• Home
  • »
  • News
  • »
  • lifestyle
  • »
  • RAKESH JHUNJHUNWALA GAINS 421 PERCENT ON STAR HEALTH AND ALLIED INSURANCE COMPANY STOCK ON WHICH IPO INVESTORS LOSE 10 PC GH AP AS

Business News: Stock Market ਤੋਂ ਰਾਕੇਸ਼ ਝੁਨਝੁਨਵਾਲਾ ਨੂੰ 421 ਫ਼ੀਸਦੀ ਦਾ ਮੁਨਾਫ਼ਾ

ਸਟਾਰ ਹੈਲਥ ਦੇ ਰੈੱਡ ਹੈਰਿੰਗ ਪ੍ਰਾਸਪੈਕਟਸ (RHP) ਦੇ ਅਨੁਸਾਰ, ਝੁਨਝੁਨਵਾਲਾ ਨੇ ਹੌਲੀ-ਹੌਲੀ ਮਾਰਚ 2019 ਅਤੇ ਨਵੰਬਰ 2021 ਦੇ ਵਿਚਕਾਰ ਇਸ ਬੀਮਾ ਕੰਪਨੀ ਵਿੱਚ 14.98 ਫੀਸਦੀ ਦੀ ਹਿੱਸੇਦਾਰੀ ਖਰੀਦ ਲਈ ਸੀ। ਬਿਗ ਬੁੱਲ ਨੇ ਸਿਰਫ 155.28 ਰੁਪਏ ਪ੍ਰਤੀ ਸ਼ੇਅਰ ਦੇ ਭਾਅ ਵਿੱਚ 8.28 ਕਰੋੜ ਵਾਲੇ ਸ਼ੇਅਰ ਖਰੀਦੇ ਸਨ।

ਸਟਾਰ ਹੈਲਥ ਦੇ ਰੈੱਡ ਹੈਰਿੰਗ ਪ੍ਰਾਸਪੈਕਟਸ (RHP) ਦੇ ਅਨੁਸਾਰ, ਝੁਨਝੁਨਵਾਲਾ ਨੇ ਹੌਲੀ-ਹੌਲੀ ਮਾਰਚ 2019 ਅਤੇ ਨਵੰਬਰ 2021 ਦੇ ਵਿਚਕਾਰ ਇਸ ਬੀਮਾ ਕੰਪਨੀ ਵਿੱਚ 14.98 ਫੀਸਦੀ ਦੀ ਹਿੱਸੇਦਾਰੀ ਖਰੀਦ ਲਈ ਸੀ। ਬਿਗ ਬੁੱਲ ਨੇ ਸਿਰਫ 155.28 ਰੁਪਏ ਪ੍ਰਤੀ ਸ਼ੇਅਰ ਦੇ ਭਾਅ ਵਿੱਚ 8.28 ਕਰੋੜ ਵਾਲੇ ਸ਼ੇਅਰ ਖਰੀਦੇ ਸਨ।

  • Share this:
ਰਾਕੇਸ਼ ਝੁਨਝੁਨਵਾਲਾ ਜੋ ਕਿ ਇੱਕ ਭਾਰਤੀ ਅਰਬਪਤੀ ਅਤੇ ਮਸ਼ਹੂਰ ਸਟਾਕ ਮਾਰਕੀਟ ਨਿਵੇਸ਼ਕ ਹਨ, ਨੂੰ ਹਾਲ ਹੀ ਵਿੱਚ ਇੱਕ ਸਟਾਕ ਨਾਲ 5,418 ਕਰੋੜ ਰੁਪਏ, ਮਤਲਬ ਕਿ 421 ਫੀਸਦੀ ਦਾ ਲਾਭ ਹੋਇਆ ਹੈ। ਜਦਕਿ ਆਈਪੀਓ ਨਿਵੇਸ਼ਕਾਂ ਨੂੰ 10 ਫੀਸਦੀ ਦਾ ਨੁਕਸਾਨ ਝੱਲਣਾ ਪਿਆ ਹੈ। ਬੀਮਾ ਕੰਪਨੀ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਦੇ ਸ਼ੇਅਰ 10 ਦਸੰਬਰ, 2021 ਨੂੰ ਲਿਸਟ ਕੀਤੇ ਗਏ ਸਨ।

ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਦੇ ਪ੍ਰਮੋਟਰ ਹਨ ਰਾਕੇਸ਼ ਝੁਨਝੁਨਵਾਲਾ : ਰਾਕੇਸ਼ ਝੁਨਝੁਨਵਾਲਾ ਨੂੰ ਭਾਰਤ ਦਾ ਵਾਰਨ ਬਫੇਟ ਕਿਹਾ ਜਾਂਦਾ ਹੈ। ਉਹ ਇਸ ਕੰਪਨੀ ਦੇ ਪ੍ਰਮੋਟਰ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਕੋਲ ਇਸ ਕੰਪਨੀ ਵਿੱਚ 14.98% ਦੀ ਹਿੱਸੇਦਾਰੀ ਹੈ। ਬੁੱਧਵਾਰ ਨੂੰ ਟ੍ਰੇਡਿੰਗ ਦੀ ਸਮਾਪਤੀ 'ਤੇ, ਸਟਾਰ ਹੈਲਥ ਦੇ ਸ਼ੇਅਰ 900 ਰੁਪਏ ਦੀ ਜਾਰੀ ਕੀਮਤ ਦੇ ਮੁਕਾਬਲੇ 809 ਰੁਪਏ 'ਤੇ ਬੰਦ ਹੋਏ, ਜਿਸ ਦਾ ਮਤਲਬ ਹੈ ਕਿ ਆਈਪੀਓ ਨਿਵੇਸ਼ਕਾਂ ਦੀ ਪੂੰਜੀ ਲਗਭਗ 10 ਫੀਸਦੀ ਥੱਲੇ ਡਿੱਗ ਗਈ ਹੈ।

ਰਾਕੇਸ਼ ਝੁਨਝੁਨਵਾਲਾ ਨੂੰ ਸਟਾਰ ਹੈਲਥ ਦੇ ਸ਼ੇਅਰ 83% ਡਿਸਕਾਊਂਟ 'ਤੇ ਮਿਲੇ : ਸਟਾਰ ਹੈਲਥ ਦੇ ਰੈੱਡ ਹੈਰਿੰਗ ਪ੍ਰਾਸਪੈਕਟਸ (RHP) ਦੇ ਅਨੁਸਾਰ, ਝੁਨਝੁਨਵਾਲਾ ਨੇ ਹੌਲੀ-ਹੌਲੀ ਮਾਰਚ 2019 ਅਤੇ ਨਵੰਬਰ 2021 ਦੇ ਵਿਚਕਾਰ ਇਸ ਬੀਮਾ ਕੰਪਨੀ ਵਿੱਚ 14.98 ਫੀਸਦੀ ਦੀ ਹਿੱਸੇਦਾਰੀ ਖਰੀਦ ਲਈ ਸੀ। ਬਿਗ ਬੁੱਲ ਨੇ ਸਿਰਫ 155.28 ਰੁਪਏ ਪ੍ਰਤੀ ਸ਼ੇਅਰ ਦੇ ਭਾਅ ਵਿੱਚ 8.28 ਕਰੋੜ ਵਾਲੇ ਸ਼ੇਅਰ ਖਰੀਦੇ ਸਨ।

ਇਹ ਕੀਮਤ ਕੰਪਨੀ ਦੇ ਆਈਪੀਓ ਲਈ ਨਿਰਧਾਰਤ ਕੀਮਤ ਬੈਂਡ ਦੀ ਉੱਚ ਕੀਮਤ ਦੇ ਮੁਕਾਬਲੇ ਲਗਭਗ 83 ਫੀਸਦੀ ਡਿਸਕਾਊਂਟ 'ਤੇ ਹੈ। ਇਸ ਤੋਂ ਇਲਾਵਾ ਰਾਕੇਸ਼ ਝੁਨਝੁਨਵਾਲਾ ਦੀ ਪਤਨੀ ਰੇਖਾ ਝੁਨਝੁਨਵਾਲਾ ਵੀ ਸਟਾਰ ਹੈਲਥ 'ਚ ਸ਼ੇਅਰਾਂ ਦੀ ਮਾਲਕਨ ਹੈ। ਉਨ੍ਹਾਂ ਕੋਲ ਵੀ ਸਟਾਰ ਹੈਲਥ ਦੇ 1.78 ਕਰੋੜ ਸ਼ੇਅਰ ਹਨ ਜੋ ਕੰਪਨੀ ਵਿੱਚ 3.23 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਭਾਵ, ਉਸ ਦਾ ਸਟਾਰ ਹੈਲਥ ਵਿੱਚ 1454 ਕਰੋੜ ਰੁਪਏ ਦਾ ਹਿੱਸਾ ਹੈ।

ਆਓ ਅੰਕੜਿਆਂ ਨਾਲ ਸਮਝਦੇ ਹਾਂ ਬਿਗ ਬੁਲ ਝੁਨਝੁਨਵਾਲਾ ਦਾ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਵਿੱਚ ਨਿਵੇਸ਼:
ਸ਼ੇਅਰਾਂ ਦੀ ਕੁੱਲ ਗਿਣਤੀ : 8.28 ਕਰੋੜ
ਹਿੱਸੇਦਾਰੀ : 14.98 ਫੀਸਦੀ
ਔਸਤ ਖਰੀਦ ਮੁੱਲ : 155.28 ਰੁਪਏ ਪ੍ਰਤੀ ਸ਼ੇਅਰ
ਬੁੱਧਵਾਰ ਦੀ ਸਮਾਪਤੀ ਕੀਮਤ : 809 ਰੁਪਏ ਪ੍ਰਤੀ ਸ਼ੇਅਰ
ਰਿਟਰਨ : 421 ਪ੍ਰਤੀਸ਼ਤ
ਖਰੀਦ ਮੁੱਲ : ਰੁਪਏ 1,287 ਕਰੋੜ
ਸਟੇਕਹੋਲਡਿੰਗ ਦਾ ਮੌਜੂਦਾ ਮੁੱਲ : 6,705 ਕਰੋੜ ਰੁਪਏ
ਕੁੱਲ ਲਾਭ : 5,418 ਕਰੋੜ ਰੁਪਏ
Published by:Amelia Punjabi
First published: