ਪ੍ਰੇਮ ਸਬੰਧਾਂ ਲਈ ਸਰੀਰਕ ਸਬੰਧ ਇੱਕ ਅਹਿਮ ਤੇ ਵੱਡਾ ਹਿੱਸਾ ਹੁੰਦਾ ਹੈ। ਇਸ ਨਾਲ ਦੋ ਪਾਰਟਨਰਸ ਇੱਕ ਦੂਜੇ ਨੂੰ ਹੋਰ ਚੰਗੀ ਤਰ੍ਹਾਂ ਤੇ ਨੇੜਿਓਂ ਸਮਝਣ ਲੱਗ ਜਾਂਦੇ ਹਨ। ਹਾਲਾਂਕਿ ਇੰਟੀਮੇਟ ਹੋਣਾ ਹਰ ਵਿਅਕਤੀ ਲਈ ਇੱਕ ਵੱਡਾ ਫੈਸਲਾ ਹੁੰਦਾ ਹੈ। ਪਰ ਅਕਸਰ ਲੋਕਾਂ ਨੂੰ ਕਿਸੇ ਨਾਲ ਇੰਟੀਮੇਟ ਹੋਣ ਤੋਂ ਬਾਅਦ ਪਛਤਾਵਾ ਹੋ ਸਕਦਾ ਹੈ।
ਇਸ ਲਈ ਕਿਸੇ ਨਾਲ ਇੰਟੀਮੇਟ ਹੋਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਾਰਟਨਰ ਨੂੰ ਕੁਝ ਸਵਾਲ ਜ਼ਰੂਰ ਪੁੱਛੋ ਤਾਂ ਜੋ ਭਵਿੱਖ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਫਿਲਮਾਂ ਆਦਿ ਵਿੱਚ ਭਾਵੇਂ ਕਿਸੇ ਵੀ ਤਰੀਕੇ ਨਾਲ ਨੇੜਤਾ ਦਿਖਾਈ ਜਾਂਦੀ ਹੈ, ਪਰ ਆਮ ਜ਼ਿੰਦਗੀ ਵਿੱਚ ਕਿਸੇ ਨਾਲ ਇੰਟੀਮੇਟ ਹੋਣ ਦਾ ਮਤਲਬ ਸਿਰਫ ਸਰੀਰਕ ਤੌਰ 'ਤੇ ਜੁੜਿਆ ਹੋਣਾ ਹੀ ਨਹੀਂ ਹੁੰਦਾ, ਸਗੋਂ ਇਸ ਦੌਰਾਨ ਵਿਅਕਤੀ ਉਸ ਵਿਅਕਤੀ ਨਾਲ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਵੀ ਜੁੜਦਾ ਹੈ।
ਇੰਟੀਮੇਟ ਹੋਣਾ ਕਿਸੇ ਵੀ ਵਿਅਕਤੀ ਲਈ ਇੱਕ ਵੱਡਾ ਕਦਮ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਜਿਸ ਨਾਲ ਵੀ ਇੰਟੀਮੇਟ ਹੋਵੋ, ਆਪਣੇ ਆਪ ਨੂੰ ਅਤੇ ਆਪਣੇ ਸਾਥੀ ਨੂੰ ਕੁਝ ਸਵਾਲ ਪੁੱਛੋ। ਆਓ ਜਾਣਦੇ ਹਾਂ ਕੀ ਹਨ ਉਹ ਸਵਾਲ-
ਆਪਣੇ ਆਪ ਨੂੰ ਇਹ ਸਵਾਲ ਪੁੱਛੋ
ਕੀ ਇਹ ਵਿਅਕਤੀ ਮੇਰੀ ਸਹੀ ਚੋਣ ਹੈ?
ਕਿਸੇ ਨਾਲ ਰਿਸ਼ਤਾ ਬਣਾਉਣ ਅਤੇ ਨਜ਼ਦੀਕੀ ਵਧਾਉਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਇਨਸਾਨ ਨੂੰ ਚੰਗੀ ਤਰ੍ਹਾਂ ਜਾਣ ਲਓ। ਇਸ ਲਈ ਤੁਸੀਂ ਆਪਣੇ ਆਪ ਤੋਂ ਪੁੱਛੋ ਕਿ ਕੀ ਉਹ ਵਿਅਕਤੀ ਤੁਹਾਡੇ ਲਈ ਸਹੀ ਹੈ? ਕਈ ਵਾਰ ਔਰਤਾਂ ਪੁਰਸ਼ਾਂ ਦੀ ਦਿੱਖ ਨੂੰ ਦੇਖ ਕੇ ਹੀ ਇੰਟੀਮੇਟ ਹੋਣ ਦਾ ਫੈਸਲਾ ਲੈਂਦੀਆਂ ਹਨ ਪਰ ਹੋ ਸਕਦਾ ਹੈ ਕਿ ਦਿੱਖ 'ਚ ਆਕਰਸ਼ਕ ਦਿਖਣ ਵਾਲੇ ਵਿਅਕਤੀ ਦੀਆਂ ਕੁਝ ਅਜਿਹੀਆਂ ਆਦਤਾਂ ਹੋਣ ਜੋ ਤੁਹਾਡੇ ਲਈ ਪਰੇਸ਼ਾਨੀ ਪੈਦਾ ਕਰ ਸਕਦੀਆਂ ਹਨ। ਉਹ ਵਿਅਕਤੀ ਬਾਅਦ ਵਿੱਚ ਤੁਹਾਡੇ ਨਾਲ ਮਾੜਾ ਸਲੂਕ ਕਰ ਸਕਦਾ ਹੈ, ਦੂਜਿਆਂ ਪ੍ਰਤੀ ਅਸੰਵੇਦਨਸ਼ੀਲ ਹੋ ਸਕਦਾ ਹੈ, ਬਹੁਤ ਗੁੱਸੇ ਵਾਲਾ ਹੋ ਸਕਦਾ ਹੈ ਜਾਂ ਸ਼ਰਾਬ ਦਾ ਆਦੀ ਹੋ ਸਕਦਾ ਹੈ। ਇੰਟੀਮੇਟ ਹੋਣਾ ਤੁਹਾਨੂੰ ਥੋੜ੍ਹੇ ਸਮੇਂ ਲਈ ਚੰਗਾ ਮਹਿਸੂਸ ਕਰਾ ਸਕਦਾ ਹੈ, ਪਰ ਅਜਿਹੇ ਵਿਅਕਤੀ ਨਾਲ ਨਜ਼ਦੀਕੀ ਵਧਾਉਣ ਨਾਲ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ, ਤਾਂ ਕਿਸੇ ਨਾਲ ਨਜ਼ਦੀਕੀ ਬਣਾਉਣ ਤੋਂ ਪਹਿਲਾਂ, ਆਪਣੇ ਆਪ ਤੋਂ ਜ਼ਰੂਰ ਪੁੱਛੋ ਕਿ ਕੀ ਉਹ ਵਿਅਕਤੀ ਤੁਹਾਡੇ ਲਈ ਸਹੀ ਹੈ ਜਾਂ ਨਹੀਂ।
ਕੀ ਸੈਕਸ ਕਰਨਾ ਮੇਰੀਆਂ ਮੂਲ ਕਦਰਾਂ-ਕੀਮਤਾਂ ਨੂੰ ਫਿੱਟ ਕਰਦਾ ਹੈ?
ਰਿਸ਼ਤਾ ਕੋਈ ਵੀ ਹੋਵੇ ਰਿਸ਼ਤੇ ਵਿੱਚ ਸਵੈ-ਸਤਿਕਾਰ ਯਾਨੀ ਸੈਲਫ ਰਿਸਪੈਕਟ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਕਿਸੇ ਨਾਲ ਇੰਟੀਮੇਟ ਹੋਣ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਤੁਹਾਡੀ ਨੈਤਿਕਤਾ ਅਤੇ ਕਦਰਾਂ-ਕੀਮਤਾਂ ਦੇ ਮੁਤਾਬਕ ਹੈ ਜਾਂ ਨਹੀਂ। ਇਹ ਵੀ ਪਤਾ ਲਗਾਓ ਕਿ ਕੀ ਤੁਹਾਡਾ ਪਾਰਟਨਰ ਕਿਸੇ ਹੋਰ ਨਾਲ ਤਾਂ ਨਹੀਂ ਜੁੜਿਆ ਹੋਇਆ ? ਜੇਕਰ ਅਜਿਹੀ ਕੋਈ ਚੀਜ਼ ਹੈ ਤਾਂ ਆਪਣੇ ਆਪ ਨੂੰ ਉਸ ਨਾਲ ਨੇੜਤਾ ਬਣਾਉਣ ਤੋਂ ਰੋਕੋ। ਕਿਸੇ ਨਾਲ ਨਜ਼ਦੀਕੀ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀਆਂ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਦੇ ਰਹੋ। ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਕਦਰਾਂ-ਕੀਮਤਾਂ ਨਾਲ ਸਮਝੌਤਾ ਨਾ ਕਰੋ।
ਕੀ ਇਹ ਸਹੀ ਸਮਾਂ ਹੈ?
ਰਿਸ਼ਤਿਆਂ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜਾਅ ਆਉਂਦੇ ਰਹਿੰਦੇ ਹਨ ਪਰ ਜਦੋਂ ਗੱਲ ਇੰਟੀਮੇਟ ਹੋਣ ਦੀ ਹੋਵੇ ਤਾਂ ਇਸ ਦੌਰਾਨ ਕਿਸੇ ਵੀ ਚੀਜ਼ ਨੂੰ ਨਜ਼ਰਅੰਦਾਜ਼ ਨਾ ਕਰੋ। ਅਕਸਰ ਜਦੋਂ ਤੁਸੀਂ ਕਿਸੇ ਨਾਲ ਇੰਟੀਮੇਟ ਹੁੰਦੇ ਹੋ, ਤਾਂ ਤੁਸੀਂ ਉਸ ਵਿਅਕਤੀ ਦੇ ਨਾਲ ਭਾਵਨਾਤਮਕ ਤੌਰ 'ਤੇ ਨੇੜੇ ਆਉਣਾ ਸ਼ੁਰੂ ਕਰ ਦਿੰਦੇ ਹੋ। ਜੇਕਰ ਤੁਸੀਂ ਕਿਸੇ ਦੇ ਇੰਨੇ ਨੇੜੇ ਨਹੀਂ ਆਉਣਾ ਚਾਹੁੰਦੇ ਹੋ, ਤਾਂ ਨਜ਼ਦੀਕੀ ਬਣਾਉਣ ਤੋਂ ਜ਼ਰੂਰ ਬਚੋ। ਕਿਸੇ ਨਾਲ ਇੰਟੀਮੇਟ ਹੋਣਾ ਬਣਾਉਣ ਤੋਂ ਪਹਿਲਾਂ, ਸਾਹਮਣੇ ਵਾਲੇ ਵਿਅਕਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਈ ਵਾਰ ਲੋਕ ਸਾਹਮਣੇ ਵਾਲੇ ਨੂੰ ਜਾਣੇ ਬਿਨਾਂ ਹੀ ਇੰਟੀਮੇਟ ਹੋ ਜਾਂਦੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਮੁਸੀਬਤ ਵੀ ਬਣ ਸਕਦਾ ਹੈ। ਕਈ ਵਾਰ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਸਾਹਮਣੇ ਵਾਲੇ ਵਿਅਕਤੀ ਦੇ ਬਹੁਤ ਨੇੜੇ ਹੋਣਾ ਤੁਹਾਡੇ ਲਈ ਪਛਤਾਵੇ ਦਾ ਕਾਰਨ ਬਣ ਸਕਦਾ ਹੈ।
ਆਪਣੇ ਸਾਥੀ ਨੂੰ ਪੁੱਛੋਇਹ ਸਵਾਲ
ਕਿਹੜੇ ਪ੍ਰੀਕੋਸ਼ਨਸ ਵਰਤਾਂਗੇ?
ਇੰਟੀਮੇਟ ਹੁੰਦੇ ਸਮੇਂ ਧਿਆਨ ਰੱਖੋ ਕਿ ਬਾਅਦ ਵਿੱਚ ਅਣਚਾਹੇ ਗਰਭ ਜਾਂ ਕਿਸੇ ਬੀਮਾਰੀ ਦਾ ਖਤਰਾ ਨਾ ਹੋਵੇ। ਇਸ ਦੇ ਲਈ ਆਪਸ ਵਿੱਚ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਤੁਸੀਂ ਇਸ ਲਈ ਕਿਹੜੇ ਪ੍ਰੀਕੋਸ਼ਨ ਦੀ ਵਰਤੋਂ ਕਰੋਗੇ। ਬਹੁਤ ਸਾਰੇ ਮੁੰਡੇ ਇੰਟੀਮੇਟ ਹੁੰਦੇ ਹੋਏ ਪ੍ਰੀਕੋਸ਼ਨਸ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦੇ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਪਾਰਟਨਰ ਨੂੰ ਪਹਿਲਾਂ ਤੋਂ ਹੀ ਪੁੱਛ ਲਓ ਕਿ ਕੀ ਉਹ ਇੰਟੀਮੇਟ ਹੁੰਦੇ ਹੋਏ ਪ੍ਰੀਕੋਸ਼ਨ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ਜਾਂ ਨਹੀਂ।
ਆਖਰੀ ਵਾਰ STD ਅਤੇ HIV ਟੈਸਟ ਕਦੋਂ ਕੀਤਾ ਗਿਆ ਸੀ? ਅਜਿਹੇ 'ਚ ਟੈਸਟ ਜੇਕਰ ਸਹੀ ਰਹੇ ਹਨ ਤਾਂ ਰਿਸ਼ਤੇ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਨਹੀਂ ਤਾਂ ਪਹਿਲਾਂ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਜੇਕਰ ਸਭ ਕੁਝ ਠੀਕ ਹੈ ਤਾਂ ਤੁਸੀਂ ਰਿਸ਼ਤੇ ਨੂੰ ਅੱਗੇ ਵਧਾਉਣ ਬਾਰੇ ਸੋਚ ਸਕਦੇ ਹੋ।
ਅਸੀਂ ਇੱਕ ਦੂਜੇ ਲਈ ਕੀ ਹਾਂ?
ਰਿਸ਼ਤੇ ਵਿੱਚ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਦੋਨਾਂ ਪਾਰਟਨਰਸ ਦੀ ਪਸੰਦ ਕਾਫੀ ਮਿਲਦੀ ਹੁੰਦੀ ਹੈ। ਪਰ ਸੋਚ ਕਈ ਥਾਵਾਂ 'ਤੇ ਇੱਕੋ ਜਿਹੀ ਨਹੀਂ ਹੁੰਦੀ। ਕਿਸੇ ਨਾਲ ਇੰਟੀਮੇਟ ਹੋਣ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਦੋਵਾਂ ਦੀ ਸੋਚ ਇੱਕੋ ਜਿਹੀ ਹੈ ਜਾਂ ਨਹੀਂ। ਇਸ ਦੇ ਲਈ ਤੁਸੀਂ ਆਪਣੇ ਪਾਰਟਨਰ ਨੂੰ ਸਿੱਧਾ ਪੁੱਛ ਸਕਦੇ ਹੋ ਕਿ ਕੀ ਉਹ ਸਿੰਗਲ ਹੈ ਜਾਂ ਕਿਸੇ ਹੋਰ ਨਾਲ ਵੀ ਜੁੜਿਆ ਹੋਇਆ ਹੈ। ਅਜਿਹੇ 'ਚ ਇੰਟੀਮੇਟ ਹੋਣ ਤੋਂ ਪਹਿਲਾਂ ਇਸ ਗੱਲ ਨੂੰ ਸਾਫ ਕਰ ਲੈਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Love life, Partner, Relationships