• Home
  • »
  • News
  • »
  • lifestyle
  • »
  • RAILWAY JOBS 2022 RAILWAY SURRENDER COOK WATCHER TYPIST SANITARY HELPER AND OTHER POSTS GH AP AS

ਹੁਣ ਰੇਲਵੇ 'ਚ ਇਨ੍ਹਾਂ ਅਸਾਮੀਆਂ 'ਤੇ ਨਹੀਂ ਹੋਵੇਗੀ ਭਰਤੀ, ਖਤਮ ਹੋ ਜਾਣਗੀਆਂ ਇਹ ਨੌਕਰੀਆਂ

ਰੇਲਵੇ ਨੇ ਕਿਹਾ ਹੈ ਕਿ ਹੁਣ ਇਨ੍ਹਾਂ ਕੰਮਾਂ ਲਈ ਆਊਟਸੋਰਸਿੰਗ (outsourcing) ਦੀ ਮਦਦ ਲਈ ਜਾਵੇਗੀ। ਰੇਲਵੇ ਨੇ ਅੰਦਰੂਨੀ ਸਮੀਖਿਆ ਤੋਂ ਬਾਅਦ ਇਨ੍ਹਾਂ ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਇਸ ਸਮੇਂ ਰੇਲਵੇ ਵਿੱਚ 60 ਹਜ਼ਾਰ ਕਰਮਚਾਰੀਆਂ ਦੀਆਂ ਅਸਾਮੀਆਂ ਵਿੱਚੋਂ 14 ਹਜ਼ਾਰ 329 ਅਸਾਮੀਆਂ ਖਾਲੀ ਹਨ।

  • Share this:
ਭਾਰਤੀ ਰੇਲਵੇ (Indian Railways) ਦੇਸ਼ ਦੇ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਵਿਭਾਗਾਂ ਵਿੱਚੋਂ ਇੱਕ ਹੈ। ਹਰ ਸਾਲ, ਰੇਲਵੇ ਲੱਖਾਂ ਨੌਜਵਾਨਾਂ ਦੀ ਭਰਤੀ ਕਰਦਾ ਹੈ। ਪਰ ਰੇਲਵੇ ਨੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ।

ਭਾਰਤੀ ਰੇਲਵੇ ਨੇ ਅਸਿਸਟੈਂਟ ਕੁੱਕ (Assistant Cook), ਬਿੱਲ ਪੋਸਟਰ (Bill Poster), ਟਾਈਪਿਸਟ (Typist), ਗਾਰਡਨਰ (Gardener), ਡੈਫਟਰੀ ਕਾਰਪੇਂਟਰ (Daftary Carpenter), ਖਲਾਸੀ (Khalasi) ਅਤੇ ਪੇਂਟਰ (Painter) ਵਰਗੀਆਂ ਅਸਾਮੀਆਂ ਲਈ ਭਰਤੀ ਨਾ ਕਰਨ ਦਾ ਫੈਸਲਾ ਕੀਤਾ ਹੈ।

ਰੇਲਵੇ ਨੇ ਕਿਹਾ ਹੈ ਕਿ ਹੁਣ ਇਨ੍ਹਾਂ ਕੰਮਾਂ ਲਈ ਆਊਟਸੋਰਸਿੰਗ (outsourcing) ਦੀ ਮਦਦ ਲਈ ਜਾਵੇਗੀ। ਰੇਲਵੇ ਨੇ ਅੰਦਰੂਨੀ ਸਮੀਖਿਆ ਤੋਂ ਬਾਅਦ ਇਨ੍ਹਾਂ ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਇਸ ਸਮੇਂ ਰੇਲਵੇ ਵਿੱਚ 60 ਹਜ਼ਾਰ ਕਰਮਚਾਰੀਆਂ ਦੀਆਂ ਅਸਾਮੀਆਂ ਵਿੱਚੋਂ 14 ਹਜ਼ਾਰ 329 ਅਸਾਮੀਆਂ ਖਾਲੀ ਹਨ।

ਰੇਲਵੇ ਨੇ ਕਿਹਾ ਹੈ ਕਿ ਤਕਨੀਕੀ ਤਰੱਕੀ (technological advancement) ਕਾਰਨ ਅਸਿਸਟੈਂਟ ਕੁੱਕ, ਬਿੱਲ ਪੋਸਟਰ, ਟਾਈਪਿਸਟ, ਗਾਰਡਨਰ, ਦਾਫਰੀ ਕਾਰਪੇਂਟਰ, ਖਲਾਸੀ ਅਤੇ ਪੇਂਟਰ ਵਰਗੀਆਂ ਅਹੁਦਿਆਂ 'ਤੇ ਕੰਮ ਕਰ ਰਹੇ ਕਰਮਚਾਰੀਆਂ ਕੋਲ ਲੋੜੀਂਦਾ ਕੰਮ ਨਹੀਂ ਬਚਿਆ ਹੈ। ਅਜਿਹੇ 'ਚ ਰੇਲਵੇ ਨੇ ਲਾਗਤਾਂ 'ਚ ਕਟੌਤੀ ਲਈ ਇਨ੍ਹਾਂ ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।

67% ਪੈਸਾ ਮਨੁੱਖੀ ਸਰੋਤਾਂ 'ਤੇ ਹੁੰਦਾ ਹੈ ਖਰਚ

ਰੇਲਵੇ ਬੋਰਡ ਦੇ ਚੇਅਰਮੈਨ (Railway Board Chairman) ਨੇ ਇਸ ਸਬੰਧੀ ਸਾਰੇ ਜ਼ੋਨਲ ਜਨਰਲ ਮੈਨੇਜਰਾਂ (Zonal General Managers) ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਹਿਊਮਨ ਰੇਸੋਊਰਸਸ ’ਤੇ ਖਰਚੇ ਘਟਾਉਣ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਰੇਲਵੇ ਵੱਲੋਂ ਕੀਤੇ ਜਾਣ ਵਾਲੇ ਖਰਚੇ ਦਾ 67 ਫੀਸਦੀ ਮਨੁੱਖੀ ਸਰੋਤਾਂ 'ਤੇ ਖਰਚ ਹੁੰਦਾ ਹੈ।

ਨਹੀਂ ਕੀਤਾ ਜਾਵੇਗਾ ਕਰਮਚਾਰੀਆਂ ਨੂੰ ਬਰਖਾਸਤ
ਜਿਹੜੇ ਕਰਮਚਾਰੀ ਇਸ ਸਮੇਂ ਇਨ੍ਹਾਂ ਅਸਾਮੀਆਂ 'ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਬਰਖਾਸਤ ਨਹੀਂ ਕੀਤਾ ਜਾਵੇਗਾ। ਇਸ ਦੀ ਬਜਾਏ, ਰੇਲਵੇ ਉਨ੍ਹਾਂ ਨੂੰ ਕਿਸੇ ਹੋਰ ਵਿਭਾਗ ਵਿੱਚ ਸ਼ਾਮਲ ਕਰੇਗਾ।
Published by:Amelia Punjabi
First published: