
ਦੀਵਾਲੀ 'ਤੇ ਘਰ ਜਾਣਾ ਹੋਵੇਗਾ ਆਸਾਨ, ਇਨ੍ਹਾਂ ਟਰੇਨਾਂ 'ਚ ਜੋੜੇ ਜਾ ਰਹੇ ਹਨ ਵਾਧੂ ਕੋਚ, ਦੇਖੋ ਵੇਰਵੇ
ਜੇਕਰ ਤੁਸੀਂ ਤਿਉਹਾਰਾਂ ਦੇ ਸੀਜ਼ਨ 'ਤੇ ਘਰ ਜਾਣਾ ਚਾਹੁੰਦੇ ਹੋ ਤਾਂ ਯਾਤਰੀਆਂ ਦੀ ਸਹੂਲਤ ਲਈ, ਆਉਣ ਵਾਲੇ ਛਠ ਪੂਜਾ, ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ, ਭਾਰਤੀ ਰੇਲਵੇ ਲਗਾਤਾਰ ਤਿਉਹਾਰਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਇਸ ਦੇ ਨਾਲ ਹੀ ਸੰਚਾਲਿਤ ਟਰੇਨਾਂ 'ਚ ਸਹੂਲਤ ਮੁਤਾਬਕ ਵਾਧੂ ਕੋਚ ਵੀ ਜੋੜੇ ਜਾ ਰਹੇ ਹਨ। ਇਸ ਸਿਲਸਿਲੇ 'ਚ ਉੱਤਰ ਪੱਛਮੀ ਰੇਲਵੇ ਨੇ ਦੋ ਜੋੜੀ ਸਪੈਸ਼ਲ ਟਰੇਨਾਂ 'ਚ ਵਾਧੂ ਅਸਥਾਈ ਕੋਚ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨਾਂ ਉਦੈਪੁਰ ਅਤੇ ਜੈਪੁਰ ਵਿਚਕਾਰ ਚਲਾਈਆਂ ਜਾ ਰਹੀਆਂ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਦੇ ਅਨੁਸਾਰ, ਇਹਨਾਂ ਹੇਠ ਲਿਖੀਆਂ ਰੇਲ ਗੱਡੀਆਂ ਵਿੱਚ ਵਾਧੂ ਡੱਬੇ ਜੋੜੇ ਜਾ ਰਹੇ ਹਨ:-
1. ਟਰੇਨ ਨੰਬਰ 02991/02992, ਉਦੈਪੁਰ-ਜੈਪੁਰ-ਉਦੈਪੁਰ ਸਪੈਸ਼ਲ ਟ੍ਰੇਨ ਵਿੱਚ 26 ਅਕਤੂਬਰ ਤੋਂ 30 ਨਵੰਬਰ ਤੱਕ 02 ਸੈਕਿੰਡ ਆਰਡੀਨਰੀ ਕਲਾਸ ਕੋਚਾਂ ਦਾ ਅਸਥਾਈ ਵਾਧਾ ਕੀਤਾ ਜਾ ਰਿਹਾ ਹੈ।
2. 26 ਅਕਤੂਬਰ ਤੋਂ 30 ਨਵੰਬਰ ਤੱਕ ਰੇਲਗੱਡੀ ਨੰਬਰ 09721/09722, ਜੈਪੁਰ-ਉਦੈਪੁਰ ਸਿਟੀ-ਜੈਪੁਰ ਸਪੈਸ਼ਲ ਟਰੇਨ ਵਿੱਚ 02 ਸੈਕਿੰਡ ਆਰਡੀਨਰੀ ਕਲਾਸ ਕੋਚਾਂ ਦਾ ਅਸਥਾਈ ਵਾਧਾ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਜਿੱਥੇ ਟ੍ਰੇਨਾਂ ਵਿੱਚ ਵਾਧੂ ਡੱਬੇ ਜੋੜੇ ਜਾ ਰਹੇ ਹਨ ਉੱਥੇ ਨਾਲ ਹੀ ਕੁੱਝ ਗੱਡੀਆਂ ਕੈਂਸਲ ਵੀ ਕੀਤੀਆਂ ਜਾ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਟ੍ਰੇਨਾਂ ਨੂੰ ਕੀਤਾ ਜਾ ਰਿਹਾ ਹੈ ਕੈਂਸਲ:
ਉੱਤਰੀ ਪੱਛਮੀ ਰੇਲਵੇ ਨੇ ਕੋਲਕਾਤਾ-ਮਦਾਰ (ਅਜਮੇਰ) - ਕੋਲਕਾਤਾ ਵਿਸ਼ੇਸ਼ ਰੇਲ ਸੇਵਾ ਨੂੰ ਵੀ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੋਲਕਾਤਾ-ਮਦਾਰ (ਅਜਮੇਰ)-ਕੋਲਕਾਤਾ ਸਪੈਸ਼ਲ ਟਰੇਨ ਸੇਵਾ ਨੂੰ ਪੂਰਬੀ ਰੇਲਵੇ ਵੱਲੋਂ ਰੱਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਹ ਹੇਠ ਲਿਖੀਆਂ ਟ੍ਰੇਨਾਂ ਵੀ ਰੱਦ ਕੀਤੀਆਂ ਜਾ ਰਹੀਆਂ ਹਨ:-
1. ਟ੍ਰੇਨ ਨੰਬਰ 09607, ਕੋਲਕਾਤਾ-ਮਦਾਰ (ਅਜਮੇਰ) ਸਪੈਸ਼ਲ ਟ੍ਰੇਨ 28 ਅਕਤੂਬਰ ਨੂੰ ਰੱਦ ਕੀਤੀ ਜਾ ਰਹੀ ਹੈ।
2. ਟ੍ਰੇਨ ਨੰਬਰ 09608, ਮਦਾਰ (ਅਜਮੇਰ)- ਕੋਲਕਾਤਾ ਸਪੈਸ਼ਲ ਟ੍ਰੇਨ 01 ਨਵੰਬਰ ਨੂੰ ਰੱਦ ਕੀਤੀ ਜਾ ਰਹੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।