ਅੱਜ ਦੀ ਫੈਸ਼ਨੇਬਲ ਜੀਵਨ ਸ਼ੈਲੀ ਵਿੱਚ ਵੈਕਸਿੰਗ ਬਿਊਟੀ ਟ੍ਰੀਟਮੈਂਟ ਦਾ ਅਹਿਮ ਹਿੱਸਾ ਬਣ ਗਈ ਹੈ। ਔਰਤਾਂ 'ਚ ਵੈਕਸਿੰਗ ਕਾਫੀ ਆਮ ਹੋ ਗਈ ਹੈ। ਇਸ ਦੇ ਨਾਲ ਹੀ ਕਈ ਮਰਦ ਸਰੀਰ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਵੈਕਸਿੰਗ ਕਰਵਾਉਣ ਤੋਂ ਵੀ ਨਹੀਂ ਖੁੰਝਦੇ। ਵੈਕਸਿੰਗ ਕਰਨ ਤੋਂ ਬਾਅਦ, ਬਹੁਤ ਸਾਰੇ ਲੋਕਾਂ ਦੀ ਸਕਿਨ 'ਤੇ ਧੱਫੜ ਸ਼ੁਰੂ ਹੋ ਜਾਂਦੇ ਹਨ। ਅਜਿਹੇ 'ਚ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਧੱਫੜ ਤੋਂ ਛੁਟਕਾਰਾ ਪਾ ਸਕਦੇ ਹੋ।
ਬਿਨਾਂ ਸ਼ੱਕ ਸਰੀਰ ਦੇ ਵਾਧੂ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਵੈਕਸਿੰਗ ਇਕ ਵਧੀਆ ਵਿਕਲਪ ਹੈ। ਪਰ ਵੈਕਸਿੰਗ ਹਰ ਕਿਸੇ ਦੇ ਅਨੁਕੂਲ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕਾਂ ਨੂੰ ਵੈਕਸਿੰਗ ਦੇ ਬਾਅਦ ਕੁਝ ਮਾੜੇ ਪ੍ਰਭਾਵ ਜਿਵੇਂ ਕਿ ਧੱਫੜ, ਜਲਨ ਅਤੇ ਖਾਰਸ਼ ਦਿਖਾਈ ਦੇਣ ਲੱਗਦੀ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਨ੍ਹਾਂ ਤੋਂ ਤੁਰੰਤ ਰਾਹਤ ਪਾ ਸਕਦੇ ਹੋ।
ਆਈਸ ਬੈਗ ਦੀ ਮਦਦ ਲਓ
ਵੈਕਸਿੰਗ ਤੋਂ ਬਾਅਦ ਜੇਕਰ ਤੁਹਾਡੀ ਸਕਿਨ 'ਤੇ ਧੱਫੜ ਹੋਣ ਲੱਗਦੇ ਹਨ ਤਾਂ ਤੁਸੀਂ ਆਈਸ ਬੈਗ ਦੀ ਮਦਦ ਲੈ ਸਕਦੇ ਹੋ। ਧੱਫੜ ਤੋਂ ਤੁਰੰਤ ਰਾਹਤ ਪਾਉਣ ਲਈ ਕੋਲਡ ਕੰਪ੍ਰੈਸ਼ਰ ਇਲਾਜ ਸਭ ਤੋਂ ਵਧੀਆ ਵਿਕਲਪ ਹੈ। ਇਸ ਦੇ ਲਈ 15 ਮਿੰਟ ਤੱਕ ਬਰਫ ਦੇ ਬੈਗ ਨੂੰ ਧੱਫੜਾਂ ਉਪਰ ਮਲੋ, ਇਸ ਤੋਂ ਬਾਅਦ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਵੇਗਾ।
ਤੇਲ ਦੀ ਵਰਤੋਂ ਕਰੋ
ਵੈਕਸਿੰਗ ਕਾਰਨ ਹੋਣ ਵਾਲੇ ਧੱਫੜਾਂ ਨੂੰ ਦੂਰ ਕਰਨ ਲਈ ਤੁਸੀਂ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ 15-20 ਬੂੰਦਾਂ ਲੈਵੇਂਡਰ ਆਇਲ ਦੀਆਂ 20 ਬੂੰਦਾਂ ਪੁਦੀਨੇ ਦੇ ਤੇਲ ਵਿਚ ਮਿਲਾ ਕੇ ਸਕਿਨ 'ਤੇ ਲਗਾਓ। ਕੁਝ ਸਮੇਂ ਬਾਅਦ ਤੁਹਾਨੂੰ ਧੱਫੜ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।
ਐਲੋਵੇਰਾ ਜੈੱਲ ਲਗਾਓ
ਐਂਟੀ-ਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਤੱਤ ਵਾਲਾ ਐਲੋਵੇਰਾ ਜੈੱਲ ਧੱਫੜਾਂ ਦੇ ਨਾਲ-ਨਾਲ ਜਲਨ ਅਤੇ ਖਾਰਸ਼ ਨੂੰ ਦੂਰ ਕਰਨ ਲਈ ਇਕ ਕਾਰਗਰ ਵਸਤੂ ਹੈ। ਇਸ ਦੇ ਲਈ ਤੁਸੀਂ ਧੱਫੜ ਵਾਲੀ ਸਕਿਨ 'ਤੇ ਐਲੋਵੇਰਾ ਜੈੱਲ ਲਗਾ ਸਕਦੇ ਹੋ। ਇਸ ਦੇ ਨਾਲ ਹੀ ਐਲੋਵੇਰਾ ਦੇ ਗੁਣਾਂ ਵਾਲੇ ਲੋਸ਼ਨ ਜਾਂ ਕਰੀਮ ਦੀ ਵਰਤੋਂ ਵੀ ਬਹੁਤ ਮਦਦਗਾਰ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Skin, Skin care tips