Rajma Paneer Recipe: ਰਾਜਮਾਹ ਪਨੀਰ ਦੀ ਸਬਜ਼ੀ ਦੁਪਹਿਰ ਜਾਂ ਰਾਤ ਦੇ ਖਾਣੇ ਲਈ ਇੱਕ ਪੌਸ਼ਟਿਕ ਵਿਕਲਪ ਹੈ। ਪੌਸ਼ਟਿਕ ਹੋਣ ਦੇ ਨਾਲ ਨਾਲ ਇਸਦਾ ਸਵਾਦ ਵੀ ਸ਼ਾਨਦਾਰ ਹੁੰਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਹੀ ਫ਼ਾਇਦੇ ਮੰਦ ਹੈ। ਪਨੀਰ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਰਾਜਮਾਹ ਵਿੱਚ ਵੀ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਅਜਿਹੇ 'ਚ ਇਨ੍ਹਾਂ ਦੋਵਾਂ ਦੇ ਮਿਸ਼ਰਨ ਨਾਲ ਤਿਆਰ ਕੀਤੀ ਸਬਜ਼ੀ ਸਵਾਦ ਅਤੇ ਪੌਸ਼ਟਿਕਤਾ ਨਾਲ ਭਰਪੂਰ ਹੁੰਦੀ ਹੈ। ਜੇਕਰ ਤੁਸੀਂ ਖਾਣੇ ਵਿੱਚ ਕੁਝ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਘਰ ਵਿੱਚ ਰਾਜਮਾਹ ਪਨੀਰ ਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਰਾਜਮਾਹ ਪਨੀਰ ਬਣਾਉਣ ਲਈ ਟਮਾਟਰ ਦੀ ਗ੍ਰੇਵੀ ਨੂੰ ਵੱਖ-ਵੱਖ ਮਸਾਲਿਆਂ ਦੀ ਮਦਦ ਨਾਲ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਕਿ ਰਾਜਮਾਹ ਪਨੀਰ ਦੀ ਸ਼ਬਜੀ ਬਣਾਉਣ ਦੀ ਪੂਰੀ ਰੈਸਿਪੀ ਕੀ ਹੈ ਅਤੇ ਇਸਨੂੰ ਬਣਾਉਣ ਲਈ ਤੁਹਾਨੂੰ ਕਿੰਨ੍ਹਾਂ ਚੀਜ਼ਾਂ ਦੀ ਲੋੜ ਪਵੇਗੀ।
ਰਾਜਮਾਹ ਪਨੀਰ ਦੀ ਸ਼ਬਜੀ ਲਈ ਲੋੜੀਂਦੀ ਸਮੱਗਰੀ-
ਰਾਜਮਾਹ - 1 ਕੱਪ, ਪਨੀਰ - 200 ਗ੍ਰਾਮ, ਪਿਆਜ਼ ਦਾ ਪੇਸਟ - 1/3 ਕੱਪ, ਟਮਾਟਰ ਦਾ ਪੇਸਟ - 1/2 ਕੱਪ, ਲਾਲ ਮਿਰਚ ਪਾਊਡਰ - 2 ਚੱਮਚ, ਧਨੀਆ ਪਾਊਡਰ - 2 ਚੱਮਚ, ਹਲਦੀ - 1 ਚਮਚ, ਜੀਰਾ - 1 ਚਮਚ, ਗਰਮ ਮਸਾਲਾ - 1/2 ਚਮਚ, ਕਿਚਨ ਕਿੰਗ ਮਸਾਲਾ - 1/2 ਚਮਚ, ਤੇਜ਼ ਪੱਤੇ – 2, ਦਾਲਚੀਨੀ - 1 ਇੰਚ ਦਾ ਟੁਕੜਾ, ਅਦਰਕ-ਲਸਣ ਦਾ ਪੇਸਟ - 1 ਚਮਚ, ਤੇਲ - 2 ਚਮਚ, ਲੂਣ - ਸੁਆਦ ਅਨੁਸਾਰ
ਰਾਜਮਾਹ ਪਨੀਰ ਦੀ ਸ਼ਬਜੀ ਬਣਾਉਣ ਦਾ ਤਰੀਕਾ
- ਰਾਜਮਾ ਪਨੀਰ ਬਣਾਉਣ ਲਈ ਸਭ ਤੋਂ ਪਹਿਲਾਂ ਰਾਜਮਾਹ ਨੂੰ ਸਾਫ਼ ਕਰਕੇ ਰਾਤ ਭਰ ਲਈ ਪਾਣੀ ਵਿੱਚ ਭਿਓ ਦਿਓ। ਭਿਜੇ ਹੋਏ ਰਾਜਮਾਹ ਨੂੰ ਪ੍ਰੈਸ਼ਰ ਕੁੱਕਰ ਵਿਚ ਪਾਓ ਅਤੇ 2 ਕੱਪ ਪਾਣੀ ਪਾਓ। ਇਸ ਵਿਚ ਥੋੜ੍ਹਾ ਜਿਹਾ ਨਮਕ ਪਾਓ ਅਤੇ ਕੂਕਰ ਦਾ ਢੱਕਣ ਲਾ ਦਿਓ ਅਤੇ 4-5 ਸੀਟੀਆਂ ਵੱਜਣ ਤੋਂ ਬਾਅਦ ਗੈਸ ਬੰਤ ਕਰ ਦਿਓ।
- ਇਸ ਤੋਂ ਬਾਅਦ ਪਨੀਰ ਲਓ। ਪਨੀਰ ਨੂੰ ਚੌਰਸ ਟੁਕੜਿਆਂ 'ਚ ਕੱਟ ਲਓ ਅਤੇ ਇਕ ਕਟੋਰੀ 'ਚ ਰੱਖ ਲਓ। ਇੱਕ ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਪਨੀਰ ਦੇ ਟੁਕੜਿਆਂ ਨੂੰ ਪਾਓ ਅਤੇ ਉਹਨਾਂ ਨੂੰ ਹਲਕਾ ਸੁਨਹਿਰੀ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਇਸ ਨੂੰ ਤੇਲ 'ਚੋਂ ਕੱਢ ਕੇ ਇਕ ਪਾਸੇ ਰੱਖ ਦਿਓ।
- ਹੁਣ ਪੈਨ 'ਚ ਬਚੇ ਹੋਏ ਤੇਲ 'ਚ ਥੋੜਾ ਹੋਰ ਤੇਲ ਪਾਓ, ਇਸ 'ਚ ਜੀਰਾ, ਦਾਲਚੀਨੀ ਅਤੇ ਤੇਜ਼ ਪੱਤਾ ਪਾ ਕੇ ਭੁੰਨ ਲਓ। ਫਿਰ ਇਸ ਵਿੱਚ ਪਿਆਜ਼ ਦਾ ਪੇਸਟ ਪਾਓ ਅਤੇ ਹਲਕੇ ਭੂਰਾ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਅਦਰਕ-ਲਸਣ ਦਾ ਪੇਸਟ ਪਾਓ ਅਤੇ ਮਿਸ਼ਰਣ ਨੂੰ ਪਕਣ ਦਿਓ।
- ਇਸਨੂੰ ਕੁਝ ਦੇਰ ਭੁੰਨਣ ਤੋਂ ਬਾਅਦ ਇਸ 'ਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਕਰੀਬ ਇਕ ਮਿੰਟ ਤੱਕ ਭੁੰਨਣ ਤੋਂ ਬਾਅਦ ਇਸ 'ਚ ਟਮਾਟਰ ਦਾ ਪੇਸਟ ਪਾ ਦਿਓ। ਇਸ ਮਿਸ਼ਰਣ ਨੂੰ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਗ੍ਰੇਵੀ ਤੇਲ ਛੱਡਣਾ ਸ਼ੁਰੂ ਨਾ ਕਰ ਦੇਵੇ।
- ਹੁਣ ਕੂਕਰ 'ਚੋਂ ਉਬਲੇ ਹੋਏ ਰਾਜਮਾਹ ਨੂੰ ਕੱਢ ਕੇ ਗ੍ਰੇਵੀ 'ਚ ਮਿਕਸ ਕਰ ਲਓ। ਲੋੜ ਅਨੁਸਾਰ ਪਾਣੀ ਅਤੇ ਨਮਕ ਪਾਓ ਅਤੇ ਗ੍ਰੇਵੀ ਨੂੰ ਉਬਲਣ ਦਿਓ। ਜਦੋਂ ਉਬਾਲ ਆ ਜਾਵੇ ਤਾਂ ਇਸ ਵਿਚ ਤਲੇ ਹੋਏ ਪਨੀਰ, ਗਰਮ ਮਸਾਲਾ ਅਤੇ ਕਿਚਨ ਕਿੰਗ ਮਸਾਲਾ ਪਾਓ ਅਤੇ ਇਸ ਨੂੰ ਕੜਾਈ ਨਾਲ ਮਿਕਸ ਕਰੋ।
- ਹੁਣ ਪੈਨ ਨੂੰ ਢੱਕ ਦਿਓ ਅਤੇ ਸਬਜ਼ੀ ਨੂੰ 8-10 ਮਿੰਟ ਤੱਕ ਪਕਣ ਦਿਓ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਸਾਡਾ ਰਾਜਮਾ ਪਨੀਰ ਤਿਆਰ ਹੈ। ਕੱਟੇ ਹੋਏ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ ਅਤੇ ਚੌਲਾਂ, ਰੋਟੀ ਨਾਲ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।