• Home
  • »
  • News
  • »
  • lifestyle
  • »
  • QUALCOMM PRESENTS NEW SNAPDRAGON 8 GEN 1 CHIPSET TO COMPETE WITH APPLE GH AP AS

Apple ਨੂੰ ਟੱਕਰ ਲਈ ਤਿਆਰ Qualcomm ਦਾ Snapdragon 8 Gen1 ਚਿੱਪਸੈੱਟ

Qualcomm ਨੇ ਕਿਹਾ ਕਿ Xiaomi, Oppo, OnePlus, Vivo ਅਤੇ Motorola ਸਮੇਤ ਫੋਨ ਨਿਰਮਾਤਾ ਆਪਣੇ ਆਉਣ ਵਾਲੇ ਸਮਾਰਟਫੋਨਜ਼ ਵਿੱਚ Snapdragon 8 Gen 1 ਮੋਬਾਈਲ ਪ੍ਰੋਸੈਸਰ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ। Qualcomm ਮੋਬਾਈਲ ਈਕੋਸਿਸਟਮ ਨੂੰ ਅੱਗੇ ਲਿਜਾਣ ਵਿੱਚ ਮੋਹਰੀ ਹੈ। ਇਸ ਦੀਆਂ ਚਿਪਸ ਦੀ ਵਰਤੋਂ ਸਭ ਤੋਂ ਵੱਡੇ ਮੋਬਾਈਲ ਵਿਕਰੇਤਾ ਦੁਆਰਾ ਕੀਤੀ ਜਾਂਦੀ ਹੈ।

Apple ਨੂੰ ਟੱਕਰ ਲਈ ਤਿਆਰ Qualcomm ਦਾ Snapdragon 8 Gen1 ਚਿੱਪਸੈੱਟ

  • Share this:
ਕੁਆਲਕਾਮ ਨੇ ਸਨੈਪਡ੍ਰੈਗਨ 8 ਜੈਨਰੇਸ਼ਨ 1 ਪਲੇਟਫਾਰਮ ਦੀ ਘੋਸ਼ਣਾ ਕੀਤੀ ਹੈ। Snapdragon 8 Gen 1 ਚਿਪ ਪ੍ਰੋਸੈਸਰ ਪ੍ਰੀਮੀਅਮ ਐਂਡਰਾਇਡ ਫੋਨਾਂ ਲਈ 5G ਮਾਡਮ ਦੇ ਆਵੇਗਾ। ਨਵਾਂ ਚਿੱਪਸੈੱਟ ਬਿਹਤਰ ਗ੍ਰਾਫਿਕਸ ਰੈਂਡਰਿੰਗ, ਬਿਹਤਰ ਗੇਮਿੰਗ ਪ੍ਰਦਰਸ਼ਨ, ਤੇਜ਼ 5G ਨੈੱਟਵਰਕ, ਅਤੇ ਬਿਹਤਰ ਕੈਮਰਾ ਪ੍ਰਫਾਰਮੈਂਸ ਦੇ ਨਾਲ ਬਹੁਤ ਸਾਰੇ ਸੁਧਾਰਾਂ ਨਾਲ ਆਵੇਗਾ।

Qualcomm Snapdragon 8 Gen 1 ਇਸ ਸਾਲ ਦੇ ਅੰਤ ਵਿੱਚ ਅਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਆਉਣ ਵਾਲੇ ਜ਼ਿਆਦਾਤਰ ਟਾਪ-ਐਂਡ ਐਂਡਰਾਇਡ ਸਮਾਰਟਫ਼ੋਨਾਂ ਵਿੱਚ ਆਵੇਗੀ। Qualcomm ਨੇ ਕਿਹਾ ਕਿ Xiaomi, Oppo, OnePlus, Vivo ਅਤੇ Motorola ਸਮੇਤ ਫੋਨ ਨਿਰਮਾਤਾ ਆਪਣੇ ਆਉਣ ਵਾਲੇ ਸਮਾਰਟਫੋਨਜ਼ ਵਿੱਚ Snapdragon 8 Gen 1 ਮੋਬਾਈਲ ਪ੍ਰੋਸੈਸਰ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ। Qualcomm ਮੋਬਾਈਲ ਈਕੋਸਿਸਟਮ ਨੂੰ ਅੱਗੇ ਲਿਜਾਣ ਵਿੱਚ ਮੋਹਰੀ ਹੈ। ਇਸ ਦੀਆਂ ਚਿਪਸ ਦੀ ਵਰਤੋਂ ਸਭ ਤੋਂ ਵੱਡੇ ਮੋਬਾਈਲ ਵਿਕਰੇਤਾ ਦੁਆਰਾ ਕੀਤੀ ਜਾਂਦੀ ਹੈ।

Qualcomm Technologies Inc. ਵਿੱਚ ਮੋਬਾਈਲ, ਕੰਪਿਊਟ ਇਨਫ੍ਰਾਸਟਰਕਚਰ ਦੇ ਜਨਰਲ ਮੈਨੇਜਰ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਲੈਕਸ ਕਟੌਜ਼ੀਅਨ ਨੇ ਕਿਹਾ ਕਿ “ਵਿਸ਼ਵ ਦੇ ਸਭ ਤੋਂ ਉੱਨਤ ਮੋਬਾਈਲ ਪਲੇਟਫਾਰਮ ਵਜੋਂ, ਸਨੈਪਡ੍ਰੈਗਨ ਪ੍ਰੀਮੀਅਮ ਐਂਡਰਾਇਡ ਐਕਸਪੀਰੀਅੰਸ ਪ੍ਰਦਾਨ ਕਰਦਾ ਹੈ ਤੇ ਨਵਾਂ Snapdragon 8 Gen 1 ਫਲੈਗਸ਼ਿਪ ਮੋਬਾਈਲ ਐਂਡਰਾਇਡ ਸਮਾਰਟਫੋਨ ਦੀ ਅਗਲੀ ਪੀੜ੍ਹੀ ਲਈ ਸਟੈਂਡਰਡ ਸੈੱਟ ਕਰੇਗਾ। ਇਹ ਕੁਨੈਕਟੀਵਿਟੀ, ਫੋਟੋਗ੍ਰਾਫੀ, AI, ਗੇਮਿੰਗ, ਸਾਊਂਡ, ਅਤੇ ਸੁਰੱਖਿਆ ਅਨੁਭਵ ਨੂੰ ਸਭ ਤੋਂ ਉੱਤਮ ਬਣਾਇਗਾ।”

Snapdragon 8 Gen 1 ਇੱਕ 4 ਨੈਨੋ ਮੀਟਰ ਪ੍ਰੋਸੈਸ 'ਤੇ ਬਣਾਇਆ ਗਿਆ ਹੈ ਅਤੇ ਇਸ ਵਿੱਚ 4th gen Snapdragon X65 5G ਮੋਡਮ ਹੈ, ਜੋ 10-ਗੀਗਾਬਿਟ ਡਾਊਨਲੋਡ ਸਪੀਡ ਪ੍ਰਦਾਨ ਕਰਦਾ ਹੈ। ਇਹ Wi-Fi 6 ਅਤੇ 6E 'ਤੇ 3.6Gbps ਤੱਕ ਵਾਈ-ਫਾਈ ਸਪੀਡ ਨੂੰ ਵੀ ਸਪੋਰਟ ਕਰਦਾ ਹੈ।

ਇਹਨਾਂ ਸੁਧਾਰਾਂ ਤੋਂ ਇਲਾਵਾ, Qualcomm ਨੇ Snapdragon 8 Gen 1 ਵਿੱਚ ਆਉਣ ਵਾਲੇ ਕਈ ਨਵੇਂ ਫੀਚਰਸ ਦੀ ਘੋਸ਼ਣਾ ਵੀ ਕੀਤੀ ਹੈ, ਜਿਸ ਵਿੱਚ ਕੰਪਨੀ ਦੇ ਸੱਤਵੀਂ ਪੀੜ੍ਹੀ ਦੇ AI ਇੰਜਣ ਸ਼ਾਮਲ ਹਨ। ਨਵੇਂ ਚਿਪਸੈੱਟ ਵਿੱਚ ਇੱਕ ਬਿਲਕੁਲ ਨਵਾਂ ਐਡਰੇਨੋ GPU ਵੀ ਹੈ ਜੋ ਪਿਛਲੀ ਪੀੜ੍ਹੀ ਦੇ ਮੁਕਾਬਲੇ ਗ੍ਰਾਫਿਕਸ ਰੈਂਡਰਿੰਗ ਸਮਰੱਥਾ ਵਿੱਚ 30 ਪ੍ਰਤੀਸ਼ਤ ਅਤੇ ਪਾਵਰ ਬਚਤ ਵਿੱਚ 25 ਪ੍ਰਤੀਸ਼ਤ ਸੁਧਾਰ ਪ੍ਰਦਾਨ ਕਰਦਾ ਹੈ।

ਇਸ ਨਵੇਂ ਪ੍ਰੋਸੈਸਰ ਨਾਲ ਕੈਮਰਾ ਸੈਕਸ਼ਨ ਵਿੱਚ ਸ਼ਾਇਦ ਸਭ ਤੋਂ ਵੱਡੀ ਤਬਦੀਲੀ ਆਵੇਗੀ। ਕੁਆਲਕਾਮ ਨੇ ਕਿਹਾ ਕਿ ਨਵੇਂ ਸਨੈਪਡ੍ਰੈਗਨ 8 ਜੈਨ 1 ਮੋਬਾਈਲ ਪ੍ਰੋਸੈਸਰ ਵਿੱਚ ਪਹਿਲਾ 18-ਬਿਟ ISP (ਇਮੇਜ ਸਿਗਨਲ ਪ੍ਰੋਸੈਸਰ) ਸ਼ਾਮਲ ਹੋਵੇਗਾ, ਜੋ 3.2 ਗੀਗਾਪਿਕਸਲ ਪ੍ਰਤੀ ਸਕਿੰਟ ਦੀ ਗਤੀ ਨਾਲ ਹਾਈ ਡਾਇਨੈਮਿਕ ਰੇਂਜ, ਰੰਗ ਤੇ ਸ਼ਾਰਪਨੈੱਸ ਲਈ ਆਪਣੇ ਪੁਰਾਣੇ ਪ੍ਰੋਸੈਸਰ ਨਾਲੋਂ 4000 ਗੁਣਾ ਜ਼ਿਆਦਾ ਕੈਮਰਾ ਡਾਟਾ ਕੈਪਚਰ ਕਰੇਗਾ। ਉਪਭੋਗਤਾ 8K HDR ਵੀਡੀਓ ਰਿਕਾਰਡ ਕਰਨ ਦੇ ਯੋਗ ਹੋਣਗੇ।

ਕੁਆਲਕਾਮ ਦੇ ਐਡਵਾਂਸਡ ਸਨੈਪਡ੍ਰੈਗਨ ਚਿਪਸ ਵਿੱਚ ਫੀਚਰਸ ਅਤੇ ਪ੍ਰਦਰਸ਼ਨ ਸੁਧਾਰ ਐਂਡ੍ਰਾਇਡ ਪਲੇਅਰਸ ਨੂੰ ਐਪਲ ਅਤੇ ਇਸ ਦੀਆਂ ਏ-ਸੀਰੀਜ਼ ਮੋਬਾਈਲ ਚਿਪਸ ਨਾਲ ਮੁਕਾਬਲਾ ਕਰਨ ਵਿੱਚ ਮਦਦ ਕਰਨਗੇ। ਹਰ ਸਾਲ ਸੈਨ ਡਿਏਗੋ ਦੀ Qualcomm Technologies Inc. ਸਾਲ ਦੇ ਅੰਤ ਤੱਕ ਆਪਣੀ ਅਗਲੀ ਪੀੜ੍ਹੀ ਦੇ ਮੋਬਾਈਲ ਚਿੱਪ ਦੀ ਘੋਸ਼ਣਾ ਕਰਦਾ ਹੈ। ਇਸ ਸਾਲ, ਕੁਆਲਕਾਮ ਨੇ ਆਪਣੇ ਸਲਾਨਾ ਸੰਮੇਲਨ ਦੇ ਇੱਕ ਹਾਈਬ੍ਰਿਡ ਸੰਸਕਰਣ ਵਿੱਚ ਸਨੈਪਡ੍ਰੈਗਨ 8 ਜੈਨ 1 ਪਲੇਟਫਾਰਮ ਪੇਸ਼ ਕੀਤਾ ਹੈ।
Published by:Amelia Punjabi
First published: