Home /News /lifestyle /

ਹੁਣ ਤੁਹਾਨੂੰ ਕਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣ 'ਤੇ ਹੀ ਮਿਲੇਗਾ ਰਾਸ਼ਨ!

ਹੁਣ ਤੁਹਾਨੂੰ ਕਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣ 'ਤੇ ਹੀ ਮਿਲੇਗਾ ਰਾਸ਼ਨ!

ਹੁਣ ਤੁਹਾਨੂੰ ਕਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣ 'ਤੇ ਹੀ ਮਿਲੇਗਾ ਰਾਸ਼ਨ! ((ਸੰਕੇਤਕ ਫੋਟੋ)

ਹੁਣ ਤੁਹਾਨੂੰ ਕਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣ 'ਤੇ ਹੀ ਮਿਲੇਗਾ ਰਾਸ਼ਨ! ((ਸੰਕੇਤਕ ਫੋਟੋ)

 • Share this:

  Ration Card News: ਦੇਸ਼ ਵਿੱਚ ਕੋਰੋਨਾ ਵੈਕਸੀਨੇਸ਼ਨ (Corona Vaccination) ਨੂੰ ਉਤਸ਼ਾਹਿਤ ਕਰਨ ਲਈ ਹੁਣ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਕੇਂਦਰ ਸਰਕਾਰ ਦੇ ਨਾਲ-ਨਾਲ ਰਾਜ ਸਰਕਾਰਾਂ ਨੇ ਸਾਰੇ ਨਾਗਰਿਕਾਂ ਨੂੰ ਕੋਵਿਡ -19 ਟੀਕਾਕਰਨ (Covid- 19 Vaccination) ਕਰਵਾਉਣ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

  ਦੇਸ਼ ਦੇ ਕਈ ਰਾਜਾਂ 'ਚ ਡਰਾਈਵਿੰਗ ਲਾਇਸੈਂਸ (ਡੀ.ਐੱਲ.), ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਬਣਾਉਣ ਲਈ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕਰਨ ਤੋਂ ਬਾਅਦ ਹੁਣ ਰਾਸ਼ਨ ਦੇਣ 'ਚ ਵੀ ਇਹ ਪ੍ਰਕਿਰਿਆ ਅਪਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ।

  ਯੂਪੀ ਦੇ ਅਲੀਗੜ੍ਹ ਵਿਚ ਹੁਣ ਸਿਰਫ਼ ਕੋਰੋਨਾ ਟੀਕਾਕਰਨ ਵਾਲੇ ਲੋਕਾਂ ਨੂੰ ਹੀ ਰਾਸ਼ਨ ਮਿਲੇਗਾ। ਹੁਣ ਯੂਪੀ ਦੇ ਅਲੀਗੜ੍ਹ ਵਿਚ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਤੋਂ ਬਾਅਦ ਹੀ ਰਾਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

  ਦੱਸ ਦਈਏ ਕਿ ਕੁਝ ਦਿਨ ਪਹਿਲਾਂ ਯੂਪੀ ਦੇ ਗਾਜ਼ੀਆਬਾਦ ਵਿੱਚ ਟਰਾਂਸਪੋਰਟ ਦਫਤਰ (ਆਰਟੀਓ) ਵਿੱਚ ਕੋਵਿਡ ਟੀਕਾਕਰਣ ਸਰਟੀਫਿਕੇਟ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਜਾਂ ਨਵਿਆਉਣ ਅਤੇ ਹੋਰ ਕੰਮਾਂ ਲਈ ਲਾਜ਼ਮੀ ਕਰ ਦਿੱਤਾ ਗਿਆ ਸੀ।

  ਜੇਕਰ ਕੋਈ ਵਿਅਕਤੀ ਕੋਰੋਨਾ ਵੈਕਸੀਨ ਨਹੀਂ ਲਗਾਉਂਦਾ ਤਾਂ RTO ਵਿੱਚ ਕੋਈ ਕੰਮ ਨਹੀਂ ਹੋਵੇਗਾ। ਇਸੇ ਤਰ੍ਹਾਂ ਹੁਣ ਰਾਸ਼ਨ ਦੇਣ ਵਿੱਚ ਵੀ ਨਿਯਮ ਲਾਗੂ ਕਰ ਦਿੱਤਾ ਗਿਆ ਹੈ।

  Published by:Gurwinder Singh
  First published:

  Tags: Corona vaccine, Coronavirus, Ration card