Home /News /lifestyle /

ਜੇ ਡੀਲਰ ਰਾਸ਼ਨ ਕਾਰਡ ਧਾਰਕਾਂ ਨੂੰ ਦੇਵੇ ਘੱਟ ਰਾਸ਼ਨ ਤਾਂ ਇਨ੍ਹਾਂ ਨੰਬਰਾਂ 'ਤੇ ਕਰੋ ਸ਼ਿਕਾਇਤ

ਜੇ ਡੀਲਰ ਰਾਸ਼ਨ ਕਾਰਡ ਧਾਰਕਾਂ ਨੂੰ ਦੇਵੇ ਘੱਟ ਰਾਸ਼ਨ ਤਾਂ ਇਨ੍ਹਾਂ ਨੰਬਰਾਂ 'ਤੇ ਕਰੋ ਸ਼ਿਕਾਇਤ

ਰਾਸ਼ਨ ਕਾਰਡ ਲਈ ਅਪਲਾਈ ਕਰਨ ਦੇ ਨਾਲ-ਨਾਲ ਤੁਹਾਨੂੰ ਪੰਜ ਤੋਂ 45 ਰੁਪਏ ਦੇਣੇ ਪੈਣਗੇ। ਬਿਨੈ-ਪੱਤਰ ਜਮ੍ਹਾਂ ਹੋਣ ਤੋਂ ਬਾਅਦ, ਇਸਨੂੰ ਫੀਲਡ ਵੈਰੀਫਿਕੇਸ਼ਨ ਲਈ ਭੇਜਿਆ ਜਾਂਦਾ ਹੈ। ਅਧਿਕਾਰੀ ਫਾਰਮ ਵਿੱਚ ਭਰੀ ਜਾਣਕਾਰੀ ਦੀ ਪੁਸ਼ਟੀ ਕਰਦਾ ਹੈ।

  • Share this:

ਰਾਸ਼ਨ ਕਾਰਡ ਇੱਕ ਅਜਿਹਾ ਦਸਤਾਵੇਜ਼ ਹੈ, ਜਿਸ ਰਾਹੀਂ ਤੁਹਾਨੂੰ ਸਸਤੇ ਵਿੱਚ ਰਾਸ਼ਨ ਮਿਲਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਡੀਲਰ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਜਾਂ ਉਨ੍ਹਾਂ ਨੂੰ ਤੋਲ ਕੇ ਘੱਟ ਰਾਸ਼ਨ ਦਿੰਦੇ ਹਨ।

ਜੇਕਰ ਤੁਹਾਡੇ ਨਾਲ ਅਜਿਹਾ ਕੁਝ ਵਾਪਰਦਾ ਹੈ, ਤਾਂ ਬਿਲਕੁਲ ਵੀ ਚਿੰਤਾ ਨਾ ਕਰੋ। ਸਰਕਾਰ ਵੱਲੋਂ ਰਾਜ-ਵਾਰ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਜੇਕਰ ਤੁਹਾਨੂੰ ਵੀ ਘੱਟ ਰਾਸ਼ਨ ਮਿਲ ਰਿਹਾ ਹੈ ਤਾਂ ਤੁਸੀਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰਕੇ ਡੀਲਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਘਟਾਉਣ ਅਤੇ ਅਨਾਜ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਸ਼ਿਕਾਇਤ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਸਬਸਿਡੀ ਵਾਲਾ ਰਾਸ਼ਨ ਗਰੀਬਾਂ ਤੱਕ ਪਹੁੰਚ ਸਕੇ। ਜੇਕਰ ਕਿਸੇ ਰਾਸ਼ਨ ਕਾਰਡ ਧਾਰਕ ਨੂੰ ਆਪਣਾ ਰਾਸ਼ਨ ਕੋਟਾ ਨਹੀਂ ਮਿਲ ਰਿਹਾ ਹੈ, ਤਾਂ ਉਹ ਟੋਲ ਫਰੀ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਇਸ ਲਿੰਕ 'ਤੇ ਜਾਓ

ਤੁਹਾਨੂੰ ਦੱਸ ਦੇਈਏ ਕਿ ਆਪਣੇ ਰਾਜ ਦੇ ਟੋਲ ਫ੍ਰੀ ਨੰਬਰ ਨੈਸ਼ਨਲ ਫੂਡ ਸਕਿਓਰਿਟੀ ਪੋਰਟਲ ਦੇ ਇਸ ਲਿੰਕ https://nfsa.gov.in/portal/State_UT_Toll_Free_AA 'ਤੇ ਜਾ ਕੇ ਤੁਸੀਂ ਸਾਰੇ ਰਾਜਾਂ ਦੇ ਨੰਬਰ ਵੇਖ ਸਕਦੇ ਹੋ। ਅਕਸਰ ਦੇਖਿਆ ਗਿਆ ਹੈ ਕਿ ਰਾਸ਼ਨ ਕਾਰਡ ਲਈ ਅਪਲਾਈ ਕਰਨ ਦੇ ਬਾਵਜੂਦ ਕਈ ਕਈ ਮਹੀਨਿਆਂ ਤੋਂ ਰਾਸ਼ਨ ਕਾਰਡ ਨਹੀਂ ਬਣ ਪਾਉਂਦੇ। ਅਜਿਹੇ 'ਚ ਉਹ ਇਸ ਦੇ ਜ਼ਰੀਏ ਆਸਾਨੀ ਨਾਲ ਸ਼ਿਕਾਇਤ ਵੀ ਕਰ ਸਕਦਾ ਹੈ।

ਇੱਥੇ ਸਟੇਟ ਵਾਈਜ਼ ਸ਼ਿਕਾਇਤ ਹੈਲਪਲਾਈਨ ਨੰਬਰ ਦੇਖੋ

ਆਂਧਰਾ ਪ੍ਰਦੇਸ਼ - 1800-425-2977

ਅਰੁਣਾਚਲ ਪ੍ਰਦੇਸ਼ - 03602244290

ਅਸਾਮ - 1800-345-3611

ਬਿਹਾਰ- 1800-3456-194

ਛੱਤੀਸਗੜ੍ਹ- 1800-233-3663

ਗੋਆ- 1800-233-0022

ਗੁਜਰਾਤ- 1800-233-5500

ਹਰਿਆਣਾ - 1800-180-2087

ਹਿਮਾਚਲ ਪ੍ਰਦੇਸ਼ - 1800-180-8026

ਝਾਰਖੰਡ - 1800-345-6598, 1800-212-5512

ਕਰਨਾਟਕ- 1800-425-9339

ਕੇਰਲਾ- 1800-425-1550

ਮੱਧ ਪ੍ਰਦੇਸ਼ - 181

ਮਹਾਰਾਸ਼ਟਰ- 1800-22-4950

ਮਣੀਪੁਰ- 1800-345-3821

ਮੇਘਾਲਿਆ- 1800-345-3670

ਮਿਜ਼ੋਰਮ- 1860-222-222-789, 1800-345-3891

ਨਾਗਾਲੈਂਡ - 1800-345-3704, 1800-345-3705

ਓਡੀਸ਼ਾ - 1800-345-6724 / 6760

ਪੰਜਾਬ - 1800-3006-1313

ਰਾਜਸਥਾਨ - 1800-180-6127

ਸਿੱਕਮ - 1800-345-3236

ਤਾਮਿਲਨਾਡੂ - 1800-425-5901

ਤੇਲੰਗਾਨਾ - 1800-4250-0333

ਤ੍ਰਿਪੁਰਾ- 1800-345-3665

ਉੱਤਰ ਪ੍ਰਦੇਸ਼ - 1800-180-0150

ਉੱਤਰਾਖੰਡ - 1800-180-2000, 1800-180-4188

ਪੱਛਮੀ ਬੰਗਾਲ - 1800-345-5505

ਦਿੱਲੀ - 1800-110-841

ਜੰਮੂ - 1800-180-7106

ਕਸ਼ਮੀਰ - 1800-180-7011

ਅੰਡੇਮਾਨ ਅਤੇ ਨਿਕੋਬਾਰ ਟਾਪੂ - 1800-343-3197

ਚੰਡੀਗੜ੍ਹ - 1800-180-2068

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ - 1800-233-4004

ਲਕਸ਼ਦੀਪ - 1800-425-3186

ਪੁਡੂਚੇਰੀ - 1800-425-1082

ਇਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਰਾਸ਼ਨ ਕਾਰਡ

ਸਭ ਤੋਂ ਪਹਿਲਾਂ, ਤੁਹਾਨੂੰ ਆਪਣੇ ਸਬੰਧਤ ਰਾਜ ਦੀ ਅਧਿਕਾਰਤ ਸਾਈਟ 'ਤੇ ਜਾਣਾ ਹੋਵੇਗਾ। ਰਾਸ਼ਨ ਕਾਰਡ ਲੈਣ ਲਈ ਆਧਾਰ ਕਾਰਡ, ਵੋਟਰ ਆਈਡੀ, ਪਾਸਪੋਰਟ ਨੂੰ ਪਛਾਣ ਪੱਤਰ ਵਜੋਂ ਦਿੱਤਾ ਜਾ ਸਕਦਾ ਹੈ। ਜੇਕਰ ਇਹ ਕਾਰਡ ਨਹੀਂ ਹੈ ਤਾਂ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਕੋਈ ਵੀ ਆਈ ਕਾਰਡ, ਹੈਲਥ ਕਾਰਡ, ਡਰਾਈਵਿੰਗ ਲਾਇਸੈਂਸ ਦਿੱਤਾ ਜਾ ਸਕਦਾ ਹੈ।

ਰਾਸ਼ਨ ਕਾਰਡ ਲਈ ਅਪਲਾਈ ਕਰਨ ਦੇ ਨਾਲ-ਨਾਲ ਤੁਹਾਨੂੰ ਪੰਜ ਤੋਂ 45 ਰੁਪਏ ਦੇਣੇ ਪੈਣਗੇ। ਬਿਨੈ-ਪੱਤਰ ਜਮ੍ਹਾਂ ਹੋਣ ਤੋਂ ਬਾਅਦ, ਇਸਨੂੰ ਫੀਲਡ ਵੈਰੀਫਿਕੇਸ਼ਨ ਲਈ ਭੇਜਿਆ ਜਾਂਦਾ ਹੈ। ਅਧਿਕਾਰੀ ਫਾਰਮ ਵਿੱਚ ਭਰੀ ਜਾਣਕਾਰੀ ਦੀ ਪੁਸ਼ਟੀ ਕਰਦਾ ਹੈ।

Published by:Amelia Punjabi
First published:

Tags: Ration card