮਰੇਡ ਅਜੀਤ ਸਰਕਾਰ ਦੇ ਘਰ ਇਹ ਵਿਸ਼ੇਸ਼ ਅਤੇ ਵਿਲੱਖਣ ਅੰਬ ਦਾ ਦਰੱਖਤ ਹੈ, ਜਿਸ ਦਾ ਫਲ ਵਿਸ਼ਵ ਵਿੱਚ ਸਭ ਤੋਂ ਮਹਿੰਗਾ ਮੰਨਿਆ ਜਾਂਦਾ ਹੈ।

ਇਸ ਲਾਲ ਰੰਗ ਦੇ ਅੰਬ ਦਾ ਜਪਾਨੀ ਨਾਮ ਤਾਈਓ ਨੋ ਤਮਾਗੋ ਹੈ, ਜਿਸ ਨੂੰ ਭਾਰਤ ਵਿਚ 'ਮੀਆਜਾਕੀ ਅੰਬ' (miyazaki mango) ਵੀ ਕਿਹਾ ਜਾਂਦਾ ਹੈ। ਇਹ ਵਿਸ਼ਵ ਦਾ ਸਭ ਤੋਂ ਮਹਿੰਗਾ ਅੰਬ ਹੈ। ਅੰਬ ਦੇ ਦਰੱਖਤ ਦੇ ਮਾਲਕ ਅਤੇ ਸਾਬਕਾ ਵਿਧਾਇਕ ਸਵਰਗੀ ਅਜੀਤ ਸਰਕਾਰ ਦੇ ਜਵਾਈ ਵਿਕਾਸ ਦਾਸ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਹ ਅੰਬ 21 ਹਜ਼ਾਰ ਰੁਪਏ ਪ੍ਰਤੀ ਪੀਸ ਅਤੇ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿਲੋ ਵਿਕਿਆ ਹੈ।

ਵਿਕਾਸ ਦਾਸ ਦਾ ਕਹਿਣਾ ਹੈ ਕਿ ਅਸੀਂ ਅੰਬਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਾਏ ਹਨ। ਉਨ੍ਹਾਂ ਕਿਹਾ ਕਿ ਇਹ ਅੰਬ ਲਾਲ ਰੰਗ ਦਾ ਹੈ। ਪਹਿਲਾਂ ਉਨ੍ਹਾਂ ਨੂੰ ਇਸ ਅੰਬ ਦੀ ਕੀਮਤ ਅਤੇ ਵਿਸ਼ੇਸ਼ਤਾ ਦਾ ਵੀ ਪਤਾ ਨਹੀਂ ਸੀ। ਤੀਹ ਸਾਲ ਪਹਿਲਾਂ ਕਿਸੇ ਨੇ ਇਸ ਅੰਬ ਦਾ ਬੂਟਾ ਅਜੀਤ ਸਰਕਾਰ ਦੀ ਧੀ ਨੂੰ ਤੋਹਫੇ ਵਜੋਂ ਦਿੱਤਾ ਸੀ।
ਜਿਸ ਨੂੰ ਉਨ੍ਹਾਂ ਨੇ ਆਪਣੇ ਘਰ ਦੇ ਦਰਵਾਜ਼ੇ ਅੱਗੇ ਹੀ ਲਗਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੂਗਲ ਤੇ ਹੋਰ ਕਿਤੋਂ ਇਸ ਅੰਬ ਬਾਰੇ ਪਤਾ ਲੱਗਿਆ। ਦੂਜੇ ਪਾਸੇ, ਅੰਬ ਦੇ ਦਰਖਤ ਦੀ ਦੇਖਭਾਲ ਕਰਨ ਵਾਲੇ ਚੰਦਨ ਦਾਸ ਦਾ ਕਹਿਣਾ ਹੈ ਕਿ ਇਹ ਅੰਬ ਖਾਣ ਵਿਚ ਬਹੁਤ ਸਵਾਦ ਹੁੰਦਾ ਹੈ। ਅਨਾਨਾਸ ਅਤੇ ਨਾਰਿਅਲ ਦਾ ਸੁਆਦ ਵੀ ਇਸ ਅੰਬ ਵਿਚ ਆਉਂਦਾ ਹੈ।

ਇਹ ਅੰਬ ਮੁੱਖ ਤੌਰ ਉਤੇ ਜਪਾਨ ਵਿੱਚ ਉਗਾਇਆ ਜਾਂਦਾ ਹੈ। ਜਪਾਨ ਵਿਚ ਇਹ ਅਪ੍ਰੈਲ ਤੋਂ ਅਗਸਤ ਦੇ ਵਿਚਕਾਰ ਆਮ ਹੁੰਦਾ ਹੈ। ਲਾਲ ਰੰਗ ਦਾ ਇਹ ਅੰਬ ਐਂਟੀ ਐਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਉਹ ਬੀਟਾ ਕੈਰੋਟਿਨ ਅਤੇ ਫੋਲਿਕ ਐਸਿਡ ਨਾਲ ਵੀ ਭਰਪੂਰ ਹੁੰਦੇ ਹਨ। ਇਹ ਸਿਹਤ ਲਈ ਬਹੁਤ ਫਾਇਦੇਮੰਦ ਦੱਸਿਆ ਜਾਂਦਾ ਹੈ।
Published by: Gurwinder Singh
First published: June 20, 2021, 11:02 AM IST
ਹੋਰ ਪੜ੍ਹੋ
ਅਗਲੀ ਖ਼ਬਰ