Home /News /lifestyle /

Rajma Roll Recipe: ਰਾਜਮਾ ਰੋਲ ਰੈਸਿਪੀ ਨੂੰ ਤਿਆਰ ਕਰਨਾ ਹੈ ਆਸਾਨ, ਬੱਚੇ ਵੀ ਖਾਣਗੇ ਸਵਾਦਾਂ ਨਾਲ

Rajma Roll Recipe: ਰਾਜਮਾ ਰੋਲ ਰੈਸਿਪੀ ਨੂੰ ਤਿਆਰ ਕਰਨਾ ਹੈ ਆਸਾਨ, ਬੱਚੇ ਵੀ ਖਾਣਗੇ ਸਵਾਦਾਂ ਨਾਲ

Rajma Roll Recipe: ਰਾਜਮਾ ਰੋਲ ਰੈਸਿਪੀ ਨੂੰ ਤਿਆਰ ਕਰਨਾ ਹੈ ਆਸਾਨ, ਬੱਚੇ ਵੀ ਖਾਣਗੇ ਸਵਾਦਾ ਨਾਲ

Rajma Roll Recipe: ਰਾਜਮਾ ਰੋਲ ਰੈਸਿਪੀ ਨੂੰ ਤਿਆਰ ਕਰਨਾ ਹੈ ਆਸਾਨ, ਬੱਚੇ ਵੀ ਖਾਣਗੇ ਸਵਾਦਾ ਨਾਲ

Rajma Roll Recipe:  ਮੈਕਸੀਕਨ ਪਕਵਾਨਾਂ ਵਿੱਚੋਂ ਇੱਕ ਹੈ ਬਰੀਟੋ। ਇਸ ਵਿੱਚ ਪੈਣ ਵਾਲੀਆਂ ਚੀਜ਼ਾਂ ਲਗਭਗ ਭਰਤੀ ਖਾਣੇ ਨਾਲ ਮੇਲ ਖਾਂਦੀਆਂ ਹਨ। ਇਸ ਵਿੱਚ ਇੱਕ ਟੋਰਟੀਆ (ਰੋਟੀ ਵਰਗੀ ਇੱਕ ਬਰੈੱਡ) ਹੁੰਦੀ ਹੈ ਜੋ ਬੇਸ ਦਾ ਕੰਮ ਕਰਦੀ ਹੈ, ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਤੇ ਰਾਜਮਾ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਰੋਲ ਕੀਤਾ ਜਾਂਦਾ ਹੈ। ਲੋਕ ਇਸ ਨੂੰ ਬੜੇ ਸ਼ੌਕ ਨਾਲ ਖਾਂਦੇ ਹਨ। ਇਸ ਵਿੱਚ ਰਸੀਲੀਆਂ ਸਬਜ਼ੀਆਂ, ਰਾਜਮਾ, ਕਈ ਤਰ੍ਹਾਂ ਦੀ ਸੌਸ ਤੇ ਮਸਾਲਿਆਂ ਕਾਰਨ ਇਸ ਦਾ ਸੁਆਦ ਕਾਫੀ ਤਿੱਖਾ ਤੇ ਮਜ਼ੇਦਾਰ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਹੁਣ ਜੇ ਬਰੀਟੇ ਬਾਰੇ ਸੁਣ ਲਿਆ ਹੈ ਤੇ ਮੂੰਹ ਵਿੱਚ ਪਾਣੀ ਆਗਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਦੇਸੀ ਬਰੀਟੋ ਜਾਂ ਕਹਿ ਲਓ ਰਾਜਮਾ ਲੋਰ ਲੈ ਕੇ ਆਏ ਹਾਂ, ਇਹ ਖਾਣ ਵਿੱਚ ਇੰਨਾ ਸੁਆਦੀ ਹੋਵੇਗਾ ਕਿ ਘਰ ਦਾ ਹਰ ਮੈਂਬਰ ਇਸ ਨੂੰ ਪਸੰਦ ਕਰੇਗਾ। ਵੈਸੇ ਵੀ ਰਾਜਮਾ ਸਾਡੀ ਸਿਹਤ ਲਈ ਕਾਫੀ ਲਾਭਦਾਇਕ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਦੇਸੀ ਬਰੀਟੋ ਜਾਂ ਰਾਜਮਾ ਰੋਲ ਬਣਾਉਣ ਦੀ ਵਿਧੀ...

ਰਾਜਮਾ ਰੋਲ ਬਣਾਉਣ ਲਈ ਸਮੱਗਰੀ

ਕਣਕ ਦਾ ਆਟਾ - 2 ਕੱਪ, ਉਬਾਲੇ ਹੋਏ ਰਾਜਮਾ - 1 ਕੱਪ, ਕੱਟੀ ਹੋਈ ਗੋਭੀ - 1 ਕੱਪ, ਖੀਰਾ ਪੀਸਿਆ ਹੋਇਆ - 1, ਅਦਰਕ-ਲਸਣ ਦਾ ਪੇਸਟ - 1 ਚੱਮਚ, ਪਿਆਜ਼ ਪੀਸਿਆ ਹੋਇਆ - 1, ਟਮਾਟਰ ਕੱਟਿਆ ਹੋਇਆ - 1, ਲਾਲ ਮਿਰਚ ਪਾਊਡਰ - 1 ਚੱਮਚ, ਹਲਦੀ - 1/2 ਚਮਚ, ਦਹੀਂ - 1/2 ਕੱਪ, ਜੀਰਾ ਪਾਊਡਰ - 1 ਚਮਚ, ਟਮਾਟਰ ਦੀ ਚਟਣੀ - 2-3 ਚਮਚ, ਹਰਾ ਧਨੀਆ - 2 ਚਮਚ, ਤੇਲ - ਲੋੜ ਅਨੁਸਾਰ, ਲੂਣ - ਸੁਆਦ ਅਨੁਸਾਰ

ਰਾਜਮਾ ਰੋਲ ਬਣਾਉਣ ਦੀ ਵਿਧੀ

ਰਾਜਮਾ ਰੋਲ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਮਿਕਸਿੰਗ ਬਾਊਲ ਵਿੱਚ ਆਟੇ ਨੂੰ ਛਾਣ ਲਓ। ਇਸ ਤੋਂ ਬਾਅਦ ਇਸ 'ਚ ਥੋੜ੍ਹਾ ਜਿਹਾ ਤੇਲ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਵਿੱਚ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਓ। ਇਸ ਦੌਰਾਨ ਰਾਜਮਾ ਨੂੰ ਕੁਕਰ 'ਚ ਪਾ ਕੇ 4-5 ਸੀਟੀਆਂ ਆਉਣ ਤੱਕ ਉਬਾਲ ਲਓ। ਇਸ ਤੋਂ ਬਾਅਦ ਕਿਡਨੀ ਬੀਨਜ਼ ਜਾਂ ਰਾਜਮਾ ਨੂੰ ਕੂਕਰ 'ਚੋਂ ਕੱਢ ਕੇ ਕਿਸੇ ਭਾਂਡੇ 'ਚ ਪਾ ਲਓ ਅਤੇ ਚਮਚ ਦੀ ਮਦਦ ਨਾਲ ਦਬਾ ਕੇ ਮੈਸ਼ ਕਰ ਲਓ। ਹੁਣ ਆਟੇ ਨੂੰ ਲੈ ਕੇ ਇਸ ਦੇ ਗੋਲੇ ਬਣਾ ਲਓ ਅਤੇ ਇਕ ਰੋਟੀ ਲੈ ਕੇ ਇਸ ਨੂੰ ਰੋਲ ਕਰੋ ਅਤੇ ਤਵੇ 'ਤੇ ਹਲਕਾ ਜਿਹਾ ਸੇਕਨ ਤੋਂ ਬਾਅਦ ਇਸ ਨੂੰ ਉਤਾਰ ਲਓ।

ਹੁਣ ਇਕ ਪੈਨ ਵਿਚ ਤੇਲ ਪਾ ਕੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਅਦਰਕ ਲਸਣ ਦਾ ਪੇਸਟ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਪਿਆਜ਼, ਟਮਾਟਰ, ਹਲਦੀ, ਜੀਰਾ ਵਰਗੇ ਮਸਾਲੇ ਪਾ ਕੇ ਪਿਆਜ਼ ਅਤੇ ਟਮਾਟਰ ਦੇ ਨਰਮ ਹੋਣ ਤੱਕ ਪਕਾ ਲਓ। ਹੁਣ ਇਸ 'ਚ ਮੈਸ਼ ਕੀਤੀ ਹੋਈ ਕਿਡਨੀ ਬੀਨਜ਼ ਜਾਂ ਰਾਜਮਾ ਪਾਓ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫਿਰ ਟਮਾਟਰ ਦੀ ਚਟਣੀ, ਸੁਆਦ ਅਨੁਸਾਰ ਨਮਕ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਪਕਣ ਦਿਓ। ਅਖੀਰ ਵਿੱਚ ਦਹੀਂ ਦੀ ਡਰੈਸਿੰਗ ਬਣਾਉਣ ਲਈ ਇੱਕ ਕਟੋਰੀ ਵਿੱਚ ਦਹੀਂ ਨੂੰ ਚੰਗੀ ਤਰ੍ਹਾਂ ਬੀਟ ਕਰੋ।

ਇਸ ਤੋਂ ਬਾਅਦ ਬਾਰੀਕ ਕੱਟੀ ਹੋਈ ਗੋਭੀ, ਪੀਸਿਆ ਹੋਇਆ ਖੀਰਾ ਅਤੇ ਨਮਕ ਪਾ ਕੇ ਮਿਕਸ ਕਰ ਲਓ। ਹੁਣ ਰੋਲ ਬਣਾਉਣ ਲਈ ਸਭ ਤੋਂ ਪਹਿਲਾਂ ਰੋਟੀ ਲੈ ਕੇ ਤਵੇ 'ਤੇ ਗਰਮ ਕਰੋ ਅਤੇ ਇਸ ਤੋਂ ਬਾਅਦ ਪਲੇਟ 'ਚ ਕੱਢ ਲਓ। ਇਸ 'ਤੇ ਟਮਾਟਰ ਦੀ ਚਟਨੀ ਅਤੇ ਲਸਣ ਦੀ ਚਟਨੀ ਲਗਾਓ। ਇਸ ਤੋਂ ਬਾਅਦ ਰਾਜਮਾ ਸਟਫਿੰਗ ਲਗਾ ਕੇ ਦਹੀਂ ਤੋਂ ਤਿਆਰ ਡ੍ਰੈਸਿੰਗ ਨੂੰ ਉੱਪਰ ਫੈਲਾਓ। ਹੁਣ ਰੋਟੀ ਦੇ ਰੋਲ ਬਣਾ ਲਓ। ਇਸੇ ਤਰ੍ਹਾਂ ਸਾਰੀਆਂ ਰੋਟੀਆਂ ਤੋਂ ਰਾਜਮਾ ਰੋਲ ਬਣਾ ਲਓ। ਨਾਸ਼ਤੇ ਲਈ ਸੁਆਦੀ ਰਾਜਮਾ ਰੋਲ ਜਾਂ ਕਹਿ ਲਓ ਦੇਸੀ ਬਰੀਟੋ ਤਿਆਰ ਹਨ।

Published by:Rupinder Kaur Sabherwal
First published:

Tags: Food, Healthy Food, Lifestyle, Protein Rich Foods, Recipe