Home /News /lifestyle /

Train Cancelled Today: ਭਾਰਤੀ ਰੇਲਵੇ ਨੇ ਰੱਦ ਕੀਤੀਆਂ 204 ਟ੍ਰੇਨਾਂ, ਯਾਤਰਾ ਤੋਂ ਪਹਿਲਾਂ ਟ੍ਰੇਨ ਦੀ ਸੂਚੀ ਕਰੋ ਚੈੱਕ

Train Cancelled Today: ਭਾਰਤੀ ਰੇਲਵੇ ਨੇ ਰੱਦ ਕੀਤੀਆਂ 204 ਟ੍ਰੇਨਾਂ, ਯਾਤਰਾ ਤੋਂ ਪਹਿਲਾਂ ਟ੍ਰੇਨ ਦੀ ਸੂਚੀ ਕਰੋ ਚੈੱਕ

Indian Railways

Indian Railways

Train Cancelled Today: ਭਾਰਤੀ ਰੇਲਵੇ ਆਵਾਜਾਈ ਦਾ ਸਭ ਤੋਂ ਵੱਡਾ ਸਾਧਨ ਹੈ। ਹਰ ਰੋਜ਼ ਲੱਖਾਂ ਲੋਕ ਰੇਲਵੇ ਦੀ ਮਦਦ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਸਫ਼ਰ ਕਰਦੇ ਹਨ। ਪਰ ਕਈ ਵਾਰ ਟ੍ਰੇਨਾਂ ਦੇ ਰੱਦ ਹੋਣ ਕਾਰਨ ਜਾਂ ਉਹਨਾਂ ਦਾ ਰੂਟ ਬਦਲਣ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਅੱਜ ਵੀ ਭਾਰਤੀ ਰੇਲਵੇ ਨੇ 204 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚੋਂ 175 ਟ੍ਰੇਨਾਂ ਪੂਰੀ ਤਰ੍ਹਾਂ ਰੱਦ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਾਕੀ ਦੀਆਂ ਟ੍ਰੇਨਾਂ ਨੂੰ ਅੰਸ਼ਕ ਰੱਦ ਕੀਤਾ ਗਿਆ ਹੈ। ਇਸ ਵਿੱਚ ਕਈ ਟ੍ਰੇਨਾਂ ਪਹਿਲਾਂ ਤੋਂ ਹੀ ਰੱਦ ਚਲੀਆਂ ਆ ਰਹੀਆਂ ਹਨ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਮਿਲੀ ਜਾਣਕਾਰੀ ਮੁਤਾਬਿਕ ਝਾਂਸੀ ਡਿਵੀਜ਼ਨ ਵਿੱਚ ਇੰਟਰਲਾਕਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਬਹੁਤ ਸਾਰੀਆਂ ਟ੍ਰੇਨਾਂ ਦੇ ਰੂਟ ਬਦਲੇ ਗਏ ਹਨ। 24 ਨਵੰਬਰ ਤੋਂ ਸ਼ੁਰੂ ਹੋਇਆ ਨਾਨ-ਇੰਟਰਲਾਕਿੰਗ ਦਾ ਕੰਮ 30 ਨਵੰਬਰ ਤੱਕ ਜਾਰੀ ਰਹੇਗਾ। ਇਸ ਕਾਰਨ ਕੁਝ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕੁਝ ਨੂੰ ਮੋੜ ਦਿੱਤਾ ਗਿਆ ਹੈ। 20 ਟ੍ਰੇਨਾਂ ਦਾ ਸਮਾਂ ਬਦਲਿਆ ਗਿਆ ਹੈ ਅਤੇ 28 ਟ੍ਰੇਨਾਂ ਦਾ ਰੂਟ ਬਦਲਿਆ ਗਿਆ ਹੈ।

ਅੱਜ ਯਾਨੀ 26 ਨਵੰਬਰ 2022 ਨੂੰ ਰੱਦ ਟ੍ਰੇਨਾਂ ਵਿੱਚ ਵੀਰੰਗਾਨਾ ਲਕਸ਼ਮੀਬਾਈ-ਲਖਨਊ ਸਪੈਸ਼ਲ, ਬੀਨਾ-ਦਮੋਹ ਐਕਸਪ੍ਰੈੱਸ, ਆਸਨਸੋਲ-ਬਰਧਮਾਨ ਸਪੈਸ਼ਲ, ਦਿੱਲੀ ਸਰਾਏ ਰੋਹਿਲਾ-ਫਾਰੂਖਨਗਰ ਐਕਸਪ੍ਰੈੱਸ, ਫਤਿਹਪੁਰ-ਕਾਨਪੁਰ ਸੈਂਟਰਲ ਐਕਸਪ੍ਰੈੱਸ ਮੁੱਖ ਹਨ।

ਜਿਹਨਾਂ ਟ੍ਰੇਨਾਂ ਦੇ ਰੂਟ ਨੂੰ ਬਦਲਿਆ ਗਿਆ ਹੈ ਉਹਨਾਂ ਵਿੱਚ ਤੁਗਲਕਾਬਾਦ-ਯਸ਼ਵੰਤਪੁਰ ਐਕਸਪ੍ਰੈਸ, ਪਟੇਲ ਨਗਰ ਰੋਯਾਪੁਰਮ ਸਪੈਸ਼ਲ, ਟੁੰਡਲਾ-ਆਗਰਾ ਕੈਂਟ ਸਪੈਸ਼ਲ ਹਨ। ਅੱਜ ਜੋ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਉਹਨਾਂ ਵਿੱਚ ਕੋਡਰਮਾ-ਮਧੂਪੁਰ ਪੈਸੇਂਜਰ, ਹਿਸਾਰ-ਦਿੱਲੀ ਜੰਕਸ਼ਨ ਸਪੈਸ਼ਲ, ਮੌ-ਛਪਰਾ ਐਕਸਪ੍ਰੈਸ ਸ਼ਾਮਲ ਹਨ।

ਜੇਕਰ ਤੁਸੀਂ ਵੀ ਕਿਤੇ ਜਾਣ ਦੀ ਯੋਜਨਾ ਬਣਾਈ ਹੈ ਤਾਂ ਪਹਿਲਾਂ ਇਸ ਰੂਟ ਦੀਆਂ ਟ੍ਰੇਨਾਂ ਦੇ ਸਟੇਟਸ ਬਾਰੇ ਜਾਣਕਰੀ ਜ਼ਰੂਰ ਪ੍ਰਾਪਤ ਕਰੋ। ਇਸ ਲਈ ਰੇਲਵੇ ਦੀ ਵੈੱਬਸਾਈਟ https://enquiry.indianrail.gov.in/mntes ਜਾਂ IRCTC ਵੈੱਬਸਾਈਟ https://www.irctchelp.in/cancelled-trains-list/ ਦੇ ਲਿੰਕ 'ਤੇ ਜਾ ਕੇ ਤੁਸੀਂ ਸਟੇਟਸ ਦਾ ਪਤਾ ਲਗਾ ਸਕਦੇ ਹੋ।

Published by:Rupinder Kaur Sabherwal
First published:

Tags: Business, IRCTC, Train, Train Ticket Refund, Trains