Home /News /lifestyle /

Rajma Tikki Recipe: ਰਾਜਮਾਂਹ ਟਿੱਕੀ ਪ੍ਰੋਟੀਨ ਨਾਲ ਹੁੰਦੀ ਹੈ ਭਰਪੂਰ, ਜਾਣੋ ਬਣਾਉਣ ਦੀ ਆਸਾਨ ਰੈਸਿਪੀ

Rajma Tikki Recipe: ਰਾਜਮਾਂਹ ਨੂੰ ਅਸੀਂ ਚੌਲਾਂ ਦੇ ਨਾਲ ਜਾਂ ਰੋਟੀ ਨਾਲ ਦਾਲ ਵਜੋਂ ਖਾਂਦੇ ਹਾਂ। ਕੁਝ ਲੋਕ ਤਾਂ ਰਾਜਮਾਂਹ ਚਾਵਲ ਦੇ ਸ਼ੌਕੀਨ ਹੁੰਦੇ ਹਨ ਤੇ ਹਫ਼ਤੇ ਵਿਚ ਦੋ-ਤਿੰਨ ਵਾਰ ਰਾਜਮਾਂਹ-ਚਾਵਲ ਖਾਂਦੇ ਹਨ। ਸਾਡੇ ਆਮ ਸਧਾਰਨ ਢਾਬਿਆਂ ਦੇ ਮੀਨੂੰ ਵਿਚ ਵੀ ਰਾਜਮਾਂਹ ਚਾਵਲ ਜ਼ਰੂਰ ਸ਼ਾਮਿਲ ਹੁੰਦੇ ਹਨ। ਰਾਜਮਾਂਹ ਖਾਣੇ ਸਿਹਤ ਲਈ ਚੰਗੇ ਹੁੰਦੇ ਹਨ। ਆਮ ਤੌਰ ‘ਤੇ ਦਾਲਾਂ ਖਾਣਾ ਚੰਗਾ ਗਿਣਿਆ ਜਾਂਦਾ ਹੈ ਕਿਉਂਜੋ ਦਾਲਾ ਵਿਚ ਪ੍ਰੋਟੀਨ ਹੁੰਦਾ ਹੈ। ਰਾਜਮਾਂ ਨੂੰ ਦਾਲ ਦੇ ਰੂਪ ਵਿਚ ਹੀ ਨਹੀਂ ਬਲਕਿ ਹੋਰ ਕਈ ਤਰੀਕਿਆਂ ਨਾਲ ਵੀ ਖਾਇਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਇਕ ਤਰੀਕਾ ਹੈ ਰਾਜਮਾਂਹ ਟਿੱਕੀ ਬਣਾ ਕੇ ਖਾਣ ਦੀ। ਰਾਜਮਾਂਹ ਟਿੱਕੀ ਬਣਾਉਣ ਦੀ ਰੈਸਿਪੀ ਨੂੰ ਮਾਹੀ ਵਿਜ, ਜੋ ਕਿ ਟੀਵੀ ਐਕਟਰ ਜੈ ਭਾਨੁਸ਼ਾਲੀ ਦੀ ਪਤਨੀ ਹੈ, ਨੇ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਤੁਸੀਂ ਜ਼ਿੰਦਗੀ ਵਿਚ ਆਲੂ ਟਿੱਕੀ ਬਾਰੇ ਜ਼ਰੂਰ ਸੁਣਿਆ ਹੋਵੇਗਾ ਅਤੇ ਖਾਧੀ ਵੀ ਹੋਵੇਗੀ। ਆਮ ਬਰਗਰਾਂ ਵਿਚ ਅਕਸਰ ਆਲੂ ਟਿਕੀ ਪਾਈ ਜਾਂਦੀ ਹੈ। ਰਾਜਮਾਂਹ ਟਿੱਕੀ ਵੀ ਆਲੂ ਟਿੱਕੀ ਵਾਂਗ ਹੀ ਹੈ, ਪਰ ਇਸ ਵਿਚ ਫਰਕ ਹੈ ਪ੍ਰਟੀਨ ਤੇ ਹੋਰ ਪੌਸ਼ਟਿਕ ਤੱਤਾਂ ਦਾ। ਰਾਜਮਾਂਹ ਟਿੱਕੀ ਆਲੂ ਟਿੱਕੀ ਦੇ ਮੁਕਾਬਲੇ ਸਿਹਤ ਲਈ ਵਧੇਰੇ ਚੰਗੀ ਹੈ। ਤਾਂ ਆਓ ਜਾਣਦੇ ਹਾਂ ਇਸ ਰਾਜਮਾਂਹ ਟਿੱਕੀ ਨੂੰ ਬਣਾਉਣ ਦੀ ਰੈਸਿਪੀ –

ਲੋੜੀਂਦੀ ਸਮੱਗਰੀ

ਇਕ ਕੱਪ ਰਾਜਮਾਂਹ ਅਤੇ 2 ਆਲੂ ਲਵੋ। ਇਸ ਤੋਂ ਸਿਵਾ ਇਕ ਟੁਕੜਾ ਅਦਰਕ, ਬਾਰੀਕ ਕੱਟਿਆ ਹੋਇਆ ਧਨੀਆ, ਇਕ ਚਮਚ ਨਿੰਬੂ ਦਾ ਰਸ, ਇਕ ਚਮਚ ਕਾਲੀ ਮਿਰਚ ਪਾਊਡਰ, ਇਕ ਚਮਚ ਚਾਟ ਮਸਾਲਾ ਅਤੇ ਸੁਆਦ ਅਨੁਸਾਰ ਨਮਕ ਦੀ ਵਰਤੋਂ ਹੁੰਦੀ ਹੈ।

ਰੈਸਿਪੀ

ਦਾਲਾਂ ਨੂੰ ਅਕਸਰ ਹੀ ਬਣਾਉਣ ਤੋਂ ਪਹਿਲਾਂ ਪਾਣੀ ਵਿਚ ਭਿਉਂਣਾ ਪੈਂਦਾ ਹੈ। ਅਜਿਹਾ ਕਰਨ ਨਾਲ ਦਾਲਾਂ ਨਰਮ ਹੋ ਜਾਂਦੀਆਂ ਹਨ ਅਤੇ ਵਧੇਰੇ ਚੰਗੀ ਤਰ੍ਹਾਂ ਪੱਕਦੀਆਂ ਹਨ। ਇਸ ਲਈ ਰਾਜਮਾਂਹ ਨੂੰ ਵੀ ਰਾਤ ਭਰ ਲਈ ਪਾਣੀ ਵਿਚ ਭਿਉਂ ਦੋਵੇ। ਸਵੇਰੇ ਇਸਦਾ ਪਾਣੀ ਕੱਢਕੇ ਇਕ ਕਟੋਰੀ ਵਿਚ ਰਾਜਮਾਂਹ ਕੱਢ ਲਵੋ। ਰਾਜਮਾਂਹ ਨੂੰ ਹੋਰ ਨਰਮ ਕਰਨ ਲਈ ਹਾਫ ਬੁਆਇਲ ਕਰੋ। ਤਿੰਨਾਂ ਆਲੂਆਂ ਨੂੰ ਵੀ ਚੰਗੀ ਤਰ੍ਹਾਂ ਉਬਾਲੋ। ਉਬਾਲਣ ਤੋਂ ਬਾਦ ਆਲੂਆਂ ਦੇ ਛਿਲਕੇ ਉਤਾਰੋ ਅਤੇ ਰਾਜਮਾਂਹ ਤੇ ਆਲੂਆਂ ਨੂੰ ਆਪਸ ਵਿਚ ਮਿਲਾ ਲਵੋ। ਇਹਨਾਂ ਵਿਚ ਅਦਰਕ, ਕੱਟਿਆ ਧਨੀਆਂ ਅਤੇ ਬਾਰੀਕ ਕੱਟਿਆ ਹੋਇਆ ਪਿਆਜ਼ ਮਿਲਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵੋ। ਮੈਸ਼ ਕਰਨ ਲਈ ਤੁਸੀਂ ਚਮਚ, ਕੜਛੀ ਦੀ ਵਰਤੋਂ ਕਰ ਸਕਦੇ ਹੋ ਜਾਂ ਆਪਣੇ ਹੱਥਾਂ ਨਾਲ ਹੀ ਮੈਸ਼ ਕਰ ਲਵੋ। ਅੱਜਕੱਲ੍ਹ ਬਜ਼ਾਰੋਂ ਮੈਸ਼ਰ ਵੀ ਮਿਲਾ ਜਾਂਦੇ ਹਨ, ਜਿੰਨ੍ਹਾਂ ਦੀ ਵਰਤੋਂ ਉਬਾਲੇ ਹੋਏ ਆਲੂਆਂ ਜਾਂ ਹੋਰਨਾਂ ਨਰਮ ਚੀਜ਼ਾਂ ਨੂੰ ਮੈਸ਼ ਕਰਨ ਲਈ ਕੀਤੀ ਜਾਂਦੀ ਹੈ। ਮੈਸ਼ ਕਰਨ ਤੋਂ ਬਾਦ ਨਮਕ, ਕਾਲੀ ਮਿਰਚ ਅਤੇ ਨਿੰਬੂ ਦਾ ਰਸ ਵੀ ਇਸ ਵਿਚ ਮਿਲਾ ਲਵੋ। ਤੁਹਾਡਾ ਮਸਾਲਾ (ਮਿਸ਼ਰਣ) ਤਿਆਰ ਹੈ। ਹੁਣ ਅਗਲਾ ਕੰਮ ਇਹਨਾਂ ਨੂੰ ਟਿੱਕੀਆਂ ਦਾ ਆਕਾਰ ਦੇ ਕੇ ਭੁੰਨਣ ਦਾ ਹੈ।

ਮਿਸ਼ਰਣ ਤੋਂ ਫਲੈਟ ਆਕਾਰ ਦੀਆਂ ਟਿੱਕੀਆਂ ਬਣਾ ਲਵੋ। ਟਿੱਕੀਆਂ ਬਣਾਉਣ ਤੋਂ ਬਾਦ ਇਕ ਪੈਨ ਵਿਚ ਥੋੜ੍ਹਾ ਜਿਹਾ ਤੇਲ ਪਾ ਕੇ ਗਰਮ ਕਰੋ। ਜੇਕਰ ਤੁਸੀਂ ਨਾਨਸਟਿਕ ਪੈਨ ਵਰਤਦੇ ਹੋ ਤਾਂ ਵਧੇਰੇ ਚੰਗਾ ਹੈ, ਨਹੀਂ ਆਮ ਪੈਨ ਵਿਚ ਵੀ ਇਹ ਕੰਮ ਆਸਾਨੀ ਨਾਲ ਹੋ ਸਕਦਾ ਹੈ। ਧਿਆਨ ਰਹੇ ਕੇ ਪੈਨ ਬਹੁਤ ਡੀਪ (ਡੂੰਘਾ) ਨਾ ਹੋਵੇ, ਕਿਉਂਕਿ ਡੂੰਘੇ ਪੈਨ ਵਿਚ ਟਿੱਕੀਆਂ ਨੂੰ ਉਲਟਣ ਵਿਚ ਦਿੱਕਤ ਆਉਂਦੀ ਹੈ ਤੇ ਕਈ ਵਾਰ ਟਿੱਕੀ ਟੁੱਟ ਕੇ ਖਰਾਬ ਵੀ ਹੋ ਜਾਂਦੀ ਹੈ। ਪੈਨ ਦੇ ਆਕਾਰ ਦੇ ਹਿਸਾਬ ਨਾਲ ਤਿੰਨ ਜਾ ਚਾਰ ਟਿੱਕੀਆਂ ਵਿਚ ਟਿਕਾਓ ਅਤੇ ਭੁੰਨੋ। ਇਕ ਪਾਸੋਂ ਗੋਲਡਨ ਬਰਾਊਨ ਹੋ ਜਾਣ ਬਾਦ ਸਾਈਡ ਬਦਲੋ ਅਤੇ ਇਸ ਤਰ੍ਹਾਂ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਭੁੰਨ ਲਵੋ। ਭੁੰਨ ਕੇ ਟਿੱਕੀਆਂ ਇਕ ਪਾਸੇ ਪਲੇਟ ਵਿਚ ਕੱਢੀ ਜਾਵੋ। ਜੇਕਰ ਤੁਹਾਨੂੰ ਇਹ ਜ਼ਿਆਦਾ ਓਇਲੀ ਲੱਗਣ ਦਾ ਪਲੇਟ ਵਿਚ ਟਿਸ਼ੂ ਵਿਛਾ ਲਵੋ, ਕਿਉਂਕਿ ਟਿਸ਼ੂ ਪੇਪਰ ਵਾਧੂ ਤੇਲ ਨੂੰ ਸੋਖ ਲਵੇਗਾ। ਇਹਨਾਂ ਟਿੱਕੀਆਂ ਨੂੰ ਚਟਨੀ ਲਗਾਕੇ ਚਾਹ ਨਾਲ ਖਾਣ ਦਾ ਮਜ਼ਾ ਲਵੋ।

Published by:Rupinder Kaur Sabherwal
First published:

Tags: Food, Healthy Food, Recipe