Home /News /lifestyle /

Tourism News: ਅੰਡੇਮਾਨ-ਥਾਈਲੈਂਡ ਲਈ IRCTC ਲਿਆਇਆ ਸ਼ਾਨਦਾਰ ਟੂਰ ਪੈਕੇਜ, ਜਾਣੋ ਕੀਮਤ

Tourism News: ਅੰਡੇਮਾਨ-ਥਾਈਲੈਂਡ ਲਈ IRCTC ਲਿਆਇਆ ਸ਼ਾਨਦਾਰ ਟੂਰ ਪੈਕੇਜ, ਜਾਣੋ ਕੀਮਤ

Tourism News: ਅੰਡੇਮਾਨ-ਥਾਈਲੈਂਡ ਲਈ IRCTC ਲਿਆਇਆ ਸ਼ਾਨਦਾਰ ਟੂਰ ਪੈਕੇਜ, ਜਾਣੋ ਕੀਮਤ

Tourism News: ਅੰਡੇਮਾਨ-ਥਾਈਲੈਂਡ ਲਈ IRCTC ਲਿਆਇਆ ਸ਼ਾਨਦਾਰ ਟੂਰ ਪੈਕੇਜ, ਜਾਣੋ ਕੀਮਤ

Tourism News:  ਅੰਡੇਮਾਨ (Andaman) ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ IRCTC ਨਵਾਂ ਪੈਕੇਜ ਲੈ ਕੇ ਆਇਆ ਹੈ। ਇਹ ਟੂਰ ਪੈਕੇਜ ਲਖਨਊ ਤੋਂ ਅੰਡੇਮਾਨ (Andaman) (IRCTC Lucknow - Andaman Tour Package) 6 ਦਿਨ ਅਤੇ 5 ਰਾਤਾਂ ਦਾ ਹੋਵੇਗਾ, ਜੋ ਕਿ 23 ਸਤੰਬਰ 2022 ਤੋਂ 28 ਸਤੰਬਰ 2022 ਦਰਮਿਆਨ ਹੋਵੇਗਾ।

ਹੋਰ ਪੜ੍ਹੋ ...
  • Share this:
Tourism News:  ਅੰਡੇਮਾਨ (Andaman) ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ IRCTC ਨਵਾਂ ਪੈਕੇਜ ਲੈ ਕੇ ਆਇਆ ਹੈ। ਇਹ ਟੂਰ ਪੈਕੇਜ ਲਖਨਊ ਤੋਂ ਅੰਡੇਮਾਨ (Andaman) (IRCTC Lucknow - Andaman Tour Package) 6 ਦਿਨ ਅਤੇ 5 ਰਾਤਾਂ ਦਾ ਹੋਵੇਗਾ, ਜੋ ਕਿ 23 ਸਤੰਬਰ 2022 ਤੋਂ 28 ਸਤੰਬਰ 2022 ਦਰਮਿਆਨ ਹੋਵੇਗਾ। ਇਸ ਪੈਕੇਜ ਵਿੱਚ ਕੋਲਕਾਤਾ ਵਿੱਚ ਕਾਲੀਘਾਟ ਮੰਦਰ ਅਤੇ ਵਿਕਟੋਰੀਆ ਮੈਮੋਰੀਅਲ, ਪੋਰਟ ਬਲੇਅਰ ਵਿੱਚ ਇਤਿਹਾਸਕ ਸੈਲੂਲਰ ਜੇਲ੍ਹ, ਕੋਰਬਾਈਨ ਕੋਵ ਬੀਚ, ਇਤਿਹਾਸਕ ਸੈਲੂਲਰ ਜੇਲ੍ਹ ਵਿੱਚ ਲਾਈਟ ਐਂਡ ਸਾਊਂਡ ਸ਼ੋਅ, ਸਮੁੰਦਰਿਕਾ (ਨੇਵਲ ਮਰੀਨ) ਮਿਊਜ਼ੀਅਮ ਅਤੇ ਸਾਗਰਿਕਾ ਐਂਪੋਰੀਅਮ, ਰਾਧਾਨਗਰ ਬੀਚ ਅਤੇ ਕਾਲਾਪੱਥਰ ਬੀਚ ਅਤੇ ਹੈਵਲਾਕ ਵਿੱਚ ਬਾਰਾਤੰਗ ਸ਼ਾਮਲ ਹਨ। ਆਈ.ਆਰ.ਸੀ.ਟੀ.ਸੀ. ਵੱਲੋਂ ਟਾਪੂ ਆਦਿ ਦਾ ਦੌਰਾ ਵੀ ਕਰਵਾਇਆ ਜਾਵੇਗਾ।

ਇਸ ਟੂਰ ਪੈਕੇਜ ਵਿੱਚ ਯਾਤਰੀਆਂ ਲਈ ਲਖਨਊ ਤੋਂ ਕੋਲਕਾਤਾ ਅਤੇ ਕੋਲਕਾਤਾ ਤੋਂ ਪੋਰਟ ਬਲੇਅਰ ਦੇ ਨਾਲ-ਨਾਲ ਫਲਾਈਟ ਰਾਹੀਂ ਵਾਪਸੀ ਯਾਤਰਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਹਵਾਈ ਯਾਤਰਾ ਪੈਕੇਜ ਵਿੱਚ, ਆਉਣ-ਜਾਣ ਲਈ ਹਵਾਈ ਯਾਤਰਾ, ਡੀਲਕਸ ਹੋਟਲਾਂ/ਰਿਜ਼ੋਰਟਾਂ ਵਿੱਚ ਰਿਹਾਇਸ਼ ਅਤੇ ਭਾਰਤੀ ਭੋਜਨ ਪ੍ਰਬੰਧ (ਨਾਸ਼ਤਾ ਅਤੇ ਰਾਤ ਦਾ ਖਾਣਾ) IRCTC ਦੁਆਰਾ ਕੀਤਾ ਜਾਵੇਗਾ।

ਜਾਣੋ, ਕੀ ਹੈ ਟੂਰ ਪੈਕੇਜ ਦੀ ਕੀਮਤ

ਜੇ ਤੁਸੀਂ ਇਸ ਟੂਰ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਇਸ ਦੇ ਪੈਕੇਜ ਦੀ ਕੀਮਤ ਵੀ ਜਾਣ ਲਓ। ਸਾਰੇ ਖਰਚਿਆਂ ਨੂੰ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਕਾਫੀ ਕਿਫਾਇਤੀ ਪੈਕੇਜ ਹੈ । ਇੱਕ ਵਿਅਕਤੀ ਦੇ ਠਹਿਰਣ ਲਈ ਪੈਕੇਜ ਦੀ ਕੀਮਤ 65,900 ਰੁਪਏ ਹੈ, ਦੋ ਵਿਅਕਤੀਆਂ ਦੇ ਇਕੱਠੇ ਰਹਿਣ ਲਈ ਪੈਕੇਜ ਦੀ ਕੀਮਤ 53,785 ਰੁਪਏ (ਪ੍ਰਤੀ ਵਿਅਕਤੀ) ਅਤੇ ਤਿੰਨ ਵਿਅਕਤੀਆਂ ਦੇ ਠਹਿਰਣ ਲਈ ਪੈਕੇਜ ਦੀ ਕੀਮਤ 53,295 ਰੁਪਏ ਪ੍ਰਤੀ ਵਿਅਕਤੀ ਹੈ। ਪ੍ਰਤੀ ਬੱਚਾ ਪੈਕੇਜ ਦੀ ਕੀਮਤ 49,335 ਰੁਪਏ (ਬਿਸਤਰਿਆਂ ਸਮੇਤ) ਅਤੇ ਮਾਪਿਆਂ ਦੇ ਨਾਲ ਰਹਿਣ ਲਈ 46,620 ਰੁਪਏ (ਬਿਸਤਰੇ ਤੋਂ ਬਿਨਾਂ) ਹੋਵੇਗੀ।

ਇਸ ਤੋਂ ਇਲਾਵਾ ਵਿਦੇਸ਼ ਜਾਣ ਦੇ ਚਾਹਵਾਨ ਯਾਤਰੀਆਂ ਲਈ 12 ਤੋਂ 17 ਸਤੰਬਰ 2022 (5 ਰਾਤਾਂ ਅਤੇ 6 ਦਿਨ) ਤੱਕ ਲਖਨਊ ਤੋਂ ਥਾਈਲੈਂਡ ਤੱਕ ਹਵਾਈ ਟੂਰ ਪੈਕੇਜ ਵੀ ਉਪਲਬਧ ਹਨ। ਇਸ ਪੈਕੇਜ ਦੀ ਬੁਕਿੰਗ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਹੋਵੇਗੀ। ਇਸ ਯਾਤਰਾ ਦੀ ਬੁਕਿੰਗ ਲਈ ਪਰਯਤਨ ਭਵਨ, ਗੋਮਤੀ ਨਗਰ, ਲਖਨਊ ਸਥਿਤ ਆਈਆਰਸੀਟੀਸੀ ਦਫ਼ਤਰ ਅਤੇ ਆਈਆਰਸੀਟੀਸੀ ਦੀ ਵੈੱਬਸਾਈਟ www.irctctourism.com ਤੋਂ ਵੀ ਆਨਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ।
Published by:rupinderkaursab
First published:

Tags: Indian, Indian Railways, IRCTC, Lucknow, Railwaystations

ਅਗਲੀ ਖਬਰ