• Home
 • »
 • News
 • »
 • lifestyle
 • »
 • RAKSHA BANDHAN GIFT AMPERE ELECTRIC SCOOTER LEASING PROGRAMME DETAILS

ਸਿਰਫ 1110 ਰੁਪਏ ਵਿਚ ਘਰ ਲਿਆਓ ਨਵਾਂ ਇਲੈਕਟ੍ਰਿਕ ਸਕੂਟਰ...

ਸਿਰਫ 1110 ਰੁਪਏ ਵਿਚ ਘਰ ਲਿਆਓ ਨਵਾਂ ਇਲੈਕਟ੍ਰਿਕ ਸਕੂਟਰ...

 • Share this:
  Ampere Vehicles ਨੇ ਵਹੀਕਲ ਲੀਜ਼ ਦੀ ਸਟਾਰਟਅਪ OTO Capital ਨਾਲ ਸਾਂਝੀਦਾਰੀ ਵਿਚ ਲੀਜ਼ ਪ੍ਰੋਗਰਾਮ ਪੇਸ਼ ਕੀਤਾ ਹੈ। ਇਸ ਦੇ ਤਹਿਤ ਤੁਸੀਂ ਸਟੈਂਡਰਡ EMI ਤੋਂ ਘੱਟ ਕੀਮਤ ਉਤੇ ਏਮਪੀਅਰ ਦੇ ਇਲੈਕਟ੍ਰਿਕ ਸਕੂਟਰ ਨੂੰ ਘਰ ਲਿਆ ਸਕਦੇ ਹੋ।

  ਜੇ ਤੁਸੀਂ ਇਸ ਸਕੂਟਰ ਨੂੰ ਲੀਜ਼ ਪ੍ਰੋਗਰਾਮ ਤਹਿਤ ਲੈਂਦੇ ਹੋ, ਤਾਂ ਤੁਹਾਨੂੰ ਸਿਰਫ 1110 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਜੇ ਇਲੈਕਟ੍ਰਿਕ ਵਾਹਨਾਂ ਦੀ ਗੱਲ ਕਰੀਏ, ਤਾਂ ਭਾਰਤ ਵਿਚ ਸਾਲ 2019 ਵਿਚ ਉਸ ਨੂੰ ਬਹੁਤ ਪ੍ਰਮੋਟ ਕੀਤਾ ਗਿਆ ਹੈ। ਇਨ੍ਹਾਂ ਵਾਹਨਾਂ ਕਾਰਨ ਪ੍ਰਦੂਸ਼ਣ ਨਹੀਂ ਫੈਲਦਾ ਹੈ।

  ਫਿਲਹਾਲ, ਏਮਪੀਅਰ ਇਲੈਕਟ੍ਰਿਕ ਸਕੂਟਰ ਲਈ ਇਹ ਲੀਜਿੰਗ ਪ੍ਰੋਗਰਾਮ 1 ਅਗਸਤ ਤੋਂ ਬੰਗਲੁਰੂ ਵਿੱਚ ਸ਼ੁਰੂ ਹੋਵੇਗਾ। ਇਸ ਤੋਂ ਬਾਅਦ, ਇਸ ਸਾਲ ਦੇ ਅੰਤ ਤੱਕ ਪੁਣੇ, ਹੈਦਰਾਬਾਦ, ਦਿੱਲੀ, ਚੇਨਈ ਅਤੇ ਕੋਚੀਨ ਵਿਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾਏਗੀ।

  ਇਸ ਤਰੀਕੇ ਨਾਲ ਯੋਜਨਾ ਦਾ ਲਾਭ ਲਓ-

  >> Ampere V48 ਇਲੈਕਟ੍ਰਿਕ ਸਕੂਟਰ ਦੀ ਕੀਮਤ 34,249 ਰੁਪਏ ਹੈ, ਜਿਸਦੀ ਮਹੀਨਾਵਾਰ ਈਐਮਆਈ 1,610 ਰੁਪਏ ਹੈ। ਜੇ ਤੁਸੀਂ ਇਸ ਸਕੂਟਰ ਨੂੰ ਲੀਜ਼ ਪ੍ਰੋਗਰਾਮ ਤਹਿਤ ਲੈਂਦੇ ਹੋ, ਤਾਂ ਇਸ ਲਈ ਤੁਹਾਨੂੰ ਹਰ ਮਹੀਨੇ ਸਿਰਫ 1110 ਰੁਪਏ ਦੇਣੇ ਪੈਣਗੇ।

  >> ਇਸੇ ਤਰ੍ਹਾਂ Ampere ਦਾ Zeal ਇਲੈਕਟ੍ਰਿਕ ਸਕੂਟਰ ਫਾਇਨੈਂਸ ਕਰਵਾਉਣ ਉਤੇ ਇਸ ਦੀ ਈਐਮਆਈ 3,020 ਰੁਪਏ ਹੋਵੇਗੀ, ਜਦੋਂ ਕਿ ਲੀਜ਼ 'ਤੇ ਇਹ 2,220 ਰੁਪਏ ਮਹੀਨਾਵਾਰ ਅਦਾਇਗੀ 'ਤੇ ਲਈ ਜਾ ਸਕਦੀ ਹੈ। ਇਸ ਸਕੂਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੰਗਲ ਚਾਰਜ 'ਤੇ 75 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ।

  ਇਸ ਤਰ੍ਹਾਂ ਬੁੱਕ ਕਰੋ

  ਐਂਪਾਇਰ ਇਲੈਕਟ੍ਰਿਕ ਸਕੂਟਰ ਲੀਜ਼ 'ਤੇ ਲੈਣ ਲਈ OTO Capital ਦੀ ਵੈਬਸਾਈਟ 'ਤੇ ਜਾਓ

  ਵੈਬਸਾਈਟ ਤੋਂ ਇਲਾਵਾ, ਤੁਸੀਂ ਡੀਲਰਸ਼ਿਪ ਦੁਆਰਾ ਬੁੱਕ ਕਰ ਸਕਦੇ ਹੋ

  ਕੰਪਨੀ ਸਕੂਟਰ ਦੀ ਹੋਮ ਡਿਲੀਵਰੀ ਵੀ ਕਰ ਰਹੀ ਹੈ

  ਆਮ ਵਾਹਨ ਵਾਂਗ, ਦਸਤਾਵੇਜ਼ ਪ੍ਰਕਿਰਿਆ ਨੂੰ ਪੂਰਾ ਕਰਨਾ ਪੈਂਦਾ ਹੈ

  ਦਸਤਾਵੇਜ਼ ਦੀ ਪ੍ਰਕਿਰਿਆ ਤੋਂ 48 ਘੰਟੇ ਬਾਅਦ ਹੀ ਗਾਹਕ ਆਪਣਾ ਇਲੈਕਟ੍ਰਿਕ ਸਕੂਟਰ ਪ੍ਰਾਪਤ ਕਰੇਗਾ
  Published by:Gurwinder Singh
  First published:
  Advertisement
  Advertisement