ਜ਼ਿੰਦਗੀ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਜਾਂ ਗੱਲਾਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਇਨਸਾਨ ਕਦੇ ਨਹੀਂ ਭੁੱਲਦਾ। ਸਫਲਤਾ ਦੀਆਂ ਬੁਲੰਦੀਆਂ ਛੂਹਣ ਤੋਂ ਬਾਅਦ ਵੀ ਵਿਅਕਤੀ ਕੁਝ ਗੱਲਾਂ ਨੂੰ ਯਾਦ ਰੱਖਦਾ ਹੈ ਬਲਕਿ ਇਹੀ ਗੱਲਾਂ ਸਫਲਤਾ ਹਾਸਲ ਕਰਨ ਵਿੱਚ ਇੱਕ ਜ਼ਰੀਆ ਵੀ ਬਣਦੀਆਂ ਹਨ।
ਜਿਵੇਂ ਕਿ ਟਾਟਾ ਮੋਟਰਜ਼ (Tata Motors) ਨੇ 2 ਜੂਨ 2008 ਨੂੰ ਫੋਰਡ (Ford) ਤੋਂ ਦੋ ਲਗਜ਼ਰੀ ਕਾਰ ਬ੍ਰਾਂਡ ਜੈਗੁਆਰ (Jaguar) ਅਤੇ ਲੈਂਡ ਰੋਵਰ (Land Rover) ਖਰੀਦੇ ਹਨ। ਇਹ ਸੌਦਾ ਨਾ ਸਿਰਫ਼ ਭਾਰਤੀ ਵਾਹਨ ਨਿਰਮਾਤਾ ਲਈ ਵੱਡੀ ਸਫ਼ਲਤਾ ਸੀ, ਸਗੋਂ ਇਹ ਰਤਨ ਟਾਟਾ ਲਈ ਨਿੱਜੀ ਜਿੱਤ ਵੀ ਸੀ।
ਇੱਕ ਸਮਾਂ ਸੀ ਜਦੋਂ ਫੋਰਡ (Ford) ਦੇ ਚੇਅਰਮੈਨ ਨੇ ਰਤਨ ਟਾਟਾ ਦਾ ਅਪਮਾਨ ਕੀਤਾ ਸੀ। ਇਹ ਫੋਰਡ 'ਤੇ ਟਾਟਾ ਦੀ "ਬਦਲੇ" ਦੀ ਕਹਾਣੀ ਹੈ।
ਗੱਲ 1998 ਦੀ ਹੈ, ਜਦੋਂ ਟਾਟਾ ਮੋਟਰਸ (Tata Motors) ਨੇ ਭਾਰਤ ਦੀ ਪਹਿਲੀ ਸਵਦੇਸ਼ੀ ਕਾਰ ਟਾਟਾ ਇੰਡੀਕਾ (Tata Indica) ਲਾਂਚ ਕੀਤੀ ਸੀ। ਟਾਟਾ ਇੰਡੀਕਾ (Tata Indica) ਰਤਨ ਟਾਟਾ (Ratan Tata) ਦਾ ਡਰੀਮ ਪ੍ਰੋਜੈਕਟ ਸੀ। ਹਾਲਾਂਕਿ ਇਸ ਕਾਰ ਨੂੰ ਉਮੀਦ ਮੁਤਾਬਕ ਸਫਲਤਾ ਨਹੀਂ ਮਿਲੀ।
ਇਸ ਕਾਰਨ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ। ਘੱਟ ਸੇਲ ਕਾਰਨ ਟਾਟਾ ਮੋਟਰਸ (Tata Motors) ਇੱਕ ਸਾਲ ਦੇ ਅੰਦਰ ਆਪਣਾ ਕਾਰ ਕਾਰੋਬਾਰ ਵੇਚਣਾ ਚਾਹੁੰਦੀ ਸੀ। ਇਸ ਦੇ ਲਈ 1999 ਵਿੱਚ ਟਾਟਾ ਨੇ ਅਮਰੀਕਾ ਦੀ ਵੱਡੀ ਕਾਰ ਨਿਰਮਾਤਾ ਕੰਪਨੀ ਫੋਰਡ (Ford) ਨਾਲ ਗੱਲ ਕਰਨ ਦਾ ਫੈਸਲਾ ਕੀਤਾ।
ਰਤਨ ਟਾਟਾ (Ratan Tata) ਆਪਣੀ ਟੀਮ ਨਾਲ ਬਿਲ ਫੋਰਡ (Bill Ford) ਨੂੰ ਮਿਲਣ ਅਮਰੀਕਾ ਗਏ ਸਨ। ਬਿਲ ਫੋਰਡ (Bill Ford) ਉਸ ਸਮੇਂ ਫੋਰਡ ਦੇ ਚੇਅਰਮੈਨ ਸਨ। ਦੋਵਾਂ ਕੰਪਨੀਆਂ ਵਿਚਾਲੇ ਮੀਟਿੰਗ ਹੋਈ। ਇਸ ਮੁਲਾਕਾਤ ਦੌਰਾਨ ਬਿਲ ਫੋਰਡ (Bill Ford) ਨੇ ਰਤਨ ਟਾਟਾ (Ratan Tata) ਨੂੰ ''ਬੇਇੱਜ਼ਤ'' ਕੀਤਾ।
ਬਿੱਲ (Bill Ford) ਨੇ ਰਤਨ ਟਾਟਾ ਨੂੰ ਕਿਹਾ ਕਿ ਉਸ ਨੂੰ ਕਦੇ ਵੀ ਕਾਰ ਕਾਰੋਬਾਰ ਸ਼ੁਰੂ ਨਹੀਂ ਕਰਨਾ ਚਾਹੀਦਾ ਸੀ। ਦੱਸਿਆ ਜਾਂਦਾ ਹੈ ਕਿ ਬਿਲ ਫੋਰਡ (Bill Ford) ਨੇ ਰਤਨ ਟਾਟਾ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਤੁਸੀਂ ਪੈਸੰਜਰ ਕਾਰ ਡਿਵੀਜ਼ਨ ਕਿਉਂ ਸ਼ੁਰੂ ਕੀਤਾ, ਤੁਹਾਨੂੰ ਇਸ ਬਾਰੇ ਬਿਲਕੁਲ ਕੁਝ ਨਹੀਂ ਪਤਾ।
ਇਸ ਤੋਂ ਬਾਅਦ ਦੋਵਾਂ ਕੰਪਨੀਆਂ ਵਿਚਾਲੇ ਕੋਈ ਡੀਲ ਨਹੀਂ ਹੋਈ ਅਤੇ ਰਤਨ ਟਾਟਾ (Ratan Tata) ਨੇ ਪ੍ਰੋਡਕਸ਼ਨ ਯੂਨਿਟ ਨਾ ਵੇਚਣ ਦਾ ਫੈਸਲਾ ਕੀਤਾ। ਬਾਅਦ ਵਿੱਚ ਜੋ ਕੁਝ ਹੋਇਆ ਉਹ ਕਾਰੋਬਾਰੀ ਜਗਤ ਦੀਆਂ ਵੱਡੀਆਂ ਘਟਨਾਵਾਂ ਵਿੱਚੋਂ ਇੱਕ ਹੈ।
ਟਾਟਾ ਲਈ 9 ਸਾਲਾਂ ਬਾਅਦ ਹਾਲਾਤ ਬਦਲ ਗਏ ਸਨ, ਜਦੋਂ ਕਿ ਫੋਰਡ 2008 ਦੀ 'ਮੰਦੀ' ਤੋਂ ਬਾਅਦ ਦੀਵਾਲੀਆਪਨ ਦੀ ਕਗਾਰ 'ਤੇ ਸੀ। ਇਸ ਤੋਂ ਬਾਅਦ ਰਤਨ ਟਾਟਾ (Ratan Tata) ਨੇ ਫੋਰਡ ਪੋਰਟਫੋਲੀਓ ਦੇ ਦੋ ਪ੍ਰਸਿੱਧ ਬ੍ਰਾਂਡ ਜੈਗੁਆਰ (Jaguar) ਅਤੇ ਲੈਂਡ ਰੋਵਰ (Land Rover) ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ।
ਜੂਨ 2008 ਵਿੱਚ, ਟਾਟਾ ਨੇ $2.3 ਬਿਲੀਅਨ ਵਿੱਚ ਫੋਰਡ ਤੋਂ ਜੈਗੁਆਰ (Jaguar) ਅਤੇ ਲੈਂਡ ਰੋਵਰ (Land Rover) ਖਰੀਦੇ।
ਦੱਸਿਆ ਜਾਂਦਾ ਹੈ ਕਿ ਫੋਰਡ ਦੇ ਚੇਅਰਮੈਨ ਬਿਲ ਫੋਰਡ ਨੇ ਟਾਟਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਖਰੀਦ ਕੇ ਸਾਡੇ 'ਤੇ ਵੱਡਾ ਉਪਕਾਰ ਕੀਤਾ ਹੈ। ਇਸ ਤੋਂ ਬਾਅਦ ਟਾਟਾ ਨੇ ਜੇਐਲਆਰ (JLR) ਦੇ ਕਾਰੋਬਾਰ ਨੂੰ ਮੁਨਾਫੇ ਵਿੱਚ ਬਦਲ ਦਿੱਤਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bill Ford, Ratan Tata, Tata Motors