ਦੇਸ਼ ਦੇ ਵਿੱਤੀ ਹਾਲਾਤ ਨੂੰ ਦੇਖ ਕੇ ਇਸ ਦੇ ਕਿਆਸ ਪਹਿਲਾਂ ਹੀ ਲੱਗ ਰਹੇ ਸਨ। ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਰੇਟ ਵਿੱਚ 0.50% (Repo Rate hike) ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਹੁਣ ਰੈਪੋ ਰੇਟ 4.40% ਤੋਂ ਵਧ ਕੇ 4.90% ਹੋ ਗਿਆ ਹੈ।
ਰੇਪੋ ਰੇਟ 'ਚ ਵਾਧੇ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਮ ਲੋਨ ਤੋਂ ਲੈ ਕੇ ਆਟੋ ਲੋਨ ਅਤੇ ਪਰਸਨਲ ਲੋਨ ਤੱਕ ਸਭ ਕੁਝ ਮਹਿੰਗਾ ਹੋਣ ਵਾਲਾ ਹੈ ਅਤੇ ਤੁਹਾਨੂੰ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ। ਪਿਛਲੇ ਮਹੀਨੇ ਹੀ ਆਰਬੀਆਈ ਨੇ ਰੇਪੋ ਦਰ ਵਿੱਚ ਵਾਧਾ ਕੀਤਾ ਸੀ, ਜਿਸ ਕਾਰਨ ਕਰਜ਼ਿਆਂ ਦੀਆਂ ਵਿਆਜ ਦਰਾਂ ਵਧ ਗਈਆਂ ਸਨ। ਹੁਣ ਇਕ ਮਹੀਨੇ ਬਾਅਦ ਦੂਜੀ ਵਾਰ ਰੈਪੋ ਰੇਟ 'ਚ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ।
ਕੀ ਹੁੰਦਾਹੈ ਰੇਪੈ ਰੇਟ : ਰੇਪੋ ਰੇਟ ਉਹ ਦਰ ਹੈ ਜਿਸ 'ਤੇ ਬੈਂਕਾਂ ਨੂੰ ਆਰਬੀਆਈ ਤੋਂ ਕਰਜ਼ਾ ਮਿਲਦਾ ਹੈ। ਰੈਪੋ ਰੇਟ 'ਚ ਬਦਲਾਅ ਦਾ ਅਸਰ ਬੈਂਕਾਂ ਦੁਆਰਾ ਦਿੱਤੇ ਜਾਂਦੇ ਹੋਮ ਲੋਨ, ਆਟੋ ਲੋਨ ਅਤੇ ਪਰਸਨਲ ਲੋਨ 'ਤੇ ਵਿਆਜ ਦਰਾਂ 'ਤੇ ਪੈਂਦਾ ਹੈ।
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜੇਕਰ ਬੈਂਕਾਂ ਨੂੰ ਆਰਬੀਆਈ ਤੋਂ ਪੈਸੇ ਲੈਣ 'ਤੇ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ, ਤਾਂ ਉਹ ਵਧੇ ਹੋਏ ਵਿਆਜ ਨੂੰ ਗਾਹਕ ਉੱਤੇ ਹੀ ਪਾਉਣਗੇ। ਇਸੇ ਤਰ੍ਹਾਂ ਜਦੋਂ ਰੈਪੋ ਰੇਟ ਘਟਾਇਆ ਜਾਂਦਾ ਹੈ ਤਾਂ ਬੈਂਕ ਹੋਮ ਲੋਨ ਆਦਿ ਦੀਆਂ ਵਿਆਜ ਦਰਾਂ ਵੀ ਘਟਾ ਦਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਵੀ ਆਰਬੀਆਈ ਨੂੰ ਘੱਟ ਵਿਆਜ ਦੇਣਾ ਪੈਂਦਾ ਹੈ।
ਹੋਮ ਲੋਨ ਦੀ EMI ਵਧੇਗੀ : ਜੇਕਰ ਕਿਸੇ ਵਿਅਕਤੀ ਨੇ 20 ਸਾਲਾਂ ਲਈ 60 ਲੱਖ ਰੁਪਏ ਦਾ ਹੋਮ ਲੋਨ ਲਿਆ ਹੈ ਅਤੇ ਮੌਜੂਦਾ ਸਮੇਂ 'ਚ ਬੈਂਕ ਉਸ ਤੋਂ 7.05 ਫੀਸਦੀ ਵਿਆਜ ਵਸੂਲ ਰਿਹਾ ਹੈ ਤਾਂ ਹੁਣ ਰੈਪੋ ਰੇਟ 'ਚ 50 ਬੇਸਿਸ ਪੁਆਇੰਟ ਦੇ ਵਾਧੇ ਤੋਂ ਬਾਅਦ ਬੈਂਕ ਨੂੰ ਵੀ ਇਹੀ ਵਾਧਾ ਕਰਨਾ ਪਵੇਗਾ।
ਫਿਰ ਗਾਹਕ ਨੂੰ 7.55 ਫੀਸਦੀ ਵਿਆਜ ਦੇਣਾ ਹੋਵੇਗਾ। 20 ਸਾਲਾਂ ਲਈ ਲਏ ਗਏ 60 ਲੱਖ ਦੇ ਕਰਜ਼ੇ ਦੀ EMI ਹੁਣ 46,698 ਰੁਪਏ ਹੈ। ਗਾਹਕ ਨੂੰ ਕੁੱਲ 5,207,564 ਰੁਪਏ ਵਿਆਜ ਵਜੋਂ ਅਦਾ ਕਰਨੇ ਪੈਂਦੇ ਹਨ।
ਜੇਕਰ ਵਿਆਜ ਦਰ 50 ਬੇਸਿਸ ਪੁਆਇੰਟ ਵਧ ਕੇ 7.55 ਫੀਸਦੀ ਸਲਾਨਾ ਹੋ ਜਾਂਦੀ ਹੈ, ਤਾਂ ਵਿਆਜ ਵੀ ਜ਼ਿਆਦਾ ਦੇਣਾ ਪਵੇਗਾ ਅਤੇ EMI ਵੀ ਵਧੇਗੀ। 20 ਸਾਲਾਂ ਲਈ 60 ਲੱਖ ਦੇ ਕਰਜ਼ੇ ਲਈ, 48,520 ਰੁਪਏ ਹਰ ਮਹੀਨੇ ਈਐਮਆਈ ਵਜੋਂ ਅਦਾ ਕਰਨੇ ਪੈਣਗੇ ਅਤੇ ਕੁੱਲ 5,644,608 ਰੁਪਏ ਵਿਆਜ ਵਜੋਂ ਅਦਾ ਕਰਨੇ ਪੈਣਗੇ।
ਯਾਨੀ ਤੁਹਾਨੂੰ 20 ਸਾਲਾਂ ਲਈ 60 ਲੱਖ ਦੇ ਹੋਮ ਲੋਨ 'ਤੇ ਹਰ ਮਹੀਨੇ EMI ਵਿੱਚ 1,822 ਰੁਪਏ ਦਾ ਵਾਧਾ ਮਿਲੇਗਾ। ਤੁਹਾਡੇ ਕੁੱਲ ਵਿਆਜ ਵਿੱਚ ਵੀ ਲਗਭਗ 4.38 ਲੱਖ ਰੁਪਏ ਦਾ ਵਾਧਾ ਹੋਵੇਗਾ।
ਇਸ ਦਾ ਅਸਰ ਆਟੋ ਲੋਨ 'ਤੇ ਵੀ ਪਵੇਗਾ : ਜੇਕਰ ਕਿਸੇ ਵਿਅਕਤੀ ਨੇ 5 ਸਾਲਾਂ ਲਈ 5 ਲੱਖ ਰੁਪਏ ਦਾ ਆਟੋ ਲੋਨ ਲਿਆ ਹੈ, ਤਾਂ ਬੈਂਕ ਇਸ ਸਮੇਂ ਆਟੋ ਲੋਨ 'ਤੇ 7.80 ਫੀਸਦੀ ਦੀ ਦਰ ਨਾਲ ਵਿਆਜ ਵਸੂਲ ਰਿਹਾ ਹੈ। ਜੇਕਰ ਬੈਂਕ ਇਨ੍ਹਾਂ ਵਿਆਜ ਦਰਾਂ 'ਚ 50 ਬੇਸਿਸ ਪੁਆਇੰਟ ਦਾ ਵਾਧਾ ਕਰਦਾ ਹੈ ਤਾਂ ਵਿਆਜ ਦਰ 8.30 ਫੀਸਦੀ ਸਾਲਾਨਾ ਹੋ ਜਾਵੇਗੀ। ਵਰਤਮਾਨ ਵਿੱਚ, ਗਾਹਕ ਨੂੰ ਹਰ ਮਹੀਨੇ EMI ਦੇ ਰੂਪ ਵਿੱਚ 10,090.5 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ।
ਇਸ ਕਰਜ਼ੇ 'ਤੇ ਉਸ ਨੂੰ ਪੂਰੇ ਕਾਰਜਕਾਲ ਲਈ 1,05,424.5 ਰੁਪਏ ਦਾ ਵਿਆਜ ਅਦਾ ਕਰਨਾ ਹੁੰਦਾ ਹੈ। ਪਰ ਜੇਕਰ ਬੈਂਕ ਵਿਆਜ ਵਧਾਉਂਦਾ ਹੈ ਤਾਂ ਗਾਹਕ ਨੂੰ ਜ਼ਿਆਦਾ EMI ਅਤੇ ਵਿਆਜ ਦੇਣਾ ਪਵੇਗਾ। ਜੇਕਰ ਵਿਆਜ ਦਰ 8.30 ਹੈ, ਤਾਂ ਗਾਹਕ ਦੀ EMI 10,210 ਰੁਪਏ ਹੋਵੇਗੀ ਅਤੇ ਕੁੱਲ 1,12,608 ਰੁਪਏ ਵਿਆਜ ਵਜੋਂ ਅਦਾ ਕਰਨੇ ਪੈਣਗੇ। ਇਸ ਤਰ੍ਹਾਂ, EMI ਵਿੱਚ 120 ਰੁਪਏ ਦਾ ਵਾਧਾ ਹੋਵੇਗਾ ਅਤੇ ਕੁੱਲ ਵਿਆਜ ਵੀ 7,183 ਰੁਪਏ ਹੋਰ ਅਦਾ ਕਰਨਾ ਹੋਵੇਗਾ ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Home loan, Interest rates, Repo Rate